ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਦੇ ਵਿਗਿਆਨੀਆਂ ਨੇ ਸ਼ੂਗਰ ਰੋਗੀਆਂ ਵਿੱਚ ਨਿਰੰਤਰ ਇਨਸੁਲਿਨ ਡਿਲਿਵਰੀ ਲਈ ਇੰਜੈਕਟੇਬਲ ਸਿਲਕ ਫਾਈਬ੍ਰੋਇਨ ਅਧਾਰਿਤ ਹਾਈਡ੍ਰੋਜੈਲ ਦਾ ਵਿਕਾਸ ਕੀਤਾ

Posted On: 15 MAY 2020 12:09PM by PIB Chandigarh

ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਅਡਵਾਂਸਡ  ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ), ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਧੀਨ ਇੱਕ ਖ਼ੁਦਮੁਖ਼ਤਿਆਰੀ ਖੋਜ ਸੰਸਥਾ ਹੈ, ਇਸ ਦੇ ਵਿਗਿਆਨੀਆਂ ਨੇ ਸ਼ੂਗਰ ਰੋਗੀਆਂ ਵਿੱਚ ਨਿਰੰਤਰ ਇਨਸੁਲਿਨ ਡਿਲਿਵਰੀ ਲਈ ਇੰਜੈਕਟੇਬਲ ਸਿਲਕ ਫਾਈਬ੍ਰੋਇਨ ਅਧਾਰਿਤ  ਹਾਈਡ੍ਰੋਜੈਲ ਦਾ ਵਿਕਾਸ ਕੀਤਾ ਹੈ ਇਸ ਕਾਢ ਲਈ ਪੇਟੈਂਟ ਅਰਜ਼ੀ ਵੀ ਦਾਇਰ ਕੀਤੀ ਗਈ ਹੈ

 

ਪ੍ਰੋ ਟੀ ਗੋਵਿੰਦਾਰਾਜੂ ਅਤੇ ਜੇਐੱਨਸੀਏਐੱਸਆਰ ਤੋਂ ਉਨ੍ਹਾਂ ਦੀ ਖੋਜ ਟੀਮ ਨੇ ਬਾਇਓਕੰਪੈਟੀਬਲ ਐਡਿਟਿਵਜ਼ ਦੀ ਵਰਤੋਂ ਕਰਦਿਆਂ ਸਿਲਕ ਫਾਈਬ੍ਰੋਇਨ (ਐੱਸਐੱਫ਼) ਤਿਆਰ ਕੀਤਾ ਹੈ ਅਤੇ ਇੱਕ ਇੰਜੈਕਟੇਬਲ ਐੱਸਐੱਫ਼ ਹਾਈਡ੍ਰੋਜੈਲ (ਆਈਐੱਸਐੱਫ਼ਐੱਚ) ਤਿਆਰ ਕੀਤਾ ਹੈ ਜੋ ਸ਼ੂਗਰ ਰੋਗੀਆਂ ਵਿੱਚ ਨਿਰੰਤਰ ਇਨਸੁਲਿਨ ਡਿਲਿਵਰੀ ਨੂੰ ਸੌਖਾ ਕਰ ਸਕਦਾ ਹੈ ਆਈਐੱਸਐੱਫ਼ਐੱਚ ਨੇ ਚੂਹਿਆਂ ਵਿੱਚ ਐਕਟਿਵ ਇਨਸੁਲਿਨ ਦੀ ਸਫ਼ਲਤਾਪੂਰਵਕ ਡਿਲਿਵਰੀ ਦਾ ਪ੍ਰਦਰਸ਼ਨ ਕੀਤਾ ਹੈ, ਅਤੇ ਨਤੀਜੇ ਏਸੀਐੱਸ ਅਪਲਾਈਡ ਬਾਇਓ ਮੈਟੀਰੀਅਲਸ ਰਸਾਲੇ ਵਿੱਚ ਪ੍ਰਕਾਸਿਤ ਕੀਤੇ ਗਏ ਹਨ

 

ਜੇਐੱਨਸੀਏਐੱਸਆਰ ਵਿਗਿਆਨੀਆਂ ਨੇ ਦਿਖਾਇਆ ਹੈ ਕਿ ਸ਼ੂਗਰ ਰੋਗੀ ਚੂਹੇ ਵਿੱਚ ਚਮੜੀ ਦੇ ਹੇਠਾਂ ਆਈਐੱਸਐੱਫ਼ਐੱਚ ਨਾਲ ਭਰਿਆ ਇਨਸੁਲਿਨ ਦਾ ਟੀਕਾ ਲਗਾਉਣ ਨਾਲ ਉਹ ਚਮੜੀ ਵਿੱਚ ਇੱਕ ਐਕਟਿਵ ਡਿਪੂ ਬਣਾਉਂਦਾ ਹੈ ਜਿਸ ਤੋਂ ਇੰਸੁਲਿਨ ਹੌਲ਼ੀ-ਹੌਲ਼ੀ ਬਾਹਰ ਨਿਕਲ ਜਾਂਦੀ ਹੈ ਅਤੇ ਸਰੀਰਕ ਗੁਲੂਕੋਜ਼ ਹੋਮਿਓਸਟੈਸੀਸ ਨੂੰ ਅਚਾਨਕ ਘੱਟ ਬਲੱਡ ਸ਼ੂਗਰ ਦੇ ਖ਼ਤਰੇ ਤੋਂ ਬਿਨਾ 4 ਦਿਨਾਂ ਵਿੱਚ ਬਹਾਲ ਕਰਦਾ ਹੈ, ਇਹ ਖੂਨ ਵਿੱਚ ਇਨਸੁਲਿਨ ਦੀ ਉੱਚ ਇਕਾਗਰਤਾ ਦੇ ਕਾਰਨ ਹੁੰਦਾ ਹੈ

 

ਸ਼ੂਗਰ ਭਾਰਤ ਵਿੱਚ 7 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜੋ ਦੁਨੀਆ ਵਿੱਚ ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਹੈ ਇਹ ਸਰੀਰ ਦੇ ਅੰਦਰ ਬੀਟਾ ਸੈੱਲਾਂ ਦੇ ਮਰ ਜਾਣ ਨਾਲ ਜਾਂ ਸਰੀਰ ਵਿੱਚ ਇਨਸੁਲਿਨ ਦੇ ਲੋੜ ਤੋਂ ਘੱਟ ਉਤਪਾਦਨ ਦੇ ਨਤੀਜੇ ਵਜੋਂ ਇਨਸੁਲਿਨ ਪ੍ਰਤੀਰੋਧ ਦੇ ਨੁਕਸਾਨ ਕਾਰਨ ਹੁੰਦਾ ਹੈ, ਜੋ ਕਿ ਗਲੂਕੋਜ਼ ਹੋਮਿਓਸਟੈਸਿਸ ਨੂੰ ਅਸੰਤੁਲਿਤ ਕਰਦਾ ਹੈ ਖੂਨ ਵਿੱਚ ਗਲੂਕੋਜ਼ ਦੇ ਪੱਧਰ ਦੇ ਅਚਾਨਕ ਵਾਧੇ ਦਾ ਕਾਰਨ ਬਣਦਾ ਹੈ

 

ਰਵਾਇਤੀ ਅਤੇ ਇਲਾਜ ਦੇ ਆਖਰੀ ਉਪਾਅ ਵਿੱਚ ਸਰੀਰਕ ਗਲੂਕੋਜ਼ ਹੋਮੀਓਸਟੇਸਿਸ ਨੂੰ ਕਾਇਮ ਰੱਖਣ ਲਈ ਵਾਰ-ਵਾਰ ਚਮੜੀ ਅੰਦਰ ਇਨਸੁਲਿਨ ਟੀਕੇ ਲਾਉਣੇ ਪੈਂਦੇ ਹਨ ਚਮੜੀ ਵਿੱਚ ਬਹੁਤੇ ਇੰਸੁਲਿਨ ਟੀਕੇ ਦਰਦ, ਸਥਾਨਕ ਟਿਸ਼ੂ ਨੈਕਰੋਸਿਸ, ਇਨਫੈਕਸ਼ਨ, ਨਸਾਂ ਦਾ ਨੁਕਸਾਨ ਅਤੇ ਸਥਾਨਕ ਤੌਰ ’ਤੇ ਕੇਂਦ੍ਰਤ ਇਨਸੁਲਿਨ ਐਮੀਲੋਇਡੋਸਿਸ ਸਰੀਰਕ ਗੁਲੂਕੋਜ਼ ਹੋਮਿਓਸਟੈਸੀਸ ਬਣਾਉਣ ਵਿੱਚ ਅਸਮਰੱਥਾ ਲਈ ਜ਼ਿੰਮੇਵਾਰ ਹਨ ਨਿਯੰਤਰਿਤ ਅਤੇ ਲੰਬੇ ਸਮੇਂ ਵਿੱਚ ਇਨਸੁਲਿਨ ਦੀ ਡਿਲਿਵਰੀ ਨਾਲ ਇਸ ਸਮੱਸਿਆ ’ਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਪ੍ਰਕਾਰ, ਕੈਪਸੁਲੇਸ਼ਨ ਵਿੱਚ ਅਤੇ ਲੰਬੇ ਸਮੇਂ ਵਿੱਚ ਇਨਸੁਲਿਨ ਦੀ ਕਿਰਿਆਸ਼ੀਲ ਰੂਪ ਵਿੱਚ (ਕਿਰਿਆ ਦੇ ਨੁਕਸਾਨ ਤੋਂ ਬਿਨਾ) ਡਿਲਿਵਰੀ ਹੀ ਇੰਸੁਲਿਨ ਦੀ ਵਿਵੋ ਡਿਲਿਵਰੀ ਵਿੱਚ ਅਜਿਹੇ ਨਿਯੰਤਰਿਤ ਅਤੇ ਕਾਇਮ ਰਹਿਣ ਦੇ ਵਿਕਾਸ ਦੀ ਕੁੰਜੀ ਹੈ

ਆਈਐੱਸਐੱਫ਼ਐੱਚ ਸ਼ੂਗਰ ਰੋਗੀਆਂ ਲਈ ਪ੍ਰਭਾਵਸ਼ਾਲੀ ਇਨਸੁਲਿਨ ਡਿਲਿਵਰੀ ਸਾਧਨ ਸਾਬਤ ਹੋਇਆ ਹੈ ਕਿਉਂਕਿ ਇਸ ਨੇ ਸ਼ੂਗਰ ਵਾਲੇ ਜਾਨਵਰਾਂ ਵਿੱਚ ਸ਼ਾਨਦਾਰ ਮਕੈਨੀਕਲ ਤਾਕਤ, ਬਾਇਓਕੰਪੈਟੇਬਿਲਟੀ, ਇਨਕੈਪਸੁਲੇਸ਼ਨ, ਸਟੋਰੇਜ ਅਤੇ ਐਕਟਿਵ ਇਨਸੁਲਿਨ ਦੀ ਲੰਬੀ ਡਿਲਿਵਰੀ ਦਾ ਪ੍ਰਦਰਸ਼ਨ ਕੀਤਾ ਹੈ ਆਈਐੱਸਐੱਫ਼ਐੱਚ ਦੁਆਰਾ ਐਕਟਿਵ ਇਨਕੈਪਸੁਲੇਸ਼ਨ ਅਤੇ ਇਨਸੁਲਿਨ ਦੀ ਡਿਲਿਵਰੀ ਸ਼ਾਇਦ ਭਵਿੱਖ ਵਿੱਚ ਮੌਖਿਕ ਇਨਸੁਲਿਨ ਡਿਲਿਵਰੀ ਲਈ ਫਾਰਮੂਲੇ ਦੇ ਵਿਕਾਸ ਲਈ ਵੀ ਅਸਰਦਾਰ ਹੋ ਸਕਦੀ ਹੈ ਜੇਐੱਨਸੀਏਐੱਸਆਰ ਟੀਮ ਨੂੰ ਉਮੀਦ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ ਅੱਗੇ ਆਉਣਗੀਆਂ ਅਤੇ ਇਸ ਨੂੰ ਮਨੁੱਖੀ ਵਰਤੋਂ ਲਈ ਵੀ ਅੱਗੇ ਵਿਕਸਿਤ ਕਰਨਗੀਆਂ

A close up of a mapDescription automatically generated  A picture containing table, sitting, different, manDescription automatically generated

ਚਿੱਤਰ: ਲੇਖ ਵਿੱਚੋਂ ਸਮੱਗਰੀ ਦੀ ਸਾਰਣੀ ਅਤੇ ਇਨਸੁਲਿਨ ਡਿਲਿਵਰੀ ਦਾ ਅੰਕੜੇ ਵਿੱਚੋਂ ਚਿੱਤਰ

ਮੌਜੂਦਾ ਖੋਜ ਨੂੰ ਜੇਐੱਨਸੀਏਐੱਸਆਰ, ਬੰਗਲੁਰੂ, ਬ੍ਰਿਕਸ ਮਲਟੀਲੇਟਰਲ ਆਰ ਐਂਡ ਡੀ ਪ੍ਰੋਜੈਕਟ ਗ੍ਰਾਂਟ, ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਦੁਆਰਾ ਸਵਰਨ ਜੈਯੰਤੀ ਫੈਲੋਸ਼ਿਪ ਗ੍ਰਾਂਟ ਅਤੇ ਡੀਐੱਸਟੀ - ਨੈਨੋ ਮਿਸ਼ਨ ਦੇ ਤਹਿਤ ਫੰਡ ਕੀਤਾ ਗਿਆ ਸੀ

https://ci3.googleusercontent.com/proxy/I6lFg31jxRuMcHSTuxwJJR_4gqDoAInWww2KBA64aWQ7p28j9pMF8pELNlqH0tpGGs_pdgqAHDAWFDnqXe_vj9KSKlRN5ucGjWlPN-2iL6ArfcyBIVfU=s0-d-e1-ft#https://static.pib.gov.in/WriteReadData/userfiles/image/image003CNHP.gif

ਚਿੱਤਰ: ਇਨਸੁਲਿਨ ਡਿਲਿਵਰੀ ਵਿਧੀ ਦੀ ਰੇਖਾ-ਚਿੱਤਰ ਪ੍ਰਸਤੁਤੀ

[ਪ੍ਰਕਾਸ਼ਨ: ਬੀ. ਮੈਤੀ, ਐੱਸ. ਸਮੰਤਾ, ਐੱਸ. ਸਰਕਾਰ, ਐੱਸ. ਆਲਮ, ਟੀ. ਗੋਵਿੰਦਾਰਾਜੂ

ਸ਼ੂਗਰ ਰੋਗ ਵਾਲੇ ਚੂਹਿਆਂ ਵਿੱਚ ਸਥਿਰ ਇਨਸੁਲਿਨ ਡਿਲਿਵਰੀ ਲਈ ਇੰਜੈਕਟੇਬਲ ਸਿਲਕ ਫਾਈਬ੍ਰੋਇਨ ਅਧਾਰਿਤ  ਹਾਈਡ੍ਰੋਜੈਲ

ਜਰਨਲ ਦਾ ਨਾਮ: ਏਸੀਐੱਸ ਅਪਲਾਈਡ ਬਾਇਓ ਮੈਟੀਰੀਅਲਸ

https://pubs.acs.org/doi/pdf/10.1021/acsabm.0c00152

ਵਧੇਰੇ ਜਾਣਕਾਰੀ ਲਈ ਪ੍ਰੋਫੈਸਰ ਟੀ. ਗੋਵਿੰਦਾਰਾਜੂ ਨਾਲ (tgraju@jncasr.ac.in; +91 8022082969) ’ਤੇ ਸੰਪਰਕ ਕਰੋ]

****

ਕੇਜੀਐੱਸ / ਡੀਐੱਸਟੀ / (ਡੀਐੱਸਟੀ)



(Release ID: 1624199) Visitor Counter : 140