• Skip to Content
  • Sitemap
  • Advance Search
Social Welfare

ਵੰਦੇ ਮਾਤਰਮ ਦੇ 150 ਵਰ੍ਹੇ

ਇੱਕ ਤਰਾਨਾ, ਜੋ ਅੰਦੋਲਨ ਬਣ ਗਿਆ

Posted On: 06 NOV 2025 4:16PM

ਮੁੱਖ ਬਿੰਦੂ

  • 1950 ਵਿੱਚ ਸੰਵਿਧਾਨ ਸਭਾ ਨੇ ਇਸ ਨੂੰ ਭਾਰਤ ਦੇ ਰਾਸ਼ਟਰੀ ਗੀਤ ਦੇ ਰੂਪ ਵਿੱਚ ਅਪਣਾਇਆ।
  • ਸ਼ੁਰੂ ਵਿੱਚ ਵੰਦੇ ਮਾਤਰਮ ਦੀ ਰਚਨਾ ਸੁਤੰਰਤ ਤੌਰ ‘ਤੇ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਨੂੰ ਬੰਕਿਮ ਚੰਦ੍ਰ ਚੈਟਰਜੀ ਦੇ ਨਾਵਲ “ਆਨੰਦਮਠ” (1882 ਵਿੱਚ ਪ੍ਰਕਾਸ਼ਿਤ) ਵਿੱਚ ਸ਼ਾਮਲ ਕੀਤਾ ਗਿਆ।
  • ਇਸ ਨੂੰ ਪਹਿਲੀ ਵਾਰ 1896 ਵਿੱਚ ਕਲਕੱਤਾ ਵਿੱਚ ਕਾਂਗਰਸ ਸੈਸ਼ਨ ਵਿੱਚ ਰਬਿੰਦਰਨਾਥ ਟੈਗੋਰ ਨੇ ਗਾਇਆ ਸੀ।
  • ਰਾਜਨੀਤਕ ਨਾਅਰੇ ਦੇ ਤੌਰ ‘ਤੇ ਪਹਿਲੀ ਵਾਰ ਵੰਦੇ ਮਾਤਰਮ ਦਾ ਇਸਤੇਮਾਲ 7 ਅਗਸਤ 1905 ਨੂੰ ਕੀਤਾ ਗਿਆ ਸੀ।

 

ਜਾਣ-ਪਹਿਚਾਣ

ਇਸ ਸਾਲ, 7 ਨਵੰਬਰ 2025 ਨੂੰ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ- ਜਿਸ ਦਾ ਉਦੇਸ ਹੈ “ਮਾਂ, ਮੈਂ ਤੈਨੂੰ ਪ੍ਰਣਾਮ ਕਰਦਾ ਹਾਂ”, ਦੀ 150ਵੀਂ ਵਰ੍ਹੇਗੰਢ ਹੈ। ਇਹ ਰਚਨਾ, ਅਮਰ ਰਾਸ਼ਟਰੀਗੀਤ ਦੇ ਰੂਪ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਰਾਸ਼ਟਰ ਨਿਰਮਾਤਾਵਾਂ ਦੀ ਅਣਗਿਣਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੀ ਹੈ ਅਤੇ ਇਹ ਭਾਰਤ ਦੀ ਰਾਸ਼ਟਰੀ ਪਹਿਚਾਣ ਅਤੇ ਸਮੂਹਿਕ ਭਾਵਨਾ ਦਾ ਸਥਾਈ ਪ੍ਰਤੀਕ ਹੈ। ‘ਵੰਦੇ ਮਾਤਰਮ’ ਪਹਿਲੀ ਵਾਰ ਸਾਹਿਤਕ ਪੱਤ੍ਰਿਕਾ ਬੰਗਾਦਰਸ਼ਨ ਵਿੱਚ 7 ਨਵੰਬਰ 1875 ਨੂੰ ਪ੍ਰਕਾਸ਼ਿਤ ਹੋਈ ਸੀ। ਬਾਅਦ ਵਿੱਚ, ਬੰਕਿਮ ਚੰਦ੍ਰ ਚੈਟਰਜੀ ਨੇ ਇਸ ਨੂੰ ਆਪਣੇ ਅਮਰ ਨਾਵਲ ‘ਆਨੰਦਮਠ’ ਵਿੱਚ ਸ਼ਾਮਲ ਕੀਤਾ, ਜੋ 1882 ਵਿੱਚ ਪ੍ਰਕਾਸ਼ਿਤ ਹੋਇਆ।

ਰਬਿੰਦਰਨਾਥ ਟੈਗੋਰ ਨੇ ਇਸ ਨੂੰ ਸੰਗੀਤਮਈ ਕੀਤਾ ਸੀ। ਇਹ ਦੇਸ਼ ਦੀ ਸੱਭਿਆਗਤ, ਰਾਜਨੀਤਕ ਅਤੇ ਸੱਭਿਆਚਾਰਕ ਚੇਤਨਾ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਇਸ ਮਹੱਤਵਪੂਰਨ ਮੌਕੇ ਨੂੰ ਮਨਾਉਣਾ ਸਾਰੇ ਭਾਰਤੀਆਂ ਲਈ ਏਕਤਾ, ਬਲੀਦਾਨ ਅਤੇ ਭਗਤੀ ਦੇ ਉਸ ਸਦੀਵੀ ਸੰਦੇਸ਼ ਨੂੰ ਫਿਰ ਤੋਂ ਦੁਹਰਾਉਣ ਦਾ ਮੌਕਾ ਹੈ, ਜੋ ਵੰਦੇ ਮਾਤਰਮ ਵਿੱਚ ਸ਼ਾਮਲ ਹੈ।

ਇਤਿਹਾਸਿਕ ਪਿਛੋਕੜ

 

ਵੰਦੇ ਮਾਤਰਮ ਦੇ ਮਹੱਤਵ ਨੂੰ ਸਮਝਣ ਲਈ, ਇਸ ਦੇ ਇਤਿਹਾਸਿਕ ਮੂਲ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ ਇੱਕ ਅਜਿਹਾ ਮਾਰਗ ਹੈ, ਜੋ ਸਾਹਿਤ, ਰਾਸ਼ਟਰਵਾਦ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਜੋੜਦਾ ਹੈ। ਇਸ ਭਜਨ ਦਾ ਇੱਕ ਇੱਕ ਕਵਿਤਾ ਤੋਂ ਰਾਸ਼ਟਰੀ ਗੀਤ ਬਣਨ ਤੱਕ ਦਾ ਸਫ਼ਰ, ਬਸਤੀਵਾਦੀ ਸ਼ਾਸਨ ਦੇ ਵਿਰੁੱਧ ਭਾਰਤ ਦੀ ਸਮੂਹਿਕ ਜਾਗ੍ਰਿਤੀ ਦੀ ਉਦਾਹਰਣ ਹੈ।

  • ਇਹ ਗੀਤ ਪਹਿਲੀ ਵਾਰ 1875 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੱਥ ਦੀ ਪੁਸ਼ਟੀ ਸ਼੍ਰੀ ਅਰਬਿੰਦੋ ਦੁਆਰਾ 16 ਅਪ੍ਰੈਲ 1907 ਨੂੰ ਅੰਗ੍ਰੇਜ਼ੀ ਰੋਜ਼ਾਨਾ “ਬੰਦੇ ਮਾਤਰਮ’ ਵਿੱਚ ਲਿਖੇ ਇੱਕ ਲੇਖ ਤੋਂ ਹੁੰਦੀ ਹੈ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਬੰਕਿਮ ਨੇ ਆਪਣੇ ਮਸ਼ਹੂਰ ਗੀਤ ਦੀ ਰਚਨਾ 32 ਸਾਲ ਪਹਿਲਾਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਬਹੁਤ ਘੱਟ ਲੋਕਾਂ ਨੇ ਇਸ ਨੂੰ ਸੁਣਿਆ ਸੀ,

ਲੇਕਿਨ ਲੰਬੇ ਸਮੇਂ ਦੇ ਭਰਮਾਂ ਤੋਂ ਜਾਗ੍ਰਿਤ ਹੋਣ ਦੇ ਇੱਕ ਪਲ ਵਿੱਚ, ਬੰਗਾਲ ਦੇ ਲੋਕਾਂ ਨੇ ਸੱਚਾਈ ਦੀ ਖੋਜ ਕੀਤੀ, ਅਤੇ ਉਸੇ ਫਟੇਡ ਮੋਮੈਂਟ ਵਿੱਚ ਕਿਸੇ ਨੇ “ਵੰਦੇ ਮਾਤਰਮ” ਗਾਇਆ।

  • ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ, ਆਨੰਦ ਮਠ ਬੰਗਾਲੀ ਮਾਸਿਕ ਪੱਤ੍ਰਿਕਾ ‘ਬੰਗਾਦਰਸ਼ਨ’ ਵਿੱਚ ਸੀਰੀਅਲ ਦੇ ਰੂਪ ਵਿੱਚ ਛਪਿਆ ਸੀ, ਜਿਸ ਦੇ ਸੰਸਥਾਪਕ ਸੰਪਾਦਕ ਬੰਕਿਮ ਸਨ।
  •  “ਵੰਦੇ ਮਾਤਰਮ” ਗੀਤ ਮਾਰਚ-ਅਪ੍ਰੈਲ 1881 ਦੇ ਅੰਕ ਵਿੱਚ ਨਾਵਲ ਦੇ ਸੀਰੀਅਲ ਪ੍ਰਕਾਸ਼ਨ ਦੀ ਪਹਿਲੀ ਕਿਸ਼ਤ ਵਿੱਚ ਛਪਿਆ ਸੀ।
  • 1907 ਵਿੱਚ, ਮੈਡਮ ਭੀਕਾਜੀ ਕਾਮਾ ਨੇ ਪਹਿਲੀ ਵਾਰ ਭਾਰਤ ਦੇ ਬਾਹਰ ਸਟੱਟਗਾਰਟ, ਬਰਲਿਨ ਵਿੱਚ ਤਿਰੰਗਾ ਝੰਡਾ ਲਹਿਰਾਇਆ ਸੀ। ਉਸ ਝੰਡੇ ‘ਤੇ ਵੰਦੇ ਮਾਤਰਮ ਲਿਖਿਆ ਹੋਇਆ ਸੀ।

 

ਆਨੰਦ ਮਠ ਅਤੇ ਦੇਸ਼ਭਗਤੀ ਦਾ ਧਰਮ

ਨਾਵਲ ‘ਆਨੰਦ ਮਠ’ ਦਾ ਮੂਲ ਕਥਾਨਕ ਸੰਨਿਆਸੀਆਂ ਦੇ ਇੱਕ ਸਮੂਹ ਦੇ ਆਲੇ-ਦੁਆਲੇ ਘੁੰਮਦਾ ਹੈ, ਜਿਨ੍ਹਾਂ ਨੂੰ ਸੰਤਾਨ ਕਿਹਾ ਜਾਂਦਾ ਹੈ, ਜਿਸ ਦਾ ਉਦੇਸ਼ ਬੱਚੇ ਹੁੰਦਾ ਹੈ, ਜੋ ਆਪਣੀ ਮਾਤਭੂਮੀ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਹਨ। ਉਹ ਮਾਤਭੂਮੀ ਨੂੰ ਦੇਵੀ ਮਾਂ ਦੇ ਰੂਪ ਵਿੱਚ ਪੂਜਦੇ ਹਨ: ਉਨ੍ਹਾਂ ਦੀ ਭਗਤੀ ਸਿਰਫ਼ ਆਪਣੀ ਜਨਮ ਭੂਮੀ ਲਈ ਹੈ। “ਵੰਦੇ ਮਾਤਰਮ” ਆਨੰਦ ਮਠ ਦੇ ਸੰਤਾਨਾਂ ਦੁਆਰਾ ਗਾਇਆ ਗਿਆ ਗੀਤ ਹੈ। ਇਹ “ਰਾਸ਼ਟਰਭਗਤੀ ਦੇ ਧਰਮ” ਦਾ ਪ੍ਰਤੀਕ ਸੀ, ਜੋ ਆਨੰਦ ਮਠ ਦਾ ਮੁੱਖ ਵਿਸ਼ਾ ਸੀ।

ਆਪਣੇ ਮੰਦਿਰ ਵਿੱਚ, ਉਨ੍ਹਾਂ ਨੇ ਮਾਤਭੂਮੀ ਨੂੰ ਦਰਸਾਉਣ ਵਾਲੀ ਮਾਂ ਦੀਆਂ ਤਿੰਨ ਮੂਰਤੀਆਂ ਰੱਖੀਆਂ: ਮਾਂ ਜੋ ਆਪਣੀ ਸ਼ਾਨਦਾਰ ਮਹਿਮਾ ਵਿੱਚ ਮਹਾਨ ਅਤੇ ਗੌਰਵਸ਼ਾਲੀ; ਮਾਂ ਜੋ ਹੁਣ ਦੁਖੀ ਅਤੇ ਧੂਲ ਵਿੱਚ ਪਈ ਹੈ; ਮਾਂ ਜੋ ਭਵਿੱਖ ਵਿੱਚ ਆਪਣੀ ਪੁਰਾਣੀ ਮਹਿਮਾ ਵਿੱਚ ਮੁੜ ਪ੍ਰਤਿਸ਼ਠਿਤ ਹੋਵੇਗੀ। ਸ਼੍ਰੀ ਅਰਬਿੰਦੋ ਦੇ ਸ਼ਬਦਾਂ ਵਿੱਚ, “ ਉਨ੍ਹਾਂ ਦੀ ਕਲਪਨਾ ਦੀ ਮਾਂ ਦੇ 14 ਕਰੋੜ ਹੱਥਾਂ ਵਿੱਚ ਭਿਕਸ਼ਾ ਪਾਤਰ ਨਹੀਂ, ਸਗੋਂ ਤੇਜ਼ ਧਾਰ ਵਾਲੀਆਂ ਤਲਵਾਰਾਂ ਸਨ।”

ਬੰਕਿਮ ਚੰਦ੍ਰ ਚੈਟਰਜੀ-

ਵੰਦੇ ਮਾਤਰਮ ਦੇ ਲੇਖਕ ਬੰਕਿਮ ਚੰਦ੍ਰ ਚੈਟਰਜੀ (1838-1894), 19ਵੀਂ ਸਦੀ ਦੇ ਬੰਗਾਲ ਦੀ ਸਭ ਤੋਂ ਪ੍ਰਸਿੱਧ ਸ਼ਖਸੀਅਤਾਂ ਵਿੱਚੋਂ ਇੱਕ ਸਨ। 19ਵੀਂ ਸਦੀ ਦੌਰਾਨ ਬੰਗਾਲ ਦੇ ਬੌਧਿਕ ਅਤੇ ਸਾਹਿਤਕ ਇਤਿਹਾਸ ਵਿੱਚ ਉਨ੍ਹਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇੱਕ ਪ੍ਰਸਿੱਧ ਨਾਵਲਕਾਰ, ਕਵਿ ਅਤੇ ਨਿਬੰਧਕਾਰ ਦੇ  ਤੌਰ ‘ਤੇ ਉਨ੍ਹਾਂ ਦੇ ਯੋਗਦਾਨ ਨੇ ਆਧੁਨਿਕ ਬੰਗਾਲੀ ਗੱਦ ਦੇ ਵਿਕਾਸ ਅਤੇ ਉਭਰਦੇ ਭਾਰਤੀ ਰਾਸ਼ਟਰਵਾਦ  ਦੇ ਪ੍ਰਗਟਾਵੇ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ।

ਉਨ੍ਹਾਂ ਦੇ ਵਿਸ਼ੇਸ਼ ਕਾਰਜਾਂ ਵਿੱਚ ਆਨੰਦਮਠ (1882), ਦੁਰਗੇਸ਼ਨੰਦਨੀ (1865), ਕਪਾਲਕੁੰਡਲਾ (1866), ਅਤੇ ਦੇਵੀ ਚੌਧਰਾਣੀ (1884) ਸ਼ਾਮਲ ਹਨ, ਜੋ ਆਪਣੀ ਪਛਾਣ ਲਈ ਸੰਘਰਸ਼ ਕਰ ਰਹੇ ਗ਼ੁਲਾਮ ਸਮਾਜ ਦੀ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਚਿੰਤਾਵਾਂ ਨੂੰ ਦਿਖਾਉਂਦੇ ਹਨ।

ਵੰਦੇ ਮਾਤਰਮ ਦੀ ਰਚਨਾ ਨੂੰ ਰਾਸ਼ਟਰਵਾਦੀ ਚਿੰਤਨ ਵਿੱਚ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ, ਜੋ ਮਾਤਭੂਮੀ ਦੇ ਪ੍ਰਤੀ ਭਗਤੀ ਅਤੇ ਅਧਿਆਤਮਿਕ ਆਦਰਸ਼ਵਾਦ ਦੇ ਮੇਲ ਦਾ ਪ੍ਰਤੀਕ ਹੈ। ਬੰਕਿਮ ਚੰਦ੍ਰ ਚੈਟਰਜੀ ਨੇ ਆਪਣੀ ਲੇਖਨੀ ਦੇ ਜ਼ਰੀਏ, ਨਾ ਸਿਰਫ਼ ਬੰਗਾਲੀ ਸਾਹਿਤ ਨੂੰ ਸਮ੍ਰਿੱਧ ਕੀਤਾ, ਸਗੋਂ ਭਾਰਤ ਦੇ ਸ਼ੁਰੂਆਤੀ ਰਾਸ਼ਟਰਵਾਦੀ ਅੰਦੋਲਨ ਲਈ ਬੁਨਿਆਦੀ ਵਿਚਾਰਕ ਸਿਧਾਂਤ ਵੀ ਰੱਖੇ। ਵੰਦੇ ਮਾਤਰਮ ਵਿੱਚ ਉਨ੍ਹਾਂ ਨੇ ਦੇਸ਼ ਨੂੰ ਮਾਤਭੂਮੀ ਨੂੰ ਮਾਂ ਦੇ ਰੂਪ ਵਿੱਚ ਦੇਖਣ ਦਾ ਨਜ਼ਰੀਆ ਦਿੱਤਾ।

ਵੰਦੇ ਮਾਤਰਮ- ਵਿਰੋਧ ਦਾ ਗੀਤ

ਅਕਤੂਬਰ 1905 ਵਿੱਚ, ਉੱਤਰੀ ਕਲਕੱਤਾ ਵਿੱਚ ਮਾਤਭੂਮੀ ਨੂੰ ਇੱਕ ਮਿਸ਼ਨ ਅਤੇ ਧਾਰਮਿਕ ਜਨੂੰਨ ਦੇ ਤੌਰ ‘ਤੇ ਹੁਲਾਰਾ ਦੇਣ ਲਈ ਇੱਕ ‘ਬੰਦੇ ਮਾਤਰਮ ਸੰਪ੍ਰਦਾਇ’ ਦੀ ਸਥਾਪਨਾ ਕੀਤੀ ਗਈ ਸੀ। ਇਸ ਸੰਪ੍ਰਦਾਇ ਦੇ ਮੈਂਬਰ ਹਰ ਐਤਵਾਰ ਨੂੰ “ਵੰਦੇ ਮਾਤਰਮ” ਗਾਉਂਦੇ ਹੋਏ ਪ੍ਰਭਾਤ ਫੇਰੀਆਂ ਨਿਕਾਲਦੇ ਸਨ ਅਤੇ ਮਾਤਭੂਮੀ ਦੇ ਸਮਰਥਨ ਵਿੱਚ ਲੋਕਾਂ ਤੋਂ ਸਵੈ-ਇੱਛਕ ਦਾਨ ਵੀ ਲੈਂਦੇ ਸਨ। ਇਸ ਸੰਪ੍ਰਦਾਇ ਦੀਆਂ ਪ੍ਰਭਾਤ ਫੇਰੀਆਂ ਵਿੱਚ ਕਦੇ-ਕਦੇ ਰਬਿੰਦਰਨਾਥ ਟੈਗੋਰ ਵੀ ਸ਼ਾਮਲ ਹੁੰਦੇ ਸਨ।

20 ਮਈ 1906 ਨੂੰ, ਬਾਰੀਸਾਲ (ਜੋ ਹੁਣ ਬੰਗਲਾਦੇਸ਼ ਵਿੱਚ ਹੈ) ਵਿੱਚ ਇੱਕ ਬੇਮਿਸਾਲ ਵੰਦੇ ਮਾਤਰਮ ਜਲੂਸ ਨਿਕਾਲਿਆ ਗਿਆ, ਜਿਸ ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਵੰਦੇ ਮਾਤਰਮ ਦੇ ਝੰਡੇ ਲੈ ਕੇ ਮਾਰਚ ਕਰ ਰਹੇ ਸਨ।

ਅਗਸਤ 1906 ਵਿੱਚ, ਬਿਪਿਨ ਚੰਦ੍ਰ ਪਾਲ ਦੇ ਸੰਪਾਦਨ ਵਿੱਚ ‘ਬੰਦੇ ਮਾਤਰਮ’ ਨਾਮ ਦਾ ਇੱਕ ਅੰਗ੍ਰੇਜ਼ੀ ਰੋਜ਼ਾਨਾ ਸ਼ੁਰੂ ਹੋਇਆ, ਜਿਸ ਵਿੱਚ ਬਾਅਦ ਵਿੱਚ ਸ਼੍ਰੀ ਅਰਬਿੰਦੋ ਸੰਯੁਕਤ ਸੰਪਾਦਕ ਦੇ ਰੂਪ ਵਿੱਚ ਸ਼ਾਮਲ ਹੋਏ। ਆਪਣੇ ਤੇਜ਼ ਅਤੇ ਪ੍ਰਭਾਵਸ਼ਾਲੀ ਸੰਪਾਦਕੀ ਲੇਖਾਂ ਦੇ ਜ਼ਰੀਏ, ਇਹ ਅਖ਼ਬਾਰ ਭਾਰਤ ਨੂੰ ਜਗਾਉਣ ਦਾ ਇੱਕ ਸਸ਼ਕਤ ਮਾਧਿਅਮ ਬਣ ਗਿਆ, ਜਿਸ ਨੇ ਸਵੈ-ਨਿਰਭਰਤਾ, ਏਕਤਾ ਅਤੇ ਰਾਜਨੀਤਕ ਚੇਤਨਾ ਦਾ ਸੰਦੇਸ਼ ਪੂਰੇ ਭਾਰਤ ਦੇ ਲੋਕਾਂ ਤੱਕ ਫੈਲਾਇਆ। ਨਿਡਰਤਾ ਤੋਂ ਰਾਸ਼ਟਰਵਾਦ ਦਾ ਪ੍ਰਚਾਰ ਕਰਦੇ ਹੋਏ, ਨੌਜਵਾਨ ਭਾਰਤੀਆਂ ਨੂੰ ਬਸਤੀਵਾਦ ਗੁਲਾਮੀ ਤੋਂ ਬਾਹਰ ਕੱਢਣ ਲਈ ਪ੍ਰੇਰਿਤ ਕਰਦੇ ਹੋਏ, “ਬੰਦੇ ਮਾਤਰਮ” ਰੋਜ਼ਾਨਾ ਰਾਸ਼ਟਰਵਾਦੀ ਚਿੰਤਨ ਨੂੰ ਜ਼ਾਹਿਰ ਕਰਨ ਅਤੇ ਲੋਕਾਂ ਦੀ ਰਾਏ ਜੁਟਾਉਣ ਦਾ ਇੱਕ ਵੱਡਾ ਮੰਚ ਬਣ ਗਿਆ।

ਗਾਣੇ ਅਤੇ ਨਾਅਰੇ ਦੋਵਾਂ ਦੇ ਤੌਰ ‘ਤੇ ਵੰਦੇ ਮਾਤਰਮ ਦੇ ਵਧਦੇ ਪ੍ਰਭਾਵ ਤੋਂ ਘਬਰਾ ਕੇ ਬ੍ਰਿਟਿਸ਼ ਸਰਕਾਰ ਨੇ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ। ਨਵੇਂ ਬਣੇ ਪੂਰਬੀ ਬੰਗਾਲ ਰਾਜ ਦੀ ਸਰਕਾਰ ਨੇ ਸਕੂਲਾਂ ਅਤੇ ਕਾਲਜਾਂ ਵਿੱਚ ਵੰਦੇ ਮਾਤਰਮ ਗਾਉਣ ਜਾਂ ਬੋਲਣ ‘ਤੇ ਰੋਕ ਲਗਾਉਣ ਵਾਲੇ ਸਰਕੂਲਰ ਜਾਰੀ ਕੀਤੇ। ਵਿਦਿਅਕ ਸੰਸਥਾਨਾਂ ਨੂੰ ਮਾਨਤਾ ਰੱਦ ਕਰਨ ਦੀ ਚੇਤਾਵਨੀ ਦਿੱਤੀ ਗਈ, ਅਤੇ ਰਾਜਨੀਤਕ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ।

ਨਵੰਬਰ 1905 ਵਿੱਚ, ਬੰਗਾਲ ਦੇ ਰੰਗਪੁਰ ਦੇ ਇੱਕ ਸਕੂਲ ਦੇ 200 ਵਿਦਿਆਰਥੀਆਂ ਵਿੱਚੋਂ ਹਰ ਇੱਕ ‘ਤੇ 5-5 ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਕਿਉਂਕਿ ਉਹ ਵੰਦੇ ਮਾਤਰਮ ਗਾਣੇ ਦੇ ਦੋਸ਼ੀ ਸਨ । ਰੰਗਪੁਰ ਵਿੱਚ, ਵੰਡ ਦਾ ਵਿਰੋਧ ਕਰਨ ਵਾਲੇ ਪ੍ਰਸਿੱਧ ਨੇਤਾਵਾਂ ਨੂੰ ਸਪੈਸ਼ਲ ਕਾਂਸਟੇਬਲ ਦੇ ਤੌਰ ‘ਤੇ ਕੰਮ ਕਰਨ ਅਤੇ ਵੰਦੇ ਮਾਤਰਮ ਗਾਣੇ ਤੋਂ ਰੋਕਣ ਦਾ ਨਿਰਦੇਸ਼ ਦਿੱਤਾ ਗਿਆ। ਨਵੰਬਰ 1906 ਵਿੱਚ, ਧੁਲਿਆ (ਮਹਾਰਾਸ਼ਟਰ) ਵਿੱਚ ਹੋਈ ਇੱਕ ਵਿਸ਼ਾਲ ਸਭਾ ਵਿੱਚ ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ। 1908 ਵਿੱਚ, ਬੇਲਗਾਮ (ਕਰਨਾਟਕ) ਵਿੱਚ, ਜਿਸ ਦਿਨ ਲੋਕਮਾਨਯ ਤਿਲਕ ਨੂੰ ਬਰਮਾ ਦੇ ਮਾਂਡਲੇ ਭੇਜਿਆ ਜਾ ਰਿਹਾ ਸੀ, ਵੰਦੇ ਮਾਤਰਮ ਗਾਣੇ ਦੇ ਵਿਰੁੱਧ ਇੱਕ ਮੌਖਿਕ ਆਦੇਸ਼ ਦੇ ਬਾਵਜੂਦ ਅਜਿਹਾ ਕਰਨ ਲਈ ਪੁਲਿਸ ਨੇ ਕਈ ਮੁੰਡਿਆਂ ਨੂੰ ਕੁੱਟਿਆ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ।

 

ਪੁਨਰ-ਉਭਾਰ ਰਹੇ ਰਾਸ਼ਟਰਵਾਦ ਦੇ ਲਈ ਜੰਗ ਦਾ ਨਾਅਰਾ

 “ਵੰਦੇ ਮਾਤਰਮ” ਗੀਤ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਪ੍ਰਤੀਕ ਬਣ ਗਿਆ, ਜੋ ਸਵੈ-ਸ਼ਾਸਨ ਦੀ ਸਮੂਹਿਕ ਇੱਛਾ ਅਤੇ ਲੋਕਾਂ ਅਤੇ ਉਨ੍ਹਾ ਦੀ ਮਾਤਭੂਮੀ ਦਰਮਿਆਨ ਭਾਵਨਾਤਮਕ ਜੁੜਾਅ ਨੂੰ ਸ਼ਾਮਲ ਕਰਦਾ ਹੈ। ਇਹ ਗੀਤ ਸ਼ੁਰੂ ਵਿੱਚ ਸਵਦੇਸ਼ੀ ਅਤੇ ਵੰਡ ਵਿਰੋਧੀ ਅੰਦੋਲਨਾਂ ਦੌਰਾਨ ਪ੍ਰਸਿੱਧ ਹੋਇਆ ਅਤੇ ਜਲਦੀ ਹੀ ਖੇਤਰੀ ਸਰਹੱਦਾਂ ਨੂੰ ਪਾਰ ਕਰਕੇ ਰਾਸ਼ਟਰੀ ਜਾਗਰਣ ਦਾ ਗਾਣ ਬਣ ਗਿਆ। ਬੰਗਾਲ ਦੀਆਂ ਸੜਕਾਂ ਤੋਂ ਲੈ ਕੇ ਬੰਬੇ ਦੇ ਦਿਲ ਅਤੇ ਪੰਜਾਬ ਦੇ ਮੈਦਾਨਾਂ ਤੱਕ,  “ਵੰਦੇ ਮਾਤਰਮ” ਦੀ ਗੂੰਜ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਸੁਣਾਈ ਦੇਣ ਲਗੀ। ਇਸ ਨੂੰ ਗਾਣੇ ‘ਤੇ ਰੋਕ ਲਗਾਉਣ ਦੀ ਬ੍ਰਿਟਿਸ਼ ਕੋਸ਼ਿਸ਼ਾਂ ਨੇ ਇਸ ਦੇ ਦੇਸ਼ਭਗਤੀ ਨਾਲ ਜੁੜੇ ਮਹੱਤਵ ਨੂੰ ਹੋਰ ਵਧਾ ਦਿੱਤਾ, ਅਤੇ ਇਸ ਨੂੰ ਇੱਕ ਅਜਿਹੀ ਨੈਤਿਕ ਸ਼ਕਤੀ ਵਿੱਚ ਬਦਲ ਦਿੱਤਾ ਜਿਸ ਨੇ ਜਾਤੀ, ਧਰਮ ਅਤੇ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਇੱਕਜੁਟ ਕੀਤਾ। ਨੇਤਾਵਾਂ, ਵਿਦਿਆਰਥੀਆਂ ਅਤੇ ਕ੍ਰਾਂਤੀਕਾਰੀਆਂ ਨੇ ਇਸ ਦੇ ਛੰਦਾਂ ਤੋਂ ਪ੍ਰੇਰਣਾ ਲਈ, ਅਤੇ ਇਸ ਨੂੰ ਰਾਜਨੀਤਕ ਸਭਾਵਾਂ, ਪ੍ਰਦਰਸ਼ਨਾਂ ਅਤੇ ਜੇਲ੍ਹ ਜਾਣ ਤੋਂ ਪਹਿਲਾ ਗਾਇਆ ਜਾਣ ਲਗਿਆ। ਇਸ ਰਚਨਾ ਨੇ ਨਾ ਸਿਰਫ਼ ਵਿਰੋਧ ਦੇ ਕੰਮਾਂ ਨੂੰ ਪ੍ਰੇਰਿਤ ਕੀਤਾ, ਸਗੋਂ ਅੰਦੋਲਨ ਵਿੱਚ ਸੱਭਿਆਚਾਰਕ ਮਾਣ ਅਤੇ ਅਧਿਆਤਮਿਕ ਜੋਸ਼ ਵੀ ਭਰਿਆ, ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਰਾਹ ਲਈ ਭਾਵਨਾਤਮਕ ਅਧਾਰ ਤਿਆਰ ਹੋਇਆ।

19ਵੀਂ ਸਦੀ ਦੇ ਆਖਿਰ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ “ਵੰਦੇ ਮਾਤਰਮ” ਵਧਦੇ ਭਾਰਤੀ ਰਾਸ਼ਟਰਵਾਦ ਦਾ ਨਾਅਰਾ ਬਣ ਗਿਆ।

  • 1896 ਵਿੱਚ ਕਾਂਗਰਸ ਦੇ ਸੈਸ਼ਨ ਵਿੱਚ ਰਬਿੰਦਰਨਾਥ ਟੈਗੋਰ ਨੇ ਵੰਦੇ ਮਾਤਰਮ ਗਾਇਆ ਸੀ।

1905 ਦੇ ਉੱਥਲ-ਪੁਥਲ ਵਾਲੇ ਦਿਨਾਂ ਵਿੱਚ, ਬੰਗਾਲ ਵਿੱਚ ਵੰਡ ਵਿਰੋਧੀ ਅਤੇ ਸਵਦੇਸ਼ੀ ਅੰਦੋਲਨ ਦੌਰਾਨ, ਵੰਦੇ ਮਾਤਰਮ ਗੀਤ ਅਤੇ ਨਾਅਰੇ ਦੀ ਅਪੀਲ ਵੀ ਬਹੁਤ ਸ਼ਕਤੀਸ਼ਾਲੀ ਹੋ ਗਈ ਸੀ।

  • ਉਸੇ ਸਾਲ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਾਰਾਣਸੀ ਸੈਸ਼ਨ ਵਿੱਚ, ‘ਵੰਦੇ ਮਾਤਰਮ’ ਗੀਤ ਨੂੰ ਪੂਰੇ ਭਾਰਤ ਦੇ ਮੌਕਿਆਂ ਲਈ ਅਪਣਾਇਆ ਗਿਆ।

Reserved: Vande Mataram as a political slogan was first used on 7 August 1905 when thousands of students, representing all communities, rent the sky with cries of Vande Mataram and other slogans as they went in procession towards the town hall in Calcutta (Kolkata) where, at a largely attended historic meeting, the famous resolution on boycott of foreign goods and vow of swadeshi was adopted, signalling the anti-partition of Bengal movement. The events in Bengal, which followed, electrified the entire nation.

 

 

ਰਾਜਨੀਤਕ ਨਾਅਰੇ ਦੇ ਤੌਰ ‘ਤੇ ਵੰਦੇ ਮਾਤਰਮ ਦਾ ਸਭ ਤੋਂ ਪਹਿਲਾ ਇਸਤੇਮਾਲ 7 ਅਗਸਤ 1905 ਨੂੰ ਹੋਇਆ ਸੀ, ਜਦੋਂ ਸਾਰੇ ਭਾਈਚਾਰਿਆਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਕਲਕਤਾ (ਕੋਲਕਾਤਾ) ਵਿੱਚ ਟਾਊਨ ਹਾਲ ਵੱਲ ਜਲੂਸ ਕੱਢਦੇ ਹੋਏ ਵੰਦੇ ਮਾਤਰਮ ਅਤੇ ਦੂਸਰੇ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੱਤਾ ਸੀ। ਉੱਥੇ ਇੱਕ ਵੱਡੀ ਇਤਿਹਾਸਿਕ ਸਭਾ ਵਿੱਚ, ਵਿਦੇਸ਼ੀ ਸਾਮਾਨਾਂ ਦੇ ਬਾਈਕਾਟ ਅਤੇ ਸਵਦੇਸ਼ੀ ਅਪਣਾਉ ਦੇ ਪ੍ਰਸਿੱਧ ਪ੍ਰਸਤਾਵ ਨੂੰ ਪਾਸ ਕੀਤਾ ਗਿਆ, ਜਿਸ ਨੇ ਬੰਗਾਲ ਦੀ ਵੰਡ ਦੇ ਵਿਰੁੱਧ ਅੰਦੋਲਨ ਦਾ ਸੰਕੇਤ ਦਿੱਤਾ। ਉਸ ਤੋਂ ਬਾਅਦ ਬੰਗਾਲ ਵਿੱਚ ਜੋ ਘਟਨਾਵਾਂ ਹੋਈਆ, ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਜੋਸ਼ ਭਰ ਦਿੱਤਾ

 

ਅਪ੍ਰੈਲ 1906 ਵਿੱਚ, ਨਵੇਂ ਬਣੇ ਪੂਰਬੀ ਬੰਗਾਲ ਰਾਜ ਦੇ ਬਾਰੀਸਾਲ ਵਿੱਚ ਬੰਗਾਲ ਪ੍ਰਾਂਤਿਕ ਸੰਮੇਲਨ ਦੌਰਾਨ, ਬ੍ਰਿਟਿਸ਼ ਅਧਿਕਾਰੀਆਂ ਨੇ ਵੰਦੇ ਮਾਤਰਮ ਦੇ ਜਨਤਕ ਨਾਅਰੇ ਲਗਾਉਣ ‘ਤੇ ਰੋਕ ਲਗਾ ਦਿੱਤੀ ਅਤੇ ਆਖਿਰਕਾਰ ਸੰਮੇਲਨ ‘ਤੇ ਹੀ ਰੋਕ ਲਗਾ ਦਿੱਤਾ। ਆਦੇਸ਼ ਦੀ ਉਲੰਘਣਾ ਕਰਦੇ ਹੋਏ, ਪ੍ਰਤੀਨਿਧੀਆਂ ਨੇ ਨਾਅਰਾ ਲਗਾਉਣਾ ਜਾਰੀ ਰੱਖਿਆ ਅਤੇ ਉਨ੍ਹਾਂ ਨੂੰ ਪੁਲਿਸ ਦੇ ਭਾਰੀ ਦਮਨ ਦਾ ਸਾਹਮਣਾ ਕਰਨਾ ਪਿਆ।

ਮਈ 1907 ਵਿੱਚ, ਲਾਹੌਰ ਵਿੱਚ, ਯੁਵਾ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਬਸਤੀਵਾਦੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਮਾਰਚ ਕੀਤਾ ਅਤੇ ਰਾਵਲਪਿੰਡੀ ਵਿੱਚ ਸਵਦੇਸ਼ੀ ਨੇਤਾਵਾਂ ਦੀ ਗ੍ਰਿਫਤਾਰੀ ਦੀ ਨਿੰਦਾ ਕਰਨ ਲਈ ਵੰਦੇ ਮਾਤਰਮ ਦਾ ਨਾਅਰਾ ਲਗਾਇਆ। ਇਸ ਪ੍ਰਦਰਸ਼ਨ ਨੂੰ ਪੁਲਿਸ ਦੇ ਬੇਹਰਹਿਮ ਦਮਨ ਦਾ ਸਾਹਮਣਾ ਕਰਨਾ ਪਿਆ, ਫਿਰ ਵੀ ਨੌਜਵਾਨਾਂ ਦੁਆਰਾ ਨਿਡਰਤਾ ਨਾਲ ਨਾਅਰੇ ਲਗਾਉਣ ਦੇਸ਼ ਭਰ ਵਿੱਚ ਫੈਲ ਰਹੀ ਪ੍ਰਤੀਰੋਧ ਦੀ ਵਧਦੀ ਭਾਵਨਾ ਨੂੰ ਦਰਸਾਉਂਦਾ ਹੈ।

27 ਫਰਵਰੀ 1908 ਨੂੰ, ਤੂਤੀਕੋਰਿਨ (ਤਮਿਲ ਨਾਡੂ) ਵਿੱਚ ਕੋਰਲ ਮਿਲਸ ਦੇ ਲਗਭਗ ਹਜ਼ਾਰ ਮਜ਼ਦੂਰ ਸਵਦੇਸ਼ੀ ਸਟੀਮ ਨੇਵੀਗੇਸ਼ਨ ਕੰਪਨੀ ਦੇ ਨਾਲ ਇੱਕਜੁਟਤਾ ਦਿਖਾਉਂਦੇ ਹੋਏ ਅਤੇ ਅਧਿਕਾਰੀਆਂ ਦੀ ਦਮਨਕਾਰੀ ਕਾਰਵਾਈਆਂ ਦੇ ਵਿਰੁੱਧ ਹੜਤਾਲ ‘ਤੇ ਚਲੇ ਗਏ। ਉਹ ਦੇਰ ਰਾਤ ਤੱਕ ਸੜਕਾਂ ‘ਤੇ ਮਾਰਚ ਕਰਦੇ ਰਹੇ, ਵਿਰੋਧ ਅਤੇ ਦੇਸ਼ ਭਗਤੀ ਦੇ ਪ੍ਰਤੀਕ ਦੇ ਤੌਰ ‘ਤੇ ਵੰਦੇ ਮਾਤਰਮ ਦੇ ਨਾਅਰੇ ਲਗਦੇ ਰਹੇ।

ਜੂਨ 1908 ਵਿੱਚ, ਲੋਕਮਾਨਯ ਤਿਲਕ ਦੇ ਮੁੱਕਦਮੇ ਦੀ ਸੁਣਵਾਈ ਦੌਰਾਨ ਹਜ਼ਾਰਾਂ ਲੋਕ ਬੰਬੇ ਪੁਲਿਸ ਕੋਰਟ ਦੇ ਬਾਹਰ ਜਮ੍ਹਾ ਹੋਏ ਅਤੇ ਵੰਦੇ ਮਾਤਰਮ ਦਾ ਗਾਣ ਕਰਦੇ ਹੋਏ ਇੱਕਜੁਟਤਾ ਪ੍ਰਦਰਸ਼ਿਤ ਕੀਤੀ। ਬਾਅਦ ਵਿੱਚ, 21 ਜੂਨ 1914 ਨੂੰ, ਤਿਲਕ ਦੇ ਰਿਹਾ ਹੋਣ ‘ਤੇ ਪੁਣੇ ਵਿੱਚ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਹੋਇਆ, ਅਤੇ ਉਨ੍ਹਾਂ ਦੇ ਸਥਾਨ ਗ੍ਰਹਿਣ ਕਰਨ ਦੇ ਕਾਫੀ ਦੇਰ ਬਾਅਦ ਭੀੜ ਵੰਦੇ ਮਾਤਰਮ ਦੇ ਨਾਅਰੇ ਲਗਾਉਂਦੀ ਰਹੀ।

ਵਿਦੇਸ਼ਾਂ ਵਿੱਚ ਭਾਰਤੀ ਕ੍ਰਾਂਤੀਕਾਰੀਆਂ ‘ਤੇ ਪ੍ਰਭਾਵ

  • 1907 ਵਿੱਚ, ਮੈਡਮ ਭੀਕਾਜੀ ਕਾਮਾ ਨੇ ਸਟੱਟਗਾਰਟ, ਬਰਲਿਨ ਵਿੱਚ ਪਹਿਲੀ ਵਾਰ ਭਾਰਤ ਦੇ ਬਾਹਰ ਤਿਰੰਗਾ ਝੰਡਾ ਲਹਿਰਾਇਆ। ਝੰਡੇ ‘ਤੇ ‘ਵੰਦੇ ਮਾਤਰਮ’ ਲਿਖਿਆ ਹੋਇਆ ਸੀ।
  • 17 ਅਗਸਤ 1909 ਨੂੰ, ਜਦੋਂ ਮਦਨ ਲਾਲ ਢੀਂਗਰਾ ਨੂੰ ਇੰਗਲੈਂਡ ਵਿੱਚ ਫਾਂਸੀ ਦਿੱਤੀ ਗਈ, ਤਾਂ ਫਾਂਸੀ ‘ਤੇ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਆਖਿਰੀ ਸ਼ਬਦ ਸਨ “ਬੰਦੇ ਮਾਤਰਮ।”
  • 1909 ਵਿੱਚ, ਪੈਰਿਸ ਵਿੱਚ ਭਾਰਤੀ ਦੇਸ਼ਭਗਤਾਂ ਨੇ ਜਿਨੇਵਾ ਤੋਂ “ਬੰਦੇ ਮਾਤਰਮ’ ਨਾਮਕ ਇੱਕ ਪੱਤ੍ਰਿਕਾ ਦਾ ਪ੍ਰਕਾਸ਼ਨ ਸ਼ੁਰੂ ਕੀਤਾ।
  • ਅਕਤੂਬਰ 1912 ਵਿੱਚ, ਜਦੋਂ ਗੋਪਾਲ ਕ੍ਰਿਸ਼ਨ ਗੋਖਲੇ ਕੇਪ ਟਾਊਨ, ਦੱਖਣ ਅਫਰੀਕਾ ਪਹੁੰਚੇ, ਤਾਂ ਉਨ੍ਹਾਂ ਦਾ ਸੁਆਗਤ ‘ਵੰਦੇ ਮਾਤਰਮ’ ਦੇ ਨਾਅਰੇ ਲਗਾਉਂਦੇ ਲੋਕਾਂ ਦੇ ਇੱਕ ਵੱਡੇ ਜਲੂਸ ਦੇ ਨਾਲ ਕੀਤਾ ਗਿਆ।

ਰਾਸ਼ਟਰੀ ਸਥਿਤੀ

ਸੰਵਿਧਾਨ ਸਭਾ ਵਿੱਚ ਜਨ ਗਨ ਮਨ ਅਤੇ ਵੰਦੇ ਮਾਤਰਮ ਦੋਹਾਂ ਨੂੰ ਰਾਸ਼ਟਰੀ ਪ੍ਰਤੀਕਾਂ ਵਜੋਂ ਅਪਣਾਉਣ ‘ਤੇ ਪੂਰਨ ਸਹਿਮਤੀ ਸੀ ਅਤੇ ਇਸ ਮੁੱਦੇ ‘ਤੇ ਕੋਈ ਬਹਿਸ ਨਹੀਂ ਹੋਈ। 24 ਜਨਵਰੀ 1950 ਨੂੰ, ਡਾ. ਰਾਜੇਂਦਰ ਪ੍ਰਸਾਦ ਨੇ ਸੰਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਤੰਤਰਤਾ ਅੰਦੋਲਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਦੇ ਕਾਰਨ, ਵੰਦੇ ਮਾਤਰਮ ਨੂੰ ਰਾਸ਼ਟਰਗਾਣ ਜਨ ਗਨ ਮਨ ਦੇ ਸਮਾਨ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਮਾਨ ਤੌਰ ‘ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ,

ਇੱਕ ਮਾਮਲਾ ਹੈ ਜਿਸ ‘ਤੇ ਚਰਚਾ ਹੋਣੀ ਬਾਕੀ ਹੈ, ਉਹ ਹੈ ਰਾਸ਼ਟਰਗਾਨ ਦਾ ਸਵਾਲ। ਇੱਕ ਸਮੇਂ ਸੋਚਿਆ ਗਿਆ ਸੀ ਕਿ ਇਹ ਮਾਮਲਾ ਸਦਨ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਸਦਨ ਇੱਕ ਪ੍ਰਸਤਾਵ ਪਾਸ ਕਰਕੇ ਇਸ ‘ਤੇ ਫੈਸਲਾ ਲਵੇ। ਲੇਕਿਨ ਅਜਿਹਾ ਮਹਿਸੂਸ ਹੋਇਆ ਕਿ ਪ੍ਰਸਤਾਵ ਦੇ ਜ਼ਰੀਏ ਰਸਮੀ ਫੈਸਲਾ ਲੈਣ ਦੀ ਬਜਾਏ, ਬਿਹਤਰ ਹੋਵੇਗਾ ਕਿ ਮੈਂ ਰਾਸ਼ਟਰ ਗਾਨ ਬਾਰੇ ਇੱਕ ਬਿਆਨ ਦੇਵਾਂ। ਇਸ ਲਈ ਮੈਂ ਇਹ ਬਿਆਨ ਦੇ ਰਿਹਾ ਹਾਂ।

ਜਨ ਗਨ ਮਨ ਨਾਮ ਦੇ ਸ਼ਬਦਾਂ ਅਤੇ ਸੰਗੀਤ ਤੋਂ ਬਣੀ ਰਚਨਾ ਭਾਰਤ ਦਾ ਰਾਸ਼ਟਰਗਾਨ ਹੈ , ਜਿਸ ਵਿੱਚ ਸਰਕਾਰ ਜ਼ਰੂਰਤ ਪੈਣ ‘ਤੇ ਸ਼ਬਦਾਂ ਵਿੱਚ ਬਦਲਾਅ ਕਰ ਸਕਦੀ ਹੈ; ਅਤੇ ਵੰਦੇ ਮਾਤਰਮ ਗੀਤ, ਜਿਸ ਨੇ ਭਾਰਤ ਦੇ ਸੁਤੰਤਕਤਾ ਸੰਗਰਾਮ ਵਿੱਚ ਇਤਿਹਾਸਿਕ ਭੂਮਿਕਾ ਨਿਭਾਈ ਹੈ, ਉਸ ਨੂੰ ਜਨ ਗਨ ਮਨ ਦੇ ਬਰਾਬਰ ਸਨਮਾਨ ਦਿੱਤਾ ਜਾਵੇਗਾ ਅਤੇ ਉਸ ਦਾ ਦਰਜਾ ਵੀ ਉਸ ਦੇ ਬਰਾਬਰ ਹੋਵੇਗਾ। (ਤਾਲੀਆਂ)। ਮੈਨੂੰ ਉਮੀਦ ਹੈ ਕਿ ਇਸ ਨਾਲ ਮੈਂਬਰ ਸੰਤੁਸ਼ਟ ਹੋਣਗੇ।”

ਉਨ੍ਹਾਂ ਦੇ ਬਿਆਨ ਨੂੰ ਅਪਣਾਇਆ ਗਿਆ ਅਤੇ ਰਬਿੰਦਰਨਾਥ ਟੈਗੋਰ ਦੇ ਜਨ-ਗਨ-ਮਨ ਨੂੰ ਸੁਤੰਤਰ ਭਾਰਤ ਦਾ ਰਾਸ਼ਟਰਗਾਨ ਅਤੇ ਬੰਕਿਮ ਦੇ ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਦਾ ਦਰਜਾ ਦਿੰਦੇ ਹੋਏ ਰਾਸ਼ਟਰੀ ਗੀਤ ਦੇ ਰੂਪ ਵਿੱਚ ਅਪਣਾਇਆ ਗਿਆ।

ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ

ਜਦੋਂ ਦੇਸ਼ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ, ਤਾਂ ਇਸ ਗੀਤ ਦੀ ਏਕਤਾ, ਵਿਰੋਧ ਅਤੇ ਰਾਸ਼ਟਰੀ ਮਾਣ ਦੀ ਸਥਾਈ ਵਿਰਾਸਤ ਦਾ ਸਨਮਾਨ ਕਰਨ ਦੀ ਕੋਸ਼ਿਸ਼ ਵਿੱਚ ਪੂਰੇ ਭਾਰਤ ਵਿੱਚ ਯਾਦਗਾਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਸੰਸਥਾਨ, ਸੱਭਿਆਚਾਰਕ ਸੰਗਠਨ ਅਤੇ ਵਿਦਿਅਕ ਕੇਂਦਰ ਗਾਣੇ ਦੇ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਫਿਰ ਤੋਂ ਯਾਦ ਕਰਨ ਲਈ ਸੈਮੀਨਾਰ, ਪ੍ਰਦਰਸ਼ਨੀਆਂ, ਸੰਗਤੀ ਪੇਸ਼ਕਾਰੀਆਂ ਅਤੇ ਜਨਤਕ ਪਾਠ ਆਯੋਜਿਤ ਕਰ ਰਹੇ ਹਨ।

ਭਾਰਤ ਸਰਕਾਰ ਇਸ ਨੂੰ ਚਾਰ ਪੜਾਵਾਂ ਵਿੱਚ ਮਨਾਏਗੀ।

ਕੁਝ ਗਤੀਵਿਧੀਆਂ ਹੇਠ ਲਿਖਿਆਂ ਹਨ।

7 ਨਵੰਬਰ 2025 ਨੂੰ

  • ਇਸ ਯਾਦਗਾਰੀ ਸਮਾਰੋਹ ਦਾ ਦਿੱਲੀ (ਇੰਦਰਾ ਗਾਂਧੀ ਸਟੇਡੀਅਮ) ਵਿੱਚ ਰਾਸ਼ਟਰੀ ਪੱਧਰ ਦਾ ਉਦਘਾਟਨੀ ਸਮਾਰੋਹ ਹੋਵੇਗਾ।
  • 7 ਨਵੰਬਰ ਨੂੰ ਦੇਸ਼ ਭਰ ਵਿੱਚ ਤਹਿਸੀਲ ਪੱਧਰ ਤੱਕ ਵੀਆਈਪੀ ਪ੍ਰੋਗਰਾਮ ਹੋਣਗੇ ਜਿਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਲ ਹੋਣਗੇ।
  • ਰਾਸ਼ਟਰੀ ਪ੍ਰੋਗਰਾਮ ਵਿੱਚ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ ਜਾਵੇਗਾ।
  • ਵੰਦੇ ਮਾਤਰਮ ਦੇ ਇਤਿਹਾਸ ‘ਤੇ ਇੱਕ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਇੱਕ ਛੋਟੀ ਫਿਲਮ ਦਿਖਾਈ ਜਾਵੇਗੀ।
  • ਹਰ ਸਰਕਾਰੀ ਪ੍ਰੋਗਰਾਮ ਵਿੱਚ ਡਾਕ ਟਿਕਟ ਅਤੇ ਸਿੱਕਾ ਜਾਰੀ ਹੋਣ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ।
  • ਅਭਿਆਨ ਦੀ ਵੈੱਬਸਾਈਟ ‘ਤੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕੀਤੇ ਜਾਣਗੇ।
  • ਰਾਸ਼ਟਰੀ ਪੱਧਰ ‘ਤੇ, ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਪ੍ਰਸਿੱਧ ਗਾਇਕ ਵੰਦੇ ਮਾਤਰਮ ਦੇ ਵੱਖ-ਵੱਖ ਰੂਪ ਪੇਸ਼ ਕਰਨਗੇ।

ਸਾਲ ਭਰ ਚਲਣ ਵਾਲੀਆਂ ਗਤੀਵਿਧੀਆਂ

  • ਆਕਾਸ਼ਵਾਣੀ ਅਤੇ ਦੂਰਦਰਸ਼ਨ ‘ਤੇ ਵਿਸ਼ੇਸ਼ ਪ੍ਰੋਗਰਾਮ ਅਤੇ ਐੱਫਐੱਮ ਰੇਡੀਓ ਅਭਿਆਨ ਚਲਾਇਆ ਜਾਵੇਗਾ।
  • ਪੀਆਈਬੀ 2 ਅਤੇ 3  ਟਾਇਰ ਸ਼ਹਿਰਾਂ ਵਿੱਚ ਵੰਦੇ ਮਾਤਰਮ ‘ਤੇ ਪੈਨਲ ਚਰਚਾ ਅਤੇ ਸੰਵਾਦ ਆਯੋਜਿਤ ਕਰੇਗਾ।
  • ਦੁਨੀਆ ਭਰ ਵਿੱਚ ਸਾਰੇ ਭਾਰਤੀ ਮਿਸ਼ਨਾਂ ਅਤੇ ਦਫ਼ਤਰਾਂ ਵਿੱਚ ਵੰਦੇ ਮਾਤਰਮ ਦੀ ਭਾਵਨਾ ਨੂੰ ਸਮਰਪਿਤ ਇੱਕ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ।
  • ਵੰਦੇ ਮਾਤਰਮ ਦੀ ਭਾਵਨਾ ਨੂੰ ਸਮਰਪਿਤ ਇੱਕ ਵਿਸ਼ਵਵਿਆਪੀ ਸੰਗੀਤ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
  • ਵੰਦੇ ਮਾਤਰਮ: ਧਰਤੀ ਮਾਂ ਨੂੰ ਸਲਾਮ- ਰੁੱਖ ਲਗਾਉਣ ਦੇ ਅਭਿਆਨ ਆਯੋਜਿਤ ਕੀਤੇ ਜਾਣਗੇ।
  • ਹਾਈਵੇਅਜ਼ ‘ਤੇ ਦੇਸ਼ਭਗਤੀ ਨਾਲ ਜੁੜੇ ਚਿੱਤਰ ਬਣਾਏ ਅਤੇ ਪ੍ਰਦਰਸ਼ਿਤ ਕੀਤੇ ਜਾਣਗੇ।
  • ਆਡੀਓ ਸੰਦੇਸ਼ ਅਤੇ ਵਿਸ਼ੇਸ਼ ਐਲਾਨ ਕੀਤੇ ਜਾਣਗੇ। ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ‘ਤੇ ਐੱਲਈਡੀ ਡਿਸਪਲੇਅ ‘ਤੇ ਵੰਦੇ ਮਾਤਰਮ ਬਾਰੇ ਜਾਣਕਾਰੀ ਦਿਖਾਈ ਜਾਵੇਗੀ।

ਵਿਸ਼ੇਸ਼ ਗਤੀਵਿਧੀਆਂ

 

  • ਵੰਦੇ ਮਾਤਰਮ ਦੇ ਵੱਖ-ਵੱਖ ਪਹਿਲੂਆਂ, ਬੰਕਿਮ ਚੰਦ੍ਰ ਚੈਟਰਜੀ ਦੀ ਜੀਵਨ ਗਾਥਾ, ਸੁਤੰਤਰਤਾ ਸੰਗਰਾਮ ਵਿੱਚ ਵੰਦੇ ਮਾਤਰਮ ਦੀ ਭੂਮਿਕਾ ਅਤੇ ਭਾਰਤ ਦੇ ਇਤਿਹਾਸ ‘ਤੇ 1-1 ਮਿੰਟ ਦੀਆਂ 25 ਫਿਲਮਾਂ ਬਣਾਈਆਂ ਜਾਣਗੀਆਂ, ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਈ ਜਾਵੇਗੀ।
  • ਦੇਸ਼ ਭਗਤੀ ਦੀ ਭਾਵਨਾ ਨੂੰ ਸਹੀ ਦਿਸ਼ਾ ਦੇਣ ਲਈ, ਵੰਦੇ ਮਾਤਰਮ ਅਭਿਆਨ ਅਤੇ ਹਰ ਘਰ ਤਿਰੰਗਾ ਅਭਿਆਨ ਇਕੱਠੇ ਮਨਾਏ ਜਾਣਗੇ।

 

ਇਹ ਪਹਿਲ ਨਾ ਸਿਰਫ਼ ਬੰਕਿਮ ਚੰਦ੍ਰ ਚਟੋਪਾਧਿਆਏ ਦੀ ਸਦੀਵੀ ਰਚਨਾ ਨੂੰ ਸ਼ਰਧਾਂਜਲੀ ਦਿੰਦੀ ਹੈ, ਸਗੋਂ ਸੁਤੰਤਰਤਾ ਸੰਗਰਾਮ ਦੌਰਾਨ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਿੱਚ ਇਸ ਦੀ ਭੂਮਿਕਾ ਨੂੰ ਵੀ ਦਿਖਾਉਂਦੀ ਹੈ। ਇਨ੍ਹਾਂ ਸਮਾਰੋਹਾਂ ਦੇ ਜ਼ਰੀਏ, ਵੰਦੇ ਮਾਤਰਮ ਦੀ ਭਾਵਨਾ ਨੂੰ ਅੱਜ ਦੇ ਭਾਰਤ ਦੇ ਸੰਦਰਭ ਵਿੱਚ ਨਵੇਂ ਸਿਰ੍ਹੇ ਤੋਂ ਸਮਝਾਇਆ ਜਾ ਰਿਹਾ ਹੈ- ਜੋ ਦੇਸ਼ ਦੇ ਗੌਰਵਸ਼ਾਲੀ ਅਤੀਤ ਨੂੰ ਉਸ ਦੇ ਇਕੱਜੁਟ, ਆਤਮਨਿਰਭਰ ਅਤੇ ਸੱਭਿਆਚਾਰਕ ਤੌਰ ‘ਤੇ ਸਮ੍ਰਿੱਧ ਭਵਿੱਖ ਦੀਆਂ ਉਮੀਦਾਂ ਨਾਲ ਜੋੜਦੀ ਹੈ।

ਸਿੱਟਾ

ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਇਹ ਜਸ਼ਨ ਭਾਰਤ ਦੀ ਰਾਸ਼ਟਰੀ ਪਹਿਚਾਣ ਦੇ ਵਿਕਾਸ ਵਿੱਚ ਇਸ ਗੀਤ ਦੇ ਗਹਿਰੇ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਦਿਖਾਉਂਦਾ ਹੈ। 19ਵੀਂ ਸਦੀ ਦੇ ਆਖਿਰ ਦੇ ਬੌਧਿਕ ਅਤੇ ਸਾਹਿਤਕ ਮਾਹੌਲ ਤੋਂ ਨਿਕਲਿਆ ਵੰਦੇ ਮਾਤਰਮ ਆਪਣੀ ਸਾਹਿਤਕ ਜੜ੍ਹਾਂ ਤੋਂ ਅੱਗੇ ਵਧ ਕੇ ਬਸਤੀਵਾਦ ਵਿਰੋਧੀ ਪ੍ਰਤੀਰੋਧ ਅਤੇ ਸਮੂਹਿਕ ਅਭਿਲਾਸ਼ਾ ਦਾ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ। ਇਹ ਆਯੋਜਨ ਨਾ ਸਿਰਫ਼ ਬੰਕਿਮ ਚੰਦ੍ਰ ਚਟੋਪਾਧਿਆਏ ਦੇ ਵਿਜ਼ਨ ਦੀ ਸਥਾਈ ਪ੍ਰਾਸੰਗਿਕਤਾ ਦੀ ਪੁਸ਼ਟੀ ਕਰਦਾ ਹੈ, ਸਗੋਂ ਆਧੁਨਿਕ ਭਾਰਤ ਵਿੱਚ ਰਾਸ਼ਟਰਵਾਦ, ਏਕਤਾ ਅਤੇ ਸੱਭਿਆਚਾਰਕ ਆਤਮ-ਜਾਗਰੂਕਤਾ ਦੇ ਵਿਚਾਰ-ਵਟਾਂਦਰੇ ਨੂੰ ਆਕਾਰ ਦੇਣ ਵਿੱਚ ਇਸ ਗੀਤ ਦੀ ਭੂਮਿਕਾ ਬਾਰੇ ਨਵੇਂ ਸਿਰ੍ਹੇ ਤੋਂ ਸੋਚਣ ਲਈ ਵੀ ਪ੍ਰੇਰਿਤ ਕਰਦਾ ਹੈ।

ਸੰਦਰਭ:

 

ਸੱਭਿਆਚਾਰ ਮੰਤਰਾਲਾ

 

https://indianculture.gov.in/digital-district-repository/district-repository/vande-mataram-nationalist-artwork

https://knowindia.india.gov.in/national-identity-elements/national-song.php

https://www.abhilekh-patal.in/Category/Search/QuerySearch?query=vande%20mataram

https://indianculture.gov.in/node/2820573

https://amritkaal.nic.in/vande-mataram

ਪ੍ਰੈੱਸ ਇਨਫੋਰਮੇਸ਼ਨ ਬਿਊਰੋ

ਪੀਆਈਬੀ ਆਰਕਾਈਵਜ਼

https://static.pib.gov.in/WriteReadData/specificdocs/documents/2024/nov/doc20241125450301.pdf

https://www.pib.gov.in/newsite/erelcontent.aspx?relid=11804

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ

***********


ਆਰਕੇ

(Backgrounder ID: 155982) Visitor Counter : 6
Provide suggestions / comments
Link mygov.in
National Portal Of India
STQC Certificate