ਸੱਭਿਆਚਾਰ ਮੰਤਰਾਲਾ

ਅਜਾਇਬ ਘਰਾਂ ਦੇ ਵਿਕਾਸ ਅਤੇ ਸੱਭਿਆਚਾਰਕ ਥਾਵਾਂ ਬਾਰੇ ਸੱਭਿਆਚਾਰਕ ਮੰਤਰਾਲੇ ਨੇ ਅੱਜ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ‘‘ਅਜਾਇਬ ਘਰ ਅਤੇ ਸੱਭਿਆਚਾਰਕ ਥਾਂਵਾਂ ਦੀ ਮੁੜ-ਸੁਰਜੀਤੀ’’ ‘ਤੇ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ

Posted On: 18 MAY 2020 8:03PM by PIB Chandigarh

ਅਜਾਇਬ ਘਰ ਅਤੇ ਸੱਭਿਆਚਾਰਕ ਸਥਾਨਾਂ ਦੇ ਵਿਕਾਸ, ਭਾਰਤ ਦੇ ਸੱਭਿਆਚਾਰ ਮੰਤਰਾਲੇ ਨੇ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮਨਾਉਣ ਅਤੇ ਮਹਾਮਾਰੀ ਤੋਂ ਬਾਅਦ ਦੇ ਭਾਰਤ ਵਿੱਚ  ਜੀਵੰਤ ਰਹਿ ਸਕਣ ਯੋਗ ਸੱਭਿਆਚਾਰਕ ਸੰਗਠਨਾਂ ਦੇ ਗਠਨ ਲਈ ਵਿਚਾਰ-ਵਟਾਂਦਰਾ ਸ਼ੁਰੂ ਕਰਨ ਲਈ ਅੱਜ ਅਜਾਇਬ ਘਰ ਅਤੇ ਸੱਭਿਆਚਾਰਕ ਥਾਂਵਾਂ ਦੀ ਮੁੜ-ਸੁਰਜੀਤੀਤੇ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ। ਵੈਬੀਨਾਰ ਵਿੱਚ ਅਜਾਇਬ ਘਰ ਅਤੇ ਸੱਭਿਆਚਾਰਕ ਸਥਾਨਾਂ ਦੇ ਖੇਤਰ ਦੇ ਕੁਝ ਉੱਤਮ ਮਾਹਰ ਜਿਵੇਂ ਕਿ ਆਰਟ ਐਂਡ ਫੋਟੋਗ੍ਰਾਫੀ (ਐੱਮਏਪੀ) ਦੇ ਬਾਨੀ ਟਰੱਸਟੀ, ਬੰਗਲੁਰੂ ਸ਼੍ਰੀ ਅਭਿਸ਼ੇਕ ਪੋਡਾਰ, ਕੋਚੀ ਬਿਏਨੇਲ ਫਾਉਂਡੇਸ਼ਨ ਦੇ ਪ੍ਰਧਾਨ ਸ਼੍ਰੀ ਬੋਸ ਕ੍ਰਿਸ਼ਨਮਾਚਾਰੀ, ਕੁਸਿਅਮ ਦੇ  ਸੰਸਥਾਪਕ ਅਤੇ ਸੀਈਓ ਸ਼੍ਰੀ ਬ੍ਰੈਂਡਨ ਸਿਏਕੋ, ਟੀਮ ਵਰਕ ਆਰਟਸ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੰਜੋਏ ਕੇ ਰਾਏ ਅਤੇ ਅਜਾਇਬ ਘਰ ਅਤੇ ਸੱਭਿਆਚਾਰਕ ਸਥਾਨਾਂ ਦੇ ਸੀਈਓ, ਸੱਭਿਆਚਾਰ ਮੰਤਰਾਲੇ, ਭਾਰਤ ਸਰਕਾਰ (ਸੰਚਾਲਕ) ਸ਼੍ਰੀ ਰਾਘਵੇਂਦਰ ਸਿੰਘ ਸ਼ਾਮਲ ਹਨ।

 

ਕੋਵਿਡ -19 ਮਹਾਮਾਰੀ ਦਾ ਸੱਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਲਈ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਪ੍ਰਭਾਵ ਹੋਵੇਗਾ ਪ੍ਰਮੁੱਖ ਭਾਰਤੀ ਅਤੇ ਗਲੋਬਲ ਸੱਭਿਆਚਾਰਕ ਸੰਸਥਾਵਾਂ, ਸਿਰਜਣਾਤਮਕ ਕਾਰੋਬਾਰਾਂ, ਸਟਾਰਟਅੱਪਸ, ਨੀਤੀ ਨਿਰਮਾਤਾਵਾਂ ਅਤੇ ਮੀਡੀਆ ਲਈ ਆਯੋਜਿਤ ਵੈਬੀਨਾਰ ਦੇ ਮਾਹਿਰਾਂ ਨੇ ਸੱਭਿਆਚਾਰ ਅਤੇ ਸਿਰਜਣਾਤਮਕ ਉਦਯੋਗ ਲਈ ਅੱਗੇ ਜਾਣ ਦੇ ਰਸਤੇ 'ਤੇ ਵਿਚਾਰ-ਵਟਾਂਦਰੇ ਕੀਤੇ

 

ਸਕੱਤਰ ਅਤੇ ਸੀਈਓ ਡੀਐੱਮਸੀਐੱਸ, ਸੱਭਿਆਚਾਰ ਮੰਤਰਾਲੇ ਸ਼੍ਰੀ ਰਾਘਵੇਂਦਰ ਸਿੰਘ ਨੇ ਵੈਬੀਨਾਰ ਦੇ ਉਦੇਸ਼ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਸੰਭਾਵਿਤ ਨੀਤੀਗਤ ਕਦਮਾਂ ਦੀ ਪਛਾਣ ਕਰਨਾ ਹੈ ਜੋ ਅਜਾਇਬ ਘਰ, ਸੱਭਿਆਚਾਰਕ ਸਥਾਨਾਂ ਅਤੇ ਉਨ੍ਹਾਂ ਦੇ ਸੰਕਟ ਦੇ ਛੋਟੇ ਅਤੇ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਦੂਰ ਕਰਨ ਅਤੇ ਇਨ੍ਹਾਂ ਦੇ ਵਡੇਰੇ  ਈਕੋਸਿਸਟਮ ਵਿੱਚ ਸਹਾਇਤਾ ਕਰੇਗਾ।

 

ਵੈਬੀਨਾਰ ਦੇ ਦੌਰਾਨ ਮਹਾਮਾਰੀ ਤੋਂ ਬਾਅਦ ਦੇ ਈਕੋਸਿਸਟਮ ਵਿੱਚ ਅਜਾਇਬ ਘਰ ਅਤੇ ਸੱਭਿਆਚਾਰਕ ਸਥਾਨਾਂ ਦੇ ਪ੍ਰਸੰਗ ਵਿੱਚ ਪ੍ਰਭਾਵ, ਨਵੀਨਤਾਵਾਂ ਅਤੇ ਸੰਕਟ ਤੋਂ ਬਾਅਦ ਦੀ ਯੋਜਨਾਬੰਦੀ ਦੇ ਵਿਸ਼ੇ ਉੱਤੇ ਚਰਚਾ ਕੀਤੀ ਗਈ।  ਤਾਜ਼ਾ ਦਰਪੇਸ਼ ਵਿਸ਼ੇ ਮਿਉਜ਼ੀਓ-ਪ੍ਰਨੀਅਰਜ਼ ਨੂੰ ਇਹ ਦੇਖਣ ਲਈ ਵੀ ਚਰਚਾ ਵਿੱਚ ਵਿਚਾਰਿਆ ਗਿਆ ਕਿ ਅਜਾਇਬ ਘਰ ਕਿਵੇਂ ਉੱਦਮੀ ਭਾਵਨਾ ਨੂੰ ਗ੍ਰਹਿਣ ਕਰ ਸਕਦੇ ਹਨ ਅਤੇ ਟਿਕਾਊ ਵਪਾਰਕ ਮਾਡਲਾਂ ਤੇ ਕੰਮ ਕਰ ਸਕਦੇ ਹਨਵਿਚਾਰ ਵਟਾਂਦਰੇ ਦਾ ਇੱਕ ਸਭ ਤੋਂ ਮਹੱਤਵਪੂਰਨ ਨੁਕਤਾ ਸੱਭਿਆਚਾਰਕ ਸਥਾਨਾਂ ਦਾ ਪੁਨਰਗਠਨ ਕਰਨਾ ਅਤੇ ਸੱਭਿਆਚਾਰਕ ਵਿਰਾਸਤ ਦੀਆਂ ਸਮਾਜਿਕ ਅਤੇ ਆਰਥਿਕ ਕਦਰਾਂ-ਕੀਮਤਾਂ ਨੂੰ ਵੱਧ ਤੋਂ ਵੱਧ ਕਰਨ ਅਤੇ ਸਥਾਨਕ ਦਰਸ਼ਕਾਂ ਅਤੇ ਸੈਲਾਨੀਆਂ ਨਾਲ ਜੁੜਨ ਲਈ ਸਮਰੱਥਾ ਵਧਾਉਣ ਲਈ ਅਭਿਨਵ ਵਿਚਾਰਾਂ ਨੂੰ ਪੇਸ਼ ਕਰਨਾ ਸੀ।

 

ਸ਼੍ਰੀ ਰਾਘਵੇਂਦਰ ਸਿੰਘ ਨੇ ਕਿਹਾ ਕਿ ਵਿਚਾਰ-ਵਟਾਂਦਰੇ ਦੇ ਅਧਾਰ ਤੇ ਅਸੀਂ ਨੀਤੀ ਪੇਪਰ ਤਿਆਰ ਕਰਾਂਗੇ ਅਤੇ ਅਸੀਂ ਆਪਸ ਵਿੱਚ ਵਿਚਾਰ ਕਰਾਂਗੇ ਅਤੇ ਜੋ ਵੀ ਵਿਵਹਾਰਕ ਅਤੇ ਸੰਭਵ ਹੈ ਉਸ ਉੱਤੇ ਸਹਿਮਤੀ ਪ੍ਰਾਪਤ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਨੂੰ ਦੁਬਾਰਾ ਨਿਜੀ ਅਤੇ ਕਾਰਪੋਰੇਟ ਸੈਕਟਰ ਦੇ ਹਿੱਸੇਦਾਰਾਂ ਕੋਲ ਲੈ ਕੇ ਆਵਾਂਗੇ ਅਤੇ ਉਨ੍ਹਾਂ ਨਾਲ ਪ੍ਰੋਜੈਕਟ ਅਨੁਸਾਰ ਚਰਚਾ ਕਰਾਂਗੇ ਅਤੇ ਉਮੀਦ ਕੀਤੀ ਕਿ ਕੁਝ ਮਾਮਲਿਆਂ ਤੇ ਆਪਸੀ ਸਮਝੌਤਾ ਹੋਏਗਾ ਅਤੇ ਜੋ ਕੇਸ ਪ੍ਰੋਜੈਕਟ ਬਣਨਗੇ ਉਨ੍ਹਾਂ ਨੂੰ ਅੱਗੇ ਲਿਆਂਦਾ ਜਾਵੇਗਾ ਅਤੇ ਫੇਰ ਅਮਲੀ ਜਾਮਾ ਪਹਿਨਾਇਆ ਜਾਵੇਗਾ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ  ਮੰਤਰਾਲੇ ਦੁਆਰਾ ਬਣਾਈ ਗਈ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਜੀਡੀ) ਨੇ ਇਸ ਵੈਬੀਨਾਰ ਨੂੰ ਚਲਾਉਣ ਲਈ ਤਕਨੀਕੀ ਸਹਾਇਤਾ ਦੇ ਕੇ ਡੀਐੱਮਸੀਐੱਸ, ਸੱਭਿਆਚਾਰ ਮੰਤਰਾਲੇ ਦਾ ਸਮਰਥਨ ਕੀਤਾ ਹੈ।

ਵੈਬੀਨਾਰ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਸੀ

 

ਡੀਐੱਮਸੀਐੱਸ ਫੇਸਬੁੱਕ ਪੇਜ: www.facebook.com/dmcs2020

ਡੀਐੱਮਸੀਐੱਸ ਯੂਟਿਊਬ ਚੈਨਲ: https: //bit.ly/366Vqrn

 

*******

 

ਐੱਨਬੀ/ਏਕੇਜੇ/ਓਏ


(Release ID: 1625051)