ਸਿੱਖਿਆ ਮੰਤਰਾਲਾ
azadi ka amrit mahotsav

ਸਕੂਲ ਸਿੱਖਿਆ ਲਈ ਵਿਦਿਆਂਜਲੀ ਰਾਹੀਂ ਰਾਸ਼ਟਰੀ ਸੀਐੱਸਆਰ ਕਾਨਫਰੰਸ ਦਾ ਆਯੋਜਨ

Posted On: 31 OCT 2026 7:37PM by PIB Chandigarh

ਕਾਨਫਰੰਸ ਵਿੱਚ ਸਕੂਲ ਸਰੋਤਾਂ ਨੂੰ ਮਜ਼ਬੂਤ ​​ਕਰਨ ਵਿੱਚ ਕਾਰਪੋਰੇਟ ਭਾਈਵਾਲੀ ਦੀ ਭੂਮਿਕਾ ਨੂੰ ਉਜਾਗਰ ਕੀਤਾ

ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧੀਨ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (DoSEL) ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਵਿਦਿਆਂਜਲੀ-ਇੱਕ ਸਕੂਲ ਵਲੰਟੀਅਰ ਪ੍ਰੋਗਰਾਮ-ਰਾਹੀਂ ਸਕੂਲ ਸਿੱਖਿਆ ਲਈ ਰਾਸ਼ਟਰੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਕਾਨਫਰੰਸ ਦਾ ਆਯੋਜਨ ਕੀਤਾ । ਇਸ ਕਾਨਫਰੰਸ ਦਾ ਉਦੇਸ਼ ਸਕੂਲ ਸਿੱਖਿਆ ਵਿੱਚ ਪਰਿਵਰਤਨ ਲਿਆਉਣ ਲਈ ਸੀਐੱਸਆਰ (CSR) ਦੀ ਪ੍ਰਭਾਵਸ਼ਾਲੀ ਵਰਤੋਂ ਲਈ ਸਰਕਾਰ, ਕਾਰਪੋਰੇਟ ਸੰਗਠਨਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ​​ਕਰਨਾ ਸੀ।

ਕਾਨਫਰੰਸ ਦਾ ਇੱਕ ਮਹੱਤਵਪੂਰਨ ਹਿੱਸਾ ਸੀਐੱਸਆਰ-ਰਾਜ ਸੰਵਾਦ ਸੀ, ਜਿਸ ਵਿੱਚ ਕਾਰਪੋਰੇਟ ਸੰਗਠਨਾਂ, ਸਟੇਟ ਨੋਡਲ ਅਫਸਰਾਂ, ਡੀਓਐੱਸਈਐੱਲ, ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਪੀਐੱਮਯੂ) ਅਤੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨਆਈਸੀ) ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਸੰਵਾਦ ਨੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ , ਸੀਐੱਸਆਰ ਸੰਗਠਨਾਂ ਅਤੇ ਰਾਜਾਂ ਵਿਚਕਾਰ ਨੈੱਟਵਰਕਿੰਗ ਨੂੰ ਉਤਸ਼ਾਹਿਤ ਕਰਨ ਅਤੇ ਸਕੂਲਾਂ ਨੂੰ ਉਨ੍ਹਾਂ ਦੀਆਂ ਪਛਾਣੀਆਂ ਗਈਆਂ ਜ਼ਰੂਰਤਾਂ ਦੇ ਅਧਾਰ ਤੇ ਸਹਾਇਤਾ ਕਰਨ ਲਈ ਸੰਭਾਵੀ ਪ੍ਰੋਜੈਕਟਾਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਵਿਦਿਆਂਜਲੀ ਅਧੀਨ ਆਪਣੇ ਅਨੁਭਵ ਅਤੇ ਪਹਿਲਕਦਮੀਆਂ ਪੇਸ਼ ਕੀਤੀਆਂ। ਪੇਸ਼ਕਾਰੀਆਂ ਵਿੱਚ ਆਂਧਰ ਪ੍ਰਦੇਸ਼ ਵੱਲੋਂ ਵਿਦਿਆਂਜਲੀ ਨੂੰ ਲਾਗੂ ਕਰਨਾ, ਕਰਨਾਟਕ ਵੱਲੋਂ ਸਕੂਲਾਂ ਨੂੰ ਗੋਦ ਲੈਣਾ, ਮਿਜ਼ੋਰਮ ਵਲੋਂ ਭਾਈਚਾਰਕ ਭਾਗੀਦਾਰੀ ਦੀ ਭੂਮਿਕਾ ਅਤੇ ਦਿੱਲੀ ਦੁਆਰਾ ਪ੍ਰੋਗਰਾਮ ਦੇ ਅਧੀਨ ਨਵੀਨਤਾਵਾਂ ਅਤੇ ਸਬੰਧਿਤ ਗਤੀਵਿਧੀਆਂ ‘ਤੇ  ਪੇਸ਼ਕਾਰੀਆਂ ਦਿੱਤੀਆਂ ਗਈਆਂ।

ਚਾਈਲਡਫੰਡ ਇੰਡੀਆ, SARD ਇੰਡੀਆ, ਇੰਸਪਾਇਰਿੰਗ ਸੀਨੀਅਰਜ਼ ਫਾਊਂਡੇਸ਼ਨ ਅਤੇ ETI ਫਾਊਂਡੇਸ਼ਨ ਸਮੇਤ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਵਿਦਿਆਂਜਲੀ ਰਾਹੀਂ CSR ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਸਕੂਲਾਂ ਦੇ ਵਿਕਾਸ ਦਾ ਸਮਰਥਨ ਕਰਨ ਬਾਰੇ ਆਪਣੇ ਅਨੁਭਵ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ।

ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਭਾਰਤੀ ਏਅਰਟੈੱਲ ਸਮੇਤ ਪ੍ਰਮੁੱਖ ਕਾਰਪੋਰੇਟ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਤਕਨੀਕੀ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਸਕੂਲ ਸਿੱਖਿਆ ਦੇ ਸਮਰਥਨ ਵਿੱਚ ਆਪਣੀਆਂ ਪਹਿਲਕਦਮੀਆਂ ਅਤੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਸਕੂਲ ਸਰੋਤਾਂ ਨੂੰ ਮਜ਼ਬੂਤ ​​ਕਰਨ ਅਤੇ ਬਿਹਤਰ ਸਿੱਖਣ ਦੇ ਵਾਤਾਵਰਣ ਲਈ ਮੌਕੇ ਪੈਦਾ ਕਰਨ ਵਿੱਚ ਕਾਰਪੋਰੇਟ ਭਾਗੀਦਾਰੀ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਇਸ ਮੌਕੇ 'ਤੇ ਸ਼੍ਰੀਮਤੀ ਅਰਚਨਾ ਸ਼ਰਮਾ ਅਵਸਥੀ, ਵਧੀਕ ਸਕੱਤਰ, DoSEL, ਸ਼੍ਰੀਮਤੀ ਏ. ਸ਼੍ਰੀਜਾ, ਆਰਥਿਕ ਸਲਾਹਕਾਰ, DoSEL ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

DoSEL ਦੀ ਇੱਕ ਪਹਿਲ , ਵਿਦਿਆਂਜਲੀ ਦਾ ਉਦੇਸ਼ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਢਾਂਚਾਗਤ ਭਾਈਚਾਰਕ ਅਤੇ ਨਿੱਜੀ ਖੇਤਰ ਦੀ ਸ਼ਮੂਲੀਅਤ ਰਾਹੀਂ ਮਜ਼ਬੂਤ ​​ਕਰਨਾ ਹੈ। ਇਹ ਸਕੂਲਾਂ ਨੂੰ ਵਲੰਟੀਅਰਾਂ , ਸੰਗਠਨਾਂ ਅਤੇ CSR ਭਾਈਵਾਲਾਂ ਨਾਲ ਜੋੜਨ ਲਈ ਇੱਕ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਦਾ ਹੈ, ਸੇਵਾਵਾਂ, ਗਤੀਵਿਧੀਆਂ ਅਤੇ ਸੰਪਤੀਆਂ ਦੇ ਰੂਪ ਵਿੱਚ ਯੋਗਦਾਨ ਦੀ ਸਹੂਲਤ ਦਿੰਦਾ ਹੈ। ਇਸਦੇ CSR ਢਾਂਚੇ ਵਿੱਚ ਇੱਕ CSR ਮੌਡੀਊਲ ਅਤੇ ਇੱਕ ਸਕੂਲ ਗੋਦ ਲੈਣ ਵਾਲਾ ਮੌਡੀਊਲ ਸ਼ਾਮਲ ਹੈ, ਜੋ ਸੰਗਠਨਾਂ ਨੂੰ ਸਕੂਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਉਂਦਾ ਹੈ।

*********

ਆਰਆਰਟੀਐੱਨ /ਏਕੇ


(Release ID: 2331278) ਵਿਜ਼ੀਟਰ ਕਾਊਂਟਰ : 6