Ministry of Textiles
'ਮਨ ਕੀ ਬਾਤ' @100 - ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਵਿਕਾਸ ਗਾਥਾ ਦਾ ਇੱਕ ਕਾਲਕ੍ਰਮ
Posted On: 29 APR 2023 4:39PM
ਸ਼੍ਰੀ ਪੀਯੂਸ਼ ਗੋਇਲ,
ਕੇਂਦਰੀ ਵਣਜ ਅਤੇ ਉਦਯੋਗ,
ਖੁਰਾਕ ਅਤੇ ਖਪਤਕਾਰ ਮਾਮਲੇ ਅਤੇ ਕੱਪੜਾ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦੇਸ਼ਵਾਸੀਆਂ ਤੱਕ ਰੇਡੀਓ ਰਾਹੀਂ ਵਿਲੱਖਣ ਅਤੇ ਸਿਰਜਣਾਤਮਕ ਮਾਸਿਕ ਲੋਕ ਸੰਪਰਕ ਪ੍ਰੋਗਰਾਮ – ‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਪ੍ਰਸਾਰਣ ਸੱਚਮੁੱਚ ਇੱਕ ਮੀਲ ਪੱਥਰ ਹੈ। 3 ਅਕਤੂਬਰ 2014 ਨੂੰ ਆਪਣੀ ਪਹਿਲੀ ਕੜੀ ਪ੍ਰਸਾਰਿਤ ਹੋਣ ਦੇ ਬਾਅਦ ਤੋਂ ਹੀ ਸ਼੍ਰੀ ਮੋਦੀ ਦੀ ਰਾਸ਼ਟਰ ਨਾਲ ਸੰਵਾਦ ਦੀ ਕ੍ਰਾਂਤੀਕਾਰੀ ਵਿਧੀ ਨੇ ਸਾਡੇ ਦੇਸ਼ਵਾਸੀਆਂ ਨਾਲ ਇੱਕ ਵਿਲੱਖਣ ਸਬੰਧ ਕਾਇਮ ਕੀਤਾ ਹੈ। ਭਾਰਤ ਵਾਸੀਆਂ ਨੇ ਇਸ ਸੰਦਰਭ ਵਿੱਚ ਬੇਅੰਤ ਉਤਸ਼ਾਹ ਨਾਲ ਆਪਣੀ-ਆਪਣੀ ਰਾਏ ਦਿੱਤੀ। ਮਨ ਕੀ ਬਾਤ ਰਾਹੀਂ ਪ੍ਰਧਾਨ ਮੰਤਰੀ ਹਰ ਮਹੀਨੇ ਲੋਕਾਂ ਨਾਲ ਸੰਵਾਦ ਕਰਦੇ ਰਹੇ ਹਨ। ਇਸ ਦੌਰਾਨ ਲੋਕਾਂ ਨੇ ਨਵੇਂ ਲਈ ਵਿਚਾਰ ਸਾਂਝੇ ਕਰਦੇ ਹੋਏ ਆਪਣੀਆਂ ਪ੍ਰਾਪਤੀਆਂ, ਖੁਸ਼ੀਆਂ, ਚਿੰਤਾਵਾਂ ਅਤੇ ਮਾਣ ਵਾਲੇ ਪਲ ਸਾਂਝੇ ਕੀਤੇ। ਇਤਿਹਾਸਿਕ ਤੌਰ 'ਤੇ, ਮਨ ਕੀ ਬਾਤ ਦਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਦੇਸ਼ਵਾਸੀਆਂ ਦਰਮਿਆਨ ਗੱਲਬਾਤ ਦੇ ਰੂਪ ਵਿੱਚ ਪਹੁੰਚ ਅਤੇ ਪ੍ਰਸਿੱਧੀ ਦੇ ਰੂਪ ਵਿੱਚ ਕੋਈ ਹੋਰ ਪ੍ਰੋਗਰਾਮ ਨਹੀਂ ਹੈ।
'ਮਨ ਕੀ ਬਾਤ', ਇੱਕ ਵਿਲੱਖਣ, ਬੇਮਿਸਾਲ ਤਰੀਕੇ ਨਾਲ, ਰਾਸ਼ਟਰ ਦੀ ਨਬਜ਼ ਨੂੰ ਮਹਿਸੂਸ ਕਰਦਾ ਹੈ, ਕਿਉਂਕਿ ਇਹ ਇੱਕ ਨਵੇਂ ਭਾਰਤ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਕਾਲ ਵਿੱਚ ਅੱਗੇ ਵਧਦਾ ਹੈ। ਇਸ ਦੀ ਸਫਲਤਾ ਨੌਜਵਾਨ ਪੀੜ੍ਹੀ ਲਈ ਇੱਕ-ਵਾਰ ਆਊਟਰੀਚ ਪ੍ਰੋਗਰਾਮ ਦੇ ਰੂਪ ਵਿੱਚ ਰਹੀ ਹੈ, ਜੋ ਮਨੋਰੰਜਨ ਅਤੇ ਸਵੈ-ਪ੍ਰਗਟਾਵੇ ਦੇ ਨਵੇਂ ਰੂਪਾਂ ਵੱਲ ਵਧ ਰਹੀ ਹੈ। ਅਕਤੂਬਰ 2014 ਤੋਂ, 'ਮਨ ਕੀ ਬਾਤ' ਭਾਰਤ ਭਰ ਦੇ ਲੱਖਾਂ ਲੋਕਾਂ ਨੂੰ ਦੇਸ਼ ਦੇ ਵਿਕਾਸ ਦੇ ਸਫ਼ਰ ਦਾ ਹਿੱਸਾ ਬਣਨ ਲਈ ਸ਼ਾਮਲ ਅਤੇ ਪ੍ਰੇਰਿਤ ਕਰ ਰਿਹਾ ਹੈ ਅਤੇ ਹਰ ਕੜੀ ਦੇ ਨਾਲ ਸਰੋਤਿਆਂ ਦੀ ਗਿਣਤੀ ਵਧਦੀ ਗਈ ਹੈ, ਜੋ ਪ੍ਰੋਗਰਾਮ ਦੀ ਸ਼ਾਨਦਾਰ ਸਫਲਤਾ ਦੀ ਗਵਾਹੀ ਭਰਦੀ ਹੈ। ਇਸ ਪ੍ਰੋਗਰਾਮ ਦੇ ਜ਼ਰੀਏ, ਮੋਦੀ ਜੀ ਦਾ ਨਿਰੰਤਰ ਜ਼ੋਰ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਨਾਲ ਸਮਾਜਿਕ ਤਬਦੀਲੀ ਅਤੇ ਰਾਸ਼ਟਰੀ ਵਿਕਾਸ ਲਈ ਕੰਮ ਕਰਨ ਲਈ ਸਿੱਖਿਆ, ਮਾਰਗਦਰਸ਼ਨ, ਸਲਾਹ ਅਤੇ ਪ੍ਰੇਰਣਾ ਦੇਣ 'ਤੇ ਰਿਹਾ ਹੈ। ਇੱਕ ਬਾਤ ਸਭ ਤੋਂ ਮਹੱਤਵਪੂਰਨ ਹੈ ਕਿ 'ਮਨ ਕੀ ਬਾਤ' ਪ੍ਰੋਗਰਾਮ ਪੂਰੀ ਤਰ੍ਹਾਂ ਗ਼ੈਰ-ਸਿਆਸੀ ਹੋ ਚੁੱਕਿਆ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਪ੍ਰਧਾਨ ਮੰਤਰੀ ਜਿਸ ਤਰ੍ਹਾਂ ਆਪਣੇ ਦੇਸ਼ਵਾਸੀਆਂ ਨਾਲ ਨਿਜੀ ਤੌਰ 'ਤੇ ਜੁੜਦੇ ਹਨ, ਉਹ ਸਾਡੇ ਸਾਰਿਆਂ ਅੰਦਰ ਮਾਤ ਭੂਮੀ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹਨ। 'ਮਨ ਕੀ ਬਾਤ' ਨੇ ਪਹਿਲੀ ਵਾਰ ਸਥਾਨਕ ਕਲਾ ਅਤੇ ਕਾਰੀਗਰਾਂ ਨੂੰ ਸੁਰਖੀਆਂ ਵਿੱਚ ਲਿਆਂਦਾ, ਇਸ ਤਰ੍ਹਾਂ ਉਨ੍ਹਾਂ ਨੂੰ ਬਹੁਤ ਲੋੜੀਂਦੀ ਪਹਿਚਾਣ ਅਤੇ ਬ੍ਰਾਂਡ ਵੈਲਿਊ ਵੀ ਮਿਲੀ। ਮਹੱਤਵਪੂਰਨ ਤੌਰ 'ਤੇ, ਇਸ ਨੇ ਉਨ੍ਹਾਂ ਲਈ ਮਾਰਕਿਟ ਵਿੱਚ ਆਪਣੇ ਲਈ ਇੱਕ ਸਥਾਨ ਬਣਾਉਣ ਦੇ ਵਿਲੱਖਣ ਮੌਕੇ ਖੋਲ੍ਹ ਦਿੱਤੇ। 'ਮਨ ਕੀ ਬਾਤ' ਦਾ ਇੱਕ ਹੋਰ ਪਹਿਲੂ ਜ਼ਿਕਰਯੋਗ ਹੈ ਕਿ ਇਸ ਨੇ ਖਾਦੀ ਨੂੰ ਮਕਬੂਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਨੇ ਗ੍ਰਾਮੀਣ ਆਰਥਿਕਤਾ ਨੂੰ ਮੁੜ-ਸੁਰਜੀਤ ਕਰਨ ਵਿੱਚ ਯੋਗਦਾਨ ਪਾਇਆ ਹੈ। ਪ੍ਰੋਗਰਾਮ ਦੇ ਪ੍ਰਭਾਵ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਮੋਦੀ ਜੀ ਦੇ 'ਮਨ ਕੀ ਬਾਤ' ਵਿਚ ਘਰੇਲੂ ਖਿਡੌਣੇ ਬਣਾਉਣ ਅਤੇ ਸਥਾਨਕ ਖਿਡੌਣਾ ਉਦਯੋਗ ਨੂੰ ਸਮਰਥਨ ਦੇਣ ਦੇ ਬਾਅਦ ਤੋਂ ਖਿਡੌਣਿਆਂ ਦੀ ਦਰਾਮਦ 2018-19 ਵਿੱਚ 371 ਮਿਲੀਅਨ ਅਮਰੀਕੀ ਡਾਲਰ ਤੋਂ ਘਟ ਕੇ 2021-22 ਵਿੱਚ 110 ਮਿਲੀਅਨ ਅਮਰੀਕੀ ਡਾਲਰ ਰਹਿ ਗਈ ਹੈ, ਜੋ ਕਿ 70 ਪ੍ਰਤੀਸ਼ਤ ਦੀ ਗਿਰਾਵਟ ਨੂੰ ਦਰਸਾਉਂਦੀ ਹੈ। ਇਸ ਦੇ ਉਲਟ, ਨਿਰਯਾਤ 202 ਮਿਲੀਅਨ ਡਾਲਰ ਤੋਂ ਵਧ ਕੇ 326 ਮਿਲੀਅਨ ਡਾਲਰ ਹੋ ਗਿਆ, ਜਿਸ ਨਾਲ ਸਾਨੂੰ ਉਨ੍ਹਾਂ ਦੇ ਸੁਨੇਹੇ ਦੇ ਪ੍ਰਭਾਵ ਦਾ ਅੰਦਾਜ਼ਾ ਹੋਇਆ।
ਕੋਵਿਡ-19 ਮਹਾਮਾਰੀ ਦੇ ਦੌਰਾਨ, ਜਿਸ ਨੇ ਵਿਸ਼ਵ ਭਰ ਵਿੱਚ ਜੀਵਨ ਅਤੇ ਆਰਥਿਕਤਾ ਨੂੰ ਵਿਗਾੜ ਦਿੱਤਾ ਹੈ, ਪ੍ਰਧਾਨ ਮੰਤਰੀ ਦੇ ਮਾਸਿਕ ਸੰਬੋਧਨਾਂ ਨੇ ਰਾਸ਼ਟਰ ਦੇ ਹੌਂਸਲੇ ਨੂੰ ਉੱਚਾ ਚੁੱਕਿਆ ਹੈ ਅਤੇ ਸਕਾਰਾਤਮਕਤਾ ਅਤੇ ਖੁਸ਼ੀ ਦੀ ਭਾਵਨਾ ਨੂੰ ਪ੍ਰਫੁੱਲਤ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਪ੍ਰੋਗਰਾਮ ਰਾਹੀਂ ਟਰੱਕ ਡਰਾਈਵਰਾਂ ਅਤੇ ਪਾਇਲਟਾਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਉਸ ਸਮੇਂ ਘਾਤਕ ਮਹਾਮਾਰੀ ਨਾਲ ਲੜ ਰਹੇ ਸਾਰੇ ਕੋਵਿਡ ਜੋਧਿਆਂ ਦੀ ਸ਼ਲਾਘਾ ਕੀਤੀ।
'ਮਨ ਕੀ ਬਾਤ' ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਨੇ ਸਰਕਾਰ ਦੀਆਂ ਕਈ ਪ੍ਰਮੁੱਖ ਪਹਿਲਕਦਮੀਆਂ ਨੂੰ ਵੱਡਾ ਹੁਲਾਰਾ ਦਿੱਤਾ, ਉਨ੍ਹਾਂ ਨੂੰ ਦੇਸ਼ ਵਿਆਪੀ ਜਨ ਅੰਦੋਲਨਾਂ ਅਤੇ ਸਮਾਜਿਕ ਮੁਹਿੰਮਾਂ ਵਿੱਚ ਬਦਲ ਦਿੱਤਾ। ਇਨ੍ਹਾਂ 'ਚ 'ਸਵੱਛ ਭਾਰਤ', 'ਬੇਟੀ ਬਚਾਓ ਅਤੇ ਬੇਟੀ ਪੜ੍ਹਾਓ' ਅਤੇ ਹੋਰ ਕਈ ਮੁਹਿੰਮਾਂ ਸ਼ਾਮਲ ਹਨ। 'ਸੈਲਫੀ ਵਿੱਦ ਡਾਟਰ' ਦੀ ਸ਼ਾਨਦਾਰ ਸਫਲਤਾ ਇਸ ਗੱਲ ਦੀ ਇੱਕ ਹੋਰ ਰੌਸ਼ਨ ਉਦਾਹਰਣ ਹੈ ਕਿ ਕਿਸ ਤਰ੍ਹਾਂ 'ਮਨ ਕੀ ਬਾਤ' ਦਾ ਸੁਨੇਹਾ ਹਰ ਘਰ ਤੱਕ ਪਹੁੰਚਿਆ ਹੈ। ਘਰੇਲੂ ਟੂਰਿਜ਼ਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸਵੱਛਤਾ ਬਾਰੇ ਵਿਆਪਕ ਸਮਾਜਿਕ ਜਾਗਰੂਕਤਾ ਤੋਂ ਇਲਾਵਾ ਰਾਸ਼ਟਰੀ ਪੱਧਰ 'ਤੇ ਸਵੱਛਤਾ ਅਭਿਯਾਨ ਦੀ ਜ਼ਰੂਰਤ ਦੀ ਭਾਵਨਾ ਨਾਲ ਪਾਣੀ ਦੀ ਸੰਭਾਲ਼ ਦਾ ਸੁਨੇਹਾ ਫੈਲਾਇਆ। ਇਸੇ ਤਰ੍ਹਾਂ ਵਾਤਾਵਰਣ ਸੁਰੱਖਿਆ ਹੁਣ ਇੱਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ।
ਇੱਕ ਹੋਰ ਗੱਲ ਹੈ ਜੋ ਇਸ ਨੂੰ ਖਾਸ ਬਣਾਉਂਦੀ ਹੈ। ਯਾਨੀ ‘ਮਨ ਕੀ ਬਾਤ’ ਇੱਕ ਮਾਧਿਅਮ ਵਜੋਂ ਉੱਭਰਿਆ ਹੈ, ਜਿਸ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਨ ਦੀ ਪ੍ਰੇਰਣਾ ਵੀ ਮਿਲੀ ਹੈ। ਇਹ ਹੁਣ 23 ਭਾਰਤੀ ਅਤੇ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਹੋ ਰਿਹਾ ਹੈ, ਜੋ ਕਿ ਮੋਦੀ ਜੀ ਦੀ ਅਸਾਧਾਰਣ ਅਗਵਾਈ ਵਿੱਚ ਦੇਸ਼ ਦੇ ਵਿਕਾਸ ਦੀ ਯਾਤਰਾ ਦਾ ਗਵਾਹ ਹੈ। ਇਨ੍ਹਾਂ 100 ਪ੍ਰਸਾਰਣਾਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਸਮ, ਵਾਤਾਵਰਣ, ਸਫਾਈ, ਕਈ ਸਮਾਜਿਕ ਮੁੱਦਿਆਂ, ਸਵਦੇਸ਼ੀ ਸ਼ਿਲਪਕਾਰੀ, ਪਰੀਖਿਆਵਾਂ, ਸਵੱਛ ਭਾਰਤ, ਫਿਟ ਇੰਡੀਆ, ਬੇਟੀ ਬਚਾਓ-ਬੇਟੀ ਪੜ੍ਹਾਓ, ਜਲ ਸੰਭਾਲ, ਲੋਕਲ ਲਈ ਵੋਕਲ, ਆਤਮਨਿਰਭਰ ਭਾਰਤ, ਏਕ ਭਾਰਤ ਸ਼੍ਰੇਸ਼ਠ ਭਾਰਤ (ਸੱਭਿਆਚਾਰਕ ਵਿਵਿਧਤਾ ਦਾ ਉਤਸਵ) ਅਤੇ ਪਹੁੰਚਯੋਗ ਭਾਰਤ ਆਦਿ ਸਮੇਤ ਕਈ ਵਿਸ਼ਿਆਂ ਨੂੰ ਕਵਰ ਕੀਤਾ ਅਤੇ ਉਜਾਗਰ ਕੀਤਾ।
ਦਿਲਚਸਪ ਗੱਲ ਇਹ ਹੈ ਕਿ 'ਮਨ ਕੀ ਬਾਤ' ਦੀਆਂ ਇਹ ਕੜੀਆਂ ਭਾਰਤ ਭਰ ਦੇ ਅਣਗਿਣਤ ਨਾਇਕਾਂ, ਜ਼ਮੀਨੀ ਪੱਧਰ ਦੇ ਚੈਂਪੀਅਨਾਂ ਅਤੇ ਬਦਲਾਅ ਦੇ ਅਗਰਦੂਤਾਂ ਬਾਰੇ ਪ੍ਰੇਰਨਾਦਾਇਕ ਕਹਾਣੀਆਂ ਪੇਸ਼ ਕਰਦੀਆਂ ਹਨ, ਜੋ ਆਪਣੇ ਮੂਕ, ਪ੍ਰੇਰਕ ਕੰਮ ਰਾਹੀਂ ਦੇਸ਼ ਅਤੇ ਦੁਨੀਆ ਨੂੰ ਬਦਲ ਰਹੇ ਹਨ ਅਤੇ ਸਮਾਜਿਕ ਤਬਦੀਲੀ ਲਿਆ ਰਹੇ ਹਨ। 'ਮਨ ਕੀ ਬਾਤ' ਬਹੁਤ ਸਾਰੇ ਸਮਾਜਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਜੋੜਦਾ ਹੈ, ਜੋ ਸਾਡੇ ਮਹਾਨ ਰਾਸ਼ਟਰ ਨੂੰ ਆਪਸ ਵਿੱਚ ਬੰਨ੍ਹਦੇ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਕਲਪਿਤ ਅੰਮ੍ਰਿਤ ਕਾਲ ਵਿੱਚ ਨਵੇਂ ਭਾਰਤ ਦੀ ਤਸਵੀਰ ਵੀ ਪੇਸ਼ ਕਰਦਾ ਹੈ। ਕਈ ਭਖਦੇ ਵਿਸ਼ਿਆਂ, ਬਦਲਾਅ ਦੇ ਅਗਰਦੂਤਾਂ ਅਤੇ ਅਸਲ ਨਾਇਕਾਂ ਵੱਲ ਸਾਡਾ ਧਿਆਨ ਖਿੱਚਦੇ ਹੋਏ, ਪ੍ਰਧਾਨ ਮੰਤਰੀ ਦਾ ਮਹੀਨਾਵਾਰ ਸੰਵਾਦ ਭਵਿੱਖ ਲਈ ਰੋਡ ਮੈਪ ਵੀ ਪੇਸ਼ ਕਰਦਾ ਹੈ। ਵਿਕਾਸ ਦੀ ਇਹ ਯਾਤਰਾ ਜਨ ਭਾਗੀਦਾਰੀ ਦੀ ਭਾਵਨਾ ਨਾਲ ਰੰਗੀ ਹੋਈ ਹੈ, ਜੋ ਖਾਸ ਤੌਰ 'ਤੇ ਪੂਰੇ ਰਾਸ਼ਟਰ ਦੇ ਨੌਜਵਾਨਾਂ ਦੀ ਸਿਰਜਣਾਤਮਕ ਊਰਜਾ ਨੂੰ ਵਰਤਦੀ ਹੈ।
ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਨੌਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪੰਚ ਪ੍ਰਣ 'ਤੇ ਅਧਾਰਿਤ ਭਵਿੱਖ ਲਈ ਆਪਣਾ ਦ੍ਰਿਸ਼ਟੀਕੋਣ ਰੱਖਿਆ। ਇਸ ਭਵਿੱਖਮੁਖੀ ਪਹੁੰਚ ਅਨੁਸਾਰ 140 ਕਰੋੜ ਦੇਸ਼ਵਾਸੀਆਂ ਨਾਲ ਮਿਲ ਕੇ ਅੰਮ੍ਰਿਤਕਾਲ ਵਿੱਚ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਵਾਉਣ ਦਾ ਸੰਕਲਪ ਲਿਆ | ਜਿਵੇਂ ਕਿ ਮੋਦੀ ਜੀ ਨੇ ਸਪਸ਼ਟਤਾ ਨਾਲ ਕਿਹਾ, "ਅੱਜ ਸਾਡੇ ਰਸਤੇ ਆਪਣੇ ਹਨ, ਸਾਡੇ ਪ੍ਰਤੀਕ ਸਾਡੇ ਹਨ।"
ਇਨ੍ਹਾਂ 100 ਐਪੀਸੋਡਾਂ ਦੌਰਾਨ, ਮੋਦੀ ਜੀ ਨੇ ਕਈ ਦੇਸ਼ਭਗਤੀ, ਸਮਾਜਿਕ ਅਤੇ ਸੱਭਿਆਚਾਰਕ ਹਿਤਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਨੂੰ ਲੋਕਾਂ ਨੇ ਦਿਲੋਂ ਸਵੀਕਾਰ ਕੀਤਾ ਅਤੇ ਅੰਗੀਕਾਰ ਕੀਤਾ। ਗਿਣਤੀ ਇਤਨੀ ਬੜੀ ਹੈ ਕਿ ਇੱਥੇ ਉਨ੍ਹਾਂ ਦੀ ਚਰਚਾ ਦਾ ਜ਼ਿਕਰ ਕਰਨਾ ਸੰਭਵ ਨਹੀਂ ਹੈ, ਪਰ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਦਾ ਉਨ੍ਹਾਂ ਦਾ ਸੱਦਾ ਅਤੇ ਹਰ ਘਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦਾ ਉਨ੍ਹਾਂ ਦਾ ਸੱਦਾ ਹਰ ਘਰ ਤਿਰੰਗਾ, ਇੱਕ ਵੱਡੀ ਕਾਮਯਾਬੀ ਸੀ।
'ਮਨ ਕੀ ਬਾਤ' ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਨੌਂ ਸਾਲਾਂ ਵਿੱਚ ਭਾਰਤ ਦੀ ਅਸਾਧਾਰਣ ਵਿਕਾਸ ਯਾਤਰਾ ਦਾ ਇੱਕ ਪ੍ਰਮਾਣਿਕ ਰਿਕਾਰਡ ਹੈ। ਰਾਸ਼ਟਰ ਨਾਲ ਉਨ੍ਹਾਂ ਦਾ ਮਹੀਨਾਵਾਰ ਸੰਪਰਕ, ਜ਼ਮੀਨ ਨਾਲ ਜੁੜੇ, ਸੰਵੇਦਨਸ਼ੀਲ, ਦੂਰਦਰਸ਼ੀ ਅਤੇ ਸ਼ਕਤੀਸ਼ਾਲੀ ਜਨ ਦੇ ਨੇਤਾ ਉਨ੍ਹਾਂ ਦੇ ਅਕਸ ਨੂੰ ਹੋਰ ਮਜ਼ਬੂਤ ਕਰਦਾ ਹੈ।
********
(Features ID: 151425)
Visitor Counter : 4