ਆਯੂਸ਼
azadi ka amrit mahotsav

9ਵਾਂ ਕੁਦਰਤੀ ਚਿਕਿਤਸਾ ਦਿਵਸ 18 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ


ਇਸ ਸਾਲ ਦੇ ਸਮਾਗਮ ਦਾ ਵਿਸ਼ਾ "ਕੁਦਰਤੀ ਚਿਕਿਤਸਾ, ਸਵਸਥ ਭਾਰਤ" ਹੋਵੇਗਾ

ਇਹ ਰਾਸ਼ਟਰੀ ਸਮਾਗਮ ਕਰਨਾਟਕ ਦੇ ਨਾਗਮੰਗਲਾ ਵਿੱਚ ਕੇਂਦਰੀ ਯੋਗਾ ਅਤੇ ਕੁਦਰਤੀ ਇਲਾਜ ਖੋਜ ਸੰਸਥਾਨ ਵਿਖੇ ਆਯੋਜਿਤ ਕੀਤਾ ਜਾਵੇਗਾ

ਨਿਵਾਰਕ ਸਿਹਤ ਸੰਭਾਲ, ਮੋਟਾਪੇ ਦੀ ਰੋਕਥਾਮ ਅਤੇ ਜੀਵਨ ਸ਼ੈਲੀ ਨਾਲ ਸਬੰਧਿਤ ਵਿਕਾਰਾਂ 'ਤੇ ਰਹੇਗਾ ਵਿਸ਼ੇਸ਼ ਧਿਆਨ

Posted On: 17 NOV 2026 3:36PM by PIB Chandigarh

ਆਯੁਸ਼ ਮੰਤਰਾਲੇ ਦੁਆਰਾ 18 ਨਵੰਬਰ, 2026 ਨੂੰ ਕਰਨਾਟਕ ਦੇ ਨਾਗਮੰਗਲਾ ਵਿੱਚ ਸਥਿਤ ਕੇਂਦਰੀ ਯੋਗਾ ਅਤੇ ਕੁਦਰਤੀ ਚਿਕਿਤਸਾ ਖੋਜ ਸੰਸਥਾਨ (ਸੀਆਰਆਈਵਾਈਐਮ) ਵਿਖੇ "ਕੁਦਰਤੀ ਚਿਕਿਤਸਾ, ਸਵਸਥ ਭਾਰਤ" ਥੀਮ ਦੇ ਤਹਿਤ 9ਵਾਂ ਕੁਦਰਤੀ ਚਿਕਿਤਸਾ ਦਿਵਸ ਮਨਾਇਆ ਜਾਵੇਗਾ। ਇਹ ਸਮਾਗਮ ਰੋਕਥਾਮ ਸਿਹਤ ਸੰਭਾਲ, ਸਿਹਤਮੰਦ ਜੀਵਨ ਸ਼ੈਲੀ ਅਤੇ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਕੁਦਰਤੀ ਚਿਕਿਤਸਾ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਜਾਵੇਗਾ। ਮੋਟਾਪੇ ਅਤੇ ਜੀਵਨ ਸ਼ੈਲੀ ਸੰਬੰਧੀ ਵਿਕਾਰਾਂ ਨੂੰ ਹੱਲ ਕਰਨ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਇਸ ਦਿਨ ਦੀ ਮਹੱਤਤਾ ਨੂੰ ਦਰਸਾਉਣ ਲਈ, ਨਾਗਮੰਗਲਾ ਵਿੱਚ ਹੋਣ ਵਾਲੇ ਮੁੱਖ ਸਮਾਗਮ ਦੇ ਉਦਘਾਟਨੀ ਸੈਸ਼ਨ ਵਿੱਚ ਕਈ ਮਹੱਤਵਪੂਰਨ ਅਤੇ ਵਿਆਪਕ ਜਨਤਕ-ਪਹੁੰਚ ਵਾਲੇ ਉਪਰਾਲੇ ਸ਼ੁਰੂ ਕੀਤੇ ਜਾਣਗੇ। ਇਸ ਸਮਾਗਮ ਦੇ ਪ੍ਰਮੁੱਖ ਆਕਰਸ਼ਣਾਂ ਵਿੱਚ ਇੱਕ ਵਿਸ਼ੇਸ਼ ਭਾਈਚਾਰਕ ਸਿਹਤ ਪਹਿਲਕਦਮੀ ਦੇ ਨਾਲ-ਨਾਲ ਕਈ ਹੋਰ ਪ੍ਰਭਾਵਸ਼ਾਲੀ ਪ੍ਰੋਗਰਾਮ ਸ਼ਾਮਲ ਹੋਣਗੇ ਜਿਨ੍ਹਾਂ ਦਾ ਉਦੇਸ਼ ਸੰਪੂਰਨ ਤੰਦਰੁਸਤੀ ਅਤੇ ਟਿਕਾਊ ਭਾਈਚਾਰਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਪ੍ਰੋਗਰਾਮਾਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇਨ੍ਹਾਂ ਵਿੱਚ ਹਿੱਸਾ ਲੈ ਸਕਣ ਅਤੇ ਪੂਰੇ ਖੇਤਰ ਵਿੱਚ ਸਕਾਰਾਤਮਕ ਅਤੇ ਲੰਬੇ ਸਮੇਂ ਦੀ ਤਬਦੀਲੀ ਲਿਆਈ ਜਾ ਸਕੇ । ਇਹ ਸਾਰੀਆਂ ਪਹਿਲਕਦਮੀਆਂ ਜਨਤਕ ਭਲਾਈ ਅਤੇ ਸਮਾਵੇਸ਼ੀ ਤਰੱਕੀ ਪ੍ਰਤੀ ਸਰਕਾਰ ਦੀ ਮਜ਼ਬੂਤ ​​ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਇਸ ਸਾਲ ਦਾ ਥੀਮ ਸਹੀ ਖਾਣ-ਪੀਣ ਦੀਆਂ ਆਦਤਾਂ, ਸਰੀਰਕ ਗਤੀਵਿਧੀ, ਯੋਗਾ, ਤਣਾਅ ਪ੍ਰਬੰਧਨ ਅਤੇ ਸਬੂਤ-ਅਧਾਰਤ ਕੁਦਰਤੀ ਚਿਕਿਤਸਾ ਅਪਣਾਉਣ ਰਾਹੀਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿਕਸਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਇਹ ਸਾਰੇ ਉਪਾਅ ਇੱਕ ਸਵਸਥ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ। ਇਸ ਦਾ ਉਦੇਸ਼ ਬਿਮਾਰੀ ਦੀ ਰੋਕਥਾਮ ਦੇ ਮਹੱਤਵ ਬਾਰੇ ਜਨਤਕ ਜਾਗਰੂਕਤਾ ਵਧਾਉਣਾ ਅਤੇ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਹੈ। ਇਹ ਸਮਾਗਮ ਪ੍ਰਧਾਨ ਮੰਤਰੀ ਦੇ ਇੱਕ ਸਵਸਥ ਅਤੇ ਸਸ਼ਕਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਵੀ ਹੈ, ਜਿਸ ਵਿੱਚ ਰੋਕਥਾਮ ਸਿਹਤ ਸੰਭਾਲ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਦੇਸ਼ ਵਿਆਪੀ ਜਨਤਕ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਇਸ ਸਮਾਗਮ ਵਿੱਚ ਦਸ ਉਪ-ਥੀਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਉਪ-ਥੀਮ ਸਮਾਜ ਦੇ ਵੱਖ-ਵੱਖ ਹਿੱਸਿਆਂ ਅਤੇ ਜਨਤਕ ਸਿਹਤ ਦੇ ਮੁੱਖ ਖੇਤਰਾਂ 'ਤੇ ਕੇਂਦ੍ਰਿਤ ਹੋਣਗੇ। ਇਨ੍ਹਾਂ ਵਿੱਚ "ਮਦਰ ਨੇਚਰ - ਸਵਸਥ ਮਾਤਾ, ਸਵਸਥ ਪਰਿਵਾਰ," "ਸਵਸਥ ਮਹਿਲਾ - ਫਿੱਟ ਅਤੇ ਸਵਸਥ ਮਹਿਲਾਵਾਂ, "ਫਿੱਟ ਫੋਰਸ - 'ਮਜ਼ਬੂਤ, ਸੁਡੌਲ ਅਤੇ ਸਵਸਥ ਫੋਰਸ," " ਸਵਸਥ ਕੈਂਪਸ - ਫਿੱਟ ਵਿਦਿਆਰਥੀ, ਸਵਸਥ ਰਾਸ਼ਟਰ," "ਸਵਸਥ ਕਾਰਜ ਸਥਾਨ - ਸਵਸਥ ਅਤੇ ਸਮਰੱਥ ਕਾਰਜਬਲ," ਅਤੇ "ਸੁਰੱਖਿਅਤ ਯਾਤਰਾ - ਸਵਸਥ ਡਰਾਈਵਰ, ਸੁਰੱਖਿਅਤ ਯਾਤਰਾ" ਸ਼ਾਮਲ ਹਨ।

ਹੋਰ ਉਪ-ਥੀਮਾਂ ਵਿੱਚ "ਸਵਰਣਿਮ ਸਵਾਸਥ - ਸਰਗਰਮ ਬੁਢਾਪਾ, ਸਵਸਥ ਬੁਢਾਪਾ," "ਪ੍ਰਕ੍ਰਿਤੀ ਸੇ ਸਮਰਥ - ਸਵਸਥ ਅਤੇ ਸਰਗਰਮ ਜੀਵਨ," "ਖੇਡਾਂ ਵਿੱਚ ਉੱਤਮਤਾ ਲਈ ਕੁਦਰਤੀ ਸ਼ਕਤੀ," ਅਤੇ "ਪ੍ਰਕ੍ਰਿਤੀ ਕਿਸਾਨ - ਸਵਸਥ ਕਿਸਾਨ, ਸਵਸਥ ਰਾਸ਼ਟਰ" ਸ਼ਾਮਲ ਹਨ। ਇਨ੍ਹਾਂ ਪਹਿਲਕਦਮੀਆਂ ਰਾਹੀ ਕੁਦਰਤੀ ਚਿਕਿਤਸਾ ਦਾ ਸੰਦੇਸ਼ ਪਰਿਵਾਰਾਂ, ਔਰਤਾਂ, ਵਿਦਿਆਰਥੀਆਂ, ਕੰਮ ਕਰਨ ਵਾਲੇ ਪੇਸ਼ੇਵਰਾਂ, ਹਥਿਆਰਬੰਦ ਬਲਾਂ ਦੇ ਕਰਮਚਾਰੀਆਂ, ਸੀਨੀਅਰ ਨਾਗਰਿਕਾਂ, ਖਿਡਾਰੀਆਂ ਅਤੇ ਕਿਸਾਨਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਨਾਲ ਹੀ ਭਾਈਚਾਰਿਆਂ ਦੇ ਸਾਰੇ ਵਰਗਾਂ ਨੂੰ ਸਵਸਥ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਇਹ ਸਮਾਗਮ ਦੇਸ਼ ਵਿੱਚ ਯੋਗਾ ਅਤੇ ਕੁਦਰਤੀ ਚਿਕਿਤਸਾ ਨਾਲ ਸਬੰਧਿਤ ਸੰਸਥਾਗਤ, ਖੋਜ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਆਯੁਸ਼ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਉਜਾਗਰ ਕਰੇਗਾ। ਆਪਣੇ ਖੋਜ ਸੰਸਥਾਨਾਂ ਅਤੇ ਵੱਖ-ਵੱਖ ਪਹਿਲਕਦਮੀਆਂ ਰਾਹੀਂ, ਮੰਤਰਾਲਾ ਵਿਗਿਆਨਕ ਖੋਜ, ਸਿੱਖਿਆ, ਅਤੇ ਰੋਕਥਾਮ ਅਤੇ ਪ੍ਰਮੋਸ਼ਨਲ ਸਿਹਤ ਸੰਭਾਲ ਵਿੱਚ ਕੁਦਰਤੀ ਚਿਕਿਤਸਾ ਦੇ ਵਿਆਪਕ ਏਕੀਕਰਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ।

9ਵਾਂ ਕੁਦਰਤੀ ਚਿਕਿਤਸਾ ਦਿਵਸ ਕੁਦਰਤੀ ਚਿਕਿਤਸਾ ਨਾਲ ਜਨ ਭਾਗੀਦਾਰੀ ਨੂੰ ਮਜ਼ਬੂਤ ​​ਕਰਨ ਅਤੇ 'ਸਵਸਥ ਭਾਰਤ' ਦੇ ਨਿਰਮਾਣ ਵਿੱਚ ਸਵਸਥ ਜੀਵਨ ਸ਼ੈਲੀ, ਰੋਕਥਾਮ ਸਿਹਤ ਸੰਭਾਲ ਅਤੇ ਭਾਈਚਾਰਕ ਭਾਗੀਦਾਰੀ ਦੇ ਮਹੱਤਵ ਨੂੰ ਮਜ਼ਬੂਤ ​​ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ।

***

ਐੱਸਆਰ/ਏਕੇ/ਐੱਸਜੀ/ਬਲਜੀਤ


(Release ID: 2338492) ਵਿਜ਼ੀਟਰ ਕਾਊਂਟਰ : 8