Posted On:
01 NOV 2026 7:41PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ 258 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇ ਹੀ ਦਿਨ 1966 ਵਿੱਚ ਚੰਡੀਗੜ੍ਹ ਦੀ ਸਥਾਪਨਾ ਹੋਈ, ਹਰਿਆਣਾ ਦੀ ਸਥਾਪਨਾ ਹੋਈ, ਚੰਡੀਗੜ੍ਹ ਪੁਲਿਸ ਦੀ ਸ਼ੁਰੂਆਤ ਹੋਈ ਅਤੇ ਅੱਜ ਦੇ ਹੀ ਦਿਨ ਚੰਡੀਗੜ੍ਹ ਪੁਲਿਸ ਨੂੰ ਰਾਸ਼ਟਰਪਤੀ ਨਿਸ਼ਾਨ ਮਿਲਿਆ ਹੈ। 1966 ਤੋਂ ਲੈ ਕੇ 2026 ਤੱਕ ਦੀ 60 ਵਰ੍ਹਿਆਂ ਦੀ ਯਾਤਰਾ ਵਿੱਚ ਪੂਰੇ ਦੇਸ਼ ਵਿੱਚ ਵੀ ਸ਼ਹਿਰੀ ਯੋਜਨਾਬੰਦੀ (ਨਗਰੀਯ ਰਚਨਾ) ਦੇ ਖੇਤਰ ਵਿੱਚ ਚੰਡੀਗੜ੍ਹ ਦੀ ਚਰਚਾ ਹੁੰਦੀ ਹੈ। ਇੱਕ ਤਰ੍ਹਾਂ ਨਾਲ ਪੂਰੇ ਉੱਤਰ ਭਾਰਤ ਵਿੱਚ ਚੰਡੀਗੜ੍ਹ ਦੀ ਪ੍ਰਵਾਨਗੀ ਆਤਮਾ ਦੀ ਤਰ੍ਹਾਂ ਹੈ ਅਤੇ ਅੱਜ ਇੱਥੇ 258 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਸਿੱਖਿਆ, ਸਿਹਤ, ਨਿਆਂ, ਪ੍ਰਸ਼ਾਸਨ, ਖੋਜ ਅਤੇ ਨਵੀਨਤਾ ਨਾਲ ਜੁੜੇ 258 ਕਰੋੜ ਰੁਪਏ ਦੇ ਕੰਮਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। 68 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ-ਯੂ ਬੱਸ ਡਿਪੋ ਦੀ ਸ਼ੁਰੂਆਤ ਹੋ ਰਹੀ ਹੈ। 68 ਕਰੋੜ ਰੁਪਏ ਦੀ ਲਾਗਤ ਨਾਲ ਟਾਈਪ-3 ਮਕਾਨ ਪੁਲਿਸ ਬਲਾਂ ਦੀ ਰਿਹਾਇਸ਼ ਲਈ ਬਣੇ ਹਨ। 2029 ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਰਿਹਾਇਸ਼ੀ ਸੰਤੁਸ਼ਟੀ ਦਰ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਹੋਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 15 ਵਰ੍ਹਿਆਂ ਤੋਂ ਵਿਰੋਧੀ ਧਿਰ ਚੋਣਾਂ ਹਾਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਇੱਕ ਨਵਾਂ ਤਰੀਕਾ ਲੱਭਿਆ ਹੈ, ਮੌਕ ਪਾਰਲੀਮੈਂਟ ਕਰਨ ਦਾ। ਝੂਠ ਬੋਲਣਾ, ਅਰਾਜਕਤਾ ਫੈਲਾਉਣਾ, ਨਕਾਰਾਤਮਕਤਾ ਫੈਲਾਉਣਾ, ਸੰਸਦ ਨਾ ਚੱਲਣ ਦੇਣਾ, ਸੰਸਦ ਦੇ ਮੁੱਦਿਆਂ ਨੂੰ ਸੜਕ ‘ਤੇ ਲਿਆ ਕੇ ਹੰਗਾਮਾ ਕਰਨਾ, ਜੇਕਰ ਇਹੋ ਉਨ੍ਹਾਂ ਦੀ ਫ਼ਿਤਰਤ ਰਹੀ, ਤਾਂ ਅਗਲੇ 5 ਸਾਲ ਫਿਰ ਇੱਕ ਵਾਰ ਉਨ੍ਹਾਂ ਨੂੰ ਵਿਰੋਧੀ ਧਿਰ ਵਿੱਚ ਹੀ ਬੈਠਣਾ ਪਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇਸ਼ ਨੂੰ ਦਿਨ-ਦੁਗਣੀ ਰਾਤ-ਚੌਗੁਣੀ ਤਰੱਕੀ ਨਾਲ ਅੱਗੇ ਵਧਾ ਰਹੇ ਹਨ। ਧਾਰਾ 370 ਖ਼ਤਮ ਹੋ ਗਈ, ਨਕਸਲਵਾਦ ਖ਼ਤਮ ਹੋ ਗਿਆ, ਤਿੰਨ ਤਲਾਕ ਖ਼ਤਮ ਹੋ ਗਿਆ ਅਤੇ ਹੁਣ 31 ਦਸੰਬਰ, 2029 ਤੱਕ ਪੰਜਾਬ ਸਮੇਤ ਪੂਰੇ ਦੇਸ਼ ਨੂੰ ਅਸੀਂ ਨਸ਼ਾ-ਮੁਕਤ ਬਣਾ ਕੇ ਰਹਾਂਗੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਜੀ ਇਨਫ੍ਰਾਸਟ੍ਰਕਚਰ ਬਣਾ ਰਹੇ ਹਨ। ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਸਭ ਤੋਂ ਉੱਚਾ ਓਵਰਬ੍ਰਿਜ, ਸਭ ਤੋਂ ਲੰਬਾ ਪੁਲ, ਇਹ ਸਭ ਅੱਜ ਭਾਰਤ ਵਿੱਚ ਬਣ ਰਹੇ ਹਨ। 11 ਲੱਖ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਦੇ ਕੰਮ ਹੋ ਰਹੇ ਹਨ। ਹਰ ਗਰੀਬ ਦੇ ਘਰ ਵਿੱਚ ਬਿਜਲੀ, ਹਰ ਗਰੀਬ ਦੇ ਘਰ ਵਿੱਚ ਪਖਾਨੇ ਹਨ, ਹਰ ਗਰੀਬ ਦੇ ਘਰ ਵਿੱਚ bank account ਪਹੁੰਚਿਆ, ਹਰ ਗਰੀਬ ਨੂੰ ਹਰ ਮਹੀਨੇ, ਪ੍ਰਤੀ ਵਿਅਕਤੀ 5 ਕਿੱਲੋ ਅਨਾਜ ਮੁਫ਼ਤ ਵਿੱਚ ਮਿਲ ਰਿਹਾ ਹੈ। ਬੱਚਿਆਂ ਲਈ ਸਕੂਲ ਖੁੱਲ੍ਹ ਰਹੇ ਹਨ ਅਤੇ ਵਿਰੋਧੀ ਨੇਤਾ ਸੰਸਦ ਨਹੀਂ ਚੱਲਣ ਦਿੰਦੇ ਤਾਂ ਜੋ ਮਾਵਾਂ-ਭੈਣਾਂ ਨੂੰ 33% ਰਾਖਵਾਂਕਰਣ ਨਾ ਮਿਲੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਭਾਰਤ ਦੀ ਨਾਰੀ ਸ਼ਕਤੀ ਨੂੰ 33% ਰਾਖਵਾਂਕਰਣ ਦੇ ਕੇ ਰਹਿਣਗੇ, ਇਹ ਸਾਡਾ ਸੰਕਲਪ ਹੈ। ਦੇਸ਼ ਦੀ ਜਨਤਾ ਇਹ ਸਭ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ। ਕੌਣ ਦੇਸ਼ ਨੂੰ ਸੁਰੱਖਿਅਤ ਬਣਾ ਰਿਹਾ ਹੈ, ਕੌਣ ਦੇਸ਼ ਨੂੰ ਵਿਕਸਿਤ ਬਣਾ ਰਿਹਾ ਹੈ, ਕੌਣ ਦੇਸ਼ ਵਿੱਚ ਇਨੋਵੇਸ਼ਨ (innovation) ਲੈ ਕੇ ਆਇਆ ਹੈ, ਕੌਣ ਨਵੀਂ ਸਿੱਖਿਆ ਨੀਤੀ ਲੈ ਕੇ ਆਇਆ ਹੈ, ਕੌਣ ਦੇਸ਼ ਨੂੰ ਆਰਥਿਕ ਤੌਰ ‘ਤੇ ਖੁਸ਼ਹਾਲ ਬਣਾ ਰਿਹਾ ਹੈ।
*****
ਆਰਕੇ/ਆਰਆਰ/ਪੀਐੱਸ/ਪੀਆਰ/ਏਕੇ