Posted On:
12 NOV 2026 8:13AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ਨੂੰ ਦਰਸਾਇਆ ਹੈ ਕਿ ਨੇਕ ਲੋਕ ਹਮੇਸ਼ਾ ਦੂਜਿਆਂ ਦੇ ਭਲੇ ਲਈ ਸਮਰਪਿਤ ਰਹਿੰਦੇ ਹਨ ਅਤੇ ਬਿਨਾਂ ਕਿਸੇ ਉਮੀਦ ਦੇ ਨਿਰਸਵਾਰਥ ਭਾਵਨਾ ਨਾਲ ਕੰਮ ਕਰਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦੈਵੀ ਰਤਨ ਆਪਣੇ ਖ਼ੁਦ ਦੇ ਪ੍ਰਕਾਸ਼ ਨਾਲ ਚਮਕਦੇ ਰਹਿੰਦੇ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
"अपेक्षन्ते न च स्नेहं न पात्रं न दशान्तरम्।
सदा लोकहिते युक्ता रत्नदीपा इवोत्तमाः।।"
ਨੇਕ ਲੋਕ ਹਮੇਸ਼ਾ ਦੂਜਿਆਂ ਦੇ ਭਲੇ ਲਈ ਸਮਰਪਿਤ ਰਹਿੰਦੇ ਹਨ। ਆਪਣੇ ਨਿਰਸਵਾਰਥ ਯਤਨਾਂ ਵਿੱਚ ਉਹ ਨਾ ਤਾਂ ਕਿਸੇ ਤਰ੍ਹਾਂ ਦੇ ਪਿਆਰ ਜਾਂ ਬਦਲੇ ਦੀ ਉਮੀਦ ਰੱਖਦੇ ਹਨ ਅਤੇ ਨਾ ਹੀ ਇਸ ਗੱਲ ਦੀ ਚਿੰਤਾ ਕਰਦੇ ਹਨ ਕਿ ਸਹਾਇਤਾ ਪਾਉਣ ਵਾਲਾ ਵਿਅਕਤੀ ਇਸ ਲਈ ਯੋਗ ਹੈ ਜਾਂ ਹਾਲਾਤ ਕਿਹੋ ਜਿਹੇ ਹਨ। ਉਹ ਦੈਵੀ ਰਤਨਾਂ ਜਿਹੇ ਹੁੰਦੇ ਹਨ, ਜੋ ਆਪਣੇ ਪ੍ਰਕਾਸ਼ ਨਾਲ ਖ਼ੁਦ ਚਮਕਦੇ ਰਹਿੰਦੇ ਹਨ।
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ