ਪ੍ਰਿਥਵੀ ਵਿਗਿਆਨ ਮੰਤਰਾਲਾ
ਸੁਪਰ ਚੱਕਰਵਾਤੀ ਤੂਫਾਨ ‘ਅੰਫਾਨ’ (ਭਾਰਤੀ ਮਾਨਕ ਸਮੇਂ ’ਤੇ 1430 ਵਜੇ) ਬੰਗਲਾਦੇਸ਼ ’ਤੇ ਗਹਿਰੇ ਦਬਾਅ ਦਾ ਕਾਰਨ ਬਣਿਆ ਹੋਇਆ ਹੈ
Posted On:
21 MAY 2020 3:21PM by PIB Chandigarh
ਸੁਪਰ ਚੱਕਰਵਾਤੀ ਤੂਫਾਨ ‘ਅੰਫਾਨ’ (ਜਿਸਨੂੰ ਯੂਐੱਮ-ਪੀਯੂਐੱਨ ਕਿਹਾ ਜਾਂਦਾ ਹੈ) ਪਿਛਲੇ 06 ਘੰਟਿਆਂ ਦੌਰਾਨ 06 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਕਰਵਾਤੀ ਤੂਫਾਨ ਵਜੋਂ ਉੱਤਰ-ਪੂਰਬ ਵੱਲ ਵਧਿਆ ਹੈ ਅਤੇ ਗਹਿਰੇ ਦਬਾਅ ਤੋਂ ਬਾਅਦ ਕਮਜ਼ੋਰ ਹੋ ਗਿਆ ਅਤੇ ਅੱਜ 21 ਮਈ, 2020 ਨੂੰਨੂੰ ਸਵੇਰੇ 1130 ਵਜੇ ਬੰਗਲਾਦੇਸ਼ ਦੇ ਨਜ਼ਦੀਕ 25.0 ° ਉੱਤਰੀ ਵਿਥਕਾਰ ਅਤੇ ਕੋਲਕਾਤਾ ਦੇ ਪੂਰਬ-ਉੱਤਰ ਪੂਰਬ ਵਿੱਚ 300 ਕਿਲੋਮੀਟਰ 89.6° ਪੂਰਬੀ ਲੰਬਕਾਰ, ਧੁਬਰੀ ਦੇ 110 ਕਿਲੋਮੀਟਰ ਦੱਖਣ-ਦੱਖਣ-ਪੂਰਬ ਅਤੇ ਰੰਗਪੁਰ (ਬੰਗਲਾਦੇਸ਼) ਦੇ 80 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਕੇਂਦਰਿਤ ਰਿਹਾ।
ਇਹ ਬਹੁਤ ਸੰਭਾਵਨਾ ਹੈ ਕਿ ਇਹ ਉੱਤਰ-ਉੱਤਰ ਵੱਲ ਵਧਣਾ ਜਾਰੀ ਰਹੇਗਾ ਅਤੇ ਅਗਲੇ 06 ਘੰਟਿਆਂ ਦੌਰਾਨ ਦਬਾਅ ਹੋਰ ਕਮਜ਼ੋਰ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਵਿੱਚ ਇਸਦੇ ਘਟਣ ਦੀ ਸੰਭਾਵਨਾ ਹੈ।
ਨਿਮਨ ਸਾਰਣੀ ਵਿੱਚ ਭਵਿੱਖਬਾਣੀ ਟਰੈਕ ਅਤੇ ਤੀਬਰਤਾ ਦਿੱਤੀ ਗਈ ਹੈ:
ਮਿਤੀ/ਸਮਾਂ (ਭਾਰਤੀ ਮਾਨਕ ਸਮਾਂ)
|
ਸਥਿਤੀ> (ਵਿਥਕਾਰ. 0ਉੱਤਰ/ ਲੰਬਕਾਰ 0ਪੂਰਬ)
|
ਵੱਧ ਤੋਂ ਵੱਧ ਜ਼ਮੀਨੀ ਹਵਾਵਾਂ ਦੀ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ)
|
ਚੱਕਰਵਾਤੀ ਗੜਬੜੀ ਦੀ ਸ਼੍ਰੇਣੀ
|
21.05.20/1130
|
25.0/89.6
|
ਤੇਜ਼ ਹਵਾਵਾਂ 50-60 ਤੋਂ 70
|
ਗਹਿਰਾ ਦਬਾਅ
|
21.05.20/1730
|
26.2/90.3
|
ਤੇਜ਼ ਹਵਾਵਾਂ 30-40 ਤੋਂ 50
|
ਦਬਾਅ
|
- ਭਾਰੀ ਵਰਖਾ ਦੀ ਚੇਤਾਵਨੀ:
ਅਸਮ ਅਤੇ ਮੇਘਾਲਿਆ : 21 ਮਈ 2020 ਨੂੰ ਅਲੱਗ ਅਲੱਗ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਅਤੇ ਬੇਹੱਦ ਭਾਰੀ (≥20 ਸੈਂਟੀਮੀਟਰ) ਨਾਲ ਜ਼ਿਆਦਾਤਰ ਸਥਾਨਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ।
ਅਰੁਣਾਚਲ ਪ੍ਰਦੇਸ਼: 21ਮਈ, 2020ਨੂੰ ਅਲੱਗ ਅਲੱਗ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਦੇ ਨਾਲ ਬਹੁਤੇ ਸਥਾਨਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ।
- ਹਵਾ ਦੀ ਚੇਤਾਵਨੀ:
ਪੱਛਮੀ ਅਸਮ ਅਤੇ ਪੱਛਮੀ ਮੇਘਾਲਿਆ ਵਿੱਚ ਸ਼ਾਮ ਤੱਕ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਹਵਾ ਦੀ ਗਤੀ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚੇਗੀ ਅਤੇ ਇਸਦੇ ਬਾਅਦ ਹੌਲੀ ਹੌਲੀ ਘੱਟ ਹੋ ਜਾਵੇਗੀ।
(3) ਪੱਛਮੀ ਬੰਗਾਲ ਵਿੱਚ ਅਸਲ ਮੌਸਮ
ਵੱਧ ਤੋਂ ਵੱਧ ਨਿਰੰਤਰ ਹਵਾ ਦੀ ਗਤੀ ਦਰਜ ਕੀਤੀ ਗਈ:
ਕੋਲਕਾਤਾ (ਦਮ ਦਮ) ਵਿੱਚ 20 ਮਈ ਨੂੰ ਭਾਰਤੀ ਮਿਆਰੀ ਸਮੇਂ ’ਤੇ 1855 ਵਜੇ 130 ਕਿਲੋਮੀਟਰ ਪ੍ਰਤੀ ਘੰਟਾ ਅਤੇ ਕੋਲਕਾਤਾ (ਅਲੀਪੁਰ) ਵਿੱਚ ਭਾਰਤੀ ਮਿਆਰੀ ਸਮੇਂ ’ਤੇ 1752 ਵਜੇ 112 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ।
20 ਮਈ ਨੂੰ ਹੋਈ ਕੁੱਲ ਵਰਖਾ ਦੀ ਮੁੱਖ ਮਾਤਰਾ (ਸੈਮੀ. ਵਿੱਚ) ਹੈ: ਅਲੀਪੁਰ -24, ਦਮ ਦਮ -20 ਅਤੇ ਹਲਦੀਆ -8
[ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ www.rsmcnewdelhi.imd.gov.in ਅਤੇ www.mausam.imd.gov.in for ’ਤੇ ਵਿਜਿਟ ਕਰੋ।
(ਤਾਜ਼ਾ ਗ੍ਰਾਫਿਕਸ ਦੇਖਣ ਲਈ ਕਿਰਪਾ ਕਰਕੇ ਇਸ ਲਿੰਕ ’ਤੇ ਕਲਿੱਕ ਕਰੋ।)
(Please see details and UPDATED graphics in this link here)
****
ਕੇਜੀਐੱਸ/(ਆਈਐੱਮਡੀ ਰਿਲੀਜ਼)
(Release ID: 1625894)
Visitor Counter : 150