Posted On:
22 OCT 2026 5:08PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਦਿੱਲੀ ਵਿੱਚ ਯਮੁਨਾ ਦੀ ਮੁੜ ਸੁਰਜੀਤੀ ਨਾਲ ਜੁੜੇ 8,941 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ‘ਤੇ ਦਿੱਲੀ ਦੇ ਉਪ-ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਯਮੁਨਾ ਦੇ ਸ਼ੁੱਧੀਕਰਣ ਲਈ ਲਗਭਗ 9 ਹਜ਼ਾਰ ਕਰੋੜ ਰੁਪਏ ਦੀਆਂ ਮਹੱਤਵਪੂਰਨ ਯੋਜਨਾਵਾਂ ਦਾ ਉਦਘਾਟਨ ਅਤੇ ਭੂਮੀ ਪੂਜਨ ਹੋਇਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦਿੱਲੀ ਵਿਖੇ ਸਾਡੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇੱਕ ਵੱਡੀ ਮੀਟਿੰਗ ਬੁਲਾ ਕੇ ਯਮੁਨਾ ਜੀ ਨੂੰ ਸ਼ੁੱਧ ਕਰਨ ਦਾ ਆਪਣਾ ਸੰਕਲਪ ਦਿੱਲੀ ਸਰਕਾਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਿਆ ਸੀ। ਇੰਨੇ ਘੱਟ ਸਮੇਂ ਵਿੱਚ ਅਸੀਂ 40 ਪ੍ਰਤੀਸ਼ਤ ਤੋਂ ਵੱਧ ਸਫਲਤਾ ਹਾਸਲ ਕਰ ਲਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 30 ਵਰ੍ਹਿਆਂ ਤੋਂ ਪਿਛਲੀਆਂ ਸਰਕਾਰਾਂ ਨੇ ਦਿੱਲੀ ਦੇ ਗਟਰ ਦੇ ਪਾਣੀ ਨੂੰ ਯਮੁਨਾ ਵਿੱਚ ਛੱਡਣ ਅਤੇ ਹਰ ਰੋਜ਼ ਡੇਅਰੀਆਂ ਦਾ 2000 ਟਨ ਗੋਬਰ ਯਮੁਨਾ ਜੀ ਵਿੱਚ ਪਾਉਣ ਦਾ ਕੰਮ ਕੀਤਾ। ਇੱਕ ਜ਼ਮਾਨੇ ਵਿੱਚ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਮੁੱਖ ਵਿਰੋਧੀ ਪਾਰਟੀ ਦੇ ਸਹਿਯੋਗੀ ਦਲਾਂ ਦੀਆਂ ਸਰਕਾਰਾਂ ਸਨ ਅਤੇ ਹਰਿਆਣਾ ਦੇ ਉਦਯੋਗਿਕ ਕਚਰੇ ਵਾਲਾ ਪਾਣੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਗੰਦਾ ਪਾਣੀ ਯਮੁਨਾ ਜੀ ਵਿੱਚ ਆਉਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਕੇਂਦਰ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸਾਡੀ ਹੀ ਪਾਰਟੀ ਦੀਆਂ ਸਰਕਾਰਾਂ ਹਨ। ਇਨ੍ਹਾਂ ਚਾਰ ਰਾਜਾਂ ਦੀਆਂ ਸਾਡੀਆਂ ਸਰਕਾਰਾਂ ਨੇ ਮਿਲ ਕੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਲਈ ਸਮਾਂਬੱਧ ਰੋਡਮੈਪ ਬਣਾਏ ਹਨ ਜਿਸ ਰਾਹੀਂ ਅਸੀਂ 2029 ਤੱਕ ਯਮੁਨਾ ਜੀ ਨੂੰ ਨਿਰਮਲ ਬਣਾ ਦਿਆਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਇੱਕ ਅਜਿਹੀ ਦਿੱਲੀ ਬਣਾਉਣਾ ਚਾਹੁੰਦੇ ਹਾਂ, ਜਿੱਥੇ ਘਰ ਸੁੰਦਰ ਹੋਣ, ਪਾਣੀ ਸ਼ੁੱਧ ਹੋਣ, ਗਲੀਆਂ ਸਾਫ ਹੋਣ, ਕਚਰੇ ਦੇ ਪਹਾੜ ਨਾ ਹੋਣ ਅਤੇ ਯਮੁਨਾ ਜੀ ਨਿਰਮਲ ਹੋ ਕੇ ਇੱਥੋਂ ਸੰਗਮ ਤੱਕ ਦੀ ਜਨਤਾ ਨੂੰ ਆਪਣਾ ਅਸ਼ੀਰਵਾਦ ਦੇ ਸਕਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਕੰਮ ਨੂੰ ਇੱਕ ਅਟਲ ਸੰਕਲਪ ਦੇ ਰੂਪ ਵਿੱਚ ਲਿਆ ਹੈ ਅਤੇ ਅੱਜ ਇਸ ਸੰਕਲਪ ਦੇ ਇੱਕ ਬਹੁਤ ਵੱਡੇ ਹਿੱਸੇ ਦੀ ਪੂਰਤੀ ਹੋ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ 10 ਯੋਜਨਾਵਾਂ ਦਾ ਉਦਘਾਟਨ ਹੋਇਆ ਅਤੇ 33 ਯੋਜਨਾਵਾਂ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ 8,941 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਸ਼ੁਰੂ ਹੋਈਆਂ ਯੋਜਨਾਵਾਂ ਰਾਹੀਂ ਕਈ ਲੱਖ ਮੀਟਰ ਪਾਣੀ ਸ਼ੁੱਧ ਹੋ ਕੇ ਯਮੁਨਾ ਜੀ ਨੂੰ ਜਾਵੇਗਾ। ਦਿੱਲੀ ਦੇ ਕਈ ਇਲਾਕਿਆਂ ਨਾਲ ਜੁੜੇ ਪ੍ਰੋਜੈਕਟਾਂ ਦਾ ਅੱਜ ਇਹ ਉਦਘਾਟਨ ਹੋਇਆ ਹੈ ਅਤੇ STP ਦੇ ਅੱਪਗ੍ਰੇਡ ਹੋਣ ਅਤੇ ਨਵੇਂ STP ਲਗਾਉਣ ਦੇ ਕੰਮ ਦਾ ਭੂਮੀ ਪੂਜਨ ਵੀ ਹੋਇਆ ਹੈ। ਅੱਜ ਇੱਥੇ decentralized STP pumping station ਵੀ ਬਣਿਆ ਹੈ ਅਤੇ ਸੀਵਰ ਲਾਈਨਾਂ ਨੂੰ ਘਰਾਂ ਨਾਲ ਜੋੜਨ ਦਾ ਕੰਮ ਵੀ ਸ਼ੁਰੂ ਹੋਇਆ ਹੈ। ਅਸੀਂ ਸੀਵਰ ਰਿਹੈਬਿਲਿਟੇਸ਼ਨ, ਟੈਂਪਿੰਗ ਅਤੇ ਜਲ ਨਿਕਾਸੀ ਨੂੰ ਅੱਗੇ ਵਧਾ ਰਹੇ ਹਾਂ। ਗ੍ਰਹਿ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਮਈ 2029 ਤੋਂ ਪਹਿਲਾਂ ਅਸੀਂ ਯਮੁਨਾ ਜੀ ਨੂੰ ਸ਼ੁੱਧ ਕਰ ਦਿਆਂਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੁਝ ਰਾਜਨੀਤਕ ਪਾਰਟੀਆਂ ਸਿਰਫ ਬਹਾਨੇ ਦੀ ਰਾਜਨੀਤੀ ਕਰਦੀਆਂ ਹਨ। ਦਿੱਲੀ ਦੀਆਂ ਪਿਛਲੀਆਂ ਸਰਕਾਰਾਂ ਬਹਾਨੇ ਬਣਾਉਂਦੀਆਂ ਸਨ ਕਿ ਉਨ੍ਹਾਂ ਨੂੰ ਮਦਦ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਹੈ ਪਰ ਇਹ ਜਵਾਬ ਉਨ੍ਹਾਂ ਨੂੰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਜਾਣ ਤੋਂ ਬਾਅਦ ਮਿਲੇਗਾ। ਦਿੱਲੀ ਦੀ ਪਿਛਲੀ ਸਰਕਾਰ ਨੇ ਅੰਦੋਲਨ ਦੇ ਨਾਮ ‘ਤੇ ਸੱਤਾ ਹਥਿਆ ਕੇ ਭ੍ਰਿਸ਼ਟਾਚਾਰ ਕਰਨ ਦੇ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਚਰੇ ਦੇ ਪਹਾੜਾਂ ਦੇ ਨਾਮ ‘ਤੇ ਰਾਜਨੀਤੀ ਕੀਤੀ ਪਰ ਸਾਡੀ ਸਰਕਾਰ ਨੇ ਕਚਰੇ ਦੇ ਪਹਾੜਾਂ ਨੂੰ ਹੇਠਾਂ ਲਿਆਉਣ ਦਾ ਕੰਮ ਕੀਤਾ ਹੈ। 2 ਵਰ੍ਹਿਆਂ ਬਾਅਦ ਇਨ੍ਹਾਂ ਕਚਰੇ ਦੇ ਪਹਾੜਾਂ ਦੀ ਥਾਂ ਬਗੀਚਾ ਬਣ ਜਾਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਸਹਾਇਤਾ ਨਾਲ 2.17 ਕਰੋੜ ਮੀਟ੍ਰਿਕ ਟਨ ਕਚਰਾ ਸਾਫ ਕਰ ਦਿੱਤਾ ਹੈ ਅਤੇ 100 ਏਕੜ ਭੂਮੀ ਨੂੰ ਕਚਰੇ ਤੋਂ ਮੁਕਤ ਕਰਵਾਇਆ ਹੈ। ਓਖਲਾ ਅਤੇ ਭਲਸਵਾਂ ਵਿੱਚ ਕਚਰੇ ਦਾ ਪਹਾੜ 30 ਤੋਂ 40 ਮੀਟਰ ਹੇਠਾਂ ਆ ਗਿਆ ਹੈ, ਗਾਜ਼ੀਪੁਰ ਦਾ ਕਚਰੇ ਦਾ ਪਹਾੜ 10 ਤੋਂ 15 ਮੀਟਰ ਹੇਠਾਂ ਆਇਆ ਹੈ। ਪਿਛਲੀ ਸਰਕਾਰ ਨੇ ਯਮੁਨਾ ਦੇ ਸ਼ੁੱਧੀਕਰਣ ਲਈ ਕੋਈ ਕੰਮ ਨਹੀਂ ਕੀਤੇ। ਸਾਰੀ ਸਰਕਾਰ ਨੇ ਅੱਜ ਸਰਾਏ ਕਾਲੇ ਖਾਂ ਅਤੇ ਆਈਟੀਓ ‘ਤੇ ਅਸਿਤਾ ਈਸਟ, ਬਾਂਸੇਰਾ, ਵਾਸੁਦੇਵ ਘਾਟ ਵਰਗੇ ਵਿਸ਼ਵ-ਪੱਧਰੀ ਕੰਮ ਕੀਤੇ ਹਨ। ਅਸੀਂ ਤਿੰਨ ਸਾਲ ਦਾ ਇੱਕ action plan ਬਣਾਇਆ ਹੈ ਕਿ ਦਿੱਲੀ ਦੇ ਹਰ ਘਰ ਨੂੰ ਅਸੀਂ sewerage connection ਦਿਆਂਗੇ ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਹੋਵੇ ਅਤੇ ਹਰ ਘਰ ਵਿੱਚ ਸ਼ੁੱਧ ਪੀਣ ਯੋਗ ਪਾਣੀ ਪਹੁੰਚਾਉਣ ਦਾ ਕੰਮ ਵੀ ਕਰਾਂਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕੱਲ੍ਹ ਦਿੱਲੀ ਵਿੱਚ ਇੱਕ ਵੱਖਰਾ ਖੇਡ ਚੱਲ ਰਿਹਾ ਹੈ ਕਿਉਂਕਿ ਦੇਸ਼ ਭਰ ਵਿੱਚ ਲਗਾਤਾਰ ਰਾਜਾਂ ਵਿੱਚ ਸਾਡੀਆਂ ਸਰਕਾਰਾਂ ਚੁਣ ਕੇ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਰੋਧੀਆਂ ਦੇ ਢਿੱਡ ਪੀੜ ਹੋ ਰਹੀ ਹੈ ਇਸ ਲਈ ਉਹ ਵੋਟ ਚੋਰੀ ਦਾ ਬਹਾਨਾ ਬਣਾ ਰਹੇ ਹਨ। ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਸਾਡੀ ਪਾਰਟੀ ਲੋਕਪ੍ਰਿਅ ਵੋਟ ਤੋਂ ਚੁਣ ਕੇ ਨਹੀਂ ਆਉਂਦੀ, ਸਗੋਂ ਵੋਟ ਚੋਰੀ ਕਰਦੀ ਹੈ। ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਪੂਰਾ ਦੇਸ਼ ਸਮਝ ਰਿਹਾ ਹੈ ਅਤੇ ਸਮਝ ਵੀ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵੋਟ ਚੋਰੀ ਦਾ ਸ਼ੋਰ ਮਚਾ ਕੇ ਵਿਰੋਧੀ ਪਾਰਟੀਆਂ ਘੁਸਪੈਠੀਆਂ ਦਾ ਵੋਟ ਬਚਾਉਣਾ ਚਾਹੁੰਦੀਆਂ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਦੇ EVM, ਕਦੇ ਵੋਟ ਚੋਰੀ ਦਾ ਬਹਾਨਾ ਬਣਾਉਂਦੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਉਹ ਕਹਿੰਦੇ ਹਨ ਕਿ 30 ਸਾਲ ਤੱਕ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਰਹੇਗੀ ਉਦੋਂ ਵਿਰੋਧੀ ਪਾਰਟੀਆਂ ਜਨਤਾ ਨੂੰ ਕਹਿੰਦੀਆਂ ਹਨ ਕਿ ਵੋਟ ਚੋਰੀ ਹੋ ਰਹੀ ਹੈ, ਨਹੀਂ ਤਾਂ ਅਮਿਤ ਸ਼ਾਹ ਨੂੰ ਕਿਵੇਂ ਪਤਾ ਲੱਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹ ਇੱਥੇ ਹੀ ਪੈਦਾ ਹੋਏ ਹਨ ਅਤੇ ਇੱਥੇ ਹੀ ਰਹਿੰਦੇ ਹਨ ਅਤੇ ਦੇਸ਼ ਦੀ ਜਨਤਾ ਦਰਮਿਆਨ ਰਹਿੰਦੇ ਹਨ ਅਤੇ ਨਾ ਹੀ ਹਰ 6 ਮਹੀਨੇ ਵਿੱਚ ਉਨ੍ਹਾਂ ਨੂੰ ਵਿਦੇਸ਼ ਜਾਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਜਿਸ ਤਰ੍ਹਾਂ ਦੀਆਂ ਨਕਾਰਾਤਮਕ ਰਾਜਨੀਤੀ ਕਰ ਰਿਹਾ ਹੈ, ਅਗਲੇ 30 ਸਾਲ ਤੱਕ ਵਿਰੋਧੀ ਧਿਰ ਦੀ ਸਰਕਾਰ ਨਹੀਂ ਬਣੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਕੇਰਲ ਵਿੱਚ ਉਸੇ ਵੋਟਰ ਸੂਚੀ, ਚੋਣ ਕਮਿਸ਼ਨ ਅਤੇ EVM ਨਾਲ ਚੋਣਾਂ ਹੋਈਆਂ ਹਨ ਅਤੇ ਵਿਰੋਧੀ ਧਿਰ ਨੇ ਚੋਣ ਜਿੱਤਣ ਤੋਂ ਬਾਅਦ ਸਹੁੰ ਚੁੱਕ ਲਈ ਹੈ ਅਤੇ ਹੁਣ ਚੋਣ ਕਮਿਸ਼ਨ ਨੂੰ ਚੰਗਾ ਕਹਿ ਰਹੇ ਹਨ। ਤੇਲੰਗਾਨਾ ਵਿੱਚ ਵਿਰੋਧੀ ਧਿਰ ਜਿੱਤ ਗਈ ਤਾਂ Election Commission ਵੀ ਚੰਗਾ ਹੈ ਅਤੇ ਵੋਟਰ ਸੂਚੀ ਵੀ ਚੰਗੀ ਹੈ। ਹਿਮਾਚਲ ਵਿੱਚ ਜਿੱਤ ਗਏ ਤਾਂ ਵੀ Election Commission ਅਤੇ ਵੋਟਰ ਸੂਚੀ ਚੰਗੇ ਹਨ। ਤਮਿਲਨਾਡੂ ਵਿੱਚ ਜਿਸ ਪਾਰਟੀ ਨੂੰ ਸਮਰਥਨ ਦਿੱਤਾ, ਉਹ ਪਾਰਟੀ ਚੋਣ ਜਿੱਤ ਗਈ ਤਾਂ ਵੀ Election Commission ਅਤੇ ਵੋਟਰ ਸੂਚੀ ਚੰਗੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿੱਥੇ ਵਿਰੋਧੀ ਧਿਰ ਚੋਣ ਹਾਰ ਜਾਂਦੀ ਹੈ, ਉੱਥੇ Election Commission ਠੀਕ ਨਹੀਂ ਹੈ। ਜੇਕਰ ਅਦਾਲਤਾਂ ਵਿਰੋਧੀ ਧਿਰ ਦੇ ਪੱਖ ਵਿੱਚ ਫ਼ੈਸਲਾ ਦਿੰਦੀਆਂ ਹਨ, ਤਾਂ ਅਦਾਲਤਾਂ ਚੰਗੀਆਂ ਹਨ, ਪਰ ਜੇਕਰ ਵਿਰੋਧੀ ਧਿਰ ਦੇ ਵਿਰੋਧ ਵਿੱਚ ਫ਼ੈਸਲਾ ਦੇਣ, ਤਾਂ ਅਦਾਲਤਾਂ ਠੀਕ ਨਹੀਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਇਹ ਦੋਹਰੇ ਮਾਪਦੰਡ ਨਹੀਂ ਚੱਲਣਗੇ ਅਤੇ ਜਨਤਾ ਹੁਣ ਇਹ ਸਭ ਜਾਣ ਚੁੱਕੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਆਲੇ-ਦੁਆਲੇ ਦੇ ਕੁਝ ਰਾਜਾਂ ਤੋਂ ਕੈਡਰ ਇਕੱਠਾ ਕਰਕੇ ਅਤੇ ਦਿੱਲੀ ਵਿੱਚ ਪ੍ਰਦਰਸ਼ਨ ਕਰਕੇ ਜਨਤਾ ਦੇ ਜਨਾਦੇਸ਼ ਨੂੰ ਨਕਾਰ ਨਹੀਂ ਸਕਦੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਵਿਰੋਧੀ ਧਿਰ ਨੂੰ ਦੇਖ ਵੀ ਰਹੀ ਹੈ ਅਤੇ ਸਮਝ ਵੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟ ਦੇ ਬੂਥ ਵਰਕਰ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਜੀ ਤੱਕ, ਸਾਡੇ ਕਰੋੜਾਂ ਵਰਕਰ ਜਨਤਾ ਦਰਮਿਆਨ ਰਹਿੰਦੇ ਹਨ, ਉਨ੍ਹਾਂ ਦਾ ਦੁਖ ਜਾਣਦੇ ਹਨ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਣਥੱਕ ਮਿਹਨਤ ਕਰਦੇ ਹਨ। ਜੇਕਰ ਅਸੀਂ ਯਮੁਨਾ ਜੀ ਦੀ ਉਦਾਹਰਣ ਦੇਖੀਏ, ਤਾਂ ਦਿੱਲੀ ਵਿੱਚ 30 ਸਾਲ ਤੱਕ ਮੁੱਖ ਵਿਰੋਧੀ ਪਾਰਟੀ ਅਤੇ ਹੋਰ ਪਾਰਟੀਆਂ ਦੀ ਪਿਛਲੀ ਸਰਕਾਰ ਨੇ 30 ਸਾਲ ਤੱਕ ਸ਼ਾਸਨ ਕੀਤਾ, ਪਰ ਯਮੁਨਾ ਜੀ ਲਈ ਉਨ੍ਹਾਂ ਨੇ ਕੁਝ ਨਹੀਂ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਹੁਣ ਯਮੁਨੋਤਰੀ ਤੋਂ ਲੈ ਕੇ ਸੰਗਮ ਤੱਕ ਪੂਰੀ ਯਮੁਨਾ ਜੀ ਨੂੰ ਸਵੱਛ ਕਰਨ ਦਾ ਸੁਭਾਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਨੂੰ ਮਿਲਣ ਵਾਲਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰਾਜਨੀਤਕ ਚਾਲਾਂ ਅਤੇ ਭੀੜਸ਼ਾਹੀ ਤੋਂ ਵਿਰੋਧੀ ਦੇਸ਼ ਦੇ ਜਨਾਦੇਸ਼ ਨੂੰ ਨਕਾਰ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਚੋਣਾਂ ਜਿੱਤਣੀਆਂ ਹਨ ਤਾਂ ਲੋਕਾਂ ਦਰਮਿਆਨ ਉਨ੍ਹਾਂ ਦਾ ਦੁਖ ਦਰਦ ਜਾਣਨ ਲਈ ਜਾਣਾ ਚਾਹੀਦਾ ਹੈ, ਧਰਨਾ ਪ੍ਰਦਰਸ਼ਨ ਨਾਲ ਕੁਝ ਨਹੀਂ ਹੁੰਦਾ। ਜਨਤਾ ਦੇ ਦੁਖ, ਦਰਦ, ਪੀੜ੍ਹਾ ਅਤੇ ਹਫੜਾ-ਦਫੜੀ ਨੂੰ ਦੂਰ ਕਰਨ ਲਈ ਜਿੱਥੇ ਵੀ ਚੁਣ ਕੇ ਆਏ ਹੋ, ਉੱਥੇ ਯੋਜਨਾਵਾਂ ਲਿਆਓ, ਕੰਮ ਕਰੋ, ਵਰਨਾ ਬਚਿਆ ਹੋਇਆ ਵਜੂਦ ਵੀ ਖਤਮ ਹੋ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਰਾਜ ਵਿੱਚ ਜਿਸ ਤਰ੍ਹਾਂ ਨਾਲ ਨਸ਼ੇ ਦਾ ਵਪਾਰ ਵਧਿਆ ਹੈ, ਹੁਣ ਪੰਜਾਬ ਦੀ ਜਨਤਾ ਨੇ ਤੈਅ ਕਰ ਲਿਆ ਹੈ ਕਿ ਇਸ ਵਾਰ ਉੱਥੇ ਸਾਡੀ ਪਾਰਟੀ ਦੀ ਸਰਕਾਰ ਆਵੇਗੀ। ਉਨ੍ਹਾਂ ਨੇ ਕਿਹਾ ਕਿ ਬਹਾਨੇ ਦੀ ਰਾਜਨੀਤੀ ਲੰਬੀ ਨਹੀਂ ਚਲਦੀ, ਸਗੋਂ ਸਫਲਤਾ ਲਈ ਨਤੀਜੇ ਲਿਆਉਣੇ ਪੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਪਿਛਲੇ ਮੁੱਖ ਮੰਤਰੀ ਦਿੱਲੀ ਤੋਂ ਹਾਰ ਗਏ ਅਤੇ ਹੁਣ ਪੰਜਾਬ ਵਿੱਚ ਡੇਰਾ ਲਗਾ ਕੇ ਬੈਠੇ ਉੱਥੋਂ ਦੇ ਮੁੱਖ ਮੰਤਰੀ ਨੂੰ ਕੰਮ ਵੀ ਨਹੀਂ ਕਰਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 2029 ਤੱਕ ਪੰਜਾਬ ਤੋਂ ਨਸ਼ੇ ਦੇ ਵਪਾਰ ਨੂੰ ਸਮਾਪਤ ਕਰ ਦੇਵਾਂਗੇ।
*****
ਆਰਕੇ/ਆਰਆਰ/ਪੀਆਰ/ਏਕੇ