Posted On:
16 NOV 2026 7:06PM by PIB Chandigarh
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਦੇ ਚੇਅਰਮੈਨ, ਸ਼੍ਰੀ ਰਵੀ ਅਗਰਵਾਲ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਹੋਣ ਵਾਲੇ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ ((IITF), 2026 ਵਿੱਚ ਟੈਕਸਪੇਅਰਸ ਲਾਉਂਜ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਆਮ ਜਨਤਾ ਲਈ ਸਮਰਪਿਤ ਕੀਤਾ। ਇਹ ਮੇਲਾ 13 ਤੋਂ 27 ਨਵੰਬਰ, 2026 ਤੱਕ ਚੱਲੇਗਾ।


ਸੀਬੀਡੀਟੀ ਦੇ ਚੇਅਰਮੈਨ, ਸ਼੍ਰੀ ਰਵੀ ਅਗਰਵਾਲ ਨੇ ਸੀਨੀਅਰ ਸਿਟੀਜਨਾਂ ਦੇ ਨਾਲ ਭਾਰਤ ਮੰਡਪਮ ਦੇ ਹਾਲ ਨੰਬਰ 4 ਵਿਖੇ ਟੈਕਸਪੇਅਰਸ ਲਾਉਂਜ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ।

507 ਵਰਗ ਮੀਟਰ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਇਹ ਟੈਕਸਪੇਅਰਸ ਲਾਉਂਜ, ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਕਾਲੀ ਤਕਨਾਲੋਜੀ ਅਤੇ ਆਕਰਸ਼ਕ ਤਜ਼ਰਬਿਆਂ ਦੇ ਨਾਲ ਮਿਲਾ ਕੇ, ਵਿਕਾਸ ਅਤੇ ਵਿਰਾਸਤ ਦੀ ਭਾਵਨਾ ਨੂੰ ਜੀਵੰਤ ਕਰਦਾ ਹੈ।


ਇਹ ਲਾਉਂਜ ਭਾਰਤ ਦੇ ਟੈਕਸ ਪ੍ਰਸਾਸ਼ਨ ਦੇ ਵਿਕਾਸ ਅਤੇ ਵਿਭਾਗ ਦੇ ਪ੍ਰਗਤੀਸ਼ੀਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਟੈਕਸ ਸਿਸਟਮ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਦੇ ਮੁੱਖ ਆਕਰਸ਼ਣਾਂ ਵਿੱਚ ਸ਼ਾਮਲ ਹਨ:
- ਤ੍ਰਿਵੇਣੀ ਕਾਇਨੈਟਿਕ ਐੱਲਈਡੀ: ਲਾਉਂਜ ਦਾ ਡਿਜੀਟਲ ਕੇਂਦਰ ਬਿੰਦੂ, ਜੋ ਗਤੀ, ਲਾਈਟ ਅਤੇ ਡਾਇਨਾਮਿਕ ਵਿਜ਼ੂਅਲ ਸਟੋਰੀਟੈਲਿੰਗ ਦਾ ਸੁਮੇਲ, ਜੋ ਕਿ ਪਰੰਪਰਾ, ਤਕਨਾਲੋਜੀ ਅਤੇ ਤਬਦੀਲੀ ਦੇ ਸੰਗਮ ਦਾ ਪ੍ਰਤੀਕ ਹੈ, ਇਸ ਦੇ ਨਾਲ ਹੀ ਇੱਕ ਕਾਰ-ਸਾਥੀ ਹੋਲੋਬੋਕਸ ਵੀ ਹੈ, ਜੋ ਵਿਜ਼ੀਟਰਾਂ ਨਾਲ ਸੰਵਾਦ ਕਰਦਾ ਹੈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ।
- ਟ੍ਰੀ ਆਫ ਲਾਈਫ: ਲਾਉਂਜ ਦੇ ਕੇਂਦਰ ਵਿੱਚ ਟ੍ਰੀ ਆਫ ਲਾਈਫ ਸਥਿਤ ਹੈ, ਜਿਸ ਦੀ ਡੂੰਘਾਈ, ਸਦੀਵੀ ਜੜਾਂ ਵਿਰਾਸਤ-ਭਾਰਤ ਦੀ ਵਿਰਾਸਤ, ਚਿਰ ਸਥਾਈ ਕਦਰਾਂ-ਕੀਮਤਾਂ ਅਤੇ ਸਮੂਹਿਕ ਭਲਾਈ ਦਾ ਪ੍ਰਤੀਕ ਹਨ। ਵਿਕਾਸ ਦਾ ਮੇਹਰਾਬ ਰਾਸ਼ਟਰ ਦੀ ਤਰੱਕੀ ਅਤੇ ਇੱਛਾਵਾਂ ਦੀ ਯਾਤਰਾ ਨੂੰ ਦਰਸਾਉਂਦਾ ਹੈ, ਜਦਕਿ ਉਮੀਦ ਦੀ ਛਤਰੀ ਸੁਰੱਖਿਆ, ਸਮਾਵੇਸ਼ ਅਤੇ ਸਾਂਝੀ ਭਲਾਈ ਦਾ ਪ੍ਰਤੀਕ ਹੈ, ਜੋ ਇਹ ਦਸੱਦੀ ਹੈ ਕਿ ਜ਼ਿੰਮੇਵਾਰ ਟੈਕਸੇਸ਼ਨ ਰਾਸ਼ਟਰ ਨਿਰਮਾਣ ਵਿੱਚ ਕਿਸ ਤਰ੍ਹਾਂ ਯੋਗਦਾਨ ਦਿੰਦਾ ਹੈ।
- ਵਿਰਾਸਤ ਤੋਂ ਪ੍ਰੇਰਿਤ ਪ੍ਰਵੇਸ਼ ਦੁਆਰ: ਪ੍ਰਵੇਸ਼ ਦੁਆਰ ਸਾਂਚੀ ਸਤੂਪ ਦੇ ਆਈਕੌਨਿਕ ਤੋਰਨ ਤੋਂ ਪ੍ਰੇਰਿਤ ਹੈ, ਜਿਸ ਨੂੰ ਸਮਕਾਲੀ ਡਿਜ਼ਾਈਨ ਵਿੱਚ ਨਵਾਂ ਰੂਪ ਦਿੱਤਾ ਗਿਆ ਹੈ। ਸ਼ੁਭ ਸ਼ੁਰੂਆਤ ਦਾ ਪ੍ਰਤੀਕ ਇਹ ਪ੍ਰਵੇਸ਼ ਦੁਆਰ ਇਨਕਮ ਟੈਕਸ ਐਕਟ, 2025 ਦੇ ਤਹਿਤ ਟੈਕਸ ਸੁਧਾਰਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਪ੍ਰਵੇਸ਼ ਦੁਆਰ ‘ਤੇ ਮੌਜੂਦ ਦੋ ਥੰਮ੍ਹਾਂ ਵਿੱਚੋਂ ਇੱਕ ‘ਤੇ ਵਿਭਾਗ ਦਾ ਮਾਰਗਦਰਸ਼ਕ ਆਦਰਸ਼ ਵਾਕ ਅਤੇ ਦੂਜੇ ‘ਤੇ ‘ਪ੍ਰਾਰੰਭ- ਨਵਾਂ ਇਨਕਮ ਟੈਕਸ ਐਕਟ, 2025’ ਉਕਰਿਆ ਹੈ।
- ਡਾਇਨਾਮਿਕ ਐੱਲਈਡੀ ਫੇਸ਼ੀਆ: ਲਾਉਂਜ ਵਿੱਚ ਫੈਲੀ ਐੱਲਈਡੀ ਫੇਸ਼ੀਆ ਇਸ ਨੂੰ ਇੱਕ ਜੀਵੰਤ ਡਿਜੀਟਲ ਪਛਾਣ ਦਿੰਦੀ ਹੈ, ਜੋ ਮੁੱਖ ਸੁਨੇਹਿਆਂ ਅਤੇ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕਰਦੀ ਹੈ।
- ਇੰਟਰਐਕਟਿਵ ਤਜ਼ਰਬੇ: ਇਨਕਮ ਟੈਕਸ ਵਿਸ਼ੇ ‘ਤੇ ਅਧਾਰਿਤ ਡਿਜੀਟਲ ਅਤੇ ਵੀਆਰ ਗੇਮਸ, ਜਿਨ੍ਹਾਂ ਵਿੱਚ ‘ਲਿਟਲ ਬੀ: ਬਿਗ ਨੇਸ਼ਨ’, ਵੀਆਰ ਬੌਲਿੰਗ, ਨੁੱਕੜ ਨਾਟਕ, ਜਾਦੂ ਦੇ ਸ਼ੋਅ ਅਤੇ ਕੁਇਜ਼ ਸ਼ਾਮਲ ਹਨ, ਹਰ ਉਮਰ ਦੇ ਵਿਜ਼ੀਟਰਾਂ ਲਈ ਟੈਕਸਪੇਅਰਸ ਜਾਗਰੂਕਤਾ ਨੂੰ ਆਕਰਸ਼ਕ ਬਣਾਉਂਦੇ ਹਨ।


ਟੈਕਸਪੇਅਰਸ ਲਾਉਂਜ ਦੇ ਕੇਂਦਰ ਵਿੱਚ ਸਥਾਪਿਤ ‘ਟ੍ਰੀ ਆਫ ਲਾਈਫ’ ਨਾਮ ਦੀ ਕਲਾਕ੍ਰਿਤੀ
ਹੋਰ ਸਹੂਲਤਾਂ ਦੇ ਨਾਲ-ਨਾਲ, ਲਾਉਂਜ ਛੇ ਹੈਲਪ ਡੈਸਕਾਂ ਰਾਹੀਂ ਟੈਕਸਪੇਅਰਸ ਲਈ ਵਿਸ਼ੇਸ਼ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:
- ਰਿਟਰਨ ਫਾਈਲ ਕਰਨਾ ਅਤੇ ਇਸ ਨਾਲ ਜੁੜੇ ਸਵਾਲ
- .ਪੈਨ ਅਤੇ ਪੈਨ ਨਾਲ ਸਬੰਧਿਤ ਸੇਵਾਵਾਂ
- ਏਆਈ ਚੈਟਬੌਟ ਦੀ ਵਰਤੋਂ
- ਸੀਪੀਜੀਆਰਏਐੱਮ ਰਾਹੀਂ ਸ਼ਿਕਾਇਤ ਨਿਵਾਰਣ
- ਅੰਤਰਰਾਸ਼ਟਰੀ ਟੈਕਸੇਸ਼ਨ
- ਸੀਨੀਅਰ ਸਿਟੀਜਨਾਂ ਲਈ ਹੈਲਪ ਡੈਸਕ, ਜਿਸ ਨੂੰ ਇਸ ਸਾਲ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ।
ਜਾਣਕਾਰੀ ਅਤੇ ਜਾਗਰੂਕਤਾ ਅਭਿਆਨਾਂ ਦੇ ਤਹਿਤ, ਵਿਭਾਗ ਨੇ ਟੈਕਸਪੇਅਰਸ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ‘ਤੇ 18 ਸੂਚਨਾਤਮਕ ਬ੍ਰੋਸ਼ਰ ਜਾਰੀ ਕੀਤੇ, ਨਾਲ ਹੀ ਇੱਕ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ਬੱਚਿਆਂ ਦੀ ਪੁਸਤਕ ਵੀ ਜਾਰੀ ਕੀਤੀ ਜੋ ਖੇਡਾਂ, ਪਹੇਲੀਆਂ ਅਤੇ ਸਵਾਲ-ਜਵਾਬ ਰਾਹੀਂ ਇਨਕਮ ਟੈਕਸ ਦੀਆਂ ਬੁਨਿਆਦੀ ਗੱਲਾਂ ਨਾਲ ਜਾਣੂ ਕਰਵਾਉਂਦੀ ਹੈ, ਜਿਸ ਨਾਲ ਅਗਲੀ ਪੀੜ੍ਹੀ ਦੇ ਵਿਚਕਾਰ ਸ਼ੁਰੂਆਤੀ ਟੈਕਸ ਜਾਗਰੂਕਤਾ ਅਤੇ ਵਿੱਤੀ ਸਾਖ਼ਰਤਾ ਨੂੰ ਹੁਲਾਰਾ ਮਿਲਦਾ ਹੈ।

****
ਕੇਟੀ/ਕੇਐੱਮਐੱਨ/ਸ਼ੀਨਮ ਜੈਨ