Posted On:
28 OCT 2026 7:43PM by PIB Chandigarh
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮਐੱਨਆਰਈ) ਇਲੈਕਟ੍ਰਾਨਿਕ ਵੇਸਟ (ਈ-ਵੇਸਟ) ਦੇ ਪ੍ਰਭਾਵਸ਼ਾਲੀ ਸੰਗ੍ਰਹਿ, ਵਰਗੀਕਰਨ ਅਤੇ ਨਿਪਟਾਰੇ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ। 'ਸਵੱਛਤਾ' ਨੂੰ ਸੰਸਥਾਗਤ ਰੂਪ ਦੇਣ ਅਤੇ ਸਰੋਤਾਂ ਦੇ ਕੁਸ਼ਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਇਹ ਗਤੀਵਿਧੀ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 6 (ਐੱਸਸੀਡੀਪੀਐੱਮ 6) ਦੇ ਹਿੱਸੇ ਵਜੋਂ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਨਿਪਟਾਰੇ ਲਈ 5,337 ਪੁਰਾਣੀਆਂ ਅਤੇ ਈ-ਵੇਸਟ ਵਾਲੀਆਂ ਵਸਤੂਆਂ ਦੀ ਪਛਾਣ ਕੀਤੀ ਗਈ ਹੈ। ਪੁਰਾਣੀਆਂ/ਈ-ਵੇਸਟ ਵਾਲੀਆਂ ਵਸਤੂਆਂ ਦਾ ਨਿਪਟਾਰਾ ਨਿਲਾਮੀ ਰਾਹੀਂ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਲੀਆ ਸਿਰਜਣ ਦੇ ਨਾਲ-ਨਾਲ ਉਪਲਬਧ ਥਾਂ ਦੀ ਸਰਵੋਤਮ ਵਰਤੋਂ ਵੀ ਯਕੀਨੀ ਬਣਾਈ ਜਾ ਰਹੀ ਹੈ। ਹੁਣ ਤੱਕ ਨਿਪਟਾਰੇ ਦੀ ਪ੍ਰਕਿਰਿਆ ਰਾਹੀਂ 11,40,220 ਰੁਪਏ ਦਾ ਮਾਲੀਆ ਹਾਸਲ ਹੋਇਆ ਹੈ ਅਤੇ ਲਗਭਗ 600 ਵਰਗ ਫੁੱਟ ਥਾਂ ਖ਼ਾਲੀ ਕਰਵਾਈ ਗਈ ਹੈ।
ਇਸ ਮੁਹਿੰਮ ਵਿੱਚ ਪੁਰਾਣੀਆਂ ਇਲੈਕਟ੍ਰਾਨਿਕ ਵਸਤੂਆਂ ਦੀ ਯੋਜਨਾਬੱਧ ਢੰਗ ਨਾਲ ਪਛਾਣ ਕਰਨ, ਉਨ੍ਹਾਂ ਦਾ ਵਰਗੀਕਰਨ ਕਰਨ ਅਤੇ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਨਾਲ ਹੀ ਦਫ਼ਤਰੀ ਥਾਂ ਦੀ ਬਿਹਤਰ ਵਰਤੋਂ ਅਤੇ ਕਾਰਜ ਸਥਾਨ ’ਤੇ ਬਿਹਤਰ ਵਿਵਸਥਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਇਨ੍ਹਾਂ ਨਿਰੰਤਰ ਯਤਨਾਂ ਰਾਹੀਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਵਿਸ਼ੇਸ਼ ਮੁਹਿੰਮ 6 ਤਹਿਤ ਸਵੱਛਤਾ, ਵਾਤਾਵਰਣ ਪ੍ਰਤੀ ਜ਼ਿੰਮੇਵਾਰ ਕੂੜਾ ਪ੍ਰਬੰਧਨ ਅਤੇ ਕੁਸ਼ਲ ਪ੍ਰਸ਼ਾਸਨਿਕ ਕਾਰਜ-ਪ੍ਰਣਾਲੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।


*****
ਐੱਨਐੱਸ/ਆਰਐੱਸ/ਐੱਲਐੱਲ