ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਟੀ.ਬੀ ਨਾਲ ਹੋਣ ਵਾਲੀ ਮੌਤ ਦਰ ਘਟਾਉਣ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਨੂੰ ਉਜਾਗਰ ਕੀਤਾ ਅਤੇ ਟੀ.ਬੀ. ਮੁਕਤ ਭਾਰਤ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ


ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦੱਖਣ-ਪੂਰਬੀ ਏਸ਼ੀਆ ਖੇਤਰ ਨੇ ਪੂਰੇ ਖੇਤਰ ਵਿੱਚ ਟੀ.ਬੀ. ਨਾਲ ਸਬੰਧਿਤ ਮੌਤ ਦਰ ਨੂੰ ਘਟਾਉਣ ਵਿੱਚ ਭਾਰਤ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ

ਭਾਰਤ ਨੇ 2015 ਤੋਂ ਬਾਅਦ ਟੀ.ਬੀ. ਮੌਤ ਦਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 38 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ - ਵਿਸ਼ਵ ਪੱਧਰ 'ਤੇ ਇਹ ਗਿਰਾਵਟ 35 ਪ੍ਰਤੀਸ਼ਤ ਰਹੀ: ਗਲੋਬਲ ਟੀ.ਬੀ. ਰਿਪੋਰਟ 2026

ਭਾਰਤ ਵਿੱਚ ਟੀ.ਬੀ ਦੇ ਇਲਾਜ ਦੀ ਸਫਲਤਾ ਦਰ 94 ਫੀਸਦੀ ਹੈ, ਜੋ ਕਿ ਸਟੀਕ ਜਾਂਚ, ਸਮੇਂ ਸਿਰ ਇਲਾਜ ਅਤੇ ਮਰੀਜ਼ਾਂ ਦੀ ਸੰਪੂਰਨ ਦੇਖਭਾਲ ਨੂੰ ਦਰਸਾਉਂਦੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਵਿੱਚ ਟੀਬੀ ਵਿਰੁੱਧ ਲੜਾਈ ਇੱਕ ਦੇਸ਼-ਵਿਆਪੀ ਜਨ-ਅੰਦੋਲਨ ਬਣ ਗਈ ਹੈ, ਜੋ ਤਕਨਾਲੋਜੀ, ਭਾਈਚਾਰਕ ਭਾਗੀਦਾਰੀ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ ਦੁਆਰਾ ਸੰਚਾਲਿਤ ਹੈ: ਸ਼੍ਰੀ ਜੇ.ਪੀ. ਨੱਡਾ

'ਟੀ.ਬੀ ਮੁਕਤ ਭਾਰਤ' ਅਭਿਆਨ ਤਹਿਤ 25 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਗਈ ਹੈ; 11 ਕਰੋੜ ਤੋਂ ਵੱਧ ਛਾਤੀ ਦੇ ਐਕਸ-ਰੇ (chest X-rays) ਅਤੇ 3 ਕਰੋੜ ਮੌਲੀਕਿਊਲਰ ਡਾਇਗਨੌਸਟਿਕ ਟੈਸਟ ਕੀਤੇ ਗਏ ਹਨ

ਸਘਨ ਜਾਂਚ ਮੁਹਿੰਮਾਂ ਰਾਹੀਂ, ਟੀਬੀ ਦੇ ਲਗਭਗ 15 ਲੱਖ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਸਨ (asymptomatic cases); ਇਸ ਨਾਲ ਬਿਮਾਰੀ ਦਾ ਜਲਦੀ ਪਤਾ ਲਗਾਉਣਾ ਅਤੇ ਸਮੇਂ ਸਿਰ ਇਲਾਜ ਕਰਨਾ ਸੰਭਵ ਹੋ ਸਕਿਆ

Posted On: 13 NOV 2026 2:04PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਟੀ.ਬੀ ਵਿਰੁੱਧ ਲੜਾਈ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਇਹ ਗੱਲਾਂ ਵਿਸ਼ਵ ਸਿਹਤ ਸੰਗਠਨ (WHO) ਦੀ 'ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026' ਜਾਰੀ ਹੋਣ ਤੋਂ ਬਾਅਦ ਸਾਂਝੀਆਂ ਕੀਤੀਆਂ। ਰਿਪੋਰਟ ਅਨੁਸਾਰ, 2015 ਤੋਂ ਲੈ ਕੇ ਭਾਰਤ ਵਿੱਚ ਟੀ.ਬੀ. ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 38 ਫੀਸਦੀ ਦੀ ਕਮੀ ਆਈ ਹੈ—ਇਹ ਕਮੀ ਵਿਸ਼ਵ ਪੱਧਰ 'ਤੇ ਦਰਜ ਕੀਤੀ ਗਈ 35 ਫੀਸਦੀ ਦੀ ਕਮੀ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ, ਦਵਾਈਆਂ ਪ੍ਰਤੀ ਸੰਵੇਦਨਸ਼ੀਲ (drug-sensitive) ਟੀ.ਬੀ. ਤੋਂ ਪੀੜਤ ਮਰੀਜ਼ਾਂ ਦੇ ਇਲਾਜ ਦੀ ਸਫਲਤਾ ਦਰ 94 ਫੀਸਦੀ ਤੱਕ ਪਹੁੰਚ ਗਈ ਹੈ।

ਇਨ੍ਹਾਂ ਨਤੀਜਿਆਂ ਨੂੰ ਉਤਸ਼ਾਹਜਨਕ ਦੱਸਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਸਰਕਾਰ ਦੀ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਟੀ.ਬੀ ਮਰੀਜ਼ ਇਲਾਜ ਅਤੇ ਦੇਖਭਾਲ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ 'ਟੀ.ਬੀ. ਮੁਕਤ ਭਾਰਤ' ਦੇ ਟੀਚੇ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਨ, ਭਾਈਚਾਰਕ ਸ਼ਮੂਲੀਅਤ ਨੂੰ ਵਧਾਉਣ ਅਤੇ ਮਰੀਜ਼ਾਂ ਨੂੰ ਸਰਬਪੱਖੀ ਦੇਖਭਾਲ ਪ੍ਰਦਾਨ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

 

ਭਾਰਤ ਦੀਆਂ ਪ੍ਰਾਪਤੀਆਂ ਨੂੰ ਇੱਕ ਅਹਿਮ ਮਾਨਤਾ ਦਿੰਦੇ ਹੋਏ, ਵਿਸ਼ਵ ਸਿਹਤ ਸੰਗਠਨ ਦੇ ਦੱਖਣ-ਪੂਰਬੀ ਏਸ਼ੀਆ ਖੇਤਰੀ ਦਫ਼ਤਰ (WHO-SEARO) ਨੇ ਪੂਰੇ ਖੇਤਰ ਵਿੱਚ ਟੀ.ਬੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ, WHO-SEARO ਨੇ ਕਿਹਾ, "ਭਾਰਤ, ਵਿਸ਼ਵ ਸਿਹਤ ਸੰਗਠਨ ਦੇ ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।" ਸੰਗਠਨ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਭਾਰਤ ਦੀਆਂ ਪ੍ਰਾਪਤੀਆਂ ਬਾਰੇ ਜਾਰੀ ਕੀਤੀ ਗਈ ਇੱਕ ਜਾਣਕਾਰੀ ਵੀ ਸਾਂਝੀ ਕੀਤੀ, ਜਿਸ ਦਾ ਜ਼ਿਕਰ 'ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026' ਵਿੱਚ ਕੀਤਾ ਗਿਆ ਹੈ।

 

ਆਪਣੇ ਸੰਦੇਸ਼ ਵਿੱਚ, ਸ੍ਰੀ ਨੱਡਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਵਿੱਚ ਟੀ.ਬੀ ਵਿਰੁੱਧ ਲੜਾਈ ਇੱਕ ਦੇਸ਼-ਵਿਆਪੀ ਜਨਤਕ-ਅੰਦੋਲਨ ਵਿੱਚ ਤਬਦੀਲ ਹੋ ਗਈ ਹੈ, ਜੋ ਤਕਨਾਲੋਜੀ, ਭਾਈਚਾਰਕ ਭਾਗੀਦਾਰੀ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ ਦੁਆਰਾ ਸੰਚਾਲਿਤ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਦਾ ਜਲਦੀ ਪਤਾ ਲਗਾਉਣ, ਉੱਨਤ ਜਾਂਚ ਸੁਵਿਧਾਵਾਂ, ਪੋਸ਼ਣ ਸਬੰਧੀ ਸਹਾਇਤਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਨਿਰੰਤਰ ਨਿਵੇਸ਼ ਨੇ ਟੀਬੀ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਦੇਸ਼ ਦੇ ਯਤਨਾਂ ਨੂੰ ਮਜ਼ਬੂਤ ​​ਕੀਤਾ ਹੈ।

 

'ਟੀਬੀ-ਮੁਕਤ ਭਾਰਤ' ਅਭਿਆਨ ਦੇ ਮਹੱਤਵਪੂਰਨ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਟੀਬੀ ਦੀ ਸਘਨ ਜਾਂਚ ਮੁਹਿੰਮ ਦੇ ਤਹਿਤ 25 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਸ ਪ੍ਰਕਿਰਿਆ ਦੌਰਾਨ, 11 ਕਰੋੜ ਤੋਂ ਵੱਧ ਛਾਤੀ ਦੇ ਐਕਸ-ਰੇ ਅਤੇ 3 ਕਰੋੜ ਮੌਲੀਕਿਊਲਰ (molecular) ਟੈਸਟ ਕੀਤੇ ਗਏ। ਇਨ੍ਹਾਂ ਯਤਨਾਂ ਸਦਕਾ ਕੁੱਲ 48.64 ਲੱਖ ਟੀਬੀ ਦੇ ਮਾਮਲਿਆਂ ਦਾ ਪਤਾ ਲੱਗਿਆ ਬੈ, ਜਿਨ੍ਹਾਂ ਵਿੱਚ ਲਗਭਗ 15 ਲੱਖ ਅਜਿਹੇ ਮਾਮਲੇ ਸ਼ਾਮਲ ਸਨ ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਸਨ। ਇਸ ਨਾਲ ਬਿਮਾਰੀ ਦਾ ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲੀ ਹੈ।

ਸ੍ਰੀ ਨੱਡਾ ਨੇ ਟੀਬੀ ਦੀ ਦੇਖਭਾਲ ਨੂੰ ਮਜ਼ਬੂਤ ​​ਕਰਨ ਅਤੇ ਮਰੀਜ਼ਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕਰਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਧਾਰਿਤ ਜਾਂਚ ਪ੍ਰਣਾਲੀਆਂ, 'ਨਿਕਸ਼ੈ ਪੋਸ਼ਣ ਯੋਜਨਾ' ਤਹਿਤ ਦਿੱਤੀ ਜਾਣ ਵਾਲੀ ਪੋਸ਼ਣ ਸਬੰਧੀ ਸਹਾਇਤਾ ਅਤੇ 'ਨਿਕਸ਼ੈ ਮਿਤ੍ਰ' ਦੇ ਸਮਰਪਿਤ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀਆਂ ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੀਆਂ ਹਨ ਕਿ ਟੀ.ਬੀ ਦਾ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਟੀ.ਬੀ. ਮੁਕਤ ਭਾਰਤ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਲੋਕਾਂ ਦੀ ਨਿਰੰਤਰ ਭਾਗੀਦਾਰੀ ਅਤੇ ਸਮੂਹਿਕ ਯਤਨ ਬਹੁਤ ਮਹੱਤਵਪੂਰਨ ਬਣੇ ਰਹਿਣਗੇ।

 

'ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026'ਦੇ  ਅਨੁਸਾਰ, ਭਾਰਤ ਵਿੱਚ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਅਨੁਮਾਨਿਤ ਦਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਪ੍ਰਤੀ 1,00,000 ਆਬਾਦੀ ਪਿੱਛੇ ਮੌਤਾਂ ਦੀ ਗਿਣਤੀ 2015 ਵਿੱਚ 28 ਸੀ, ਜੋ 2025 ਵਿੱਚ ਘਟ ਕੇ 18 ਰਹਿ ਗਈ ਹੈ। ਇਸ ਤੋਂ ਇਲਾਵਾ, 'ਦਵਾਈਆਂ ਪ੍ਰਤੀ ਸੰਵੇਦਨਸ਼ੀਲ' (drug-sensitive) ਟੀਬੀ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ 94 ਫੀਸਦੀ ਸਫਲਤਾ ਦਰ ਇਹ ਦਰਸਾਉਂਦੀ ਹੈ ਕਿ 'ਰਾਸ਼ਟਰੀ ਟੀਬੀ ਦਾ ਖਾਤਮਾ ਪ੍ਰੋਗਰਾਮ' ਦੇ ਤਹਿਤ ਬਿਮਾਰੀ ਦੀ ਪਛਾਣ, ਇਲਾਜ ਮੁਹੱਈਆ ਕਰਵਾਉਣ, ਮਰੀਜ਼ਾਂ ਦੀ ਨਿਯਮਿਤ ਨਿਗਰਾਨੀ ਅਤੇ ਵਿਆਪਕ ਸਹਾਇਤਾ ਸੇਵਾਵਾਂ ਵਿੱਚ ਸੁਧਾਰ ਹੋਇਆ ਹੈ।

ਭਾਰਤ ਵਿੱਚ ਇਹ ਤਰੱਕੀ ਮੁੱਖ ਤੌਰ 'ਤੇ ਟੀ.ਬੀ ਦੇ ਮਾਮਲਿਆਂ ਦੀ ਸਰਗਰਮ ਖੋਜ, ਤਕਨਾਲੋਜੀ-ਅਧਾਰਿਤ ਜਾਂਚ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ 'ਤੇ ਕੇਂਦ੍ਰਿਤ ਲਗਾਤਾਰ ਯਤਨਾਂ ਸਦਕਾ ਸੰਭਵ ਹੋਈ ਹੈ। ਦਸੰਬਰ 2024 ਵਿੱਚ ਸ਼ੁਰੂ ਕੀਤਾ ਗਿਆ 'ਟੀ.ਬੀ. ਮੁਕਤ ਭਾਰਤ' ਅਭਿਆਨ, ਪੂਰੇ ਦੇਸ਼ ਵਿੱਚ ਫੈਲਾਏ ਜਾਣ ਤੋਂ ਪਹਿਲਾਂ, ਸ਼ੁਰੂਆਤੀ ਪੜਾਅ ਵਿੱਚ 100 ਦਿਨਾਂ ਦੀ ਇੱਕ ਵਿਸ਼ੇਸ਼ ਮੁਹਿੰਮ ਵਜੋਂ ਚਲਾਇਆ ਗਿਆ ਸੀ। ਇਸ ਪਹਿਲਕਦਮੀ ਨੇ ਕਮਜ਼ੋਰ ਅਤੇ ਉੱਚ-ਜੋਖਮ ਵਾਲੇ ਵਰਗਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ​​ਕੀਤਾ ਹੈ। ਇਸ ਤੋਂ ਇਲਾਵਾ, ਮਾਰਚ 2026 ਵਿੱਚ ਸ਼ੁਰੂ ਕੀਤੀ ਗਈ ਇੱਕ ਹੋਰ ਵਿਸ਼ੇਸ਼ ਮੁਹਿੰਮ ਰਾਹੀਂ, ਬਿਮਾਰੀ ਦੀ ਜਲਦੀ ਪਛਾਣ ਕਰਨ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

 

ਬਿਨਾ ਲੱਛਣ ਵਾਲੇ 1.497 ਲੱਖ ਟੀਬੀ ਕੇਸਾਂ ਦੀ ਪਛਾਣ ਖਾਸ ਤੌਰ 'ਤੇ ਮਹੱਤਵਪੂਰਨ ਹੈ। ਇਹ ਉਹਨਾਂ ਵਿਅਕਤੀਆਂ ਵਿੱਚ ਸੰਕ੍ਰਮਣ ਦਾ ਪਤਾ ਲਗਾਉਣ ਵਿੱਚ ਸਰਗਰਮ ਸਕ੍ਰੀਨਿੰਗ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦੀ ਹੈ ਜੋ ਬਿਮਾਰੀ ਦੇ ਖਾਸ ਲੱਛਣਾਂ ਨੂੰ ਪ੍ਰਦਰਸ਼ਿਤ ਨਹੀਂ ਕਰਦੇ ਹਨ। ਜਲਦੀ ਪਤਾ ਲਗਾਉਣ ਨਾਲ ਇਲਾਜ ਦੀ ਸਮੇਂ ਸਿਰ ਸ਼ੁਰੂਆਤ ਸੰਭਵ ਹੋ ਜਾਂਦੀ ਹੈ, ਜਿਸ ਨਾਲ ਬਿਮਾਰੀ ਦੇ ਗੰਭੀਰ ਰੂਪ ਵਿੱਚ ਵਧਣ ਦੇ ਜੋਖਮ ਨੂੰ ਘਟਾਇਆ ਜਾਂਦਾ ਹੈ ਅਤੇ ਹੋਰ ਪ੍ਰਸਾਰਣ ਨੂੰ ਸੀਮਤ ਕੀਤਾ ਜਾਂਦਾ ਹੈ।

 

ਏਆਈ-ਸੰਚਾਲਿਤ ਪੋਰਟੇਬਲ ਡਿਜੀਟਲ ਚੈਸਟ ਐਕਸ-ਰੇ, ਰੈਪਿਡ ਮੌਲੀਕਿਉਲਰ ਡਾਇਗਨੌਸਟਿਕ ਤਕਨਾਲੋਜੀਆਂ ਅਤੇ 'ਨਿਕਸ਼ੈ' ਡਿਜੀਟਲ ਪਲੈਟਫਾਰਮ ਸ਼ਾਮਲ ਹਨ - ਨੇ ਟੀਬੀ ਸਕ੍ਰੀਨਿੰਗ, ਨਿਦਾਨ ਅਤੇ ਇਲਾਜ ਨਿਗਰਾਨੀ ਦੀ ਪ੍ਰਭਾਵਸ਼ੀਲਤਾ ਨੂੰ ਵਧਾਇਆ ਹੈ। ਇਨ੍ਹਾਂ ਯਤਨਾਂ ਨੂੰ 'ਨਿਕਸ਼ੈ ਪੋਸ਼ਣ ਯੋਜਨਾ' ਅਧੀਨ ਪ੍ਰਦਾਨ ਕੀਤੇ ਗਏ ਪੋਸ਼ਣ ਸਹਾਇਤਾ ਅਤੇ 'ਨਿਕਸ਼ੈ ਮਿਤ੍ਰ' ਪਹਿਲਕਦਮੀ ਰਾਹੀਂ ਭਾਈਚਾਰਕ ਸਹਾਇਤਾ ਦੁਆਰਾ ਹੋਰ ਮਜ਼ਬੂਤ ​​ਕੀਤਾ ਜਾਂਦਾ ਹੈ। ਇਕੱਠੇ ਮਿਲ ਕੇ, ਇਹ ਉਪਾਅ ਟੀਬੀ ਦੇ ਇਲਾਜ ਅਧੀਨ ਵਿਅਕਤੀਆਂ ਦੀਆਂ ਵਿਆਪਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ।

 

ਭਾਈਚਾਰਕ ਭਾਗੀਦਾਰੀ ਭਾਰਤ ਦੀ ਟੀਬੀ ਦੇ ਖਾਤਮੇ ਦੀ ਰਣਨੀਤੀ ਦੀ ਇੱਕ ਮੁੱਖ ਵਿਸ਼ੇਸ਼ਤਾ ਬਣ ਕੇ ਉੱਭਰੀ ਹੈ। ਸਾਲ 2025 ਵਿੱਚ, 67,933 ਗ੍ਰਾਮ ਪੰਚਾਇਤਾਂ ਨੂੰ ਟੀ.ਬੀ ਮੁਕਤ ਐਲਾਨਿਆ ਗਿਆ, ਜੋ ਇਸ ਰਾਸ਼ਟਰੀ ਮੁਹਿੰਮ ਵਿੱਚ ਜ਼ਮੀਨੀ ਪੱਧਰ 'ਤੇ ਵਧਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ। JOSH  (Joint Outreach and Social Mobilization) ਟੀਮ ਇਸ ਪਹਿਲਕਦਮੀ ਰਾਹੀਂ ਭਾਈਚਾਰਕ ਸ਼ਮੂਲੀਅਤ ਨੂੰ ਵੀ ਵਧਾਇਆ ਜਾ ਰਿਹਾ ਹੈ। ਇਹ ਉਪਰਾਲਾ ਸਰਕਾਰੀ ਅਧਿਕਾਰੀਆਂ, ਨੈਸ਼ਨਲ ਕੈਡੇਟ ਕੋਰ (NCC) ਦੇ ਕੈਡੇਟਾਂ ਅਤੇ 'ਮਾਈ ਭਾਰਤ' (My Bharat) ਦੇ ਵਲੰਟੀਅਰਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ, ਤਾਂ ਜੋ ਸਥਾਨਕ ਪੱਧਰ 'ਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਲੋਕਾਂ ਤੱਕ ਪਹੁੰਚ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

ਟੀ.ਬੀ ਨੂੰ ਖਤਮ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਇਸ ਤੱਥ ਤੋਂ ਵੀ ਸਪਸ਼ਟ ਹੁੰਦੀ ਹੈ ਕਿ ਇਸ ਪ੍ਰੋਗਰਾਮ ਲਈ ਲੋੜੀਂਦੇ ਕੁੱਲ ਫੰਡਾਂ ਦਾ 96 ਫੀਸਦੀ ਹਿੱਸਾ ਘਰੇਲੂ ਸਰੋਤਾਂ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ। ਇਹ ਟੀਬੀ ਦੇ ਖਾਤਮੇ ਲਈ ਦੇਸ਼ ਦੇ ਨਿਰੰਤਰ ਨਿਵੇਸ਼ ਅਤੇ ਰਾਸ਼ਟਰੀ ਪੱਧਰ 'ਤੇ ਮਜ਼ਬੂਤ ​​ਵਚਨਬੱਧਤਾ ਨੂੰ ਦਰਸਾਉਂਦਾ ਹੈ।

 

WHO-SEARO ਦੁਆਰਾ ਭਾਰਤ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾਣੀ ਅਤੇ 'ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026' ਦੇ ਨਤੀਜੇ, ਟੀ.ਬੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਅਤੇ ਇਸ ਬਿਮਾਰੀ ਵਿਰੁੱਧ ਖੇਤਰੀ ਤੇ ਵਿਸ਼ਵ ਪੱਧਰੀ ਯਤਨਾਂ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦੇ ਹਨ। ਇਹ ਤਰੱਕੀ ਸਿਹਤ ਸੰਭਾਲ ਸੇਵਾਵਾਂ ਤੱਕ ਬਿਹਤਰ ਪਹੁੰਚ, ਵਿਗਿਆਨਕ ਨਵੀਨਤਾ, ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਭਾਈਚਾਰੇ ਦੀ ਸਰਗਰਮ ਸ਼ਮੂਲੀਅਤ ਦੇ ਸਾਂਝੇ ਪ੍ਰਭਾਵ ਦਾ ਨਤੀਜਾ ਹੈ।

 

ਇਨ੍ਹਾਂ ਪ੍ਰਾਪਤੀਆਂ ਨੂੰ ਅਧਾਰ ਬਣਾਉਂਦੇ ਹੋਏ, ਭਾਰਤ ਸਰਕਾਰ ਟੀ.ਬੀ ਦੀ ਰੋਕਥਾਮ, ਜਲਦੀ ਪਛਾਣ, ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ, ਪੋਸ਼ਣ ਸਬੰਧੀ ਸਹਾਇਤਾ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਹੋਰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਿਹਤ ਸੰਭਾਲ ਪੇਸ਼ੇਵਰਾਂ, ਵਿਕਾਸ ਭਾਈਵਾਲਾਂ ਅਤੇ ਨਾਗਰਿਕਾਂ ਦੀ ਸਮੂਹਿਕ ਭਾਗੀਦਾਰੀ ਸਦਕਾ, ਭਾਰਤ ਟੀਬੀ-ਮੁਕਤ ਰਾਸ਼ਟਰ' ਦੇ ਟੀਚੇ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ।

 

ਟੀਬੀ ਹਾਰੇਗਾ, ਦੇਸ਼ ਜੀਤੇਗਾ!

*****

ਐੱਸਆਰ/ ਬਲਜੀਤ ਸਿੰਘ

HFW/HFM-WHO Lauds India’s TB Elimination Efforts/13 November 2026/1


(Release ID: 2335947) ਵਿਜ਼ੀਟਰ ਕਾਊਂਟਰ : 2