ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਮੰਤਰੀ ਮੰਡਲ ਵੱਲੋਂ ਮੱਛੀ–ਪਾਲਣ ਖੇਤਰ ਨੂੰ ਅੱਗੇ ਵਧਾਉਣ ਲਈ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ ਪ੍ਰਵਾਨ ਇਸ ਯੋਜਨਾ ਅਧੀਨ 5 ਸਾਲਾਂ ’ਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤੇ ਜਾਣਗੇ
Posted On:
20 MAY 2020 8:42PM by PIB Chandigarh
ਮੰਤਰੀ ਮੰਡਲ ਨੇ ਅੱਜ ਆਪਣੀ ਮੀਟਿੰਗ ’ਚ ‘‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (ਪੀਐੱਮਐੱਮਐੱਸਵਾਈ – PMMSY) ਨੂੰ ਪ੍ਰਵਾਨਗੀ ਦੇ ਦਿੱਤੀ ਹੈ – ਇਹ ਯੋਜਨਾ ਭਾਰਤ ਵਿੱਚ ਮੱਛੀ–ਪਾਲਣ ਦੇ ਟਿਕਾਊ ਤੇ ਜ਼ਿੰਮੇਵਾਰ ਵਿਕਾਸ ਰਾਹੀਂ ‘ਨੀਲਾ ਇਨਕਲਾਬ’ ਲਿਆਉਣ ਬਾਰੇ ਹੈ,’’ ਜਿਸ ਅਧੀਨ ਹੁਣ ਤੱਕ ਦੇ ਸਭ ਤੋਂ ਵੱਡੇ 20,050 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ; ਇਸ ਵਿੱਚ ਕੇਂਦਰ ਦਾ ਹਿੱਸਾ 9,407 ਕਰੋੜ ਰੁਪਏ, ਰਾਜ ਦਾ ਹਿੱਸਾ 4,880 ਕਰੋੜ ਰੁਪਏ ਅਤੇ ਲਾਭਾਰਥੀਆਂ ਦਾ ਅੰਸ਼ਦਾਨ 5,763 ਕਰੋੜ ਰੁਪਏ ਦਾ ਹੋਵੇਗਾ। ਪੀਐੱਮਐੱਮਐੱਸਵਾਈ (PMMSY) ਨੂੰ ਵਿੱਤੀ ਵਰ੍ਹੇ 2020–21 ਤੋਂ ਵਿੱਤੀ ਵਰ੍ਹੇ 2024–25 ਤੱਕ 5 ਸਾਲਾਂ ਦੇ ਸਮੇਂ ’ਚ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾਵੇਗਾ।
ਪੀਐੱਮਐੱਮਐੱਸਵਾਈ (PMMSY) ਦੇ ਨਿਸ਼ਾਨੇ ਅਤੇ ਉਦੇਸ਼
ੳ. ਇੱਕ ਟਿਕਾਊ, ਜ਼ਿੰਮੇਵਾਰ, ਸਭ ਦੀ ਸ਼ਮੂਲੀਅਤ ਵਾਲੀ ਤੇ ਨਿਆਂਪੂਰਨ ਢੰਗ ਨਾਲ ਮੱਛੀ–ਪਾਲਣ ਦੀ ਸੰਭਾਵਨਾ ਦਾ ਲਾਭ ਲੈਣਾ
ਅ. ਪਸਾਰ, ਤੀਬਰਤਾ, ਵਿਭਿੰਨਤਾ ਤੇ ਭੂਮੀ ਤੇ ਪਾਣੀ ਦੀ ਉਤਪਾਦਕ ਉਪਯੋਗਤਾ ਨਾਲ ਮੱਛੀ ਉਤਪਾਦਨ ਤੇ ਉਤਪਾਦਕਤਾ ’ਚ ਵਾਧਾ
ੲ. ਕੀਮਤ–ਲੜੀ – ਵਾਢੀ ਤੋਂ ਬਾਅਦ ਦੇ ਪ੍ਰਬੰਧ ਤੇ ਮਿਆਰ ਵਿੱਚ ਸੁਧਾਰ ਦਾ ਆਧੁਨਿਕੀਕਰਨ ਤੇ ਉਸ ਨੂੰ ਮਜ਼ਬੂਤ ਕਰਨਾ
ਸ. ਮਛੇਰਿਆਂ ਤੇ ਮੱਛੀ–ਪਾਲਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਤੇ ਰੋਜ਼ਗਾਰ ਦਾ ਵਾਧਾ
ਹ. ਖੇਤੀਬਾੜੀ ਜੀਵੀਏ (GVA) ਅਤੇ ਬਰਾਮਦਾਂ ਵਿੱਚ ਅੰਸ਼ਦਾਨ ਵਧਾਉਣਾ
ਕ. ਮਛੇਰਿਆਂ ਤੇ ਮੱਛੀ–ਪਾਲਕ ਕਿਸਾਨਾਂ ਲਈ ਸਮਾਜਿਕ, ਸਰੀਰਕ ਤੇ ਆਰਥਿਕ ਸੁਰੱਖਿਆ
ਖ. ਮਜ਼ਬੂਤ ਮੱਛੀ–ਪਾਲਣ ਪ੍ਰਬੰਧ ਅਤੇ ਨਿਯੰਤ੍ਰਕ ਤਾਣਾ–ਬਾਣਾ
ਪਿਛੋਕੜ
ਮੱਛੀ–ਪਾਲਣ ਅਤੇ ਜਲ–ਖੇਤੀ ਭਾਰਤ ਵਿੱਚ ਭੋਜਨ, ਪੌਸ਼ਟਿਕਤਾ, ਰੋਜ਼ਗਾਰ ਅਤੇ ਆਮਦਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਇਹ ਖੇਤਰ 2 ਕਰੋੜ ਤੋਂ ਵੱਧ ਮਛੇਰਿਆਂ ਤੇ ਮੱਛੀ–ਪਾਲਕ ਕਿਸਾਨਾਂ ਨੂੰ ਬੁਨਿਆਦੀ ਪੱਧਰ ’ਤੇ ਉਪਆਜੀਵਿਕਾ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਦੀ ਕੀਮਤ–ਲੜੀ ਨਾਲ ਇਹ ਗਿਣਤੀ ਇਸ ਤੋਂ ਦੁੱਗਣੀ ਹੈ। ਮੱਛੀ ਇੱਕ ਸਸਤਾ ਤੇ ਪਸ਼ੂ–ਪ੍ਰੋਟੀਨ ਦਾ ਭਰਪੂਰ ਸਾਧਨ ਹੈ ਅਤੇ ਭੁੱਖ ਤੇ ਕੁਪੋਸ਼ਣ ਘਟਾਉਣ ਦੇ ਸਭ ਤੋਂ ਤੰਦਰੁਸਤ ਵਿਕਲਪਾਂ ਵਿੱਚੋਂ ਇੱਕ ਹੈ।
ਸਾਲ 2018–19 ਦੌਰਾਨ ਰਾਸ਼ਟਰੀ ਅਰਥਵਿਵਸਥਾ ’ਚ ਮੱਛੀ–ਪਾਲਣ ਖੇਤਰ ਦਾ ‘ਗ੍ਰੌਸ ਵੈਲਿਊ ਐਡਡ’ (ਜੀਵੀਏ – GVA – ਕੁੱਲ ਕੀਮਤ ਵਾਧਾ) 2,12,915 ਕਰੋੜ ਰੁਪਏ (ਚਾਲੂ ਆਧਾਰ ਕੀਮਤਾਂ) ਰਿਹਾ ਸੀ, ਜੋ ਕੁੱਲ ਜੀਵੀਏ (GVA) ਦਾ 1.24% ਅਤੇ ਖੇਤੀਬਾੜੀ ਜੀਵੀਏ (GVA) ਦਾ 7.28% ਬਣਦਾ ਹੈ। ਇਸ ਖੇਤਰ ਵਿੱਚ ਮਛੇਰਿਆਂ ਤੇ ਮੱਛੀ–ਪਾਲਕ ਕਿਸਾਨਾਂ ਦੀਆਂ ਆਮਦਨਾਂ ਦੁੱਗਣੀਆਂ ਕਰਨ ਦੀ ਵੱਡੀ ਸੰਭਾਵਨਾ ਹੈ ਅਤੇ ਸਰਕਾਰ ਨੇ ਇਸ ਨੂੰ ਆਪਣੀ ਦੂਰ–ਦ੍ਰਿਸ਼ਟੀ ਨਾਲ ਦੇਖਿਆ ਹੈ ਤੇ ਇਸ ਨਾਲ ਆਰਥਿਕ ਖੁਸ਼ਹਾਲੀਆਵੇਗੀ।
ਭਾਰਤ ਵਿੱਚ ਮੱਛੀ–ਪਾਲਣ ਖੇਤਰ ਨੇ ਪ੍ਰਭਾਵਸ਼ਾਲੀ ਵਾਧਾ ਵਿਖਾਇਆ ਹੈ ਅਤੇ ਸਾਲ 2014–15 ਤੋਂ 2018–19 ਦੌਰਾਨ ਸਲਾਨਾ ਔਸਤ ਵਾਧੇ ਦੀ ਦਰ 10.88% ਰਹੀ ਹੈ। ਭਾਰਤ ਵਿੱਚ ਮੱਛੀ ਉਤਪਾਦਨ ਨੇ ਪਿਛਲੇ 5 ਸਾਲਾਂ ਦੌਰਾਨ 7.53% ਦਾ ਔਸਤ ਸਲਾਨਾ ਵਾਧਾ ਦਰਜ ਕੀਤਾ ਹੈ ਤੇ ਇਹ 2018–19 ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ 137.58 ਲੱਖ ਮੀਟ੍ਰਿਕ ਟਨ ਰਿਹਾ ਹੈ। ਸਮੁੰਦਰੀ ਉਤਪਾਦਾਂ ਦੀ ਬਰਾਮਦ ਸਾਲ 2018–19 ਦੌਰਾਨ 13.93 ਲੱਖ ਮੀਟ੍ਰਿਕ ਟਨ ਰਹੀ ਸੀ, ਜਿਸ ਦੀ ਕੀਮਤ 46,589 ਕਰੋੜ ਰੁਪਏ ਹੈ।
ਮੱਛੀ–ਪਾਲਣ ਦੇ ਵਿਕਾਸ ਦੀ ਅਥਾਹ ਸੰਭਾਵਨਾ ਦਾ ਅਨੁਮਾਨ ਲਾਉਂਦਿਆਂ ਅਤੇ ਇਸ ਖੇਤਰ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ, ਸਰਕਾਰ ਨੇ ਆਪਣੇ ਸਾਲ 2019–20 ਦੇ ਕੇਂਦਰੀ ਬਜਟ ਵਿੱਚ ਇੱਕ ਨਵੀਂ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (ਪੀਐੱਮਐੱਮਐੱਸਵਾਈ) ਦਾ ਐਲਾਨ ਕੀਤਾ ਹੈ।
ਇਹ ਯੋਜਨਾ ਮੱਛੀ ਉਤਪਾਦਨ ਤੇ ਉਤਪਾਦਕਤਾ, ਗੁਣਵੱਤਾ, ਟੈਕਨੋਲੋਜੀ, ਹਾਰਵੈਸਟ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਤੇ ਪ੍ਰਬੰਧ, ਆਧੁਨਿਕੀਕਰਣ ਤੇ ਕੀਮਤ–ਲੜੀ ਨੂੰ ਮਜ਼ਬੂਤ ਕਰਨ, ਟ੍ਰੇਸੇਬਿਲਿਟੀ, ਮੱਛੀ–ਪਾਲਣ ਦੇ ਇੱਕ ਮਜ਼ਬੂਤ ਪ੍ਰਬੰਧਕੀ ਤਾਣੇ–ਬਾਣੇ ਅਤੇ ਮਛੇਰਿਆਂ ਦੀ ਭਲਾਈ ਵਿਚਲੇ ਨਾਜ਼ੁਕ ਪਾੜੇ ਪੂਰਨ ਵੱਲ ਸੇਧਤ ਹੈ। ਇਹ ਧਰਤੀ ’ਤੇ ਜਲ–ਖੇਤੀ, ਰੋਗ, ਸਮੁੰਦਰੀ ਮੱਛੀ–ਪਾਲਣ ਦੀ ਟਿਕਾਊਯੋਗਤਾ, ਵਿਸ਼ਵ–ਪੱਧਰੀ ਬੈਂਚ ਮਾਰਕਿੰਗ ਨਾਲ ਭਾਰਤ ਦੀਆਂ ਬਰਾਮਦਾਂ ਦੀ ਮੁਕਾਬਲੇਯੋਗਤਾ ਉੱਤੇ ਅਸਰ ਪਾਉਣ ਵਾਲੇ ਸੈਨਿਟਰੀ ਅਤੇ ਫ਼ਾਇਟੋ–ਸੈਨਿਟਰੀ ਮਾਮਲਿਆਂ ਨਾਲ ਵੀ ਸਿੱਝੇਗੀ।
ਲਾਗੂਕਰਨ ਨੀਤੀ
ੳ. ਪੀਐੱਮਐੱਮਐੱਸਵਾਈ (PMMSY) ਨੂੰ ਇੱਕ ਮੁੱਖ ਯੋਜਨਾ ਵਜੋਂ ਲਾਗੂ ਕੀਤਾ ਜਾਵੇ, ਜਿਸ ਦੇ ਇਹ ਦੋ ਵੱਖਰੇ ਤੱਤ ਹੋਣਗੇ (ੳ) ਕੇਂਦਰੀ ਖੇਤਰ ਯੋਜਨਾ (ਸੀਐੱਸ – CS) ਅਤੇ (ਅ) ਕੇਂਦਰੀ ਪ੍ਰਾਯੋਜਿਤ ਯੋਜਨਾ (ਸੀਐੱਸਐੱਸ – CSS)।
ਅ. ਕੇਂਦਰੀ ਖੇਤਰ ਯੋਜਨਾ ਤੱਤ ਅਧੀਨ 1,720 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਕੇਂਦਰੀ ਪ੍ਰਾਯੋਜਿਤ ਯੋਜਨਾ (ਸੀਐੱਸਐੱਸ) ਤੱਤ ਅਧੀਨ, 18330 ਕਰੋੜ ਰੁਪਏ ਵਿਚਾਰੇ ਗਏ ਹਨ, ਜੋ ਹੇਠ ਲਿਖੇ ਤਿੰਨ ਵਿਆਪਕ ਸਿਰਲੇਖਾਂ ਅਧੀਨ ‘ਗ਼ੈਰ–ਲਾਭਾਰਥੀਆਂ ਲਈ’ ਅਤੇ ‘ਲਾਭਾਰਥੀਆਂ ਲਈ’ ਉਪ–ਤੱਤਾਂ/ਗਤੀਵਿਧੀਆਂ ਵਿੱਚ ਵੰਡੇ ਜਾਣਗੇ:
i. ਉਤਪਾਦਨ ਤੇ ਉਤਪਾਦਕਤਾ ਦਾ ਵਾਧਾ
ii. ਬੁਨਿਆਦੀ ਢਾਂਚਾ ਅਤੇ ਹਾਰਵੈਸਟ ਤੋਂ ਬਾਅਦ ਪ੍ਰਬੰਧ
iii. ਮੱਛੀ–ਪਾਲਣ ਪ੍ਰਬੰਧ ਅਤੇ ਨਿਯੰਤ੍ਰਕ ਤਾਣਾ–ਬਾਣਾ
ੲ. ਇਸ ਯੋਜਨਾ ਤਹਿਤ ਜ਼ਿਆਦਾਤਰ ਗਤੀਵਿਧੀਆਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਗਰਮ ਸ਼ਮੂਲੀਅਤ ਨਾਲ ਲਾਗੂ ਹੋਣਗੀਆਂ। ਇੱਕ ਸੁੱਘੜ ਤਰੀਕੇ ਬਣਿਆ ਢਾਂਚਾਗਤ ਲਾਗੂਕਰਨ ਤਾਣਾ–ਬਾਣਾ ਪੀਐੱਮਐੱਮਐੱਸਵਾਈ (PMMSY) ਦੀ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਇਸ ਨੂੰ ਲਾਗੂ ਕਰਨ ਲਈ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਵਿੱਚ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜ ਪ੍ਰੋਗਰਾਮ ਇਕਾਈਆਂ ਦੀ ਸਿਰਜਣਾ ਅਤੇ ਜ਼ਿਲ੍ਹਾ ਪ੍ਰੋਗਰਾਮ ਇਕਾਈਆਂ ਤੇ ਮੱਛੀ–ਪਾਲਣ ਦੀ ਵਧੇਰੇ ਸੰਭਾਵਨਾ ਵਾਲੇ ਜ਼ਿਲ੍ਹਿਆਂ ਵਿੱਚ ਉਪ–ਜ਼ਿਲ੍ਹਾ ਪ੍ਰੋਗਰਾਮ ਇਕਾਈ ਸ਼ਾਮਲ ਹਨ।
ਸ. ਅਨੁਕੂਲ ਨਤੀਜਿਆਂ ਲਈ ‘ਕਲਸਟਰ ਜਾਂ ਖੇਤਰ ਅਧਾਰਿਤ ਦ੍ਰਿਸ਼ਟੀਕੋਣ’ ਦਾ ਪਾਲਣ ਲਾਜ਼ਮੀ ਤੌਰ ’ਤੇ ਅੱਗੇ ਵਧਣ ਅਤੇ ਪਿਛੜੇ ਲਿੰਕੇਜ ਨਾਲ ਅਤੇ ਅੰਤਿਮ ਸਮਾਧਾਨਾਂ ਲਈ ਕੀਤਾ ਜਾਵੇਗਾ। ਉਚਿਤ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਜਿੱਥੇ ਵੀ ਸੰਭਵ ਹੋਣ, ਉੱਥੇ ਉਚਿਤ ਸੰਪਰਕ ਅਤੇ ਤਬਦੀਲੀ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।
ਹ. ਐਕੁਆਕਲਚਰ ਲਈ ਉਤਪਾਦਨ ਅਤੇ ਉਤਪਾਦਕਤਾ, ਗੁਣਵੱਤਾ, ਲਾਭਕਾਰੀ ਵਰਤੋਂ ਅਤੇ ਪਾਣੀ ਉਤਪਾਦਨ ਨੂੰ ਵਧਾਉਣ ਲਈ ਨਵੀਆਂ ਸੰਚਾਰ ਅਤੇ ਉੱਭਰਦੀਆਂ ਹੋਈਆਂ ਸੰਚਾਰ ਤਕਨੀਕਾਂ ਜਿਵੇਂ ਕਿ ਰੀ-ਸਰਕੂਲੇਟਰੀ ਐਕੁਆਕਲਚਰ ਸਿਸਟਮ, ਬਾਇਓਫੋਕ, ਐਕੁਆਪੋਨਿਕਸ, ਕੇਜ, ਕਾਸ਼ਤਕਾਰੀ ’ਤੇ ਜ਼ੋਰ ਦਿੱਤਾ ਜਾਵੇਗਾ।
ਕ. ਬ੍ਰੈਕਿਸ਼ ਵਾਟਰ ਅਤੇ ਖਾਰੇ ਖੇਤਰਾਂ ਵਿੱਚ ਕੋਲਡ ਵਾਟਰ ਫਿਸ਼ਰੀਜ਼ ਦੇ ਵਿਕਾਸ ਅਤੇ ਐਕੁਆਕਲਚਰ ਦੇ ਵਿਸਤਾਰ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨਾ।
ਖ. ਵੱਡੇ ਪੱਧਰ ’ਤੇ ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ ਵਾਲੀਆਂ ਸਮੁੰਦਰੀ ਫੁੱਲਾਂ ਦੀ ਕਾਸ਼ਤ ਅਤੇ ਸਜਾਵਟੀ ਮੱਛੀ ਪਾਲਣ ਵਰਗੇ ਕੰਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਗ. ਖੇਤਰ ਵਿਸ਼ੇਸ਼ ਵਿਕਾਸ ਯੋਜਨਾਵਾਂ ਰਾਹੀਂ ਜੰਮੂ ਅਤੇ ਕਸ਼ਮੀਰ, ਲੱਦਾਖ, ਦੀਪਾਂ, ਪੂਰਬਉੱਤਰ ਅਤੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਮੱਛੀ ਵਿਕਾਸ ’ਤੇ ਧਿਆਨ ਦਿੱਤਾ ਜਾਵੇਗਾ।
ਘ. ਪੀਐੱਮਐੱਮਐੱਸਵਾਈ ਉੱਚ ਕੀਮਤ ਵਾਲੀਆਂ ਪ੍ਰਜਾਤੀਆਂ ਦੇ ਪਸਾਰ ਦਾ ਇਰਾਦਾ ਰੱਖਦਾ ਹੈ, ਵਪਾਰਕ ਰੂਪ ਨਾਲ ਮਹੱਤਵਪੂਰਨ ਸਾਰੀਆਂ ਪ੍ਰਜਾਤੀਆਂ ਲਈ ਬਰੂਡ ਬੈਂਕਾਂ ਦਾ ਇੱਕ ਰਾਸ਼ਟਰੀ ਨੈੱਟਵਰਕ ਸਥਾਪਿਤ ਕਰਨਾ, ਵੰਸ਼ਿਕ ਸੁਧਾਰ ਅਤੇ ਝੀਂਗਾ ਬਰੂਡ ਸਟਾਕ ਵਿੱਚ ਆਤਮਨਿਰਭਰਤਾ ਲਈ ਨਿਊਕਲੀਅਸ ਬ੍ਰੀਡਿੰਗ ਸੈਂਟਰ ਦੀ ਸਥਾਪਨਾ, ਆਰਗੈਨਿਕ ਐਕੁਆਕਲਚਰ ਪਸਾਰ ਅਤੇ ਸਰਟੀਫਿਕੇਸ਼ਨ, ਚੰਗੀਆਂ ਐਕੁਆਕਲਚਰ ਪ੍ਰਥਾਵਾਂ, ਬਲਾਕ ਚੇਨ ਟੈਕਨੋਲੌਜੀ ਦੀ ਵਰਤੋਂ, ਵਿਸ਼ਵ ਪੱਧਰੀ ਮਿਆਰ ਅਤੇ ਪ੍ਰਮਾਣੀਕਰਨ, ਬਰੂਡ ਬੈਂਕ, ਹੈਚਰੀ, ਫਾਰਮ, ਰਹਿੰਦ ਖੂੰਹਦ ਦੇ ਮੁੱਦਿਆਂ ਅਤੇ ਜਲ ਸਿਹਤ ਪ੍ਰਬੰਧਨ ਦੀ ਇੱਕ ਆਧੁਨਿਕ ਪ੍ਰਯੋਗਸ਼ਾਲਾਵਾਂ ਦੇ ਨੈੱਟਵਰਕ ਰਾਹੀਂ ਮਦਦ ਕਰਨੀ।
ਙ. ਪੀਐੱਮਐੱਸਐੱਸਵਾਈ ਲਾਜ਼ਮੀ ਬੁਨਿਆਦੀ ਢਾਂਚੇ ਨਾਲ ਏਕੀਕ੍ਰਿਤ ਆਧੁਨਿਕ ਤਟੀ ਖੇਤਰਾਂ ਵਿੱਚ ਮੱਛੀ ਫੜਨ ਵਾਲੇ ਪਿੰਡਾਂ ਦੇ ਭਾਈਚਾਰਿਆਂ ਵਿੱਚ ਜ਼ਰੂਰੀ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਇਰਾਦਾ ਰੱਖਦੀ ਹੈ।
ਚ. ਮੱਛੀ ਫੜਨ ਵਾਲੇ ਅਤੇ ਮੱਛੀ ਪਾਲਕਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਨੂੰ ਵਧਾਉਣ ਲਈ ਫਿਸ਼ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐੱਫਐੱਫਪੀਓ) ਰਾਹੀਂ ਮੱਛੀ ਫੜਨ ਵਾਲੇ ਅਤੇ ਮੱਛੀ ਪਾਲਕਾਂ ਨੂੰ ਇਕੱਤਰ ਕਰਨਾ ਪੀਐੱਮਐੱਮਐੱਸਵਾਈ ਦੀ ਮੁੱਖ ਵਿਸ਼ੇਸ਼ਤਾ ਹੈ।
ਛ. ਮੱਛੀ ਪਾਲਣ ਅਤੇ ਐਕੂਆਕਲਚਰ ਗਤੀਵਿਧੀਆਂ ਦੇ ਕੇਂਦਰ ਦੇ ਰੂਪ ਵਿੱਚ ਐਕਵਾਪਾਰਕ ਇੱਕ ਛੱਤ ਹੇਠ, ਸਸਤੇ, ਗੁਣਵੱਤਾ ਵਾਲੇ ਇਨਪੁੱਟਸ, ਪੈਦਾਵਾਰ ਦੇ ਬਾਅਦ ਦੀਆਂ ਢਾਂਚਾਗਤ ਸੁਵਿਧਾਵਾਂ, ਵਪਾਰਕ ਉੱਦਮ ਖੇਤਰ, ਲੌਜਿਸਟਿਕਸ ਸਹਾਇਤਾ, ਬਿਜ਼ਨਸ ਇਨਕਿਊਬੇਸ਼ਨ ਸੈਂਟਰ, ਮਾਰਕਿਟਿੰਗ ਸੁਵਿਧਾਵਾਂ ਆਦਿ।
ਜ. ਮੱਛੀ ਫੜਨ ਵਾਲੀਆਂ ਕਿਸ਼ਤੀਆਂ ਲਈ ਬੀਮਾ ਕਵਰੇਜ਼ ਪਹਿਲੀ ਵਾਰ ਪੇਸ਼ ਕੀਤੀ ਗਈ ਹੈ। ਪਾਬੰਦੀਆਂ/ਘੱਟ ਮਿਆਦ ਦੌਰਾਨ ਮਛੇਰਿਆਂ ਲਈ ਸਲਾਨਾ ਆਜੀਵਿਕਾ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਝ. ਪੀਐੱਐੱਮਐੱਸਵਾਈ ਅਧੀਨ ਚੰਗੀ ਤਰ੍ਹਾਂ ਤਿਆਰ ਵਿਸਤ੍ਰਿਤ ਸਹਾਇਤਾ ਸੇਵਾਵਾਂ ਦੀ ਕਲਪਨਾ ਕੀਤੀ ਗਈ ਹੈ। ਤਟੀ ਮੱਛੀ ਫੜਨ ਵਾਲੇ ਪਿੰਡਾਂ ਵਿੱਚ 3347 ਸਾਗਰ ਮਿੱਤਰ ਬਣਾਉਣ ਨਾਲ ਨੌਜਵਾਨ ਮੱਛੀ ਪਾਲਣ ਦੇ ਵਿਸਤਾਰ ਵਿੱਚ ਲੱਗੇ ਰਹਿਣਗੇ। ਇਸ ਦੇ ਇਲਾਵਾ ਨੌਜਵਾਨ ਪੇਸ਼ੇਵਰਾਂ ਨੂੰ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਨਿਜੀ ਸਥਾਨ ’ਤੇ ਵੱਡੀ ਸੰਖਿਆ ਵਿੱਚ ਮੱਛੀ ਵਿਸਤਾਰ ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ।
ਟ. ਮੱਛੀਆਂ ਦੀ ਸਵੱਛਤਾ ਨਾਲ ਨਜਿੱਠਣ ਲਈ ਮੱਛੀ ਫੜਨ ਵਾਲੀਆਂ ਬੰਦਰਗਾਹਾਂ ਅਤੇ ਲੈਂਡਿੰਗ ਕੇਂਦਰਾਂ ਦੇ ਨਿਰਮਾਣ ਅਤੇ ਆਧੁਨਿਕੀਕਰਨ ਵਿੱਚ ਮੁੱਖ ਨਿਵੇਸ਼, ਗੁਣਵੱਤਾ ਅਤੇ ਸਸਤੀਆਂ ਮੱਛੀਆਂ ਪ੍ਰਦਾਨ ਕਰਨ ਲਈ ਅਤਿ ਆਧੁਨਿਕ ਮਾਰਕਿਟਿੰਗ ਬੁਨਿਆਦੀ ਢਾਂਚਾ, ਰੀਟੇਲ ਮਾਰਕੀਟ, ਈ-ਮਾਰਕਿਟਿੰਗ ਅਤੇ ਈ-ਟ੍ਰੇਡਿੰਗ ਆਦਿ।
ਠ. ਸਮੁੰਦਰ ਵਿੱਚ ਮਛੇਰਿਆਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਗਹਿਰੇ ਸਮੁੰਦਰ ਵਿੱਚ ਮੱਛੀ ਫੜਨ ਨੂੰ ਪ੍ਰੋਤਸਾਹਨ ਦੇਣ ਲਈ ਮਛੇਰਿਆਂ ਲਈ ਤਕਨੀਕੀ ਰੂਪ ਨਾਲ ਉੱਨਤ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦਾ ਅਧਿਗ੍ਰਹਿਣ, ਨਿਰਯਾਤ ਮੁਕਾਬਲੇਬਾਜ਼ੀ ਵਿੱਚ ਸੁਧਾਰ ਲਈ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੀ ਅੱਪਗ੍ਰੇਡਸ਼ਨ, ਸੰਚਾਰ ਅਤੇ/ਜਾਂ ਟ੍ਰੈਕਿੰਗ ਉਪਕਰਨਾਂ ਅਤੇ ਬਾਇਓ-ਪਖਾਨਿਆਂ ਵਿੱਚ ਸੁਧਾਰ।
ਡ. ਨਿਜੀ ਖੇਤਰ ਦੀ ਸ਼ਮੂਲੀਅਤ, ਉੱਦਮਤਾ ਦਾ ਵਿਕਾਸ, ਕਾਰੋਬਾਰੀ ਮਾਡਲ, ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਪ੍ਰੋਤਸਾਹਨ ਦੇਣਾ, ਮੱਛੀ ਪਾਲਣ ਖੇਤਰ ਵਿੱਚ ਸਟਾਰਟ ਅੱਪ, ਇਨਕਿਊਬੇਟਰ ਸਮੇਤ ਨਵੇਂ ਪ੍ਰੋਜੈਕਟਾਂ ਅਤੇ ਨਵੀਆਂ ਪ੍ਰਾਜੈਕਟ ਗਤੀਵਿਧੀਆਂ।
ਰੋਜ਼ਗਾਰ ਸਿਰਜਣ ਦੀ ਸਮਰੱਥਾ ਸਮੇਤ ਮੁੱਖ ਪ੍ਰਭਾਵ
ੳ. ਮੱਛੀ ਉਤਪਾਦਨ ਨੂੰ 137.58 ਲੱਖ ਮੀਟ੍ਰਿਕ ਟਨ (2018-19) ਤੋਂ ਵਧਾ ਕੇ 2024-25 ਤੱਕ 220 ਲੱਖ ਮੀਟ੍ਰਿਕ ਟਨ ਕਰਨਾ।
ਅ. ਮੱਛੀ ਉਤਪਾਦਨ ਵਿੱਚ ਲਗਭਗ 9 % ਦੀ ਔਸਤ ਦਾ ਸਲਾਨਾ ਵਾਧਾ।
ੲ. 2018-19 ਵਿੱਚ ਮੱਛੀ ਪਾਲਣ ਖੇਤਰ ਦਾ ਜੀਵੀਏ ਯੋਗਦਾਨ ਵਿੱਚ ਵਾਧਾ 2018-19 ਦੇ 7.28 % ਤੋਂ ਵਧ ਕੇ 2024-25 ਵਿੱਚ ਲਗਭਗ 9 % ਹੋ ਜਾਵੇਗਾ।
ਸ. ਨਿਰਯਾਤ ਦੀ ਕਮਾਈ 2024-25 ਤੱਕ 46,589 ਕਰੋੜ ਰੁਪਏ (2018-19) ਤੋਂ ਲਗਭਗ ਦੁੱਗਣੀ ਹੋ ਕੇ 1,00,000 ਕਰੋੜ ਰੁਪਏ ਹੋ ਜਾਵੇਗੀ।
ਹ. ਮੌਜੂਦਾ ਰਾਸ਼ਟਰੀ ਔਸਤ 3 ਟਨ ਤੋਂ ਐਕੁਆਕਲਚਰ ਵਿੱਚ ਉਤਪਾਦਨ ਵਧ ਕੇ ਲਗਭਗ 5 ਟਨ ਹੈਕਟੇਅਰ।
ਕ. ਉਤਪਾਦਨ ਦੇ ਬਾਅਦ ਦੇ ਨੁਕਸਾਨ 20-25 % ਨੂੰ ਘਟਾ ਕੇ ਲਗਭਗ 10 % ਕਰ ਦਿੱਤਾ ਹੈ।
ਖ. ਘਰੇਲੂ ਮੱਛੀਆਂ ਦੀ ਖਪਤ 5-6 ਕਿਲੋਗਾਮ ਤੋਂ ਵਧ ਕੇ ਲਗਭਗ 12 ਕਿਲੋਗ੍ਰਾਮ ਪ੍ਰਤੀ ਵਿਅਕਤੀ ਹੋ ਗਈ ਹੈ।
ਗ. ਸਪਲਾਈ ਅਤੇ ਮੁੱਲ ਲੜੀ ਨਾਲ ਮੱਛੀ ਪਾਲਣ ਖੇਤਰ ਵਿੱਚ ਲਗਭਗ 55 ਲੱਖ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ।
ਇੱਛਤ ਲਾਭਾਰਥੀ :
ਮੱਛੀ ਫੜਨ ਵਾਲੇ, ਮੱਛੀ ਪਾਲਣ ਵਾਲੇ, ਮੱਛੀ ਵਰਕਰ, ਮੱਛੀ ਵਿਕਰੇਤਾ, ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ/ ਔਰਤਾਂ/ਦਿੱਵਯਾਂਗ ਵਿਅਕਤੀ, ਮੱਛੀ ਪਾਲਣ ਸਹਿਕਾਰੀ ਸਭਾਵਾਂ/ਫੈਡਰੇਸ਼ਨਾਂ, ਐੱਫ.ਐੱਫ.ਪੀ.ਓਜ਼, ਮੱਛੀ ਪਾਲਣ ਵਿਕਾਸ ਨਿਗਮ, ਸਵੈ ਸਹਾਇਤਾ ਸਮੂਹ (ਐੱਸਐੱਚਜੀ)/ ਸੰਯੁਕਤ ਜ਼ਿੰਮੇਵਾਰੀ ਸਮੂਹ (ਜੇਐੱਲਜੀ) ਅਤੇ ਵਿਅਕਤੀਗਤ ਉੱਦਮੀ।
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1625605)
Visitor Counter : 274