ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਦਾ ਖੋਜ ਤੇ ਵਿਕਾਸ ਅਤੇ ਵਿਗਿਆਨਕ ਪ੍ਰਕਾਸ਼ਨਾਂ ਉੱਤੇ ਖਰਚਾ ਵਧ ਰਿਹਾ ਹੈ ਵਿਗਿਆਨਕ ਪ੍ਰਕਾਸ਼ਨਾਂ ਵਾਲੇ ਦੇਸ਼ਾਂ ਵਿੱਚ ਭਾਰਤ ਨੂੰ ਤੀਸਰੇ ਸਥਾਨ ਤੇ ਰੱਖਿਆ ਗਿਆ

Posted On: 01 MAY 2020 6:01PM by PIB Chandigarh

ਭਾਰਤ ਦਾ ਖੋਜ ਅਤੇ ਵਿਕਾਸ ਉੱਤੇ ਕੁੱਲ ਖਰਚਾ 2008 ਅਤੇ 2018 ਦਰਮਿਆਨ ਤਿੰਨ ਗੁਣਾ ਹੋ ਗਿਆ ਹੈ ਅਤੇ ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਸਰਕਾਰੀ ਖੇਤਰ ਅਤੇ ਵਿਗਿਆਨਕ ਪ੍ਰਕਾਸ਼ਨਾਂ ਉੱਤੇ ਖਰਚਾ ਵਧ ਗਿਆ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਉਹ ਇਸ ਮਾਮਲੇ ਵਿੱਚ ਕੁਝ ਉੱਪਰਲੇ ਦੇਸ਼ਾਂ ਵਿੱਚ ਪਹੁੰਚ ਗਿਆ ਹੈ ਇਹ ਚੀਜ਼ ਖੋਜ ਅਤੇ ਵਿਕਾਸ ਸੰਕੇਤਾਂ ਤੋਂ ਸਾਹਮਣੇ ਆਈ ਹੈ ਅਤੇ ਇਹ 2019-20 ਦੇ ਰਾਸ਼ਟਰੀ ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਸਰਵੇਖਣ ਉੱਤੇ ਅਧਾਰਿਤ ਹੈ ਜੋ ਕਿ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਮੈਨੇਜਮੈਂਟ ਇਨਫਾਰਮੇਸ਼ਨ (ਐੱਨਐੱਸਟੀਐੱਮਆਈਐੱਸ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਕੀਤਾ ਗਿਆ ਹੈ

 

ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਦਾ ਕਹਿਣਾ ਹੈ, "ਖੋਜ ਅਤੇ ਵਿਕਾਸ ਸੰਕੇਤਾਂ ਉੱਤੇ ਅਧਾਰਿਤ ਰਿਪੋਰਟ ਇਕ ਬਹੁਤ ਅਸਾਧਾਰਨ ਅਹਿਮ ਦਸਤਾਵੇਜ਼ ਸਬੂਤ ਅਧਾਰਿਤ ਨੀਤੀ ਨਿਰਮਾਣ ਅਤੇ ਉੱਚ ਵਿੱਦਿਆ ਵਿੱਚ ਯੋਜਨਾਬੰਦੀ, ਖੋਜ ਅਤੇ ਵਿਕਾਸ ਸਰਗਰਮੀਆਂ ਅਤੇ ਸਹਾਇਤਾ ਬੌਧਿਕ ਜਾਇਦਾਦ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਲਈ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਖੋਜ ਅਤੇ ਵਿਕਾਸ ਦੇ ਮੁਢਲੇ ਸੰਕੇਤ ਮਜ਼ਬੂਤ ਹੋਏ ਹਨ ਜਿਵੇਂ ਕਿ ਵਿਸ਼ਵ ਲੀਡਰਸ਼ਿਪ ਵਿੱਚ  ਵਿਗਿਆਨਕ ਪ੍ਰਕਾਸ਼ਨ, ਇਸ ਤੋਂ ਇਲਾਵਾ ਕੁਝ ਚਿੰਤਾ ਦੇ ਖੇਤਰ ਵੀ ਹਨ ਜਿਨ੍ਹਾਂ ਨੂੰ ਮਜ਼ਬੂਤ ਕਰਨ ਦੀ ਲੋਡ਼ ਹੈ"

 

ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਕਾਸ਼ਨ ਵਿੱਚ ਵਾਧੇ ਦੇ ਨਾਲ ਦੇਸ਼ ਵਿਸ਼ਵ ਪੱਧਰ ਉੱਤੇ ਇਸ ਮਾਮਲੇ ਵਿੱਚ ਐੱਨਐੱਸਐੱਫ ਡਾਟਾਬੇਸ ਅਨੁਸਾਰ ਤੀਸਰੇ ਨੰਬਰ ਤੇ ਹੈ  ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਪੀਐੱਚਡੀ ਕਰਨ ਦੇ ਮਾਮਲੇ ਵਿੱਚ ਤੀਸਰੇ ਨੰਬਰ ਤੇ ਹੈ 2000 ਸੰਨ ਤੋਂ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਖੋਜਕਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ

 

ਰਿਪੋਰਟ ਨੇ ਦੇਸ਼ ਦੇ ਖੋਜ ਅਤੇ ਵਿਕਾਸ ਦ੍ਰਿਸ਼ ਵਲ ਵੱਖ-ਵੱਖ ਇਨਪੁਟ-ਆਊਟਪੁਟ ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਸੰਕੇਤਾਂ ਵਲ ਟੇਬਲਾਂ ਅਤੇ ਗ੍ਰਾਫਾਂ ਦੇ ਰੂਪ ਵਿੱਚ ਧਿਆਨ ਖਿੱਚਿਆ ਹੈ ਇਨ੍ਹਾਂ ਵਿੱਚ ਰਾਸ਼ਟਰੀ ਖੋਜ ਅਤੇ ਵਿਕਾਸ, ਸਰਕਾਰੀ  ਅਤੇ ਪ੍ਰਾਈਵੇਟ ਖੇਤਰ ਦੁਆਰਾ ਖੋਜ ਅਤੇ ਵਿਕਾਸ ਨਿਵੇਸ਼, ਆਰਥਿਕਤਾ (ਜੀਡੀਪੀ) ਵਿੱਚ ਖੋਜ ਅਤੇ ਵਿਕਾਸ ਸੰਬੰਧਾਂ ਦਾ, ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਵਿਅਕਤੀਆਂ ਦੀ ਭਰਤੀ, ਖੋਜ ਅਤੇ ਵਿਕਾਸ ਵਿੱਚ ਲੱਗੀ ਮਨੁੱਖੀ ਸ਼ਕਤੀ, ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਵਿਅਕਤੀਆਂ, ਪਰਚਿਆਂ ਦੇ ਪ੍ਰਕਾਸ਼ਨ,ਪੇਟੈਂਟਸ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਮੁਕਾਬਲਿਆਂ ਵਿੱਚ ਵਿੱਚ ਵਾਧਾ ਸ਼ਾਮਲ ਹਨ

 

ਸਰਵੇਖਣ ਵਿੱਚ 6800 ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਖੇਤਰਾਂਜਿਵੇਂ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ, ਉੱਚ ਵਿੱਦਿਆ, ਜਨਤਕ  ਅਤੇ ਨਿੱਜੀ ਖੇਤਰ ਦੇ ਉਦਯੋਗਾਂ ਵਿੱਚ ਫੈਲੇ ਹੋਏ ਹਨ ਅਤੇ 90 ਫੀਸਦੀ ਤੋਂ ਵੱਧ ਦੀ ਹੁੰਗਾਰਾ ਦਰ ਹਾਸਿਲ ਹੋਈ ਹੈ

 

ਰਿਪੋਰਟ ਦੀਆਂ ਕੁਝ ਅਹਿਮ ਲੱਭਤਾਂ ਹੇਠ ਲਿਖੇ ਅਨੁਸਾਰ ਹਨ -

 

ਖੋਜ ਅਤੇ ਵਿਕਾਸ ਵਿੱਚ ਭਾਰਤ ਦਾ ਕੁੱਲ ਖਰਚਾ 2008 ਤੋਂ 2018 ਦਰਮਿਆਨ ਤਿੰਨ ਗੁਣਾ ਹੋ ਗਿਆ

 

•           ਖੋਜ ਅਤੇ ਵਿਕਾਸ (ਜੀਈਆਰਡੀ) ਉੱਤੇ ਕੁੱਲ ਖਰਚਾ ਦੇਸ਼ ਵਿੱਚ ਪਿਛਲੇ ਸਾਲਾਂ ਵਿੱਚ ਲਗਾਤਾਰ ਵਧ ਰਿਹਾ ਹੈ ਅਤੇ 2007-08 ਵਿੱਚ ਇਹ 39,437.77 ਕਰੋੜ ਰੁਪਏ ਸੀ ਜਦਕਿ 2017-18 ਵਿੱਚ ਇਹ ਵਧ ਕੇ 1,13,825.03 ਕਰੋੜ ਰੁਪਏ ਹੋ ਗਿਆ

 

•           ਭਾਰਤ ਦਾ ਪ੍ਰਤੀ ਵਿਅਕਤੀ ਖੋਜ ਅਤੇ ਵਿਕਾਸ ਖਰਚਾ 2017-18 ਵਿੱਚ ਪੀਪੀਪੀ 47.02 ਡਾਲਰ ਉੱਤੇ ਪਹੁੰਚ ਗਿਆ  ਜਦਕਿ 2007-08 ਵਿੱਚ ਇਹ 29.2 ਡਾਲਰ ਸੀ

 

•           ਭਾਰਤ ਨੇ 2017-18 ਵਿੱਚ ਆਪਣੀ ਜੀਡੀਪੀ ਦਾ 0.7 ਫੀਸਦੀ ਖੋਜ ਅਤੇ ਵਿਕਾਸ ਉੱਤੇ ਖਰਚ ਕੀਤਾ ਜਦਕਿ ਬ੍ਰਿਕਸ ਦੇਸ਼ਾਂ ਵਿੱਚੋਂ ਬ੍ਰਾਜ਼ੀਲ ਨੇ 1.3 ਫੀਸਦੀ, ਰੂਸੀ ਫੈਡਰੇਸ਼ਨ ਨੇ 1.1  ਫੀਸਦੀ, ਚੀਨ ਨੇ 2.1 ਫੀਸਦੀ ਅਤੇ ਦੱਖਣੀ ਅਫਰੀਕਾ ਨੇ 0.8 ਫੀਸਦੀ ਖਰਚ ਕੀਤਾ

 

ਕੇਂਦਰੀ ਅਤੇ ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਏਜੰਸੀਆਂ ਦੁਆਰਾ ਬਾਹਰੀ ਖੋਜ ਅਤੇ ਵਿਕਾਸ ਮਦਦ ਵਿੱਚ ਵੀ ਕਾਫੀ ਵਾਧਾ ਹੋਇਆ

 

•           ਡੀਐੱਸਟੀ ਅਤੇ ਡੀਬੀਟੀ ਦੋ ਪ੍ਰਮੁੱਖ ਤਾਕਤਾਂ ਸਨ ਜੋ ਕਿ ਕੁੱਲ ਬਾਹਰੀ ਖੋਜ ਅਤੇ ਵਿਕਾਸ ਸਹਾਇਤਾ ਦਾ 63 ਫੀਸਦੀ ਅਤੇ 14 ਫੀਸਦੀ 2016-17 ਵਿੱਚ ਦੇ ਰਹੀਆਂ ਸਨ

 

•           ਵਾਧੂ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਉੱਤੇ ਮਹਿਲਾ ਪ੍ਰਤੀਭਾਗੀਆਂ ਦੀ ਸ਼ਮੂਲੀਅਤ 2016-17 ਵਿੱਚ 24 ਫੀਸਦੀ ਤੇ ਪਹੁੰਚ ਗਈ ਜਦਕਿ 2000-01 ਵਿੱਚ ਇਹ ਸਿਰਫ 13 ਫੀਸਦੀ ਉੱਤੇ ਸੀ ਇਹ ਸਰਕਾਰ ਦੁਆਰਾ ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਖੇਤਰ ਵਿੱਚ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਕਾਰਨ ਸੰਭਵ ਹੋ ਸਕਿਆ

 

•           1 ਅਪ੍ਰੈਲ, 2018 ਅਨੁਸਾਰ ਦੇਸ਼ ਵਿੱਚ ਖੋਜ ਅਤੇ ਵਿਕਾਸ ਅਦਾਰਿਆਂ ਵਿੱਚ 5.52 ਲੱਖ ਵਿਅਕਤੀ ਕੰਮ ਕਰ ਰਹੇ ਸਨ

 

2000 ਸੰਨ ਤੋਂ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਖੋਜਕਾਰਾਂ ਦੀ ਗਿਣਤੀ ਦੁੱਗਣੀ ਹੋ ਗਈ

 

•           ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਖੋਜਕਾਰਾਂ ਦੀ ਗਿਣਤੀ ਜਿਥੇ 2000 ਵਿੱਚ 110 ਸੀ, ਉਹ 2015 ਵਿੱਚ 218 ਅਤੇ ਫਿਰ 2017 ਵਿੱਚ 255 ਹੋ ਗਈ ਭਾਰਤ ਦਾ ਪ੍ਰਤੀ ਖੋਜਕਾਰ ਖਰਚਾ 2017-18 ਵਿੱਚ 185 (000 ਪੀਪੀਪੀ ਡਾਲਰ) ਸੀ ਅਤੇ ਇਹ ਖਰਚਾ ਰੂਸੀ ਫੈਡਰੇਸ਼ਨ, ਇਸਰਾਈਲ, ਹੰਗਰੀ, ਸਪੇਨ ਅਤੇ ਇੰਗਲੈਂਡ ਨਾਲੋਂ ਜ਼ਿਆਦਾ ਸੀ

 

•           ਵਿਗਿਆਨ ਅਤੇ ਇੰਜੀਨੀਅਰਿੰਗ (ਐੱਸਐਂਡਈ) ਮਾਮਲਿਆਂ ਵਿੱਚ ਪੀਐੱਚਡੀ ਪ੍ਰਦਾਨ ਕਰਨ ਦੇ ਸੰਬੰਧ ਵਿੱਚ ਭਾਰਤ ਤੀਸਰੇ ਸਥਾਨ ਤੇ ਸੀ ਪਹਿਲਾ ਨੰਬਰ ਅਮਰੀਕਾ (2016 ਵਿੱਚ 39,710) ਅਤੇ ਦੂਜਾ ਚੀਨ (2015 ਵਿੱਚ 34,440) ਦਾ ਸੀ

 

ਐੱਨਐੱਸਐੱਫ ਡਾਟਾਬੇਸ ਅਨੁਸਾਰ ਵਿਗਿਆਨਕ ਪ੍ਰਕਾਸ਼ਨਾਂ ਵਿੱਚ ਭਾਰਤ ਨੂੰ ਤੀਸਰੇ ਸਥਾਨ ਉੱਤੇ ਰੱਖਿਆ ਗਿਆ

 

•           2018 ਦੌਰਾਨ ਭਾਰਤ ਵਿਗਿਆਨਕ ਪ੍ਰਕਾਸ਼ਨਾਂ ਦੇ ਮਾਮਲੇ ਵਿੱਚ ਕ੍ਰਮਵਾਰ ਐੱਨਐੱਸਐੱਫ, ਸਕੋਪਸ ਅਤੇ ਐੱਸਸੀਆਈ ਡਾਟਾਬੇਸ ਅਨੁਸਾਰ ਤੀਸਰੇ, ਪੰਜਵੇਂ ਅਤੇ ਨੌਵੇਂ ਸਥਾਨ ਤੇ ਸੀ

 

•           2011-16 ਦੌਰਾਨ ਵਿਗਿਆਨਕ ਪ੍ਰਕਾਸ਼ਨਾਂ ਦੇ ਮਾਮਲੇ ਵਿੱਚ ਭਾਰਤ ਦੀ ਵਾਧਾ ਦਰ ਸਕੋਪਸ ਅਤੇ ਐੱਸਸੀਆਈ ਡਾਟਾਬੇਸ ਅਨੁਸਾਰ 8.4 ਅਤੇ 6.4 ਫੀਸਦੀ ਸੀ ਜਦਕਿ ਇਸ ਵੇਲੇ ਵਿਸ਼ਵ ਔਸਤ ਕ੍ਰਮਵਾਰ 1.9 ਫੀਸਦੀ ਅਤੇ 3.7 ਫੀਸਦੀ ਸੀ

 

•           ਵਿਸ਼ਵ ਖੋਜ ਪ੍ਰਕਾਸ਼ਨਾਂ ਦੇ ਉਤਪਾਦਨ  ਵਿੱਚ ਭਾਰਤ ਦਾ ਹਿੱਸਾ ਕੁਝ ਸਾਲਾਂ ਵਿੱਚ ਵਧਿਆ ਹੈ ਜਿਵੇਂ ਕਿ ਪ੍ਰਕਾਸ਼ਨ ਦੇ ਡਾਟਾਬੇਸ ਤੋਂ ਪਤਾ ਲਗਦਾ ਹੈ

 

ਭਾਰਤ ਦੁਨੀਆ ਵਿੱਚ ਰੈਜ਼ੀ਼ਡੈਂਟ ਪੇਟੈਂਟ ਫਾਈਲਿੰਗ ਐਕਟਿਵਿਟੀ ਦੇ ਮਾਮਲੇ ਵਿੱਚ 9ਵੇਂ ਸਥਾਨ ਤੇ ਹੈ

 

•           2017-18 ਦੌਰਾਨ ਭਾਰਤ ਵਿੱਚ ਕੁੱਲ 47,854 ਪੇਟੈਂਟ ਦਾਖਲ ਕੀਤੇ ਗਏ ਜਿਨ੍ਹਾਂ ਵਿੱਚੋਂ 15,550 (32ਫੀਸਦੀ) ਪੇਟੈਂਟਸ ਭਾਰਤੀ ਵਸਨੀਕਾਂ ਦੁਆਰਾ ਦਾਖਲ ਕੀਤੇ ਗਏ

 

•           ਭਾਰਤ ਵਿੱਚ ਦਾਖਲ ਕੀਤੀਆਂ ਗਈਆਂ ਪੇਟੈਂਟ ਅਰਜ਼ੀਆਂ ਵਿੱਚ ਮਕੈਨੀਕਲ, ਕੈਮੀਕਲ, ਕੰਪਿਊਟਰ ਇਲੈਕਟ੍ਰਾਨਿਕਸ ਅਤੇ ਸੰਚਾਰ ਦੀਆਂ ਅਰਜ਼ੀਆਂ ਪ੍ਰਮੁੱਖ ਸਨ

 

•           ਵਾਈਕੋ ਅਨੁਸਾਰ ਭਾਰਤ ਦਾ ਪੇਟੈਂਟ ਦਫਤਰ ਦੁਨੀਆ ਦੇ ਪ੍ਰਮੁੱਖ 10 ਪੇਟੈਂਟ ਦਾਖਲ ਕਰਨ ਵਾਲੇ ਦਫਤਰਾਂ ਵਿੱਚੋਂ 7ਵੇਂ ਸਥਾਨ ਤੇ ਹੈ

 

(1) ਖੋਜ ਅਤੇ ਵਿਕਾਸ ਅੰਕਡ਼ੇ 2019-20 ਉੱਤੇ ਇਕ ਨਜ਼ਰ

 

https://dst.gov.in/document/reports/research-development-statistics-glance-2019-20

 

(2) ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਇੰਡੀਕੇਟਰਜ਼ ਟੇਬਲਜ਼ 2019-20

 

https://dst.gov.in/document/reports/st-indicators-tables-2019-20

 

ਹੋਰ ਵੇਰਵੇ ਲਈ ਕ੍ਰਿਪਾ ਕਰਕੇ ਸੰਪਰਕ ਕਰੋ ਡਾ. ਪ੍ਰਵੀਨ ਅਰੋੜਾ, ਐੱਸਸੀ-ਡੀ ਅਤੇ ਮੁਖੀ ਕੋਰਡ ਡਵੀਜ਼ਨ,ਡੀਐੱਸਟੀ

 

ਈਮੇਲ: parora[at]nic[dot]in, ਮੋਬਾਈਲ.: +91-9654664614

 

****

 

ਕੇਜੀਐੱਸ/ (ਡੀਐੱਸਟੀ)


(Release ID: 1620270) Visitor Counter : 352


Read this release in: English , Urdu , Hindi , Tamil