Posted On:
28 OCT 2026 3:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2026 ਤੋਂ 2033-34 ਦੀ ਮਿਆਦ ਲਈ 1,856.67 ਕਰੋੜ ਰੁਪਏ ਦੇ ਕੁੱਲ ਖਰਚੇ ਦੇ ਨਾਲ ‘ਖੇਲੋ ਇੰਡੀਆ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਸਕੀਮ’ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦਾ ਉਦੇਸ਼ ਨਿਵੇਸ਼, ਉਤਪਾਦਨ, ਨਵੀਨਤਾ ਅਤੇ ਨਿਰਯਾਤ ਨੂੰ ਹੁਲਾਰਾ ਦੇਣਾ ਅਤੇ ਗਲੋਬਲ ਖੇਡ ਉਪਕਰਣ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।
ਕੇਂਦਰੀ ਬਜਟ 2026-27 ਵਿੱਚ ਘੋਸ਼ਿਤ ਇਸ ਯੋਜਨਾ ਦਾ ਉਦੇਸ਼ ਨਿਵੇਸ਼, ਤਕਨਾਲੋਜੀ ਅਪਣਾਉਣ, ਖੋਜ ਅਤੇ ਨਵੀਨਤਾ, ਕੌਸ਼ਲ ਵਿਕਾਸ, ਗੁਣਵੱਤਾ ਪ੍ਰਮਾਣੀਕਰਣ ਅਤੇ ਬਜ਼ਾਰ ਵਿਕਾਸ ਲਈ ਟੀਚਾਬੱਧ ਸਮਰਥਨ ਰਾਹੀਂ ਭਾਰਤ ਦੇ ਖੇਡ ਉਪਕਰਣ ਮੈਨੂਫੈਕਚਰਿੰਗ ਅਧਾਰ ਨੂੰ ਮਜ਼ਬੂਤ ਕਰਨਾ ਹੈ। ਇਹ ਯੋਜਨਾ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਖੇਡ ਉਪਕਰਣ ਉਦਯੋਗ ਦੇ ਵਿਕਾਸ ਵਿੱਚ ਸਹਿਯੋਗ ਕਰੇਗੀ ਅਤੇ ਗਲੋਬਲ ਸਪਲਾਈ ਚੇਨ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ।
‘ਖੇਲੋ ਭਾਰਤ ਨੀਤੀ 2025’ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਸ ਯੋਜਨਾ ਨਾਲ ਨਿਵੇਸ਼ ਆਕਰਸ਼ਿਤ ਹੋਣ, ਰੁਜ਼ਗਾਰ ਦੇ ਮੌਕੇ ਪੈਦਾ ਹੋਣ, ਘਰੇਲੂ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਭਾਰਤੀ ਖੇਡ ਉਪਕਰਣਾਂ ਦੀ ਗਲੋਬਲ ਪ੍ਰਤੀਯੋਗਤਾ ਨੂੰ ਵਧਾਉਣ ਦੀ ਉਮੀਦ ਹੈ।
ਏਕੀਕ੍ਰਿਤ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਈਕੋਸਿਸਟਮ ਦਾ ਨਿਰਮਾਣ:
ਇਸ ਸਕੀਮ ਵਿੱਚ ਖਾਸ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਜ਼ੋਨ (SGMZs) ਬਣਾਉਣ ਦਾ ਉਦੇਸ਼ ਹੈ, ਤਾਂ ਜੋ ਕਲਸਟਰ-ਬੇਸਡ ਮੈਨੂਫੈਕਚਰਿੰਗ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਮੈਨੁਫੈਕਚਰਰਸ, ਸਪਲਾਇਰ, ਟੈਸਟਿੰਗ ਫੈਸਿਲਿਟੀਜ਼, ਡਿਜ਼ਾਈਨ ਅਤੇ ਪ੍ਰੋਟੋਟਾਈਪਿੰਗ ਸੈਂਟਰਸ, ਅਤੇ ਐਂਸੀਲਰੀ ਐਂਟਰਪ੍ਰਾਈਜੀਜ਼ ਦੀ ਕੋ-ਲੋਕੇਸ਼ਨ ਦੇ ਜ਼ਰੀਏ ਇੰਟੀਗ੍ਰੇਟਿਡ ਇੰਡਸਟ੍ਰੀਅਲ ਈਕੋਸਿਸਟਮ ਬਣਾਇਆ ਜਾ ਸਕੇ। ਇਨ੍ਹਾਂ ਜ਼ੋਨਸ ਨੂੰ BHAVYA ਸਕੀਮ ਅਤੇ NICDC ਇੰਡਸਟ੍ਰੀਅਲ ਪਾਰਕਸ ਦੇ ਤਹਿਤ ਮੌਜੂਦਾ ਇੰਡਸਟ੍ਰੀਅਲ ਇਨਫ੍ਰਾਸਟ੍ਰਕਚਰ ਦੇ ਨਾਲ ਮਿਲਾ ਕੇ ਡਿਵੈਲਪ ਕੀਤਾ ਜਾਵੇਗਾ, ਜਿਸ ਨਾਲ ਸਪੋਰਟਸ ਗੁੱਡਸ ਵੈਲਿਊ ਚੇਨ ਵਿੱਚ ਬਿਹਤਰ ਮੈਨੂਫੈਕਚਰਿੰਗ, ਮਜ਼ਬੂਤ ਇੰਡਸਟ੍ਰੀ ਲਿੰਕੇਜ ਅਤੇ ਬਿਹਤਰ ਮੁਕਾਬਲੇਬਾਜ਼ੀ ਮਿਲੇਗੀ।
ਇਹ ਜ਼ੋਨ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਫੈਸਿਲਿਟੀ ਬਣਾਉਣ, ਇੰਡਸਟ੍ਰੀ ਲਿੰਕੇਜ ਨੂੰ ਮਜ਼ਬੂਤ ਕਰਨ ਅਤੇ ਆਪ੍ਰੇਸ਼ਨਲ ਐਫੀਸ਼ਿਐਂਸੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ। ਇਨ੍ਹਾਂ ਇੰਟਰਵੈਂਸ਼ਨ ਤੋਂ ਇਨਵੈਸਟਮੈਂਟ ਅਸਾਨ ਹੋਣ, ਪ੍ਰੋਡਕਸ਼ਨ ਕੈਪੈਸਿਟੀ ਵਧਣ ਅਤੇ ਦੇਸ਼ ਵਿੱਚ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਬੇਸ ਦੇ ਮਜ਼ਬੂਤ ਗ੍ਰੋਥ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਨਿਵੇਸ਼ ਆਕਰਸ਼ਿਤ ਕਰਨਾ ਅਤੇ ਘਰੇਲੂ ਮੈਨੂਫੈਕਚਰਿੰਗ ਦਾ ਵਿਸਥਾਰ ਕਰਨਾ:
ਇਸ ਸਕੀਮ ਦਾ ਮੁੱਖ ਫੋਕਸ ਸਪੋਰਟਸ ਗੁੱਡਸ ਸੈਕਟਰ ਵਿੱਚ ਨਵੇਂ ਇਨਵੈਸਟਮੈਂਟ ਨੂੰ ਆਕਰਸ਼ਿਤ ਕਰਨਾ ਅਤੇ ਘਰੇਲੂ ਮੈਨੂਫੈਕਚਰਿੰਗ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ। ਏਂਕਰ ਇਨਵੈਸਟਮੈਂਟ ਸਪੋਰਟ ਕੰਪੋਨੈਂਟ ਵੱਡੇ ਘਰੇਲੂ ਅਤੇ ਗਲੋਬਲ ਮੈਨੂਫੈਕਚਰਰਸ, ਬ੍ਰਾਂਡਸ ਅਤੇ ਰਿਟੇਲ ਚੇਨਾਂ ਨੂੰ ਨਿਰਧਾਰਿਤ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਜ਼ੋਨ ਦੇ ਅੰਦਰ ਮੈਨੂਫੈਕਚਰਿੰਗ ਫੈਸਿਲਿਟੀ ਬਣਾਉਣ ਅਤੇ ਮਜ਼ਬੂਤ ਸਪਲਾਇਰ ਅਤੇ ਐਂਸਿਲਰੀ ਈਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹੁਲਾਰਾ ਦੇਵੇਗਾ। ਇਸ ਦੇ ਨਾਲ ਹੀ, ਟਰਨਓਵਰ ਲਿੰਕਡ ਸਪੋਰਟ ਕੰਪੋਨੈਂਟ ਜ਼ਿਆਦਾ ਪ੍ਰੋਡਕਸ਼ਨ, ਕੈਪੇਸਿਟੀ ਵਧਾਉਣ ਅਤੇ ਲਗਾਤਾਰ ਮੈਨੂਫੈਕਚਰਿੰਗ ਗ੍ਰੋਥ ਨੂੰ ਉਤਸ਼ਾਹਿਤ ਕਰੇਗਾ।
ਕੁੱਲ ਮਿਲਾ ਕੇ, 1,130 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਸਪੋਰਟ ਕੀਤੇ ਗਏ ਇਨ੍ਹਾਂ ਇੰਟਰਵੈਨਸ਼ਨ ਨਾਲ ਘਰੇਲੂ ਮੈਨੂਫੈਕਚਰਿੰਗ ਮਜ਼ਬੂਤ ਹੋਣ, ਇੰਪੋਰਟ ‘ਤੇ ਨਿਰਭਰਤਾ ਘਟਣ, ਘਰੇਲੂ ਵੈਲਿਊ ਐਡੀਸ਼ਨ ਵਧਣ, ਵੱਡੇ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੁਲਾਰਾ ਮਿਲਣ, ਵੈਲਿਊ ਚੇਨ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਗਲੋਬਲ ਮਾਰਕਿਟ ਵਿੱਚ ਭਾਰਤ ਦੀ ਕੰਪੀਟੀਟਿਵਨੈੱਸ (ਮੁਕਾਬਲੇਬਾਜ਼ੀ) ਬਿਹਤਰ ਹੋਣ ਦੀ ਉਮੀਦ ਹੈ।
ਐੱਮਐੱਸਐੱਮਈ ਅਤੇ ਮੌਜੂਦਾ ਮੈਨੂਫੈਕਚਰਿੰਗ ਕਲਸਟਰਾਂ ਨੂੰ ਮਜ਼ਬੂਤ ਕਰਨਾ:
ਸਪੋਰਟਸ ਗੁੱਡਸ ਸੈਕਟਰ ਵਿੱਚ ਮਾਈਕ੍ਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ (MSMEs) ਦੀ ਜ਼ਰੂਰੀ ਭੂਮਿਕਾ ਨੂੰ ਪਛਾਣਦੇ ਹੋਏ, ਇਹ ਸਕੀਮ ਮੌਜੂਦਾ ਮੈਨੂਫੈਕਚਰਿੰਗ ਕਲਸਟਰਾਂ ਨੂੰ ਮਜ਼ਬੂਤ ਕਰਨ ਅਤੇ ਛੋਟੇ ਐਂਟਰਪ੍ਰਾਈਜ਼ਿਜ਼ ਦੀ ਗ੍ਰੋਥ ਨੂੰ ਸਪੋਰਟ ਕਰਨ ‘ਤੇ ਜ਼ੋਰ ਦਿੰਦੀ ਹੈ।
ਮੌਜੂਦਾ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਕਲਸਟਰਾਂ ਦੇ ਅੱਪਗ੍ਰੇਡੇਸ਼ਨ ਲਈ ਮਦਦ ਦਿੱਤੀ ਜਾਵੇਗੀ, ਜਿਸ ਵਿੱਚ ਕੋਮਨ ਫੈਸਿਲਿਟੀਜ਼ ਅਤੇ ਸ਼ੇਅਰਡ ਇਨਫ੍ਰਾਸਟ੍ਰਕਚਰ ਦਾ ਵਿਕਾਸ ਸ਼ਾਮਲ ਹੈ।
ਕੁਆਲਿਟੀ ਅਤੇ ਇੰਟਰਨੈਸ਼ਨਲ ਸਰਟੀਫਿਕੇਸ਼ਨ ਨੂੰ ਉਤਸ਼ਾਹਿਤ ਕਰਨਾ:
ਇਹ ਸਕੀਮ ਭਾਰਤੀ ਸਪੋਰਟਸ ਦੇ ਸਾਮਾਨ ਦੀ ਕੰਪੀਟੀਟਿਵਨੈੱਸ ਵਧਾਉਣ ਲਈ ਇੰਟਰਨੈਸ਼ਨਲ ਲੈਵਲ ‘ਤੇ ਮੰਨੇ ਹੋਏ ਕੁਆਲਿਟੀ ਅਤੇ ਪਰਫਾਰਮੈਂਸ ਸਟੈਂਡਰਡ ਦੇ ਮਹੱਤਵ ਨੂੰ ਮੰਨਦੀ ਹੈ।
ਮੈਨੂਫੈਕਚਰਰਸ ਨੂੰ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨ ਤੋਂ ਸਰਟੀਫਿਕੇਸ਼ਨ ਲੈਣ ਅਤੇ ਰਿਨਿਊ ਕਰਨ ਵਿੱਚ ਮਦਦ ਦਿੱਤੀ ਜਾਵੇਗੀ, ਜਿਸ ਲਈ 105 ਕਰੋੜ ਰੁਪਏ ਦਾ ਖਰਚਾ ਆਵੇਗਾ।
ਇਨ੍ਹਾਂ ਉਪਾਵਾਂ ਨਾਲ ਪ੍ਰੋਡਕਟ ਦੀ ਕੁਆਲਿਟੀ ਬਿਹਤਰ ਹੋਵੇਗੀ, ਇੰਟਰਨੈਸ਼ਨਲ ਮਾਰਕਿਟ ਤੱਕ ਪਹੁੰਚ ਅਸਾਨ ਹੋਵੇਗੀ ਅਤੇ ਭਾਰਤ ਵਿੱਚ ਬਣੇ ਸਪੋਰਟਸ ਦੇ ਸਾਮਾਨ ‘ਤੇ ਭਰੋਸਾ ਵਧੇਗਾ।
ਖੋਜ, ਤਕਨਾਲੋਜੀ ਅਤੇ ਨਵੀਨਤਾ ਵਿੱਚ ਨਿਵੇਸ਼:
ਇਹ ਸਕੀਮ ਸਪੋਰਟਸ ਗੁੱਡਸ ਸੈਕਟਰ ਵਿੱਚ ਰਿਸਰਚ, ਡਿਜ਼ਾਈਨ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨ ‘ਤੇ ਖਾਸ ਜ਼ੋਰ ਦਿੰਦੀ ਹੈ।
ਸਪੋਰਟਸ ਇਕੁਇਪਮੈਂਟ, ਮਟੀਰੀਅਲ ਸਾਇੰਸ, ਪ੍ਰੋਟੈਕਟਿਵ ਗੀਅਰ ਅਤੇ ਐਡਵਾਂਸਡ ਮੈਨੂਫੈਕਚਰਿੰਗ ਤਕਨਾਲੋਜੀ ਵਿੱਚ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਐਜੂਕੇਸ਼ਨਲ ਅਤੇ ਰਿਸਰਚ ਇੰਸਟੀਟਿਊਸ਼ਨਸ ਵਿੱਚ ਸੈਂਟਰਜ਼ ਆਫ਼ ਐਕਸੀਲੈਂਸ ਬਣਾਉਣ ਲਈ ਸਪੋਰਟ ਦਿੱਤਾ ਜਾਵੇਗਾ।
ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਨਾਲ ਮਿਲ ਕੇ ਰਿਸਰਚ ਅਤੇ ਡਿਵੈਲਪਮੈਂਟ ਐਕਟੀਵਿਟੀਜ਼ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਸਟਾਰਟਅੱਪ ਇੰਡੀਆ ਪਹਿਲ ਦੇ ਨਾਲ ਮਿਲ ਕੇ, ਸਟਾਰਟ-ਅੱਪਸ ਨੂੰ ਪੂਰਾ ਸਪੋਰਟ ਦੇਣ ਨਾਲ ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ ਅਤੇ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਈਕੋਸਿਸਟਮ ਵਿੱਚ ਨਵੀਂ ਤਕਨਾਲੋਜੀ, ਪ੍ਰੋਸੈੱਸ ਅਤੇ ਪ੍ਰੋਡਕਟਸ ਦੇ ਡਿਵੈਲਪਮੈਂਟ, ਟੈਸਟਿੰਗ, ਵੈਲੀਡੇਸ਼ਨ ਅਤੇ ਕਮਰਸ਼ੀਅਲਾਈਜ਼ੇਸ਼ਨ ਵਿੱਚ ਮਦਦ ਮਿਲੇਗੀ।
ਭਵਿੱਖ ਲਈ ਸਕਿੱਲਡ ਵਰਕਫੋਰਸ ਬਣਾਉਣਾ:
ਸਪੋਰਟਸ ਗੁੱਡਸ ਸੈਕਟਰ ਦੇ ਰੁਜ਼ਗਾਰ ਦੇਣ ਵਾਲੇ ਨੇਚਰ ਨੂੰ ਦੇਖਦੇ ਹੋਏ, ਇਹ ਸਕੀਮ ਇੰਡਸਟ੍ਰੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸਕਿੱਲ ਡਿਵੈਲਪਮੈਂਟ ਦੀਆਂ ਕੋਸ਼ਿਸ਼ਾਂ ਨੂੰ ਸਪੋਰਟ ਕਰੇਗੀ।
ਸਕਿੱਲ ਡਿਵੈਲਪਮੈਂਟ ਦੀ ਪਹਿਲ ਨੂੰ ਮਿਨਿਸਟਰੀ ਆਫ਼ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੇਨਿਓਰਸ਼ਿਪ ਅਤੇ ਸਬੰਧਿਤ ਇੰਡਸਟ੍ਰੀ ਸਟੇਕਹੋਲਡਰਾਂ ਦੇ ਨਾਲ ਮਿਲ ਕੇ ਲਾਗੂ ਕੀਤਾ ਜਾਵੇਗਾ, ਤਾਂ ਜੋ ਇੰਡਸਟ੍ਰੀ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਨਾਲ ਤਾਲਮੇਲ ਪੱਕਾ ਕੀਤਾ ਜਾ ਸਕੇ।
ਇਨ੍ਹਾਂ ਕੋਸ਼ਿਸ਼ਾਂ ਨਾਲ ਸਕਿਲਡ ਮੈਨਪਾਵਰ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਸੈਕਟਰ ਦੇ ਲੰਬੇ ਸਮੇਂ ਦੇ ਵਿਕਾਸ ਵਿੱਚ ਮਦਦ ਮਿਲੇਗੀ।
ਭਾਰਤੀ ਖੇਡਾਂ ਦੇ ਸਾਮਾਨ ਨੂੰ ਗਲੋਬਲ ਮਾਰਕਿਟਾਂ ਤੱਕ ਲੈ ਕੇ ਜਾਣਾ:
ਇਸ ਸਕੀਮ ਦਾ ਮਕਸਦ ਖਾਸ ਬ੍ਰਾਂਡਿੰਗ, ਆਊਟਰੀਚ ਅਤੇ ਮਾਰਕਿਟ ਡਿਵੈਲਪਮੈਂਟ ਦੀਆਂ ਕੋਸ਼ਿਸ਼ਾਂ ਦੇ ਜ਼ਰੀਏ ਇੰਟਰਨੈਸ਼ਨਲ ਸਪੋਰਟਸ ਗੁੱਡਸ ਮਾਰਕਿਟ ਵਿੱਚ ਭਾਰਤ ਦੀ ਮੌਜੂਦਗੀ ਵਧਾਉਣਾ ਹੈ। ਐਕਸਪੋਰਟ ਪ੍ਰਮੋਸ਼ਨ ਮਿਸ਼ਨ ਦਾ ਫਾਇਦਾ ਉਠਾਉਂਦੇ ਹੋਏ, ਇਨ੍ਹਾਂ ਕੋਸ਼ਿਸ਼ਾਂ ਨਾਲ ਭਾਰਤੀ ਸਪੋਰਟਸ ਗੁੱਡਸ ਦੀ ਵਿਜ਼ੀਬਿਲਿਟੀ ਵਧੇਗੀ, ਮਾਰਕਿਟ ਤੱਕ ਪਹੁੰਚ ਮਜ਼ਬੂਤ ਹੋਵੇਗੀ ਅਤੇ ਇੰਟਰਨੈਸ਼ਨਲ ਮਾਰਕਿਟ ਵਿੱਚ ਉਨ੍ਹਾਂ ਦੀ ਜ਼ਿਆਦਾ ਪਹੁੰਚ ਬਣੇਗੀ।
ਭਾਰਤ ਦੀਆਂ ਗਲੋਬਲ ਸਪੋਰਟਿੰਗ ਅਭਿਲਾਸ਼ਾਵਾਂ ਨੂੰ ਸਪੋਰਟ ਕਰਨਾ:
ਹਾਈ-ਕੁਆਲਿਟੀ ਅਤੇ ਇੰਟਰਨੈਸ਼ਨਲੀ ਸਰਟੀਫਾਈਡ ਸਪੋਰਟਸ ਗੁੱਡਸ ਦੇ ਮੈਨੂਫੈਕਚਰ ਨੂੰ ਉਤਸ਼ਾਹਿਤ ਕਰਕੇ, ਇਹ ਸਕੀਮ ਭਾਰਤ ਦੇ ਸਪੋਰਟਸ ਸੈਕਟਰ ਅਤੇ ਅਥਲੀਟ ਡਿਵੈਲਪਮੈਂਟ ਪ੍ਰੋਗਰਾਮ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਸਪੋਰਟ ਕਰੇਗੀ। ਇਸ ਸਕੀਮ ਦੇ ਤਹਿਤ ਬਿਹਤਰ ਇਨੋਵੇਸ਼ਨ, ਕੁਆਲਿਟੀ ਇਨਫ੍ਰਾਸਟ੍ਰਕਚਰ ਅਤੇ ਮੈਨੂਫੈਕਚਰਿੰਗ ਕੈਪੇਸਿਟੀ, ਖੇਲੋ ਇੰਡੀਆ ਅਤੇ ਫਿੱਟ ਇੰਡੀਆ ਵਰਗੇ ਇਨੀਸ਼ੀਏਟਿਵਾਂ ਨੂੰ ਸਪੋਰਟ ਕਰੇਗੀ।
ਇਸ ਸਕੀਮ ਤੋਂ ਉਮੀਦ ਹੈ ਕਿ ਭਾਰਤ ਸਪੋਰਟਸ ਦਾ ਸਮਾਨ ਦੇ ਡਿਜ਼ਾਈਨ, ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ ਲਈ ਦੁਨੀਆ ਭਰ ਵਿੱਚ ਇੱਕ ਕੰਪੀਟੀਟਿਵ ਹੱਬ ਬਣੇਗਾ। ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਕੇ, ਇਨੋਵੇਸ਼ਨ ਨੂੰ ਹੁਲਾਰਾ ਦੇ ਕੇ ਅਤੇ ਗਲੋਬਲ ਮਾਰਕਿਟ ਤੱਕ ਪਹੁੰਚ ਵਧਾ ਕੇ, ਇਹ ਗ੍ਰੋਥ, ਰੁਜ਼ਗਾਰ ਅਤੇ ਐਕਸਪੋਰਟ ਦੇ ਨਵੇਂ ਮੌਕੇ ਪੈਦਾ ਕਰੇਗਾ, ਨਾਲ ਹੀ ਭਾਰਤ ਦੀ ਇੱਕ ਲੀਡਿੰਗ ਸਪੋਰਟਿੰਗ ਨੇਸ਼ਨ ਬਣਨ ਦੀ ਇੱਛਾ ਨੂੰ ਸਪੋਰਟ ਕਰੇਗਾ ਅਤੇ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ@2047 ਦੇ ਵਿਜ਼ਨ ਨੂੰ ਅੱਗੇ ਵਧਾਏਗਾ।
****
ਐੱਮਜੇਪੀਐੱਸ/ਐੱਸਐੱਸਐੱਸ/ਏਕੇ