ਗ੍ਰਹਿ ਮੰਤਰਾਲਾ

ਸੀਆਰਪੀਐੱਫ ਦੇ ਸਿੱਧੇ ਨਿਯੁਕਤ ਗਜ਼ਟਿਡ ਟ੍ਰੇਨੀ ਅਧਿਕਾਰੀਆਂ ਦੇ 51ਵੇਂ ਬੈਚ ਦਾ ਦੀਕਸ਼ਾਂਤ ਸਮਾਰੋਹ (e-POP Ceremony) ‘ਵੈਬੀਨਾਰ’

ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਨਾਲ-ਨਾਲ ਨਿਰਮਾਣ ਵਿੱਚ ਵੀ ਆਪਣਾ ਸਰਬਉੱਚ ਯੋਗਦਾਨ ਦੇਓਗੇ : ਸ਼੍ਰੀ ਅਮਿਤ ਸ਼ਾਹ
ਸੀਆਰਪੀਐੱਫ ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਰੀੜ੍ਹ ਹੈ : ਗ੍ਰਹਿ ਮੰਤਰੀ

ਸੀਆਰਪੀਐੱਫ ਦੇਸ਼ ਵਿੱਚ COVID-19 ਮਹਾਮਾਰੀ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਆਪਣਾ ਸਰਬਉੱਚ ਯੋਗਦਾਨ ਦੇ ਰਹੀ ਹੈ : ਸ਼੍ਰੀ ਜੀ ਕਿਸ਼ਨ ਰੈੱਡੀ

Posted On: 24 APR 2020 3:13PM by PIB Chandigarh

ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਸਿੱਧੇ ਨਿਯੁਕਤ ਗਜ਼ਟਿਡ ਟ੍ਰੇਨੀ ਅਧਿਕਾਰੀਆਂ ਦੇ 51ਵੇਂ ਬੈਚ ਦਾ ਦੀਕਸ਼ਾਂਤ ਸਮਾਰੋਹ ਵੈਬੀਨਾਰਸੰਪੰਨ ਹੋਇਆ। ਕੋਵਿਡ-19 ਨਾਲ ਲੜਨ ਲਈ ਬਣਾਏ ਗਏ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਹ ਔਨਲਾਈਨ ਆਯੋਜਨ 42 ਟ੍ਰੇਨੀ ਅਧਿਕਾਰੀਆਂ ਦੀ ਬੇਸਿਕ ਟ੍ਰੇਨਿੰਗ ਪੂਰੀ ਹੋਣ ਦੇ ਬਾਅਦ ਵੀਡੀਓ ਕਾਨਫਰੰਸ ਜ਼ਰੀਏ ਕੀਤਾ ਗਿਆ। ਵੈਬੀਨਾਰ ਵਿੱਚ ਸੀਆਰਪੀਐੱਫ ਡਾਇਰੈਕਟਰ ਜਨਰਲ, ਸ਼੍ਰੀ ਏਪੀ ਮਹੇਸ਼ਵਰੀ ਨੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦਾ ਸੰਦੇਸ਼ ਪੜ੍ਹਿਆ।

24.04.2020 HM message at e-PoP CRPF.jpeg

 

ਗ੍ਰਹਿ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਟ੍ਰੇਨੀ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਕਰਤੱਵ ਨਿਭਾਉਂਦੇ ਹੋਏ ਕਾਰਜਸ਼ੀਲ ਕਾਰਜਾਂ ਨੂੰ ਪੂਰਾ ਕਰਨ ਵਿੱਚ ਨਿਸ਼ਚਿਤ ਰੂਪ ਨਾਲ ਅਨੇਕ ਤਰ੍ਹਾਂ ਦੀਆਂ ਚੁਣੌਤੀਆਂ ਤੁਹਾਡੇ ਸਾਹਮਣੇ ਆਉਣਗੀਆਂ, ਜਿਸ ਨਾਲ ਨਿਪੁੰਨਤਾਪੂਰਵਕ ਨਿਪਟਣ ਲਈ ਤੁਸੀਂ ਆਪਣੇ ਉਚਿਤ ਟ੍ਰੇਨਿੰਗ ਦੇ ਬਲ ਤੇ ਪਰਿਪੱਕਤਾ ਹਾਸਲ ਕਰ ਚੁੱਕੇ ਹੋ, ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ।

ਸੀਆਰਪੀਐੱਫ ਦੇ ਦੇਸ਼ ਦੀ ਸੁਰੱਖਿਆ ਵਿੱਚ ਵਿਲੱਖਣ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਸ਼ਾਹ ਨੇ ਸੀਆਰਪੀਐੱਫ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਰੀੜ੍ਹ ਦੱਸਿਆ । ਉਨ੍ਹਾਂ ਨੇ ਸੀਆਰਪੀਐੱਫ ਦੇ 2200 ਤੋਂ ਵੀ ਜ਼ਿਆਦਾ ਬਹਾਦਰ ਸ਼ਹੀਦਾਂ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦਾ ਸਰਬਉੱਚ ਬਲੀਦਾਨ ਦਿੱਤਾ ਹੈ, ਨੂੰ ਦਿਲੋਂ ਨਮਨ ਕਰਦੇ ਹੋਏ ਸ਼ਰਧਾਂਜਲੀ ਅਰਪਿਤ ਕੀਤੀ ।  ਗ੍ਰਹਿ ਮੰਤਰੀ  ਨੇ ਟ੍ਰੇਨੀ ਅਧਿਕਾਰੀਆਂ ਨੂੰ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਜਿਹੇ ਨਵ ਨਿਯੁਕਤ ਅਧਿਕਾਰੀ ਸੀਆਰਪੀਐੱਫ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨਗੇ । ਮੈਂ ਇਹ ਆਸ ਕਰਾਂਗਾ ਕਿ ਤੁਸੀਂ ਖ਼ੁਦ ਨੂੰ ਅਗਲੀ ਲਾਈਨ ਵਿੱਚ ਰੱਖਦੇ ਹੋਏ ਆਪਣੇ ਬਲ ਦੇ ਜਵਾਨਾਂ ਨੂੰ ਪ੍ਰਭਾਵਸ਼ਾਲੀ ਅਤੇ ਦਕਸ਼ ਅਗਵਾਈ ਪ੍ਰਦਾਨ ਕਰੋਗੇ।

ਟ੍ਰੇਨੀ ਅਧਿਕਾਰੀਆਂ ਨੂੰ ਦੇਸ਼ ਸੇਵਾ ਨੂੰ ਆਪਣਾ ਪਰਮ ਕਰਤੱਵ ਮੰਨਣ ਦੀ ਪ੍ਰੇਰਣਾ ਦਿੰਦੇ ਹੋਏ, ਸ਼੍ਰੀ ਸ਼ਾਹ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਕਰਤੱਵਾਂ ਦਾ ਨਿਸ਼ਪਾਦਨ ਪੂਰੀ ਇਮਾਨਦਾਰੀ ਅਤੇ ਕਰਤੱਵ ਨਿਸ਼ਠਾ ਨਾਲ ਕਰੋਗੇ ਅਤੇ ਆਪਣਾ ਇੱਕ ਉੱਤਮ ਅਕਸ ਸਥਾਪਿਤ ਕਰਨ ਵਿੱਚ ਸਫ਼ਲ ਹੋਵੋਗੇ। ਇਸ ਬਲ ਦੇ ਜਸ ਅਤੇ ਵਡਿਆਈ ਦੇ ਅਨੁਰੂਪ ਤੁਸੀਂ ਆਪਣਾ ਸਭ ਕੁਝ ਦੇਸ਼ ਦੀ ਅਖੰਡਤਾ, ਏਕਤਾ ਅਤੇ ਸੰਪ੍ਰਭੂਤਾ ਬਣਾਈ ਰੱਖਣ ਲਈ ਨਿਛਾਵਰ ਕਰ ਕੇ ਬਲ ਦੀਆਂ ਗੌਰਵਸ਼ਾਲੀ ਪਰੰਪਰਾਵਾਂ ਨੂੰ ਹੋਰ ਅਧਿਕ ਖੁਸ਼ਹਾਲ ਕਰੋਗੇ।

ਅੰਤ ਵਿੱਚ, ਟ੍ਰੇਨੀ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਜਾਂ ਅਤੇ ਪੂਰੇ ਸੀਆਰਪੀਐੱਫ ਪਰਿਵਾਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ, ਗ੍ਰਹਿ ਮੰਤਰੀ ਨੇ ਕਿਹਾ, “ਮੈਂ ਦੁਬਾਰਾ ਤੁਹਾਡੇ ਤੋਂ ਇਹ ਉਮੀਦ ਕਰਾਂਗਾ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਵੀ ਤੁਸੀਂ ਆਪਣਾ ਸਰਬਉੱਚ ਯੋਗਦਾਨ ਦੇਓਗੇ।

ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਟ੍ਰੇਨਿੰਗ ਦੇ ਸਫਲ ਸਮਾਪਨ ਤੇ ਟ੍ਰੇਨੀ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਉਨ੍ਹਾਂ 2200 ਸੀਆਰਪੀਐੱਫ ਕਰਮੀਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਨ੍ਹਾਂ ਨੇ ਰਾਸ਼ਟਰ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ।

ਗ੍ਰਹਿ ਰਾਜ ਮੰਤਰੀ  ਨੇ ਕਿਹਾ ਕਿ ਇਸ ਟ੍ਰੇਨਿੰਗ ਨਾਲ ਅਧਿਕਾਰੀਆਂ ਦਾ ਮਨੋਬਲ ਕਈ ਗੁਣਾ ਵਧ ਜਾਵੇਗਾ ਅਤੇ ਉਹ ਬਲ ਨੂੰ ਸਹੀ ਕਮਾਂਡ ਪ੍ਰਦਾਨ ਕਰ ਸਕਣਗੇ। ਸੀਆਰਪੀਐੱਫ ਦੇਸ਼ ਵਿੱਚ ਕੋਵਿਡ- 19 ਮਹਾਮਾਰੀ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਆਪਣਾ ਸਰਬਸ੍ਰੇਸ਼ਠ ਯੋਗਦਾਨ ਦੇ ਰਹੀ ਹੈ।

https://ci3.googleusercontent.com/proxy/dQdBb6GHVPsOv6IAHILUooHk9c8paB66ofgW8mdL0JilxWGNK9DPJo2SFBBHWB3aRGq5NkplP6zkbCZ9RmkR7JNsTZ60vVPLqpGC5ZmI1xQvHxoV1vzp=s0-d-e1-ft#https://static.pib.gov.in/WriteReadData/userfiles/image/image0023OE0.jpg

 

 

ਸ਼੍ਰੀ ਰੈੱਡੀ ਨੇ ਕਿਹਾ ਕਿ ਅੱਜ ਤੱਕ ਸੀਆਰਪੀਐੱਫ ਦੇ ਜਵਾਨ ਜਿੱਥੇ ਵੀ ਤੈਨਾਤ ਕੀਤੇ ਗਏ ਹਨ ਉਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਲ ਨੇ ਦੇਸ਼ ਦੇ ਏਕੀਕਰਣ  ਦੇ ਦਿਨਾਂ ਤੋਂ ਲੈ ਕੇ ਉੱਤਰ-ਪੂਰਬ ਵਿੱਚ ਨਕਸਲੀ ਅਤਿਵਾਦ, ਅਲਗਾਵਵਾਦ ਅਤੇ ਜੰਮੂ - ਕਸ਼ਮੀਰ  ਵਿੱਚ ਆਤੰਕਵਾਦ ਨਾਲ ਸਫ਼ਲਤਾਪੂਰਵਕ ਨਿਪਟਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।

ਗ੍ਰਹਿ ਰਾਜ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਲਈ ਸੀਆਰਪੀਐੱਫ ਦੀ ਸ਼ਲਾਘਾ ਕੀਤੀ, ਜੋ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਅਤੇ ਸੇਵਾ ਵਿੱਚ ਕਿਸੇ ਵੀ ਚੁਣੌਤੀ ਨਾਲ ਨਿਪਟਣ ਦੇ ਸਮਰੱਥ ਬਣਾ ਦੇਣਗੀਆਂ।

ਇੱਕ ਸਾਲ ਦੀ ਕਠੋਰ ਟ੍ਰੇਨਿੰਗ ਦੇ ਦੌਰ ਤੋਂ ਗੁਜਰਨ ਦੇ ਬਾਅਦ 42 ਟ੍ਰੇਨੀ ਅਧਿਕਾਰੀ ਅੱਜ ਅਕਾਦਮੀ ਤੋਂ ਪਾਸ ਆਊਟ ਹੋਏ, ਜਿਨ੍ਹਾਂ ਵਿੱਚ 5 ਪੋਸਟ-ਗ੍ਰੈਜੂਏਟ, 21 ਇੰਜੀਨੀਅਰਿੰਗ ਗ੍ਰੈਜੂਏਟਸ, 2 ਡਾਕਟਰ ਅਤੇ 2 ਲਾਅ ਗ੍ਰੈਜੂਏਟ ਸ਼ਾਮਲ ਹਨ। ਇਸ ਮੌਕੇ ਤੇ ਟ੍ਰੇਨੀ ਅਧਿਕਾਰੀਆਂ ਨੂੰ ਪੁਰਸਕਾਰ ਅਤੇ ਟ੍ਰਾਫੀਆਂ ਵੀ ਪ੍ਰਦਾਨ ਕੀਤੀਆਂ ਗਈਆਂ।

*****

ਵੀਜੀ/ਐੱਸਐੱਨਸੀ/ਵੀਐੱਮ/ਐੱਸਐੱਸ



(Release ID: 1617923) Visitor Counter : 199