ਰੇਲ ਮੰਤਰਾਲਾ
azadi ka amrit mahotsav

ਰੇਲ ਮੰਤਰਾਲੇ ਨੇ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸਾਲ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਕੀਤੀ


ਚਾਰ ਪੜਾਵਾਂ ਵਿੱਚ ਆਯੋਜਿਤ ਇਸ ਸਮਾਗਮ ਤਹਿਤ ਸਮੂਹਿਕ ਗਾਇਨ, ਲੇਖ ਮੁਕਾਬਲਾ, ਕੁਇਜ਼ ਅਤੇ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ

Posted On: 05 NOV 2026 7:59PM by PIB Chandigarh

ਰੇਲ ਮੰਤਰਾਲੇ ਨੇ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਸਾਲ ਭਰ ਦੇ ਸਮਾਗਮਾਂ ਦੇ ਚੌਥੇ ਪੜਾਅ (ਸਮਾਪਤੀ ਹਫ਼ਤਾ, 1-7 ਨਵੰਬਰ, 2026) ਦੇ ਤਹਿਤ ਅੱਜ ਰੇਲ ਭਵਨ ਵਿਖੇ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ, ਬੋਰਡ  ਦੇ ਮੈਂਬਰ, ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਰੇਲਵੇ ਅਧਿਕਾਰੀ ਮੌਜੂਦ ਸਨ।

ਸਾਲ ਭਰ ਚੱਲੇ ਇਸ ਸਮਾਗਮ ਨੂੰ ਰਾਸ਼ਟਰੀ ਗੀਤ ਨਾਲ ਜੁੜੀ ਰਾਸ਼ਟਰੀ ਏਕਤਾ, ਦੇਸ਼ ਭਗਤੀ ਅਤੇ ਭਾਰਤ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਵੱਖ ਵੱਖ ਗਤੀਵਿਧੀਆਂ ਦੀ ਲੜੀ ਰਾਹੀਂ ਚਾਰ ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ।

ਪਹਿਲਾ ਪੜਾਅ: ਵੰਦੇ ਮਾਤਰਮ ਦਾ ਸਮੂਹਿਕ ਗਾਇਨ

ਪਹਿਲੇ ਪੜਾਅ ਦੀ ਸ਼ੁਰੂਆਤ 7 ਨਵੰਬਰ 2025 ਨੂੰ ਰੇਲ ਭਵਨ ਦੇ ਕਾਨਫ਼ਰੰਸ ਹਾਲ ਵਿੱਚ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਨਾਲ ਹੋਈ। ਇਸ ਸਮਾਗਮ ਵਿੱਚ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਮੌਜੂਦ ਸਨ।

ਦੂਜਾ ਪੜਾਅ: ਲੇਖ ਮੁਕਾਬਲਾ

22 ਜਨਵਰੀ 2026 ਨੂੰ ਰੇਲਵੇ ਬੋਰਡ ਵਿਖੇ “ਵੰਦੇ ਮਾਤਰਮ: ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ” ਵਿਸ਼ੇ ’ਤੇ ਇੱਕ ਲੇਖ ਮੁਕਾਬਲਾ ਆਯੋਜਿਤ ਕੀਤਾ ਗਿਆ, ਜਿਸ ਨੇ ਭਾਗੀਦਾਰਾਂ ਨੂੰ ਰਾਸ਼ਟਰੀ ਗੀਤ ਦੀ ਮਹੱਤਤਾ ਅਤੇ ਏਕਤਾ ਦੇ ਸੰਦੇਸ਼ ’ਤੇ ਵਿਚਾਰ ਕਰਨ ਦਾ ਮੌਕਾ ਦਿੱਤਾ । 

ਤੀਜਾ ਪੜਾਅ: ਕੁਇਜ਼ ਮੁਕਾਬਲਾ ਅਤੇ ਤਿਰੰਗਾ ਰੈਲੀ

ਵੰਦੇ ਮਾਤਰਮ ਦੇ 150 ਸਾਲਾਂ ਦੇ ਸਫ਼ਰ ’ਤੇ ਆਧਾਰਿਤ ਇੱਕ ਕੁਇਜ਼ ਮੁਕਾਬਲਾ 10 ਅਗਸਤ 2026 ਨੂੰ ਰੇਲਵੇ ਬੋਰਡ ਵਿੱਚ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਹੀ ਰੇਲ ਭਵਨ ਕੰਪਲੈਕਸ ਵਿੱਚ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੀ ਅਗਵਾਈ ਵਿੱਚ ਇੱਕ ਤਿਰੰਗਾ ਰੈਲੀ ਵੀ ਕੱਢੀ ਗਈ। ਇਸ ਰੈਲੀ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ.ਈ.ਓ. ਸ਼੍ਰੀ ਸਤੀਸ਼ ਕੁਮਾਰ, ਬੋਰਡ ਦੇ ਮੈਂਬਰਾਂ, ਡਾਇਰੈਕਟਰ ਜਨਰਲਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਚੌਥਾ ਪੜਾਅ: ਜੇਤੂਆਂ ਦਾ ਸਨਮਾਨ ਅਤੇ ਸਮਾਪਤੀ ਸਮਾਰੋਹ

5 ਨਵੰਬਰ 2026 ਨੂੰ ਹੋਏ ਸਮਾਗਮ ਦੌਰਾਨ, ਦੂਜੇ ਪੜਾਅ ਵਿੱਚ ਆਯੋਜਿਤ ਲੇਖ ਮੁਕਾਬਲੇ ਅਤੇ ਤੀਜੇ ਪੜਾਅ ਵਿੱਚ ਆਯੋਜਿਤ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਅਤੇ ਯੋਗਤਾ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।

ਸਾਲ ਭਰ ਚੱਲੇ ਸਮਾਗਮਾਂ ਦੌਰਾਨ ਵੱਖ-ਵੱਖ ਸਮਾਗਮਾਂ ਦੇ ਸਫ਼ਲ ਆਯੋਜਨ ਵਿੱਚ ਯੋਗਦਾਨ ਪਾਉਣ ਲਈ ਰੇਲਵੇ ਬੋਰਡ ਸਭਿਆਚਾਰਕ ਸਮੂਹ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਨੂੰ ਇਨਾਮ ਦੇ ਨਾਲ-ਨਾਲ ਯੋਗਤਾ ਦਾ ਸਰਟੀਫਿਕੇਟ ਵੀ ਦਿੱਤੇ ਗਏ ।

ਵੰਦੇ ਮਾਤਰਮ ਦੀ ਭਾਵਨਾ ਏਕਤਾ, ਸਮਰਪਣ ਅਤੇ ਸਮੂਹਿਕ ਯਤਨਾਂ ਦੇ ਮੁੱਲਾਂ ਨੂੰ ਲਗਾਤਾਰ ਪ੍ਰੇਰਿਤ ਕਰਦੀ ਰਹਿੰਦੀ ਹੈ। ਇਹ ਮੁੱਲ ਭਾਰਤੀ ਰੇਲਵੇ ਦੇ ਕੰਮਕਾਜ ਵਿੱਚ ਵੀ ਝਲਕਦੇ ਹਨ। ਇਸ ਸਮਾਗਮ ਨੇ ਰੇਲਵੇ ਅਧਿਕਾਰੀਆਂ ਦੀ ਉਸ ਵਚਨਬੱਧਤਾ ਨੂੰ ਮੁੜ ਦੁਹਰਾਇਆ ਜਿਸ ਤਹਿਤ ਉਹ ਪੂਰੀ ਲਗਨ, ਇਮਾਨਦਾਰੀ ਅਤੇ ਕੁਸ਼ਲਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਭਾਰਤੀ ਰੇਲ ਨੂੰ ਨਵੀਂਆਂ ਉਚਾਈਆਂ ’ਤੇ ਲੈ ਜਾਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਵੰਸ਼ਿਤਾ ਜੈਸਵਾਲ


(Release ID: 2333514) ਵਿਜ਼ੀਟਰ ਕਾਊਂਟਰ : 2