ਪ੍ਰਿਥਵੀ ਵਿਗਿਆਨ ਮੰਤਰਾਲਾ

ਅੱਪਡੇਟ (ਭਾਰਤੀ ਮਾਨਕ ਸਮੇਂ 1500 ਵਜੇ)- ਸੁਪਰ ਚੱਕਰਵਾਤ ‘ਅੰਫਾਨ’

Posted On: 20 MAY 2020 3:28PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ / ਚੱਕਰਵਾਤ ਚੇਤਾਵਨੀ ਵਿਭਾਗ ਨੇ ਭਾਰਤੀ ਮਿਆਰੀ ਸਮੇਂ 1500 ਵਜੇ ਦਾ ਨਿਮਨ ਤਾਜ਼ਾ ਅੱਪਡੇਟ ਜਾਰੀ ਕੀਤਾ ਹੈ:

 

ਨਿਗਰਾਨੀ ਦੀ ਮਿਤੀ/ਸਮਾਂ (ਆਈਐੱਸਟੀ)

20.05.2020 ਨੂੰ 1430 ਵਜੇ ਆਈਐੱਸਟੀ 20-05-2020 / 0900

 

ਮੌਜੂਦਾ ਸਥਿਤੀ ਵਿਥਕਾਰ/ਲੰਬਕਾਰ

ਸੁਪਰ ਚੱਕਰਵਾਤਅੰਫਾਨ ਅੱਜ, 20 ਮਈ 2020 ਨੂੰ ਭਾਰਤੀ ਮਿਆਰੀ ਸਮੇਂ 1430 ਵਜੇ ਬੰਗਾਲ ਦੇ ਨਜ਼ਦੀਕ ਉੱਤਰ ਪੱਛਮ ਵੱਲ ਬੇਹੱਦ ਤੇਜ਼ ਚੱਕਰਵਾਤੀ ਤੂਫ਼ਾਨ 21.40 ਐੱਨ ਵਿਥਕਾਰ ਅਤੇ 88.1° ਈ ਲੰਬਕਾਰ ਤੇ ਦਾਖਲ ਹੋਇਆ:

  • ਪਾਰਾਦੀਪ ਤੇ 190 ਕਿਲੋਮੀਟਰ ਪੂਰਬ-ਉੱਤਰਪੱਛਮ
  • ਦੀਘਾ ਤੇ 65 ਕਿਲੋਮੀਟਰ-ਦੱਖਣਪੂਰਬ
  • 35 ਕਿਲੋਮੀਟਰ ਸਾਗਰ ਦੀਪ ਦੇ ਦੱਖਣ ਵਿੱਚ
  • 225 ਕਿਲੋਮੀਟਰ ਖੇਪੁਪਾੜਾ (ਬੰਗਲਾ ਦੇਸ਼) ਦੇ ਦੱਖਣ-ਦੱਖਣ ਪੂਰਬ ਵਿੱਚ
  • ਲੈਂਡਫਾਲ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਪੱਛਮੀ ਬੰਗਾਲ ਦੇ ਵਾਲ ਕਲਾਉਡ ਖੇਤਰ ਵਿੰਚ ਦਾਖਲ ਹੋ ਕੇ ਅੱਗੇ ਵਧ ਰਹੀ ਹੈ ਅਤੇ ਲੈਂਡਫਾਲ ਪ੍ਰਕਿਰਿਆ 4 ਘੰਟਿਆਂ ਤੱਕ ਜਾਰੀ ਰਹੇਗੀ।

ਕੇਂਦਰ ਨਜ਼ਦੀਕ ਮੌਜੂਦਾ ਤੀਬਰਤਾ

ਹਨੇਰੀ 160-170 ਕਿਲੋਮੀਟਰ ਪ੍ਰਤੀ ਘੰਟਾ ਤੋਂ 190 ਕਿਲੋਮੀਟਰ ਪ੍ਰਤੀ ਘੰਟਾ

ਤਟ ਤੋਂ ਨਿਗਰਾਨੀ

ਹਵਾ ਦੀ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ) :

ਪਾਰਾਦੀਪ-59, ਚਾਂਦਬਾਲੀ-44, ਭੁਵਨੇਸ਼ਵਰ-15, ਬਾਲਾਸੋਰ-91, ਪੁਰੀ-15 ਅਤੇ ਗੋਪਾਲਪੁਰ-09 ਕਿਲੋਮੀਟਰ ਪ੍ਰਤੀ ਘੰਟਾ।

ਕੋਲਕਾਤਾ-69, ਦਮਦਮ-15, ਦੀਘਾ-50, ਡਾਇਮੰਡ ਬੰਦਰਗਾਹ-20, ਹਲਦੀਆ-50, ਕੇਨਿੰਗ-36

ਵਰਖਾ (20 ਮਈ, 2020 ਨੂੰ ਭਾਰਤੀ ਮਿਆਰੀ ਸਮੇਂ 08.30 ਵਜੇ ਤੋਂ ਐੱਮਐੱਮ ਵਿੱਚ) :

ਪਾਰਾਦੀਪ-87.1, ਚਾਂਦੀਬਾਲੀ-41.2, ਭੁਵਨੇਸ਼ਵਰ-33.8, ਬਾਲਾਸੋਰ-48.4, ਪੁਰੀ-16.0 ਅਤੇ ਗੋਪਾਲਪੁਰ-00 ਐੱਮਐੱਮ।

ਕੋਲਕਾਤਾ-30.4, ਦਮਦਮ-27.5, ਦੀਘਾ-56.4, ਡਾਇਮੰਡ ਬੰਦਰਗਾਹ-14.1, ਹਲਦੀਆ-34.8 ਅਤੇ ਕੇਨਿੰਗ-11.8 ਐੱਮਐੱਮ।

ਪਿਛਲੀ ਹਲਚਲ

ਪਿਛਲੇ 06 ਘੰਟਿਆਂ ਦੌਰਾਨ ਉੱਤਰ-ਉੱਤਰਪੂਰਬ ਵੱਲ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ।

ਭਵਿੱਖਬਾਣੀ, ਤੀਬਰਤਾ ਅਤੇ ਲੈਂਡਫਾਲ

 

ਲੈਂਡਫਾਲ ਪ੍ਰਕਿਰਿਆ ਲਗਭਗ 04 ਘੰਟੇ ਲਈ ਜਾਰੀ ਰਹੇਗੀ। ਇਹ ਉੱਤਰ-ਉੱਤਰਪੂਰਬ ਵੱਲ ਵਧੇਗੀ ਅਤੇ ਅੱਜ (1600 ਵਜੇ) ਦੁਪਹਿਰ ਬਾਅਦ ਤੋਂ ਸ਼ਾਮ ਦਰਮਿਆਨ ਦੀਘਾ ਅਤੇ ਹਤੀਆ ਨਜ਼ਦੀਕੋਂ ਸੁੰਦਰਬਨ ਤੋਂ ਪੱਛਮੀ-ਬੰਗਾਲ-ਬੰਗਲਾਦੇਸ਼ ਤਟ ਨੂੰ 155-165 ਕਿਲੋਮੀਟਰ ਪ੍ਰਤੀ ਘੰਟਾ ਤੋਂ 185 ਕਿਲੋਮੀਟਰ ਪ੍ਰਤੀ ਘੰਟਾ ਦੀ ਹਨੇਰੀ ਦੀ ਰਫ਼ਤਾਰ ਨਾਲ ਪਾਰ ਕਰੇਗੀ।

 

ਤਟਵਰਤੀ ਓਡੀਸ਼ਾ ਲਈ ਹਵਾ ਦੀ ਭਵਿੱਖਬਾਣੀ

ਜਗਤਸਿੰਘਪੁਰਾ, ਕੇਂਦਰਪਾੜਾ ਅਤੇ ਭੱਦਰਕ ਜ਼ਿਲ੍ਹਿਆਂ ਦੇ ਨਜ਼ਦੀਕ ਅਤੇ ਆਸਪਾਸ ਦੁਪਹਿਰ ਤੱਕ ਅਤੇ ਬਾਲਾਸੋਰ ਜ਼ਿਲ੍ਹੇ ਵਿੱਚ ਦੇਰ ਸ਼ਾਮ ਨੂੰ 100 ਤੋਂ 110 ਤੋਂ 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ ਚਲੇਗੀ।

 

ਕਿਰਪਾ ਕਰਕੇ ਇਸ ਸਬੰਧੀ ਤਾਜ਼ਾ ਜਾਣਕਾਰੀ ਲਈ www.rsmcnewdelhi.imd.gov.in ਅਤੇ www.mausam.imd.gov.inਤੇ ਵਿਜ਼ਿਟ ਕਰੋ।

(ਵਿਵਰਣ ਅਤੇ ਅੱਪਡੇਟਿਡ ਗ੍ਰਾਫਿਕਸ ਲਈ ਇਸ ਲਿੰਕ ਤੇ ਕਲਿੱਕ ਕਰੋ)

(Please see details and UPDATED graphics in this link here)

 

****

ਕੇਜੀਐੱਸ/(ਆਈਐੱਮਡੀ ਰਿਲੀਜ਼)
 



(Release ID: 1625515) Visitor Counter : 142


Read this release in: English , Urdu , Tamil