ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਮੱਛੀ ਪਾਲਣ ਵਿਭਾਗ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮ 6 ਦੀ ਸਫਲਤਾਪੂਰਵਕ ਸਮਾਪਤੀ ਕੀਤੀ


ਵਿਸ਼ੇਸ਼ ਮੁਹਿੰਮ 6 ਦੇ ਤਹਿਤ, ਮੱਛੀ ਪਾਲਣ ਵਿਭਾਗ ਨੇ ਸਵੱਛਤਾ, ਸ਼ਿਕਾਇਤ ਨਿਵਾਰਣ ਅਤੇ ਰਿਕਾਰਡ ਪ੍ਰਬੰਧਨ ਦੇ ਖੇਤਰਾਂ ਵਿੱਚ ਮਹੱਤਵਪੂਰਨ ਉਪਲਬਧੀਆਂ ਦਰਜ ਕੀਤੀਆਂ

Posted On: 05 NOV 2026 6:55PM by PIB Chandigarh

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਨੇ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀ ਅਗਵਾਈ ਹੇਠ, 2 ਤੋਂ 31 ਅਕਤੂਬਰ, 2026 ਤੱਕ ਚਲਾਈ ਗਈ ਵਿਸ਼ੇਸ਼ ਮੁਹਿੰਮ 6 ਵਿੱਚ ਆਪਣੀ ਭਾਗੀਦਾਰੀ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਮੁਹਿੰਮ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਰੂਪ ਦੇਣਾ, ਸਰਕਾਰੀ ਦਫਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣਾ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਕਰਨਾ ਅਤੇ ਦਫਤਰੀ ਜਗ੍ਹਾ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ।

ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਵਿਭਾਗ ਨੇ 40 ਸਵੱਛਤਾ ਅਭਿਆਨ ਆਯੋਜਿਤ ਕਰਨ ਦਾ ਆਪਣਾ ਟੀਚਾ ਪੂਰਾ ਕੀਤਾ। ਸ਼ਿਕਾਇਤ ਨਿਵਾਰਨ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹੋਈ। ਅਭਿਆਨ ਦੌਰਾਨ ਪ੍ਰਾਪਤ ਹੋਈਆਂ ਸਾਰੀਆਂ 100 ਜਨਤਕ ਸ਼ਿਕਾਇਤਾਂ ਅਤੇ ਸਾਰੀਆਂ 30 ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ, ਸੰਸਦ ਮੈਂਬਰਾਂ ਤੋਂ ਪ੍ਰਾਪਤ ਹੋਏ ਚਾਰ ਅਤੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਪ੍ਰਾਪਤ ਤਿੰਨ ਹਵਾਲਿਆਂ ਦਾ ਵੀ ਨਿਪਟਾਰਾ ਕੀਤਾ ਗਿਆ।

ਰਿਕਾਰਡ ਪ੍ਰਬੰਧਨ ਅਤੇ ਡਿਜੀਟਾਈਜ਼ੇਸ਼ਨ ਲਈ ਵਿਸ਼ੇਸ਼ ਯਤਨ ਕੀਤੇ ਗਏ। ਕੁੱਲ 800 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 745 ਫਾਈਲਾਂ ਨੂੰ ਛਾਂਟਣ ਤੋਂ ਬਾਅਦ ਹਟਾ ਦਿੱਤਾ ਗਿਆ। ਇਸ ਨਾਲ ਰਿਕਾਰਡ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ। ਈ-ਫਾਈਲਾਂ ਦੇ ਸੰਬੰਧ ਵਿੱਚ, ਸਮੀਖਿਆ ਲਈ ਜਮ੍ਹਾਂ ਕੀਤੀਆਂ ਗਈਆਂ 45 ਫਾਈਲਾਂ ਵਿੱਚੋਂ 25 ਨੂੰ ਮੁਹਿੰਮ ਦੌਰਾਨ ਬੰਦ ਕਰ ਦਿੱਤਾ ਗਿਆ ।

ਇਸ ਮੁਹਿੰਮ ਨੇ ਦਫ਼ਤਰੀ ਥਾਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਬੇਲੋੜੀ ਸਮੱਗਰੀ ਦੇ ਨਿਪਟਾਰੇ ਵਿੱਚ ਵੀ ਮਦਦ ਕੀਤੀ। ਸਕ੍ਰੈਪ ਦੇ ਨਿਪਟਾਰੇ ਰਾਹੀਂ, ਵਿਭਾਗ ਅਤੇ ਇਸਦੇ ਦਫ਼ਤਰਾਂ ਨੇ ਲਗਭਗ 1,150 ਵਰਗ ਫੁੱਟ ਦਫ਼ਤਰੀ ਥਾਂ ਖਾਲੀ ਕਰ ਦਿੱਤੀ। ਇਸ ਤੋਂ ਇਲਾਵਾ, ਵਿਭਾਗ ਨੇ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਉਪਕਰਣਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ 308 ਚੀਜ਼ਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਈ-ਕਚਰਾ ਪ੍ਰਬੰਧਨ ਮੁਹਿੰਮ ਚਲਾਈ।

ਵਿਭਾਗ ਨੇ ਸੋਸ਼ਲ ਮੀਡੀਆ ਦੀ ਵੀ ਪ੍ਰਭਾਵਸ਼ਾਲੀ ਵਰਤੋਂ ਕੀਤੀ। ਮੁਹਿੰਮ ਦੌਰਾਨ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਭਾਗ ਦੀਆਂ ਪਹਿਲਕਦਮੀਆਂ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਐਕਸ, ਫੇਸਬੁੱਕ, ਇੰਸਟਾਗ੍ਰਾਮ, ਥ੍ਰੈੱਡਸ, ਲਿੰਕਡਿਨ, ਟਰੂਥ ਸੋਸ਼ਲ, ਬਲੂਸਕਾਈ ਅਤੇ ਯੂਟਿਊਬ 'ਤੇ 120 ਤੋਂ ਵੱਧ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ।

ਵਿਸ਼ੇਸ਼ ਮੁਹਿੰਮ 6 ਦਾ ਸਫਲ ਲਾਗੂਕਰਨ ਸਵੱਛਤਾ ਨੂੰ ਉਤਸ਼ਾਹਿਤ ਕਰਨ, ਪ੍ਰਸ਼ਾਸਕੀ ਕੁਸ਼ਲਤਾ ਵਿੱਚ ਸੁਧਾਰ, ਜਵਾਬਦੇਹੀ ਨੂੰ ਮਜ਼ਬੂਤ ​​ਕਰਨ, ਅਤੇ ਇੱਕ ਵਧੇਰੇ ਸੁਚਾਰੂ, ਉਤਪਾਦਕ ਅਤੇ ਨਾਗਰਿਕ-ਅਨੁਕੂਲ ਕਾਰਜ ਵਾਤਾਵਰਣ ਬਣਾਉਣ ਤਿਆਰ ਕਰਨ ਪ੍ਰਤੀ ਮੱਛੀ ਪਾਲਣ ਵਿਭਾਗ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੁਹਿੰਮ ਨੇ ਬਿਹਤਰ ਸ਼ਾਸਨ ਅਤੇ ਸਰੋਤਾਂ ਦੇ ਅਨੁਕੂਲ਼ ਉਪਯੋਗ ਦੇ ਲਈ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਪ੍ਰਭਾਵਸ਼ਾਲੀ ਕਾਰਜਪ੍ਰਣਾਲੀਆਂ ਨੂੰ ਅਪਣਾਉਣ ਦੇ ਮਹੱਤਵ ਨੂੰ ਹੋਰ ਮਜ਼ਬੂਤ ​​ਕੀਤਾ ਹੈ।

***********

ਜੇਪੀ/ਬਲਜੀਤ


(Release ID: 2338315) ਵਿਜ਼ੀਟਰ ਕਾਊਂਟਰ : 9