ਰੱਖਿਆ ਮੰਤਰਾਲਾ

ਭਾਰਤ ਨੇ ਕੋਰੋਨਾ ਜੋਧਿਆਂ ਨੂੰ ਸਲਾਮੀ ਦਿੱਤੀ

ਭਾਰਤੀ ਜਲ ਸੈਨਾ ਨੇ ਥਲ, ਵਾਯੂ ਅਤੇ ਖੁੱਲ੍ਹੇ ਸਮੁੰਦਰ ’ਤੇ ਕੋਰੋਨਾ ਜੋਧਿਆਂ ਨੂੰ ਸਲਾਮੀ ਦਿੱਤੀ

Posted On: 03 MAY 2020 10:09PM by PIB Chandigarh

ਭਾਰਤੀ ਜਲ ਸੈਨਾ ਆਭਾਰ ਪ੍ਰਗਟਾਉਂਦੇ ਹੋਏ ਐਤਵਾਰ 03 ਮਈ, 20 ਨੂੰ ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਲਈ ਪੂਰੇ ਦੇਸ਼ ਨਾਲ ਸ਼ਾਮਲ ਹੋਈ। 03 ਮਈ ਨੂੰ ਕੋਵਿਡ-19 ਖਿਲਾਫ਼ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਮੈਡੀਕਲ ਪੇਸੇਵਰਾਂ, ਸਿਹਤ ਵਰਕਰਾਂ, ਪੁਲਿਸ ਕਰਮੀਆਂ, ਸਰਕਾਰੀ ਕਰਮੀਆਂ ਅਤੇ ਮੀਡੀਆ ਦੇ ਦ੍ਰਿੜ੍ਹ ਅਤੇ ਪ੍ਰਤੀਬੱਧ ਯਤਨਾਂ ਪ੍ਰਤੀ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਨੇ ਸਮੁੱਚੀ ਕੌਮ ਦਾ ਧੰਨਵਾਦ ਅਤੇ ਸ਼ਲਾਘਾ ਕਰਦਿਆਂ ਜ਼ਮੀਨ, ਹਵਾ ਅਤੇ ਸਮੁੰਦਰਾਂ ਤੇ ਕਈ ਗਤੀਵਿਧੀਆਂ ਕੀਤੀਆਂ।

 

ਥਲ ਤੇ

 

ਕੋਰੋਨਾ ਜੋਧਿਆਂ ਦੀ ਪ੍ਰਸੰਸਾ: ਤਿੰਨੋਂ ਕਮਾਂਡੋ (ਪੱਛਮੀ, ਦੱਖਣੀ ਅਤੇ ਪੂਰਵੀ ਵਾਯੂ ਸੈਨਾ ਕਮਾਡਾਂ) ਅਤੇ ਅੰਡੇਮਾਨ ਅਤੇ ਨਿਕੋਬਾਰ ਕਮਾਨ ਵਿੱਚ ਸਟੇਸ਼ਨ ਕਮਾਂਡਰਾਂ ਅਤੇ ਸੀਨੀਅਰ ਵਾਯੂ ਸੈਨਾ ਅਧਿਕਾਰੀ ਭਾਰਤੀ ਵਾਯੂ ਸੈਨਾ ਦੁਆਰਾ ਉਨ੍ਹਾਂ ਦੀ ਪ੍ਰਸੰਸਾ ਕਰਨ ਲਈ ਸਿਹਤ ਸੰਭਾਲ ਪੇਸ਼ੇਵਰਾਂ, ਪੁਲਿਸ ਕਰਮਚਾਰੀਆਂ, ਸਿਹਤ ਕਰਮਚਾਰੀਆਂ ਅਤੇ ਹੋਰ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਮਿਲੇ ਤੇ ਉਨ੍ਹਾਂ ਦੀ ਕੋਵਿਡ-19 ਮਰੀਜ਼ਾਂ ਦੇ ਸਫਲ ਇਲਾਜ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਵਿਸ਼ਵ ਮਨੁੱਖੀ ਚੇਨ : 1500 ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਆਈਐੱਨਐੱਸ ਹਾਂਸਾ, ਗੋਆ ਵਿਖੇ ਵਿਸ਼ਵ ਮਨੁੱਖੀ ਚੇਨ ਬਣਾ ਕੇ ਕੋਰੋਨਾ ਜੋਧਿਆਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।

 

ਜਲ ਸੈਨਾ ਬੈਂਡ : ਇਸ ਤੋਂ ਪਹਿਲਾਂ ਦਿਨ ਵਿੱਚ ਐੱਸਐੱਨਸੀ ਬੈਂਡ ਨੇ ਕੋਚੀ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਅਤੇ ਵਿਕਰਾਂਤ-ਵੇਦੁਥਰੁਤੀ ਬ੍ਰਿਜ ਨਜ਼ਦੀਕ ਕੋਚੀ ਦੇ ਐਪੋਚਲ ਦੇ ਸਾਹਮਣੇ ਯੁੱਧਪੋਤ ਤੇ ਕੁਝ ਪ੍ਰਸਿੱਧ ਗੀਤਾਂ ਦੀਆਂ ਧੁਨਾਂ ਵਜਾਈਆਂ। ਜਲ ਸੈਨਾ ਦੇ ਬੈਂਡ ਨੇ ਮੁੰਬਈ ਵਿੱਚ ਅਤੇ ਵਿਸ਼ਾਖਾਪਟਨਮ ਹਾਰਬ ਵਿੱਚ ਜਹਾਜ਼ ਤੇ ਐਕਸ-ਵਿਰਾਟ ਦਾ ਪ੍ਰਦਰਸ਼ਨ ਕੀਤਾ।

 

ਵਾਯੂ

 

ਕੋਚੀ: ਥੈਂਕਸਗਿਵਿੰਗ (ਧੰਨਵਾਦ ਕਰਨ) ਤਹਿਤ ਜਲ ਸੈਨਾ ਦੇ ਚੇਤਕ ਹੈਲੀਕੌਪਟਰ ਨੇ ਕੋਚੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਕੀਤੀ। ਇਸ ਦੇ ਬਾਅਦ 02 ਡੋਨੀਅਰ ਜਹਾਜ਼, 01 ਸੀਕਿੰਗ ਹੈਲੀਕੌਪਟਰ, 02 ਅਡਵਾਂਸਡ ਲਾਈਟ ਹੈਲੀਕੌਪਟਰ (ਏਐੱਲਐੱਚ) ਅਤੇ ਭਾਰਤੀ ਜਲ ਸੈਨਾ ਦੇ 02 ਚੇਤਕ ਹੈਲੀਕਾਪਟਰਾਂ ਨੇ 07 ਜਹਾਜ਼ ਉਡਾਣ ਦਾ ਸੰਚਾਲਨ ਸ਼ਹਿਰ ਦੇ ਪ੍ਰਸਿੱਧ ਸਥਾਨ ਮਰੀਨ ਡਰਾਈਡ ਤੇ  ਕੀਤਾ ਜਿਸ ਦੇ ਤੁਰੰਤ ਬਾਅਦ ਨੇਵੀ ਦੇ 07 ਫਾਸਟ ਇੰਟਰਸੈਪਟਰ ਕਰਾਫਟ ਦੁਆਰਾ ਸਟੀਮਪਾਸਟ ਕੀਤਾ ਗਿਆ ਜਿਸ ਵਿੱਚ ਕੋਰੋਨਾ ਜੋਧਿਆਂ ਦਾ ਧੰਨਵਾਦ ਕਰਦੇ ਹੋਏ ਇੱਕ ਬੈਨਰ ਪ੍ਰਦਰਸ਼ਿਤ ਕੀਤਾ ਗਿਆ।

 

ਵਿਜ਼ਾਗ : ਆਈਐੱਨਐੱਸ ਦੇਗਾ ਦੇ ਇੱਕ ਚੇਤਕ ਹੈਲੀਕੌਪਟਰ ਨੇ ਆਂਧਰ ਮੈਡੀਕਲ ਕਾਲਜ, ਚੈਸਟ ਐਂਡ ਕਮਿਊਨੀਕੇਬਲ ਡਿਜੀਜ਼ (ਜੀਐੱਚਸੀਸੀਡੀ) ਅਤੇ ਜੀਆਈਟੀਏਐੱਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ (ਜੀਆਈਐੱਮਐੱਸਆਰ) ਉੱਪਰ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਕੀਤੀ।

 

ਮੁੰਬਈ ਭਾਰਤੀ ਜਲ ਸੈਨਾ ਦੇ ਚੇਤਕ ਹੈਲੀਕੌਪਟਰ ਨੇ ਮੁੰਬਈ ਦੇ ਕਸਤੂਰਬਾ ਗਾਂਧੀ ਹਸਪਤਾਲ ਅਤੇ ਅਸਵਿਨੀ ਨਵਲ ਹਸਪਤਾਲ ਵਿੱਚ ਪੰਖੜੀਆਂ ਦੀ ਵਰਖਾ ਨਾਲ ਫਲਾਈਪਾਸਟ ਕੀਤਾ।

 

ਗੋਆ: ਭਾਰਤੀ ਜਲ ਸੈਨਾ ਦੇ ਚੇਤਕ ਹੈਲੀਕੌਪਟਰ ਨੇ ਗੋਆ ਮੈਡੀਕਲ ਕਾਲਜ ਅਤੇ ਈਐੱਸਆਈ ਹਸਪਤਾਲ (ਆਈਸੀਜੀ ਹੈਲਪਸ ਦੇ ਨਾਲ) ਤੇ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਨਾਲ ਫਲਾਈਪਾਸਟ ਕੀਤਾ।

 

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ : ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਵਿਭਿੰਨ ਹਿੱਸਿਆਂ ਵਿੱਚ ਵਾਯੂ ਸੈਨਾ ਅਤੇ ਤਟ ਰੱਖਿਅਕ ਬਲ ਨਾਲ ਭਾਰਤੀ ਜਲ ਸੈਨਾ ਨੇ ਫਲਾਈਪਾਸਟ ਕੀਤਾ।

 

ਸਮੁੰਦਰ ਤੇ

 

ਪੂਰਬੀ ਜਲ ਸੈਨਾ : ਆਈਐੱਨਐੱਸ ਜਲਸ਼ਵਾ ਅਤੇ ਆਈਐੱਨਐੱਸ ਸਾਵਿੱਤਰੀ ਨੇ ਆਪਣੇ ਮਿਸ਼ਨ ਦੇ ਅਧਾਰ ਤੇ ਕੋਵਿਡ ਮਹਾਮਾਰੀ ਖਿਲਾਫ਼ ਸਮੁੰਦਰ ਵਿੱਚ ਰਹਿੰਦੇ ਹੋਏ ਆਪਣੀ ਅਣਥੱਕ ਲੜਾਈ ਲਈ ਕੋਰੋਨਾ ਜੋਧਿਆਂ ਨੂੰ ਸਲਾਮ ਕੀਤਾ।

 

ਪੱਛਮੀ ਨੇਵਲ ਕਮਾਂਡ

 

ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਦੇ ਜਵਾਨਾਂ ਤੇੇ ਮਿਸ਼ਨ ਤੈਨਾਤ ਜਹਾਜ਼ਾਂ ਨੇ ਕੋਰੋਨਾ ਜੋਧਿਆਂ ਨੂੰ ਕੋਰੋਨਾ ਖਿਲਾਫ਼ ਲੜਾਈ ਵਿੱਚ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਲਈ ਧੰਨਵਾਦ ਕੀਤਾ। ਆਈਐੱਨਐੱਸ ਵਿਕਰਮਾਦਿੱਤਿਆ ਕਰਵਰ ਨੇ ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਕੋਰੋਨਾ ਜੋਧਿਆਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਮਨੁੱਖੀ ਚੇਨ ਬਣਾਈ।

 

ਦੱਖਣੀ ਨੇਵਲ ਕਮਾਂਡ ; ਕੋਚੀ ਵਿੱਚ ਨੇਵੀ ਵਿੱਚ 07 ਇੰਟਰਸੈਪਟਰ ਕ੍ਰਾਫਟ ਦੁਆਰਾ ਸਟੀਮਪਾਸਟ ਕਰਕੇ ਕੋਰੋਨਾ ਜੋਧਿਆਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਇੱਕ ਬੈਨਰ ਪ੍ਰਦਰਸ਼ਿਤ ਕੀਤਾ ਗਿਆ।

 

ਐਕਰਜ਼ ਵਿੱਚ ਜਹਾਜ਼ਾਂ ਦੀ ਰੌਸ਼ਨੀ (Illumination of Ships at Anchorage)

 

ਦਿਨ ਦੇ ਪ੍ਰੋਗਰਾਮਾਂ ਦੀ ਸਮਾਪਤੀ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਨੌ ਬੰਦਰਗਾਹ ਸ਼ਹਿਰਾਂ ਵਿੱਚ 25 ਭਾਰਤੀ ਜਲ ਸੈਨਾ ਯੁੱਧਪੋਤਾਂ ਨਾਲ ਹੋਈ ਜਿਨ੍ਹਾਂ ਵਿੱਚ ਸ਼ਾਮ ਨੂੰ 7.30 ਵਜੇ ਸਾਇਰਨਾਂ ਵਜਾ ਕੇ ਅਤੇ ਰੌਸ਼ਨੀ ਕਰਨੀ ਸ਼ਾਮਲ ਸੀ।

 

****

 

ਵੀਐੱਮ/ਐੱਮਐੱਸ                        



(Release ID: 1620809) Visitor Counter : 173