Economy
ਭਾਰਤ-ਈਐੱਫਟੀਏ ਵਪਾਰ ਸਮਝੌਤਾ: 100 ਅਰਬ ਡਾਲਰ ਦੇ ਨਿਵੇਸ਼ ਅਤੇ 10 ਲੱਖ ਰੁਜ਼ਗਾਰਾਂ ਦਾ ਸੰਕਲਪ
Posted On:
11 OCT 2025 12:15PM
ਮੁੱਖ ਗੱਲਾਂ
- ਭਾਰਤ ਅਤੇ ਈਐੱਫਟੀਏ ਨੇ 10 ਮਾਰਚ 2024 ਨੂੰ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ (ਟੀਈਪੀਏ) ‘ਤੇ ਹਸਤਾਖਰ ਕੀਤੇ। ਇਹ ਸਮਝੌਤਾ 1 ਅਕਤੂਬਰ 2025 ਨੂੰ ਲਾਗੂ ਹੋ ਗਿਆ। ਇਹ ਭਾਰਤ ਦਾ 4 ਵਿਕਸਿਤ ਯੂਰੋਪੀਅਨ ਰਾਸ਼ਟਰਾਂ ਦੇ ਨਾਲ ਪਹਿਲਾ ਮੁਕਤ ਵਪਾਰ ਸਮਝੌਤਾ (ਐੱਫਟੀਏ) ਹੈ।
- ਟੀਈਪੀਏ ਵਿੱਚ 15 ਵਰ੍ਹਿਆਂ ਵਿੱਚ 100 ਅਰਬ ਅਮਰੀਕੀ ਡਾਲਰ (ਯੂਐੱਸਡੀ) ਦੇ ਨਿਵੇਸ਼ ਅਤੇ 10 ਲੱਖ ਪ੍ਰਤੱਖ ਰੁਜ਼ਗਾਰਾਂ ਦੇ ਸਿਰਜਣ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਗਈ ਹੈ। ਭਾਰਤ ਦਾ ਇਹ ਪਹਿਲਾਂ ਅਜਿਹਾ ਐੱਫਟੀਏ ਹੈ ਜਿਸ ਵਿੱਚ ਇਸ ਤਰ੍ਹਾਂ ਦਾ ਬੰਧਕ ਸੰਕਲਪ ਜ਼ਾਹਿਰ ਕੀਤਾ ਗਿਆ ਹੈ।
- ਸਮਝੌਤੇ ਦੇ ਦਾਇਰੇ ਵਿੱਚ ਈਐੱਫਟੀਏ ਦੀ ਅਧਿਕਾਰਤ ਕਸਟਮ ਸੂਚੀ ਵਿੱਚ 92.2 ਪ੍ਰਤੀਸ਼ਤ ਉਤਪਾਦ ਐਂਟਰੀਆਂ (ਭਾਰਤੀ ਨਿਰਯਾਤ ਦਾ 99 ਪ੍ਰਤੀਸ਼ਤ) ਨੂੰ ਕਵਰ ਕਰਦੇ ਹਨ। ਇਸ ਵਿੱਚ ਭਾਰਤੀ ਕਸਟਮ ਸੂਚੀ ਦੀ 82.7 ਪ੍ਰਤੀਸ਼ਤ ਉਤਪਾਦ ਐਂਟਰੀਆਂ (EFTA ਦੇ ਨਿਰਯਾਤ ਦਾ 95.3 ਪ੍ਰਤੀਸ਼ਤ)ਆਉਂਦੀਆਂ ਹਨ, ਜਿਸ ਨਾਲ ਡੇਅਰੀ, ਸੋਇਆ, ਕੋਲਾ ਅਤੇ ਖੇਤੀਬਾੜੀ ਵਰਗੇ ਪ੍ਰਮੁੱਖ ਖੇਤਰਾਂ ਦੀ ਰੱਖਿਆ ਹੋਵੇਗੀ।
- ਇਸ ਸਮਝੌਤੇ ਤੋਂ ਬਜ਼ਾਰ ਤੱਕ ਪਹੁੰਚ ਦਾ ਵਿਸਤਾਰ ਹੋਵੇਗਾ, ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਨੂੰ ਬਲ ਮਿਲੇਗਾ ਅਤੇ ਟੈਕਨੋਲੋਜੀ ਅਤੇ ਸਥਿਰਤਾ ਵਿੱਚ ਸਹਿਯੋਗ ਮਜ਼ਬੂਤ ਹੋਵੇਗਾ।
|
ਭਾਰਤ-ਯੂਰੋਪ ਆਰਥਿਕ ਸਬੰਧਾਂ ਵਿੱਚ ਨਿਰਣਾਇਕ ਪਲ-ਯੂਰੋਪ ਆਰਥਿਕ ਸਬੰਧਾਂ
ਈਐੱਫਟੀਏ ਕੀ ਹੈ?
ਈਐੱਫਟੀਏ ਆਈਸਲੈਂਡ, ਲਿਕਟੇਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ ਦਾ ਇੱਕ ਅੰਤਰ-ਸਰਕਾਰੀ ਸੰਗਠਨ ਹੈ। ਇਸ ਦੀ ਸਥਾਪਨਾ 1960 ਵਿੱਚ ਇਸ ਦੇ ਤਤਕਾਲੀ 7 ਮੈਂਬਰ ਦੇਸ਼ਾਂ ਦੁਆਰਾ ਆਪਸੀ ਮੁਕਤ ਵਪਾਰ ਅਤੇ ਆਰਥਿਕ ਏਕੀਕਰਣ ਨੂੰ ਪ੍ਰੋਤਸਾਹਨ ਦੇਣ ਲਈ ਕੀਤੀ ਗਈ ਸੀ। ਈਐੱਫਟੀਏ ਯੂਰੋਪ ਦੇ ਤਿੰਨ ਆਰਥਿਕ ਸਮੂਹਾਂ (ਹੋਰ-2) ਯੂਰੋਪੀਅਨ ਸੰਘ ਅਤੇ .ਯੂਕੇ) ਵਿੱਚੋਂ ਇੱਕ ਮਹੱਤਵਪੂਰਨ ਸਮੂਹ ਹੈ।
|
ਭਾਰਤ-ਯੂਰੋਪੀਅਨ ਮੁਕਤ ਵਪਾਰ ਸੰਘ (ਈਐੱਫਟੀਏ) ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ (ਟੀਈਪੀਏ) ‘ਤੇ 10 ਮਾਰਚ 2024 ਨੂੰ ਨਵੀਂ ਦਿੱਲੀ ਵਿੱਚ ਹਸਤਾਖਰ ਕੀਤੇ ਗਏ ਸਨ। 1 ਅਕਤੂਬਰ 2025 ਤੋਂ ਲਾਗੂ ਇਹ ਸਮਝੌਤਾ ਭਾਰਤ ਦੀ ਵਿਦੇਸ਼ ਵਪਾਰ ਨੀਤੀ ਵਿੱਚ ਨਿਰਣਾਇਕ ਸਾਬਤ ਹੋਵੇਗਾ।
ਯੂਰੋਪ ਦੇ ਚਾਰ ਵਿਕਸਿਤ ਦੇਸ਼ਾਂ ਸਵਿਟਜ਼ਰਲੈਂਡ, ਨਾਰਵੇ, ਆਈਸਲੈਂਡ ਅਤੇ ਲਿਕੰਟੈਂਸਟੀਨ ਦੇ ਨਾਲ ਕੀਤਾ ਗਿਆ ਇਹ ਭਾਰਤ ਦਾ ਪਹਿਲਾ ਮੁਕਤ ਵਪਾਰ ਸਮਝੌਤਾ ਹੈ ਅਤੇ ਆਰਥਿਕ ਦ੍ਰਿਸ਼ਟੀ ਨਾਲ ਸਭ ਤੋਂ ਅਭਿਲਾਸ਼ੀ ਸਮਝੌਤਿਆਂ ਵਿੱਚੋਂ ਇੱਕ ਹੈ। ਇਹ ਨਤੀਜਾ ਅਤੇ ਉਦੇਸ਼ ਦੇ ਲਿਹਾਜ਼ ਨਾਲ ਸਭ ਤੋਂ ਅਭਿਲਾਸ਼ੀ ਸਮਝੌਤਿਆਂ ਵਿੱਚੋਂ ਇੱਕ ਹੈ। ਇਹ ਆਤਮਨਿਰਭਰ ਭਾਰਤ ਦੀ ਕਲਪਨਾ ਅਤੇ ਈਐਫਟੀਏ ਦੀ ਮਜ਼ਬੂਤ ਅਤੇ ਵਿਭਿੰਨ ਸਾਂਝੇਦਾਰੀਆਂ ਦੀ ਖੋਜ ਦੇ ਰਣਨੀਤਕ ਕਨਵਰਜੈਂਸ ਦਾ ਪ੍ਰਤੀਕ ਹੈ।
ਇਸ ਸਮਝੌਤੇ ਵਿੱਚ 14 ਅਧਿਆਏ ਸ਼ਾਮਲ ਹਨ, ਜੋ ਮੁੱਖ ਖੇਤਰਾਂ ਜਿਵੇਂ ਕਿ ਵਸਤੂਆਂ ਦੀ ਬਜ਼ਾਰ ਤੱਕ ਪਹੁੰਚ, ਮੂਲ ਦੇ ਨਿਯਮ, ਵਪਾਰ ਸੁਵਿਧਾ, ਵਪਾਰ ਵਿੱਚ ਸੁਧਾਰ, ਸਵੱਛਤਾ ਅਤੇ ਪਾਦਪ-ਸਵੱਛਤਾ ਉਪਾਅ, ਵਪਾਰ ਦੀਆਂ ਤਕਨੀਕੀ ਰੁਕਾਵਟਾਂ, ਨਿਵੇਸ਼ ਪ੍ਰੋਤਸਾਹਨ, ਸੇਵਾਵਾਂ, ਬੌਧਿਕ ਸੰਪਦਾ ਅਧਿਕਾਰ, ਵਪਾਰ ਅਤੇ ਟਿਕਾਊ ਵਿਕਾਸ ਅਤੇ ਹੋਰ ਕਾਨੂੰਨੀ ਅਤੇ ਆਪਸੀ ਮੁਕਾਬਲੇਬਾਜ਼ੀ ਘਟਾਉਣ ਦੇ ਪ੍ਰਾਵਧਾਨਾਂ ‘ਤੇ ਕੇਂਦ੍ਰਿਤ ਹਨ।
ਇਸ ਸਮਝੌਤੇ ਦਾ ਮੁੱਖ ਟੀਚਾ ਅਗਲੇ 15 ਵਰ੍ਹਿਆਂ ਵਿੱਚ ਭਾਰਤ ਵਿੱਚ 100 ਬਿਲੀਅਨ ਡਾਲਰ ਦਾ ਨਿਵੇਸ਼ ਲਿਆਉਣਾ ਅਤੇ ਦਸ ਲੱਖ ਪ੍ਰਤੱਖ ਰੁਜ਼ਗਾਰ ਸਿਰਜਿਤ ਕਰਨਾ ਹੈ। ਇਹ ਦੇਸ਼ ਦੇ ਆਰਥਿਕ ਇਤਿਹਾਸ ਵਿੱਚ ਸਭ ਤੋਂ ਅਗਾਂਹਵਧੂ ਵਪਾਰ ਸਾਂਝੇਦਾਰੀਆਂ ਵਿੱਚੋਂ ਇੱਕ ਹੈ।

ਟੀਈਪੀਏ ਕੀ ਹੈ?
ਟੀਈਪੀਏ (ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤਾ) ਇੱਕ ਆਧੁਨਿਕ ਅਤੇ ਅਭਿਲਾਸ਼ੀ ਸਮਝੌਤਾ ਹੈ, ਜਿਸ ਵਿੱਚ ਭਾਰਤ ਦੁਆਰਾ ਦਸਤਖਤ ਕੀਤੇ ਕਿਸੇ ਵੀ ਮੁਕਤ ਵਪਾਰ ਸਮਝੌਤੇ (ਐੱਫਟੀਏ) ਵਿੱਚ ਪਹਿਲੀ ਵਾਰ ਨਿਵੇਸ਼ ਅਤੇ ਰੁਜ਼ਗਾਰ ਸਿਰਜਣ ‘ਤੇ ਬੰਧਨਕਾਰੀ ਸੰਕਲਪ ਜ਼ਾਹਿਰ ਕੀਤਾ ਗਿਆ ਹੈ।
|
Key Features of TEPA
ਟੀਈਪੀਏ ਦੀਆ ਮੁੱਖ ਵਿਸ਼ੇਸ਼ਤਾਵਾਂ
ਉਦੇਸ਼ਪੂਰਨ ਨਿਵੇਸ਼
ਆਰਟੀਕਲ 7.1 ਦੇ ਤਹਿਤ, EFTA ਦੇ ਚਾਰ ਮੈਂਬਰ ਦੇਸ਼ਾਂ ਨੇ ਪਹਿਲੇ 10 ਵਰ੍ਹਿਆਂ ਵਿੱਚ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (FDI) ਨੂੰ 50 ਅਰਬ ਡਾਲਰ ਤੱਕ ਵਧਾਉਣ ਅਤੇ ਉਸ ਤੋਂ ਅਗਲੇ ਪੰਜ ਵਰ੍ਹਿਆਂ ਵਿੱਚ ਵਾਧੂ 50 ਅਰਬ ਡਾਲਰ ਤੱਕ ਵਧਾਉਣ ਦਾ ਸੰਕਲਪ ਲਿਆ ਹੈ।
ਪੋਰਟਫੋਲੀਓ ਇਨਫਲੋ ਦੇ ਉਲਟ, ਇਹ ਲੰਬੇ ਸਮੇਂ ਦੇ, ਸਮਰੱਥਾ-ਨਿਰਮਾਣ ਨਿਵੇਸ਼ ਹਨ ਜੋ ਮੈਨੂਫੈਕਚਰਿੰਗ, ਨਵੀਨਤਾ ਅਤੇ ਖੋਜ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਸਮੇਂ ਦੇ ਨਾਲ, ਇਨ੍ਹਾਂ ਤੋਂ 10 ਲੱਖ ਸਿੱਧੇ ਰੁਜ਼ਗਾਰ ਪੈਦਾ ਹੋਣ ਅਤੇ ਭਾਰਤ ਦੇ ਹੁਨਰਮੰਦ ਕਾਰਜਬਲ ਅਤੇ ਯੂਰੋਪ ਦੇ ਤਕਨਾਲੋਜੀ ਈਕੋਸਿਸਟਮ ਵਿਚਕਾਰ ਡੂੰਘੇ ਸਬੰਧ ਸਥਾਪਿਤ ਕਰਨ ਦੀ ਸੰਭਾਵਨਾ ਹੈ।
ਫਰਵਰੀ 2025 ਤੋਂ ਨਿਵੇਸ਼ ਸਹੂਲਤ ਨੂੰ ਸੁਚਾਰੂ ਬਣਾਉਣ ਲਈ, ਇੱਕ ਸਮਰਪਿਤ ਭਾਰਤ-ਈਐੱਫਟੀਏ ਡੈਸਕ ਸ਼ੁਰੂ ਕੀਤਾ ਗਿਆ ਹੈ, ਇਹ ਸੰਭਾਵਿਤ ਨਿਵੇਸ਼ਕਾਂ ਲਈ ਇੱਕ ਸਿੰਗਲ-ਵਿੰਡੋ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਇਸ ਨਵਿਆਉਣਯੋਗ ਊਰਜਾ, ਜੀਵਨ ਵਿਗਿਆਨ, ਇੰਜੀਨੀਅਰਿੰਗ ਅਤੇ ਡਿਜੀਟਲ ਪਰਿਵਰਤਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਇਹ ਸੰਯੁਕਤ ਉੱਦਮਾਂ ਅਤੇ ਲਘੂ ਅਤੇ ਮੱਧ ਉੱਦਮਾਂ ਦੇ ਸਹਿਯੋਗ ਨੂੰ ਵੀ ਹੁਲਾਰਾ ਦਿੰਦਾ ਹੈ।
ਸੰਤੁਲਿਤ ਬਜ਼ਾਰ ਪਹੁੰਚ
ਟੀਈਪੀਏ ਮਹੱਤਵਾਕਾਂਖਾ ਅਤੇ ਸੂਝ-ਬੂਝ ਦਰਮਿਆ ਸੰਤੁਲਨ ਬਣਾਉਂਦਾ ਹੈ। ਈਐੱਫਟੀਏ ਨੇ ਟੈਰਿਫ ਲਾਈਨ ਦੀ 92.2 ਪ੍ਰਤੀਸ਼ਤ ਉਤਪਾਦ ਐਂਟਰੀਆਂ ‘ਤੇ ਰਿਆਇਤਾਂ ਪੇਸ਼ ਕੀਤੀਆਂ ਹਨ, ਜਿਸ ਦੇ ਦਾਇਰੇ ਵਿੱਚ ਭਾਰਤ ਦਾ 99.6 ਪ੍ਰਤੀਸ਼ਤ ਨਿਰਯਾਤ ਸ਼ਾਮਲ ਹੈ। ਇਸ ਨਾਲ ਸਾਰੀਆਂ ਗੈਰ-ਖੇਤੀਬਾੜੀ ਵਸਤੂਆਂ ਅਤੇ ਪ੍ਰੋਸੈੱਸਡ ਖੇਤੀਬਾੜੀ ਉਤਪਾਦ ਰਿਆਇਤ ਦੇ ਦਾਇਰੇ ਵਿੱਚ ਆਉਣਗੇ।
ਬਦਲੇ ਵਿੱਚ, ਭਾਰਤ ਨੇ ਸਖ਼ਤ ਸੁਰੱਖਿਆ ਉਪਾਵਾਂ ਦੇ ਨਾਲ 82.7 ਪ੍ਰਤੀਸ਼ਤ ਉਤਪਾਦ ਐਂਟਰੀਆਂ ‘ਤੇ ਪਹੁੰਚ ਦੇ ਦਿੱਤੀ ਹੈ, ਜੋ ਈਐੱਫਟੀਏ ਨਿਰਯਾਤ ਦਾ 95.3 ਪ੍ਰਤੀਸ਼ਤ ਹੈ। ਈਐੱਫਟੀਏ ਤੋਂ 80 ਪ੍ਰਤੀਸ਼ਤ ਤੋਂ ਵੱਧ ਆਯਾਤ ਸੋਨੇ ਦਾ ਆਯਾਤ ਹੁੰਦਾ ਹੈ ਜਿਸ ਵਿੱਚ ਪ੍ਰਭਾਵੀ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਡੇਅਰੀ ,ਸੋਇਆ, ਕੋਲਾ, ਫਾਰਮਾਸਿਊਟੀਕਲ, ਚਿਕਿਤਸਾ ਉਪਕਰਣ ਅਤੇ ਚੋਣਵੇਂ ਭੋਜਨ ਉਤਪਾਦਾਂ ਜਿਵੇਂ ਸੰਵਦੇਨਸ਼ੀਲ ਖੇਤਰਾਂ ਨੂੰ ਇਸ ਸੂਚੀ ਤੋਂ ਅਲੱਗ ਰੱਖਿਆ ਗਿਆ ਹੈ। ਮੇਕ ਇਨ ਇੰਡੀਆ ਅਤੇ ਉਤਪਾਦਨ-ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਜਿਹੇ ਪ੍ਰਮੁੱਖ ਪ੍ਰੋਗਰਾਮਾਂ ਦੇ ਤਹਿਤ ਆਉਣ ਵਾਲੇ ਉਤਪਾਦਾਂ ਦੇ ਲਈ, ਕਸਟਮ ਡਿਊਟੀ ਵਿੱਚ 5-10 ਵਰ੍ਹਿਆਂ ਵਿੱਚ ਪੜਾਅਵਾਰ ਕਟੌਤੀ ਕੀਤੀ ਜਾ ਰਹੀ ਹੈ। ਇਸ ਨਾਲ ਘਰੇਲੂ ਉਦਯੋਗਾਂ ਨੂੰ ਮੁਕਾਬਲੇ ਵਿੱਚ ਉਤਰਨ ਤੋਂ ਪਹਿਲਾਂ ਮਜ਼ਬੂਤ ਹੋਣ ਦਾ ਸਮਾਂ ਮਿਲ ਜਾਂਦਾ ਹੈ।

ਸੇਵਾਵਾਂ ਅਤੇ ਹੁਨਰਮੰਦ ਪ੍ਰਤਿਭਾਵਾਂ ਦੇ ਲਈ ਇੱਕ ਪ੍ਰਵੇਸ਼ ਦਵਾਰ
ਭਾਰਤ ਦੇ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਸੇਵਾਵਾਂ ਦਾ ਯੋਗਦਾਨ 55% ਤੋਂ ਵੱਧ ਹੈ ਅਤੇ ਟੀਈਪੀਏ ਗਿਆਨ ਅਤੇ ਡਿਜੀਟਲ ਸੇਵਾਵਾਂ ਵਿੱਚ ਅਗਲੀ ਪੀੜ੍ਹੀ ਦੇ ਵਪਾਰ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਭਾਰਤ ਨੇ 105 ਉਪ-ਖੇਤਰਾਂ ਵਿੱਚ ਆਪਣੀ ਵਚਨਬੱਧਤਾ ਵਿਅਕਤ ਕੀਤੀ ਹੈ, ਜਦਕਿ ਈਐੱਫਟੀਏ ਦੇ ਪ੍ਰਸਤਾਵਾਂ ਵਿੱਚ ਸਵਿਟਜ਼ਰਲੈਂਡ ਵਿੱਚ 128, ਨਾਰਵੇ ਤੋਂ 114, ਆਈਸਲੈਂਡ ਤੋਂ 110 ਅਤੇ ਲਿੰਕਟੇਂਸਟੀਨ ਤੋਂ 107 ਖੇਤਰਾਂ ਦੀ ਪੇਸ਼ਕਸ਼ ਹੈ। ਇਸ ਵਿੱਚ ਆਈਟੀ ਅਤੇ ਵਪਾਰਕ ਸੇਵਾਵਾਂ, ਸਿੱਖਿਆ, ਮੀਡੀਆ, ਸੱਭਿਆਚਾਰਕ ਅਤੇ ਪੇਸ਼ੇਵਰ ਸੇਵਾਵਾਂ ਜਿਹੇ ਪ੍ਰਮੁੱਖ ਭਾਰਤੀ ਖੇਤਰ ਸ਼ਾਮਲ ਹਨ।
ਟੀਈਪੀਏ ਦਾ ਇੱਕ ਨਿਰਣਾਇਕ ਪ੍ਰਾਵਧਾਨ ਪੇਸ਼ੇਵਰ ਗਤੀਸ਼ੀਲਤਾ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਰੂਪ ਵਿੱਚ, ਨਰਸਿੰਗ, ਚਾਰਟਰਡ ਅਕਾਊਟੈਂਸੀ ਅਤੇ ਆਰਕੀਟੈਕਚਰ ਜਿਹੇ ਪੇਸ਼ਿਆਂ ਵਿੱਚ ਆਪਸੀ ਮਾਨਤਾ ਸਮਝੌਤਿਆਂ (ਐੱਮਆਰਏ) ਨੂੰ ਸ਼ਾਮਲ ਕਰਨਾ ਹੈ, ਜੋ ਕਿ ਸਹਿਜ ਪੇਸ਼ੇਵਰ ਗਤੀਸ਼ੀਲਤਾ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਟੀਈਪੀਏ ਤੋਂ ਆਈਟੀ ਅਤੇ ਕਾਰੋਬਾਰੀ ਸੇਵਾਵਾਂ, ਸੱਭਿਆਚਾਰਕ ਅਤੇ ਮਨੋਰੰਜਨ, ਸਿਖਿਆ ਅਤੇ ਆਡੀਓ-ਵਿਜ਼ੂਅਲ ਸੇਵਾਵਾਂ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਭਾਰਤ ਤੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਨਿਰਯਾਤ ਨੂੰ ਹੁਲਾਰਾ ਮਿਲਣ ਦੀ ਵੀ ਉਮੀਦ ਹੈ।
ਈਐੱਫਟੀਏ ਦੀ ਸੇਵਾ ਵਚਨਬੱਧਤਾ ਇਨ੍ਹਾਂ ਮਾਧਿਅਮਾਂ ਨਾਲ ਬਿਹਤਰ ਬਜ਼ਾਰ ਪਹੁੰਚ ਕਰਦੀਆਂ ਹਨ;
ਮੋਡ 1: ਸੇਵਾਵਾਂ ਦੀ ਡਿਜੀਟਲ ਡਿਲੀਵਰੀ
ਮੋਡ 3: ਵਪਾਰਕ ਮੌਜੂਦਗੀ
ਮੋਡ 4: ਕੁਸ਼ਲ ਪੇਸ਼ਵਰਾਂ ਦੇ ਪ੍ਰਵੇਸ਼ ਅਤੇ ਅਸਥਾਈ ਪ੍ਰਵਾਸ ਦੇ ਲਈ ਨਿਸ਼ਚਤਤਾ
ਬੌਧਿਕ ਸੰਪਦਾ ਅਧਿਕਾਰ (ਆਈਪੀਆਰ), ਨਵੀਨਤਾ ਅਤੇ ਭਰੋਸਾ
ਟੀਈਪੀਏ ਦੇ ਆਈਪੀਆਰ ਪ੍ਰਾਵਧਾਨ ਟ੍ਰਿਪਸ (ਬੌਧਿਕ ਸੰਪਦਾ ਅਧਿਕਾਰਾਂ ਦੇ ਵਪਾਰ-ਸਬੰਧਿਤ ਪਹਿਲੂ) ਦੇ ਪ੍ਰਤੀ ਵਚਨਬੱਧ ਹਨ, ਜਿਸ ਨਾਲ ਜਨਤਕ ਸਿਹਤ ਅਤੇ ਜੈਨਰਿਕ ‘ਤੇ ਭਾਰਤ ਦੇ ਲਚਕੀਲੇਪਣ ਨੂੰ ਬਣਾਏ ਰੱਖਦੇ ਹੋਏ ਉੱਚ ਪੱਧਰ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।
ਗਲੋਬਲ ਇਨੋਵੇਸ਼ਨ ਦੇ ਕੇਂਦਰ ਸਵਿੱਟਜ਼ਰਲੈਂਡ ਲਈ, ਆਈਪੀਆਰ ਅਧਿਆਏ ਭਾਰਤ ਦੀ ਰੈਗੂਲੇਟਰੀ ਸ਼ਕਤੀ ਵਿੱਚ ਵਿਸ਼ਵਾਸ ਨੂੰ ਦਿਖਾਉਦਾ ਹੈ। ਉੱਥੇ ਹੀ, ਪੇਟੈਂਟ ਐਵਰਗ੍ਰੀਨਿੰਗ ਦੇ ਵਿਰੁੱਧ ਭਾਰਤ ਦੀਆਂ ਸੁਰੱਖਿਆ ਉਪਾਅ ਦਵਾਈਆਂ ਤੱਕ ਕਿਫਾਇਤੀ ਪਹੁੰਚ ਨੂੰ ਯਕੀਨੀ ਬਣਾਉਂਦੇ ਹਨ। ਇਹ ਸੰਤੁਲਨ ਨਵੀਨਤਾ ਅਤੇ ਸਮਾਵੇਸ਼ ਦੇ ਵਿਚਕਾਰ ਵਿਸ਼ਵਾਸ-ਅਧਾਰਿਤ ਸਹਿਯੋਗ ਦਾ ਇੱਕ ਆਦਰਸ਼ ਮਾਡਲ ਬਣਾਉਂਦਾ ਹੈ।
ਟਿਕਾਊ ਅਤੇ ਸਮਾਵੇਸ਼ ਵਿਕਾਸ
ਟੀਈਪੀਏ ਟਿਕਾਊ ਵਿਕਾਸ, ਸਮਾਵੇਸ਼ੀ ਵਿਕਾਸ, ਸਮਾਜਿਕ ਤਰੱਕੀ ਅਤੇ ਵਾਤਾਵਰਣ ਸੰਭਾਲ਼ ‘ਤੇ ਜ਼ੋਰ ਦਿੰਦਾ ਹੈ। ਇਹ ਵਪਾਰ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ, ਕੁਸ਼ਲਤਾ, ਸਰਲੀਕਰਣ, ਤਾਲਮੇਲ ਅਤੇ ਨਿਰਤੰਰਤਾ ਨੂੰ ਹੁਲਾਰਾ ਦੇਵੇਗਾ।
ਖੇਤਰੀ ਮੌਕਾ: ਜਿੱਥੋਂ ਦੀ ਲਾਭ ਹੋਵੇਗਾ
ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਗਦਾਰੀ ਸਮਝੌਤੇ ਨਾਲ ਭਾਰਤੀ ਉਦਯੋਗਾਂ ਲਈ ਕਈ ਮੌਕੇ ਖੁੱਲ੍ਹਦੇ ਹਨ। ਈਐੱਫਟੀਏ ਵਿੱਚ 92 ਪ੍ਰਤੀਸ਼ਤ ਉਤਪਾਦ ਐਂਟਰੀਆਂ ਸ਼ਾਮਲ ਹੋਣ ਨਾਲ, ਮਸ਼ੀਨਰੀ, ਜੈਵਿਕ ਰਸਾਇਣ, ਕੱਪੜਾ ਅਤੇ ਪ੍ਰੋਸੈੱਸਡ ਖੁਰਾਕ ਪਦਾਰਥ ਜਿਹੇ ਖੇਤਰਾਂ ਵਿੱਚ ਭਾਰਤੀ ਨਿਰਯਾਤਕਾਂ ਦੀ ਈਐੱਫਟੀਏ ਦੇ ਬਜ਼ਾਰਾਂ ਤੱਕ ਪਹੁੰਚ ਵਧੇਗੀ। ਇਸ ਨਾਲ ਮੁਕਾਬਲੇਬਾਜ਼ੀ ਵੱਧਣ, ਲਾਗਤ ਘੱਟ ਕਰਨ ਅਤ ਉੱਥੋਂ ਦੇ ਬਜ਼ਾਰਾਂ ਵਿੱਚ ਭਾਰਤੀ ਉਤਪਾਦਾਂ ਦੇ ਪ੍ਰਵੇਸ਼ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਖੇਤੀਬਾੜੀ ਅਤੇ ਸਬੰਧਿਤ ਵਸਤੂਆਂ
ਵਿੱਤ ਵਰ੍ਹੇ 2024-25 ਵਿੱਚ ਈਐੱਫਟੀਏ ਦੇਸ਼ਾਂ ਵਿੱਚ ਭਾਰਤ ਦਾ ਨਿਰਯਾਤ 72.37 ਮਿਲੀਅਨ ਡਾਲਰ ਦਾ ਹੋਵੇਗਾ, ਜਿਸ ਵਿੱਚ ਗੁਆਰ ਗਮ, ਪ੍ਰੋਸੈੱਸਡ ਸਬਜ਼ੀਆਂ, ਬਾਸਮਤੀ ਚੌਲ, ਦਾਲਾਂ, ਫਲ ਅਤੇ ਅੰਗੂਰ ਪ੍ਰਮੁੱਖ ਹਨ।
ਟੀਈਪੀਏ ਨੇ ਵਿਸ਼ੇਸ਼ ਤੌਰ ‘ਤੇ ਸਵਿਟਜ਼ਰਲੈਂਡ ਅਤੇ ਨਾਰਵੇ ਵਿੱਚ ਇਨ੍ਹਾਂ ਸ਼੍ਰੇਣੀਆਂ ਵਿੱਚ ਟੈਰਿਫ ਨੂੰ ਘੱਟ ਕੀਤਾ ਹੈ ਜਾਂ ਸਮਾਪਤ ਕਰ ਦਿੱਤਾ ਹੈ, ਜਿਸ ਵਿੱਚ ਈਐੱਫਟੀਏ ਦੇ ਨਾਲ ਭਾਰਤ ਦੇ ਖੇਤੀਬਾੜੀ-ਵਪਾਰ ਦਾ 99% ਤੋਂ ਵੱਧ ਹਿੱਸਾ ਹੈ।

ਹਰੇਕ ਦੇਸ਼ ਨੂੰ ਹੋਣ ਵਾਲੇ ਲਾਭ
|
ਈਐੱਫਟੀਏ ਦੇਸ਼
|
ਉਤਪਾਦ/ਐੱਚਐੱਸ ਕੋਡ
|
ਟੈਰਿਫ ਵਿੱਚ ਰਿਆਇਤਾਂ/ਮੌਕੇ
|
ਸਵਿਟਜ਼ਰਲੈਂਡ
|
ਭੋਜਨ ਸਮੱਗਰੀ
|
127.5 ਸੀਐੱਚਐੱਫ/100 ਕਿਲੋਗ੍ਰਾਮ ਤੱਕ ਟੈਰਿਫ ਖ਼ਤਮ; ਭਾਰਤੀ ਨਿਰਯਾਤ ਦੇ ਲਈ ਗੁੰਜਾਇਸ਼
|
ਕਨਫੈਕਸ਼ਨਰੀ, ਬਿਸਕੁਟ
|
ਡਿਊਟੀ ਵਿੱਚ ਕਟੌਤੀ ਨਾਲ ਪ੍ਰੋਸੈੱਸਡ ਫੂਡਜ਼ ਲਈ ਮੌਕੇ ਪੈਦਾ ਹੋਏ
|
ਤਾਜ਼ੇ ਅੰਗੂਰ
|
272 ਸੀਐੱਚਐੱਫ/100 ਕਿਲੋਗ੍ਰਾਮ ਤੱਕ ਦੇ ਟੈਰਿਫ ਸਮਾਪਤ
|
ਮੇਵੇ ਅਤੇ ਬੀਜ, ਤਾਜ਼ੀਆਂ ਸਬਜ਼ੀਆਂ
|
ਮੁਕਤ ਵਪਾਰ ਸਮਝੌਤੇ ਦੇ ਬਾਅਦ ਜ਼ੀਰੋ ਟੈਰਿਫ, ਮੁਕਾਬਲੇਬਾਜ਼ੀ ਨੂੰ ਹੁਲਾਰਾ
|
ਨਾਰਵੇ
|
ਭੋਜਨ ਦੀਆਂ ਤਿਆਰੀਆਂ, ਮਸਾਲੇ
|
ਟੈਰਿਫ ਲਾਈਨਾਂ ਵਾਲੀਆਂ ਚੋਣਵੀਆਂ ਉਤਪਾਦ ਲੜੀਆਂ ‘ਤੇ ਡਿਊਟੀ ਫ੍ਰੀ ਪਹੁੰਚ
|
ਚੌਲ
|
ਟੈਰਿਫ ਵਿੱਚ ਕਟੌਤੀ (ਭੋਜਨ ਦੇ ਇਲਾਵਾ ਹੋਰ ਉਦੇਸ਼ਾਂ ਦੇ ਲਈ) ਤੋਂ ਨਵੇਂ ਬਜ਼ਾਰ ਖੁੱਲ੍ਹਦੇ ਹਨ
|
ਪ੍ਰੋਸੈੱਸਡ ਸਬਜ਼ੀਆਂ ਅਤੇ ਫਲ
|
ਚੋਣੀਦਾ ਲਾਈਨਾਂ ਅਨੁਸਾਰ ਡਿਊਟੀ-ਮੁਕਤ ਪਹੁੰਚ
|
ਬਿਸਕੁਟ, ਮਾਲਟ ਐਬਸਟਰੈਕਟ, ਪੀਣ ਵਾਲੇ ਪਦਾਰਥ
|
ਟੈਰਿਫ ਰਾਹਤ ਨਾਲ ਭਾਰਤੀ ਬ੍ਰਾਂਡਾਂ ਦੀ ਪਹੁੰਚ ਵਿੱਚ ਸੁਧਾਰ
|
ਆਈਲੈਂਡ
|
ਪ੍ਰੋਸੈੱਸਡ ਫੂਡਜ਼
|
ਉੱਚ ਐੱਮਐੱਫਐੱਨ ਟੈਰਿਫ (97 ISK/ ਕਿਲੋਗ੍ਰਾਮ ਤੱਕ) ਨੂੰ ਜ਼ੀਰੋ ਕਰ ਦਿੱਤਾ ਗਿਆ
|
ਚਾਕਲੇਟ ਅਤੇ ਕਨਫੈਕਸ਼ਨਰੀ
|
ਡਿਊਟੀਆਂ ਸਮਾਪਤ; ਪ੍ਰੋਸੈੱਸਡ ਫੂਡ ਦੇ ਨਿਰਯਾਤ ਦੀ ਮਜ਼ਬੂਤ ਸੰਭਾਵਨਾ
|
ਤਾਜ਼ੀਆਂ/ਠੰਡੀਆਂ ਸਬਜ਼ੀਆਂ
|
ਟੈਰਿਫ ਸਮਾਪਤ
|
ਕੌਫੀ ਅਤੇ ਚਾਹ
ਈਐੱਫਟੀਏ ਦੇਸ਼ ਮਿਲ ਕੇ 175 ਮਿਲੀਅਨ ਡਾਲਰ ਮੁੱਲ ਦੀ ਕੌਫੀ ਦਾ ਆਯਾਤ ਕਰਦੇ ਹਨ, ਜੋ ਵਿਸ਼ਵ ਵਿਆਪੀ ਵਪਾਰ ਦਾ ਲਗਭਗ 3% ਹੈ।
ਸਾਰੀਆਂ ਕੌਫੀ ਸ਼੍ਰੇਣੀਆਂ ‘ਤੇ ਡਿਊਟੀ ਸਮਾਪਤ ਹੋਣ ਨਾਲ ਭਾਰਤੀ ਉਤਪਾਦਕਾਂ ਦੀ ਸਵਿਟਜ਼ਰਲੈਂਡ ਅਤੇ ਨਾਰਵੇ ਦੇ ਪ੍ਰੀਮੀਅਮ ਬਜ਼ਾਰਾਂ ਤੱਕ ਪਹੁੰਚ ਵਧੇਗੀ, ਇਹ ਛਾਂ ਵਿੱਚ ਉਗਾਈ ਗਈ ਅਤੇ ਹੱਥ ਨਾਲ ਚੁਣੀ ਗਈ ਭਾਰਤੀ ਕੌਫੀ ਲਈ ਇੱਕ ਆਦਰਸ਼ ਸਥਾਨ ਹੈ।
ਚਾਹ ਲਈ, ਈਐੱਫਟੀਏ ਦੇ ਛੋਟੇ ਪਰ ਉੱਚ ਕੀਮਤ ਵਾਲੇ ਬਜ਼ਾਰ (ਲਗਭਗ 3 ਮਿਲੀਅਨ ਕਿਲੋਗ੍ਰਾਮ ਪ੍ਰਤੀ ਵਰ੍ਹੇ) ਵਿੱਚ ਪਹਿਲਾਂ ਹੀ ਲਾਭ ਦਿਖਣ ਲੱਗਿਆ ਹੈ, ਭਾਰਤ ਦਾ ਔਸਤ ਨਿਰਯਾਤ 2024-25 ਵਿੱਚ ਵਧ ਕੇ 6.77 ਡਾਲਰ ਪ੍ਰਤੀ ਕਿਲੋਗ੍ਰਾਮ ਹੋ ਗਿਆ ਜਦੋਂ ਕਿ ਪਿਛਲੇ ਵਰ੍ਹੇ ਇਹ 5.93 ਡਾਲਰ ਪ੍ਰਤੀ ਕਿਲੋਗ੍ਰਾਮ ਸੀ।
ਸਮੁਦੰਰੀ ਉਤਪਾਦ
ਟੀਈਪੀਏ ਦੇ ਤਹਿਤ, ਭਾਰਤੀ ਸਮੁਦੰਰੀ ਉਤਪਾਦਾਂ ਨੂੰ ਈਐੱਫਟੀਏ ਦੇਸ਼ਾਂ ਵਿੱਚ ਟੈਰਿਫ ਰਿਆਇਤਾਂ ਦਾ ਲਾਭ ਮਿਲੇਗਾ:
ਦੇਸ਼-ਵਾਰ ਬਜ਼ਾਰ ਲਾਭ
|
ਨਾਰਵੇ
|
ਮੱਛੀ ਅਤੇ ਝੀਂਗਾ ਫੀਡ ‘ਤੇ 13.16% ਤੱਕ ਡਿਊਟੀ ਵਿੱਚ ਛੋਟ, ਜਿਸ ਨਾਲ ਭਾਰਤੀ ਉਤਪਾਦ ਵਧੇਰੇ ਪ੍ਰਤੀਯੋਗੀ ਬਣਨਗੇ ਅਤੇ ਫੀਡ ਅਤੇ ਕੱਚੇ ਮਾਲ ਦੇ ਨਿਰਯਾਤ ਵਿੱਚ ਵਾਧਾ ਹੋਵੇਗਾ।
|
ਆਈਲੈਂਡ
|
ਜੰਮੇ ਹੋਏ, ਤਿਆਰ ਅਤੇ ਸੁਰੱਖਿਅਤ ਝੀਂਗਾ, ਪ੍ਰੌਨਸ, ਸਕੁਇਡ ਅਤੇ ਕਟਲਫਿਸ਼ ‘ਤੇ 10% ਤੱਕ ਟੈਰਿਫ ਸਮਾਪਤ ਕੀਤਾ ਜਾਵੇਗਾ, ਨਾਲ ਹੀ ਮੱਛੀ ਦੇ ਚਾਰੇ ‘ਤੇ 55% ਤੱਕ ਦੀ ਕਟੌਤੀ ਕੀਤੀ ਜਾਵੇਗੀ।
|
ਸਵਿਟਜ਼ਰਲੈਂਡ
|
ਮੱਛੀ ਦੀ ਚਰਬੀ ਅਤੇ ਤੇਲ ‘ਤੇ ਜ਼ੀਰੋ ਡਿਊਟੀ (ਜਿਗਰ ਦੇ ਤੇਲ ਨੂੰ ਛੱਡ ਕੇ)
|
ਉਦਯੋਗਿਕ ਅਤੇ ਮੈਨੂਫੈਕਚਰਿੰਗ ਲਾਭ
ਵਿੱਤ ਵਰ੍ਹੇ 2024-25 ਵਿੱਚ ਈਐੱਫਟੀਏ ਦੇਸ਼ਾਂ ਨੂੰ ਇੰਜੀਨੀਅਰਿੰਗ ਵਸਤੂਆਂ ਦਾ ਨਿਰਯਾਤ 315 ਮਿਲੀਅਨ ਡਾਲਰ ਰਿਹਾ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 18% ਵੱਧ ਹੈ। ਇਸ ਸਮਝੌਤੇ ਨਾਲ ਇਲੈਕਟ੍ਰਿਕ ਮਸ਼ੀਨਰੀ, ਤਾਂਬੇ ਦੇ ਉਤਪਾਦਾਂ, ਊਰਜਾ-ਕੁਸ਼ਲ ਪ੍ਰਣਾਲੀਆਂ ਅਤੇ ਇੰਜੀਨੀਅਰਿੰਗ ਦੇ ਲਈ ਬਜ਼ਾਰ ਪਹੁੰਚ ਦਾ ਵਿਸਤਾਰ ਹੋਵੇਗਾ।
ਕੱਪੜਾ ਅਤੇ ਅਪੈਰਲ, ਜਿਨ੍ਹਾਂ ਦੀ ਕੀਮਤ 0.13 ਬਿਲੀਅਨ ਡਾਲਰ ਹੈ, ਅਤੇ ਚਮੜਾ ਅਤੇ ਜੁੱਤੇ-ਚੱਪਲਾਂ ‘ਤੇ ਡਿਊਟੀ ਸਥਿਰ ਰੱਖਣ ਅਤੇ ਮਿਆਰਾਂ ਦੇ ਸਰਲੀਕਰਣ ਤੋਂ ਲਾਭ ਮਿਲੇਗਾ, ਜਦੋਂ ਕਿ ਖੇਡ ਦੇ ਸਾਮਾਨ ਅਤੇ ਖਿਡੌਣਿਆਂ ਦੀ ਡਿਊਟੀ ਸਮਾਪਤ ਕਰਨ ਅਤੇ ਅਨੁਕੂਲਤਾ ਮਿਆਰਾਂ ਦੀ ਆਪਸੀ ਸਹਿਮਤੀ ਦਾ ਲਾਭ ਹੋਵੇਗਾ।
ਦੇਸ਼-ਵਾਰ ਬਜ਼ਾਰ ਸਮਰੱਥਾ
|
ਸਵਿਟਜ਼ਰਲੈਂਡ
|
ਮੈਡੀਕਲ ਇਲੈਕਟ੍ਰੌਨਿਕਸ ( ਡਾਇਗਨੌਸਟਿਕ ਡਿਵਾਈਸ, ਪਹਿਣਨ ਯੋਗ ਉਪਕਰਣ), ਸਮਾਰਟ ਸੈਂਸਰ ਅਤੇ ਏਮਬੈਡਡ ਸਿਸਟਮ, ਸੁਰੱਖਿਅਤ ਸੰਚਾਰ ਮੌਡਿਊਲ (ਫਿਨਟੈਕ ਅਤੇ ਬੈਂਕਿੰਗ ਲਈ)।
ਰਣਨੀਤਕ ਫਾਇਦਾ: ਮਲਕੀਅਤ ਵਾਲੀ ਤਕਨੀਕ ਦੀ ਸੁਰੱਖਿਆ ਲਈ ਟੀਈਪੀਏ ਦੇ ਆਈਪੀਆਰ ਅਧਿਆਏ ਦਾ ਫਾਇਦਾ
|
ਨਾਰਵੇ
|
ਇਲੈਕਟ੍ਰਿਕ ਗੱਡੀਆ ਦੇ ਪੁਰਜ਼ੇ (ਈਵੀ ਕੰਪੋਨੈਂਟ) ਅਤੇ ਬੈਟਰੀ ਪ੍ਰਬੰਧਨ ਪ੍ਰਣਾਲੀਆਂ, ਸਮੁੰਦਰੀ ਇਲੈਕਟ੍ਰੌਨਿਕਸ (ਨੈਵੀਗੇਸ਼ਨ, ਸੋਨਾਰ, ਉਪਕਰਣਾਂ) ਸਮਾਰਟ ਗਰਿੱਡ ਅਤੇ ਊਰਜਾ ਨਿਗਰਾਨੀ ਉਪਕਰਣ
ਰਣਨੀਤਕ ਫਾਇਦਾ: ਨਾਰਵੇ ਦੇ ਜਲਵਾਯੂ-ਤਕਨੀਕੀ ਟੀਚਿਆਂ ਅਤੇ ਜਨਤਕ ਖਰੀਦ ਚੈਨਲਾਂ ਦੇ ਨਾਲ ਤਾਲਮੇਲ ਬਿਠਾਉਣਾ।
|
ਆਈਸਲੈਂਡ
|
ਕੰਪੈਕਟ ਮੈਡੀਕਲ ਡਿਵਾਈਸ ਅਤੇ ਡਾਇਗਨੌਸਟਿਕਸ, ਸਮਾਰਟ ਹੋਮ ਅਤੇ ਊਰਜਾ-ਕੁਸ਼ਲ ਇਲੈਕਟ੍ਰੌਨਿਕਸ, ਵਿਦਿਅਕ ਤਕਨੀਕੀ ਹਾਰਡਵੇਅਰ (ਟੈਬਲੇਟ, ਸੈਂਸਰ)
ਰਣਨੀਤਕ ਫਾਇਦਾ: ਵਿਸ਼ੇਸ਼ ਵਿਤਰਕਾਂ ਅਤੇ ਜਨਤਕ ਸਿਹਤ ਪਹਿਲਕਦਮੀਆਂ ਦਾ ਟੀਚਾ
|
ਲੀਚਟਨਸਟਾਈਲ
|
ਉਦਯੋਗਿਕ ਨਿਯੰਤਰਣ ਪ੍ਰਣਾਲੀਆਂ, ਬੈਂਕਿੰਗ ਲਈ ਸੁਰੱਖਿਅਤ ਏਮਬੈਡਡ ਇਲੈਕਟ੍ਰੌਨਿਕਸ, ਓਈਐੱਮ ਲਈ ਉੱਚ-ਸ਼ੁੱਧਤਾ ਵਾਲੇ ਪੁਰਜ਼ੇ।
ਰਣਨੀਤਕ ਫਾਇਦਾ: ਯੂਰੋਪੀਅਨ ਓਈਐੱਮ ਲਈ ਭਾਰਤ ਇੱਕ ਭਰੋਸੇਯੋਗ ਈਐੱਮਐੱਸ ਭਾਗੀਦਾਰ ਦੇ ਰੂਪ ਵਿੱਚ ਸਥਾਪਿਤ ਹੋਵੇਗਾ
|
ਰਤਨ ਅਤੇ ਗਹਿਣਿਆਂ ਨੂੰ ਟੀਈਪੀਏ, ਸਾਰੇ ਈਐੱਫਟੀਏ ਦੇਸ਼ਾਂ ਵਿੱਚ ਡਿਊਟੀ ਮੁਕਤ ਰੱਖਿਆ ਗਿਆ ਹੈ, ਜਿਸ ਨਾਲ ਹੀਰੇ, ਸੋਨੇ ਅਤੇ ਰੰਗੀਨ ਰਤਨਾਂ ਦੇ ਨਿਰਯਾਤਕਾਂ ਦੇ ਲਈ ਦੀਰਘਕਾਲੀ ਭਵਿੱਖਬਾਣੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਇਲੈਕਟ੍ਰੌਨਿਕਸ ਅਤੇ ਸੌਫਟਵੇਅਰ
100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੀ ਪ੍ਰਤੀਬੱਧਤਾ ਅਤੇ ਉੱਚ ਆਮਦਨ ਵਾਲੇ ਯੂਰੋਪੀਅਨ ਬਜ਼ਾਰਾਂ ਤੱਕ ਪਹੁੰਚਣ ਦੇ ਨਾਲ, ਟੀਈਪੀਏ ਭਾਰਤ ਦੇ ਇਲੈਕਟੌਨਿਕਸ ਖੇਤਰ ਦੇ ਲਈ ਇੱਕ ਰਣਨੀਤਕ ਅਧਾਰ ਬਣਾਏਗਾ-ਵਿਸ਼ੇਸ਼ ਤੌਰ ‘ਤੇ ਉਨ੍ਹਾਂ ਐੱਮਐੱਸਐੱਮਈ ਅਤੇ ਓਈਐੱਮ ਦੇ ਲਈ ਜੋ ਗਲੋਬਲ ਪੱਧਰ ‘ਤੇ ਵਿਸਤਾਰ ਕਰਨਾ ਚਾਹੁੰਦੇ ਹਨ।
ਰਸਾਇਣ, ਪਲਾਸਟਿਕ ਅਤੇ ਸਬੰਧਿਤ ਉਤਪਾਦ
ਈਐੱਫਟੀਏ ਨੇ ਭਾਰਤ ਦੇ 95% ਰਸਾਇਣਕ ਨਿਰਯਾਤ ‘ਤੇ ਟੈਰਿਫ ਖਤਮ ਕਰ ਦਿੱਤਾ ਹੈ ਜਾਂ ਘੱਟ ਕਰ ਦਿੱਤਾ ਹੈ ਜਿਸ ਨਾਲ ਮੁਕਤ ਵਪਾਰ ਸਮਝੌਤੇ ਤੋਂ ਪਹਿਲਾਂ ਦੀਆਂ ਡਿਊਟੀਆਂ ਵਿੱਚ 54% ਤੱਕ ਦੀ ਕਟੌਤੀ ਹੋਈ ਹੈ।
ਨਿਰਯਾਤ 49 ਮਿਲੀਅਨ ਡਾਲਰ ਤੋਂ ਵਧ ਕੇ 65-70 ਮਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ, ਵਿਸ਼ੇਸ਼ ਤੌਰ ‘ਤੇ ਪਾਲਤੂ ਪਸ਼ੂਆਂ ਦੇ ਭੋਜਨ, ਰੱਬੜ, ਸਿਰੇਮਿਕਸ ਅਤੇ ਕੱਚ ਦੇ ਬਣੇ ਪਦਾਰਥਾਂ ਵਿੱਚ।
ਪਲਾਸਟਿਕ ਅਤੇ ਸ਼ੈਲਕ-ਅਧਾਰਿਤ ਉਤਪਾਦਾਂ ਲਈ, ਟੀਈਪੀਏ ਉੱਚ-ਕੀਮਤ ਵਾਲੇ ਯੂਰੋਪੀ ਬਜ਼ਾਰਾਂ ਵਿੱਚ ਵਿਭਿੰਨਤਾ ਨੂੰ ਸਮਰੱਥ ਬਣਾਉਂਦਾ ਹੈ, ਜਿਸ ਨਾਲ ਅਮਰੀਕਾ ਜਿਹੇ ਵੱਧ ਟੈਰਿਫ ਵਾਲੇ ਦੇਸ਼ਾਂ ‘ਤੇ ਨਿਰਭਰਤਾ ਘੱਟ ਹੁੰਦੀ ਹੈ।
ਆਪਸੀ ਵਿਸ਼ਵਾਸ ‘ਤੇ ਅਧਾਰਿਤ ਸਾਂਝੇਦਾਰੀ
ਟੀਈਪੀਏ ਭਾਰਤ ਲਈ ਇੱਕ ਵਪਾਰ ਸਮਝੌਤੇ ਤੋਂ ਕਿਤੇ ਵਧ ਕੇ ਹੈ, ਇਹ ਸਮਾਨ ਵਿਚਾਰਧਾਰਾ ਵਾਲੀਆਂ ਅਰਥਵਿਵਸਥਾਵਾਂ ਦੇ ਨਾਲ ਰਣਨੀਤਕ ਵਿਸ਼ਵਾਸ ਦਾ ਇੱਕ ਸਾਧਨ ਹੈ ਜੋ ਪਾਰਦਰਸ਼ਿਤਾ, ਨਿਯਮ-ਅਧਾਰਿਤ ਵਪਾਰ ਅਤੇ ਇਨੋਵੇਸ਼ਨ ਨੂੰ ਮਹੱਤਵ ਦਿੰਦੇ ਹਨ।
ਇਹ ਵਪਾਰ ਉਦਾਰੀਕਰਣ ਦੇ ਪ੍ਰਤੀ ਇੱਕ ਪਰਿਪੱਕ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਂਦਾ ਹੈ, ਜੋ ਦੇਸ਼ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਭਾਰਤ ਨੂੰ ਗਲਬੋਲ ਸਪਲਾਈ ਚੇਨਸ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਦੇ ਰੂਪ ਵਿੱਚ ਪੇਸ਼ ਕਰਦਾ ਹੈ।
ਨਿਵੇਸ਼, ਰੋਜ਼ਗਾਰ, ਟੈਕਨੋਲੋਜੀ ਅਤੇ ਸਥਿਰਤਾ ਦੇ ਦਵਾਰ ਖੋਲ੍ਹ ਕੇ, ਟੀਈਪੀਏ ਇੱਕ ਆਧੁਨਿਕ ਆਰਥਿਕ ਸਾਂਝੇਦਾਰੀ ਦੀ ਉਦਾਹਰਣ ਪੇਸ਼ ਕਰਦਾ ਹੈ, ਜੋ ਅਭਿਲਾਸ਼ੀ, ਸੰਤੁਲਿਤ ਅਤੇ ਦੂਰਦਰਸ਼ੀ ਹੈ।
ਸਿੱਟਾ
ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤਾ (ਟੀਈਪੀਏ) ਇੱਕ ਇਤਿਹਾਸਿਕ ਮੀਲ ਪੱਥਰ ਹੈ, ਜੋ ਚਾਰ ਵਿਕਸਿਤ ਯੂਰੋਪੀਅਨ ਦੇਸ਼ਾਂ ਦੇ ਨਾਲ ਭਾਰਤ ਦਾ ਪਹਿਲਾਂ ਮੁਕਤ ਵਪਾਰ ਸਮਝੌਤਾ ਹੈ। ਇਸ ਨਾਲ ਅਗਲੇ 15 ਵਰ੍ਹਿਆਂ ਵਿੱਚ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਪ੍ਰਤੱਖ ਰੁਜ਼ਗਾਰ ਪੈਦਾ ਕਰਨ ਦੀਆਂ ਉਮੀਦਾਂ ਵੀ ਜੁੜੀਆਂ ਹਨ। ਇਸ ਸਮਝੌਤੇ ਨਾਲ ਵਸਤੂਆਂ ਅਤੇ ਸੇਵਾਵਾਂ ਲਈ ਬਜ਼ਾਰ ਤੱਕ ਪਹੁੰਚ ਵਧੇਗੀ, ਬੌਧਿਕ ਸੰਪਦਾ ਅਧਿਕਾਰ ਮਜ਼ਬੂਤ ਹੋਣਗੇ। ਇਹ ਸਮਝੌਤਾ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਟੀਚਿਆਂ ਨੂੰ ਅੱਗੇ ਵਧਾਉਂਦੇ ਹੋਏ ਸਥਿਰਤਾ ਅਤੇ ਸਮਵੇਸ਼ੀ ਵਿਕਾਸ ਨੂੰ ਹੁਲਾਰਾ ਦਿੰਦਾ ਹੈ।
ਸੰਦਰਭ
ਵਣਜ ਅਤੇ ਉਦਯੋਗ ਮੰਤਰਾਲਾ
https://www.commerce.gov.in/international-trade/trade-agreements/india-efta-tepa/
https://www.pib.gov.in/PressReleaseIframePage.aspx?PRID=2013169
ਪੀਆਈਬੀ
https://www.pib.gov.in/PressNoteDetails.aspx?NoteId=154945&ModuleId=3
https://www.pib.gov.in/PressReleasePage.aspx?PRID=2173138
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ
***
ਵੀਵੀ/ਐੱਮ
(Backgrounder ID: 155599)
Visitor Counter : 4
Provide suggestions / comments