ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਪ੍ਰਗਤੀਸ਼ੀਲ ਦੇਸ਼ ਦੀ ਸਮਰੱਥਾ ਅਤੇ ਸ਼ਕਤੀ ਦੇ ਆਧਾਰ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 11 NOV 2026 8:39AM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਉਜਾਗਰ ਕੀਤਾ ਕਿ ਇੱਕ ਪ੍ਰਗਤੀਸ਼ੀਲ ਰਾਸ਼ਟਰ ਦੀ ਸ਼ਕਤੀ ਅਤੇ ਸਮਰੱਥਾ ਦਾ ਆਧਾਰ ਤਪੱਸਿਆ, ਧਾਰਮਿਕ ਨੇਮਾਂ ਅਤੇ ਸਰਬੱਤ ਦੇ ਭਲੇ ਦੀ ਭਾਵਨਾ ’ਤੇ ਟਿਕਿਆ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ਪੋਸਟ ’ਤੇ ਲਿਖਿਆ : 

"भद्रमिच्छन्त ऋषयः स्वर्विदस्तपो दीक्षामुपनिषेदुग्रे।

ततो राष्ट्रं बलमोजश्च जातं तदस्मै देवा उपसन्नमनतु॥"

ਜਿਹੜੇ ਰਿਸ਼ੀ-ਮੁਨੀ ਸਭ ਦੀ ਭਲਾਈ ਦੀ ਕਾਮਨਾ ਕਰਦੇ ਸਨ ਅਤੇ ਸਵਰਗ ਦੇ ਭੇਦਾਂ ਦੇ ਜਾਣਕਾਰ ਸਨ, ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਧਾਰਮਿਕ ਨੇਮਾਂ ਵਿੱਚ ਸਮਰਪਿਤ ਕੀਤਾ। ਇਸੇ ਤਪੱਸਿਆ ਅਤੇ ਧਾਰਮਿਕ ਨੇਮਾਂ ਦੇ ਸਿੱਟੇ ਵਜੋਂ ਰਾਸ਼ਟਰ ਦੀ ਸ਼ਕਤੀ ਅਤੇ ਸਮਰੱਥਾ ਹੌਂਦ ਵਿੱਚ ਆਈ। ਅਜਿਹੇ ਪ੍ਰਗਤੀਸ਼ੀਲ ਰਾਸ਼ਟਰ ਅਤੇ ਉਸ ਦੀ ਸ਼ਕਤੀ ਨੂੰ ਸਾਰੇ ਦੇਵਤੇ ਵੀ ਨਮਨ ਕਰਦੇ ਹਨ। 

***********

ਐਮ.ਜੇ.ਪੀ.ਐਸ./ਐਸ.ਐਸ./ਪੀ.ਆਰ.ਕੇ.


(Release ID: 2334959) ਵਿਜ਼ੀਟਰ ਕਾਊਂਟਰ : 9