ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਦੁਆਰਾ ਮਨਾਏ ਗਏ ਰਾਸ਼ਟਰੀ ਟੈਕਨੋਲੋਜੀ ਦਿਵਸ ਮੌਕੇ ਭਾਰਤ ਨੂੰ ਟੈਕਨੋਲੋਜੀ ਦਾ ਸ਼ੁੱਧ ਨਿਰਯਾਤਕ ਬਣਾਉਣ ਦਾ ਸੱਦਾ ਦਿੱਤਾ
Posted On:
11 MAY 2020 4:22PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਭਾਰਤ ਨੂੰ ਆਤਮਨਿਰਭਰ ਅਤੇ "ਟੈਕਨੋਲੋਜੀ ਦਾ ਸ਼ੁੱਧ ਨਿਰਯਾਤਕ" ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਰਾਸ਼ਟਰੀ ਟੈਕਨੋਲੋਜੀ ਦਿਵਸ (ਐੱਨਟੀਡੀ) ਦੇ ਅਵਸਰ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਪਿਛਲੇ ਪੰਜ ਸਾਲਾਂ ਵਿੱਚ ,ਅਸੀਂ ਨਵੇਂ ਟੀਚੇ ਨਿਰਧਾਰਿਤ ਕੀਤੇ ਹਨ, ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਸਹੀ ਨੀਤੀਗਤ ਰੂਪਰੇਖਾ ਤਿਆਰ ਕਰਨ ਦੇ ਲਈ ਸਖਤ ਮਿਹਨਤ ਕੀਤੀ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਰੱਖਿਆ ਖੋਜ,ਵਿਕਾਸ ਅਤੇ ਨਿਰਮਾਣ ਦੇ ਹਰ ਖੇਤਰ ਵਿੱਚ ਇਹ ਬਦਲਾਅ ਦੇਖ ਸਕਦੇ ਹੋ।" ਉਨ੍ਹਾਂ ਨੇ ਕਿਹਾ, "ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਪਵੇਗਾ ਕਿ ਸਵਦੇਸ਼ੀ ਤਕਨੀਕ ਅਤੇ ਸਵਦੇਸ਼ੀ ਨਿਰਮਾਣ ਦਾ ਕੋਈ ਵਿਕਲਪ ਨਹੀਂ ਹੈ। ਅਸੀਂ ਅਸਲ ਵਿੱਚ ਤਾਂ ਹੀ ਆਤਮਨਿਰਭਰ ਹੋਵਾਂਗੇ, ਜਦੋਂ ਭਾਰਤ ਟੈਕਨੋਲੋਜੀ ਦੇ ਸ਼ੁੱਧ ਆਯਾਤਕ ਦੀ ਥਾਂ ਸ਼ੁੱਧ ਨਿਰਯਾਤਕ ਬਣਨ ਵਿੱਚ ਸਫਲ ਹੋਵੇਗਾ।"
ਭਾਰਤ ਨੂੰ ਇੱਕ ਟੈਕਨੋਲੋਜੀਕਲ ਪਾਵਰਹਾਊਸ ਬਣਾਉਣ ਵਿੱਚ ਯੋਗਦਾਨ ਦੇਣ ਦੇ ਲਈ ਮਾਹਿਰਾਂ ਨੂੰ ਦੇਸ਼ ਦੇ ਪੂਲ ਲਈ ਸੱਦਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਲੋਕ ਇਸ ਦਿਸ਼ਾ ਵਿੱਚ ਆਪਣੇ ਭਵਿੱਖ ਦੇ ਯਤਨਾਂ ਦਾ ਪੂਰਾ ਸਮਰਥਨ ਕਰਦੇ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਸੰਗਠਨ ਅਤਿਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਕੇ ਕੋਵਿਡ-19 ਦੁਆਰਾ ਉਤਪੰਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੇ ਰੱਖਿਆ ਬਲਾਂ ਅਤੇ ਖੋਜ ਤੇ ਵਿਕਾਸ ਦੇ ਯਤਨਾਂ ਨੇ ਇਸ ਅਦਿੱਖ ਦੁਸ਼ਮਣ ਦੁਆਰਾ ਉਤਪੰਨ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਡੀਆਰਡੀਓ ਨੇ ਪਿਛਲੇ 3-4 ਮਹੀਨਿਆਂ ਵਿੱਚ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਯੋਗਦਾਨ ਦੇਣ ਦੇ ਆਪਣੇ ਨਿਰੰਤਰ ਯਤਨਾਂ ਜ਼ਰੀਏ 50 ਤੋਂ ਜ਼ਿਆਦਾ ਉਤਪਾਦ ਜਿਸ ਤਰ੍ਹਾਂ ਬਾਇਓ ਸੂਟ,ਸੈਨੀਟਾਈਜ਼ਰ ਡਿਸਪੈਂਸਰ, ਪੀਪੀਈ ਕਿੱਟਾਂ ਆਦਿ ਵਿਕਸਿਤ ਕੀਤੇ ਹਨ। ਸਾਡੇ ਰੱਖਿਆ ਉਦਯੋਗ ਦੀ ਬੇਮਿਸਾਲ ਭਾਵਨਾ ਨੇ ਰਿਕਾਰਡ ਸਮੇਂ ਵਿੱਚ ਇਨ੍ਹਾਂ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਵੱਡੇ ਪੈਮਾਨੇ 'ਤੇ ਉਤਪਾਦਨ ਦੇ ਅਵਸਰ ਨੂੰ ਵਧਾਇਆ ਹੈ।"
ਰਾਸ਼ਟਰੀ ਟੈਕਨੋਲੋਜੀ ਦਿਵਸ 11 ਮਈ ਨੂੰ ਪੋਖਰਣ ਵਿੱਚ 1998 ਵਿੱਚ ਕੀਤੇ ਗਏ ਪਰਮਾਣੂ ਟੈਸਟਾਂ ਦੀ ਯਾਦਗਾਰ ਦੇ ਤੌਰ 'ਤੇ ਮਨਾਇਆ ਗਿਆ ਜਾਂਦਾ ਹੈ , ਜੋ ਘਰੇਲੂ ਵਿਕਸਿਤ ਟੈਕਨੋਲੋਜੀ ਦੀਆਂ ਸਫਲ ਉਪਲੱਬਧੀਆਂ ਦਾ ਪ੍ਰਤੀਕ ਹੈ ਅਤੇ ਮਹੱਤਵਪੂਰਨ ਖੇਤਰਾਂ ਵਿੱਚ ਆਤਮਨਿਰਭਰਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਇਸ ਅਵਸਰ 'ਤੇ ਬੋਲਦੇ ਹੋਏ, ਰੱਖਿਆ ਮੰਤਰੀ ਨੇ ਕਿਹਾ, "ਇਹ ਦਿਨ ਸਾਡੇ ਭਾਰਤੀ ਵਿਗਿਆਨੀਆਂ ਦੇ ਗਿਆਨ, ਪ੍ਰਤਿਭਾ ਅਤੇ ਦ੍ਰਿੜ੍ਹਤਾ ਪ੍ਰਤੀ ਸਮਰਪਿਤ ਹੈ, ਵਿਸ਼ੇਸ਼ ਰੂਪ ਨਾਲ ਜਿਨ੍ਹਾਂ ਨੇ ਦੇਸ਼ ਦੀਆਂ ਜਟਿਲ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਆਪਣਾ ਕੀਮਤੀ ਯੋਗਦਾਨ ਦਿੱਤਾ ਹੈ।" ਉਨ੍ਹਾਂ ਅੱਗੇ ਕਿਹਾ ,"ਰਾਸ਼ਟਰੀ ਟੈਕਨੋਲੋਜੀ ਦਿਵਸ ਸਾਡੀ ਤਕਨੀਕੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਇੱਕ ਅਵਸਰ ਹੈ ਅਤੇ ਅਗਰ ਅਸੀਂ ਇੱਕ ਤਕਨੀਕੀ ਸ਼ਕਤੀ ਦੇ ਰੂਪ ਵਿੱਚ ਉੱਭਰਨਾ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਹੈ। ਇਸ ਤਰ੍ਹਾਂ ਦਾ ਆਤਮਨਿਰੀਖਣ ਜ਼ਰੂਰੀ ਹੈ ਕਿਉਂਕਿ ਵਿਗਿਆਨ ਅਤੇ ਟੈਕਨੋਲੋਜੀ ਇੱਕ ਰਾਸ਼ਟਰ ਦੀ ਅਰਥਵਿਵਸਥਾ ਦੇ ਸਭ ਤੋਂ ਮਹੱਤਵਪੂਰਨ ਚਾਲਕ ਬਣ ਗਏ ਹਨ।" ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਮਹੱਤਵਪੂਰਨ ਟੈਕਨੋਲੋਜੀਆਂ ਵਿੱਚ ਆਤਮਨਿਰਭਰਤਾ ਹਾਸਲ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਉਤਪਾਦ ਦੀ ਪ੍ਰਾਪਤੀ ਲਈ ਟੈਕਨੋਲੋਜੀ ਪ੍ਰਵਾਹ ਬਣਾਈ ਰੱਖਣ ਦੇ ਨਿਰੰਤਰ ਯਤਨ ਦੀ ਯਾਦ ਦਿਵਾਉਂਦਾ ਹੈ।
ਡੀਆਰਡੀਓ ਵਿੱਚ ਰਾਸ਼ਟਰੀ ਟੈਕਨੋਲੋਜੀ ਦਿਵਸ 2020 ਨੂੰ ਮਨਾਉਣ ਅਤੇ ਵਿਗਿਆਨੀਆਂ, ਇੰਜੀਨੀਅਰਾਂ ਦੇ ਸਮਰਪਣ, ਦ੍ਰਿੜ੍ਹ ਸੰਕਲਪ ਅਤੇ ਬਲੀਦਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਮਨਾਇਆ ਗਿਆ, ਜਿਨ੍ਹਾਂ ਨੇ ਸ਼ਕਤੀ-ਪੋਖਰਣ 2 ਦੀ ਸਫਲਤਾ ਦੇ ਨਾਲ ਰਾਸ਼ਟਰੀ ਤਕਨੀਕੀ ਪਹਿਚਾਣ ਹਾਸਲ ਕਰਨ ਲਈ ਕੰਮ ਕੀਤਾ ਹੈ। ਇਸ ਅਵਸਰ 'ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਡੀਆਰਡੀਓ ਟੈਕਨੋਲੋਜੀਆਂ 'ਤੇ ਕੋਵਿਡ-19 ਨਾਲ ਲੜਨ ਲਈ ਪੇਸ਼ਕਾਰੀ ਦਿੱਤੀ ਗਈ।
ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਸਾਰਸਵਤ ਨੇ ਆਪਣੇ ਸੰਬੋਧਨ ਵਿੱਚ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਪਹਿਲੇ 45 ਦਿਨਾਂ ਦੇ ਦੌਰਾਨ ਕੀਤੇ ਗਏ ਸ਼ਾਨਦਾਰ ਕਾਰਜਾਂ ਦੇ ਲਈ ਡੀਆਰਡੀਓ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਇਸ ਲੜਾਈ ਵਿੱਚ ਵਿਗਿਆਨ ਤੇ ਟੈਕਨੋਲੋਜੀ ਬੁਨਿਆਦੀ ਢਾਂਚੇ ਨੂੰ ਸਰਗਰਮ ਕੀਤਾ ਹੈ। ਉਨ੍ਹਾਂ ਨੇ ਅੱਗੇ ਡੀਆਰਡੀਓ ਨੂੰ ਜੀਵਨ ਵਿਗਿਆਨ ਪ੍ਰਯੋਗਸ਼ਾਲਾਵਾਂ 'ਤੇ ਜ਼ਿਆਦਾ ਧਿਆਨ ਦੇਣ ਅਤੇ ਜੈਵ-ਰੱਖਿਆ ਵਿਗਿਆਨ ਪ੍ਰੋਗਰਾਮ 'ਤੇ ਫਿਰ ਤੋਂ ਕੰਮ ਸ਼ੂਰੂ ਕਰਨ ਦੀ ਦੀ ਸਲਾਹ ਦਿੱਤੀ। ਉਨ੍ਹਾਂ ਨੇ ਜ਼ਿਆਦਾ ਰੋਬੋਟ ਉਪਕਰਣਾਂ ਦੇ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੱਥੇ ਡੀਆਰਡੀਓ ਦੇ ਪਾਸ ਮਜ਼ਬੂਤ ਅਧਾਰ ਹੈ।
ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ (ਪੀਐੱਸਏ) ਪ੍ਰੋ. ਕੇ. ਵਿਜੈ ਰਾਘਵਨ ਨੇ ਆਪਣੇ ਭਾਸ਼ਣ ਵਿੱਚ ਡੀਆਰਡੀਓ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਦੌਰਾਨ ਇਸ ਨੇ ਮੌਕਾ ਸੰਭਾਲ਼ਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਕਨੀਕੀ ਖੇਤਰਾਂ ਵਿੱਚ ਸਵਦੇਸ਼ੀ ਸਮਰੱਥਾ ਦਾ ਵਿਕਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਈਟੀ ਸਮਰੱਥ ਤਕਨੀਕਾਂ ਅਤੇ ਐਪਲੀਕੇਸ਼ਨਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਡੀਡੀਆਰ ਐਂਡ ਡੀ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ. ਸਤੀਸ਼ ਰੈੱਡੀ ਨੇ ਸਾਰੀਆਂ ਟੀਮਾਂ ਨੂੰ ਸਹਿਯੋਗੀ ਨਾਗਰਿਕਾਂ,ਹਥਿਆਰਬੰਦ ਬਲਾਂ ਅਤੇ ਕਰੋਨਾ ਯੋਧਿਆਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕਰਨ ਲਈ ਉਨ੍ਹਾਂ ਦੇ ਨਵੀਨਤਾ ਯਤਨਾਂ ਲਈ ਵਧਾਈ ਦਿੱਤੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ ਲਈ ਅਤਿ ਆਧੁਨਿਕ ਟੈਕਨੋਲੋਜੀਆ ਦੇ ਕੇ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ।
ਡਾ. ਰੈੱਡੀ ਨੇ ਕਿਹਾ ਕਿ ਲੌਕਡਾਊਨ ਦੇ ਦੌਰਾਨ, ਉਤਪਾਦਾਂ ਦੀ ਦੁਨੀਆ ਭਰ ਵਿੱਚ ਸਪਲਾਈ ਕੀਤੀ ਜਾਣੀ ਚਾਹੀਦੀ ਹੈ।ਦੇਰੀ ਨਾਲ ਡਿਲਿਵਰੀ ਕੋਈ ਡਿਲਿਵਰੀ ਨਹੀਂ ਹੈ। ਡੀਆਰਡੀਓ ਨੇ ਕੋਵਿਡ-19 ਨਾਲ ਲੜਨ ਲਈ 53 ਉਤਪਾਦ ਵਿਕਸਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਕੁਝ ਪ੍ਰਣਾਲੀਆ ਨੂੰ ਰਿਕਾਰਡ ਸਮੇਂ ਵਿੱਚ ਪਰਿਚਿਤ ਕੀਤਾ ਗਿਆ ਹੈ।
ਇਸ ਮੌਕੇ 'ਤੇ ਰੱਖਿਆ ਮੰਤਰਾਲੇ ਅਤੇ ਡੀਆਰਡੀਓ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
<><><><><>
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1623173)
Visitor Counter : 174