ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

CAQM ਨੇ ਹਵਾ ਗੁਣਵੱਤਾ ਸੂਚਕਾਂਕ ਵਿੱਚ ਤੇਜ਼ ਵਾਧੇ ਦੇ ਦਰਮਿਆਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਗ੍ਰੈਪ (GRAP) ਸਟੇਜ -। ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ


Posted On: 21 OCT 2026 7:23PM by PIB Chandigarh

ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ (ਸੀਪੀਸੀਬੀ) ਦੇ ਹਰ ਰੋਜ਼ ਹਵਾ ਗੁਣਵੱਤਾ ਸੂਚਕਾਂਕ ਬੁਲੇਟਿਨ ਦੇ ਮੁਤਾਬਕ, ਅੱਜ ਦੁਪਹਿਰ 2 ਵਜੇ ਦਿੱਲੀ ਵਿੱਚ ਅੱਜ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ ਬੁਲੇਟਿਨ (ਏਕਿਊਆਈ) 244 (Poor’ category) ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਸ਼ਾਮ 4 ਵਜੇ ਔਸਤ ਹਵਾ ਗੁਣਵੱਤਾ ਸੂਚਕਾਂਕ ਵਧ ਕੇ 245 (Poor’ category) ਹੋ ਗਿਆ।

 

ਦਿੱਲੀ ਦੀ ਕੁੱਲ ਔਸਤ ਹਵਾ ਗੁਣਵੱਤਾ ਸੂਚਕਾਂਕ ਵਧ ਕੇ ‘ਖਰਾਬ’ ਸ਼੍ਰੇਣੀ (ਏਕਿਊਆਈ 201-300 ਦੇ ਵਿਚਕਾਰ) ਵਿੱਚ ਰਿਕਾਰਡ ਹੋਣ ਨੂੰ ਦੇਖਦੇ ਹੋਏ, ਗ੍ਰੈਪ ਬਾਰੇ ਸੀਕਿਊਏਐੱਮ ਸਬ-ਕਮੇਟੀ ਨੇ ਅੱਜ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਦੀ ਮੌਜੂਦਾ ਹਵਾ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਇਲਾਕੇ ਵਿੱਚ ਹਵਾ ਗੁਣਵੱਤਾ ਦੀ ਸਥਿਤੀ ਦੇ ਨਾਲ-ਨਾਲ ਮੌਸਮ ਵਿਭਾਗ/ਆਈਆਈਟੀਐੱਮ ਦੁਆਰਾ ਮੌਸਮ/ਮੌਸਮ ਸਬੰਧੀ ਸਥਿਤੀਆਂ ਦੇ ਅਨੁਮਾਨ ਅਤੇ ਦਿੱਲੀ ਦੇ ਹਵਾ-ਗੁਣਵੱਤਾ ਦੀ ਸਥਿਤੀ ਦੀ ਪੂਰੀ ਤਰ੍ਹਾਂ ਨਾਲ ਸਮੀਖਿਆ ਕਰਦੇ ਹੋਏ, ਉਪ-ਕਮੇਟੀ ਨੇ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਮੌਜੂਦਾ ਗ੍ਰੈਪ ਦੀ ਸਟੇਜ-। ਦੇ ਅਨੁਸਾਰ ਸਾਰੀਆਂ 25  ਲਾਜਮੀ ਕਾਰਵਾਈਆਂ ਨੂੰ ਤੁਰੰਤ ਲਾਗੂ ਕਰਨ ਦਾ ਫੈਸਲਾ ਕੀਤਾ। 

ਮੌਜੂਦਾ ਗ੍ਰੈਪ ਦੀ ਸਟੇਜ-। ਦੇ ਤਹਿਤ ਕੰਮਾਂ ਨੂੰ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸਾਰੀਆਂ ਸਬੰਧਿਤ ਏਜੰਸੀਆਂ ਦੁਆਰਾ ਲਾਗੂ, ਨਿਗਰਾਨੀ ਅਤੇ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਹਵਾ-ਗੁਣਵੱਤਾ ਸੂਚਕਾਂਕ ਦਾ ਪੱਧਰ ਹੋਰ ਹੇਠਾਂ ਨਾ ਜਾਵੇ। ਸਾਰੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਮੌਜੂਦਾ ਗ੍ਰੈਪ ਸਾਰਣੀ ‘ਤੇ ਸਖਤ ਨਜ਼ਰ ਰੱਖਣਗੀਆਂ ਅਤੇ ਉਪਾਵਾਂ ਨੂੰ ਤੇਜ਼ ਕਰਨਗੀਆਂ।

 

ਮੌਜੂਦਾ ਗ੍ਰੈਪ ਦੀ ਸਟੇਜ -। ਦੇ ਮੁਤਾਬਕ 25 ਐਕਸ਼ਨ ਪੁਆਇੰਟ ਇਹ ਹਨ:-

 

 

ਸਟੇਜ । ‘ਖਰਾਬ’ ਹਵਾ ਗੁਣਵੱਤਾ

(ਦਿੱਲੀ ਹਵਾ ਗੁਣਵੱਤਾ ਸੂਚਕਾਂਕ 201-300 ਦੇ ਵਿਚਕਾਰ)

  1. ਉਸਾਰੀ ਅਤੇ ਢਾਹੁਣ (C&D) ਦੀਆਂ ਗਤੀਵਿਧੀਆਂ ਦੌਰਾਨ ਧੂੜ ਨੂੰ ਘਟਾਉਣ ਦੇ ਉਪਾਵਾਂ ਨੂੰ ਲਾਗੂ ਕਰਨ ਲਈ ਨਿਰਦੇਸ਼ਾ/ਨਿਯਮਾਂ/ ਦਿਸ਼ਾ-ਨਿਰਦੇਸ਼ਾਂ ਦੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ (C&D ਸਮੱਗਰੀ ਅਤੇ ਰਹਿੰਦ-ਖੂੰਹਦ ਨੂੰ ਸਹੀ ਤਰੀਕੇ ਨਾਲ ਇਕੱਠਾ ਅਤੇ ਢੁਕਵੇਂ ਢੰਗ ਨਾਲ ਢਕਿਆ ਗਿਆ ਹੈ, ਸੀ ਐਂਡ ਡੀ ਸਮੱਗਰੀ/ਰਹਿੰਦ -ਖੂੰਹਦ ਨੂੰ ਸਿਰਫ ਢਕੇ ਹੋਏ ਵਾਹਨਾਂ ਰਾਹੀਂ ਲਿਜਾਉਣਾ; ਐਂਟੀ-ਸਮੌਗ ਗਨ (anti-smog guns), ਪਾਣੀ ਦਾ ਛਿੜਕਾਅ ਆਦਿ ਲਈ ਮਾਪਦੰਡ ਹਨ) ਅਤੇ C&D ਰਹਿੰਦ-ਖੂੰਹਦ ਦਾ ਵਾਤਾਵਰਣ ਪੱਖੋਂ ਸਹੀ ਪ੍ਰਬੰਧਨ। 

  2. 11.06.2021 ਦੇ ਨੰਬਰ 11 ਤੋਂ 18 ਦੀ ਸਖਤੀ ਨਾਲ ਪਾਲਣਾ ਕਰੋ ਅਤੇ 500 ਵਰਗ ਮੀਟਰ ਜਾਂ ਇਸ ਤੋਂ ਵੱਧ ਖੇਤਰਫਲ ਦੀ ਜ਼ਮੀਨ ਵਾਲੇ ਅਜਿਹੇ C&D ਪ੍ਰੋਜੈਕਟਾਂ ਦੇ ਸਬੰਧ ਵਿੱਚ C&D ਦੀਆਂ ਗਤੀਵਿਧੀਆਂ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜੋ ਕਿ ਸਬੰਧਿਤ ਰਾਜ/GNCTD ਦੇ ਵੈੱਬ ਪੋਰਟਲ 'ਤੇ ਰਜਿਸਟਰਡ ਨਾ ਹੋਣ ਅਤੇ/ਜਾਂ ਜੋ ਧੂੜ ਘਟਾਉਣ ਦੇ ਉਪਾਵਾਂ ਦੀ ਰਿਮੋਟ ਨਿਗਰਾਨੀ ਲਈ—ਉਪਰੋਕਤ ਕਾਨੂੰਨੀ ਨਿਰਦੇਸ਼ਾਂ ਅਨੁਸਾਰ—ਦੂਜੀਆਂ ਸਾਰੀਆਂ ਲਾਜ਼ਮੀ ਸ਼ਰਤਾਂ ਪੂਰੀਆਂ ਨਾ ਕਰਦੇ ਹੋਣ।

  3. ਇਹ ਯਕੀਨੀ ਬਣਾਓ ਕਿ ਮਿਊਂਸੀਪਲ ਸੌਲਿਡ ਵੇਸਟ (MSW), C&D ਵੇਸਟ, ਉਦਯੋਗਿਕ ਅਤੇ ਖਤਰਨਾਕ ਵੇਸਟ ਨੂੰ ਨਿਰਧਾਰਿਤ ਵੇਸਟ ਇਕੱਠਾ ਕਰਨ ਵਾਲੀਆਂ ਥਾਵਾਂ/ ਉਦਯੋਗਿਕ ਖੇਤਰਾਂ ਤੋਂ ਨਿਯਮਿਤ ਤੌਰ ‘ਤੇ ਚੁੱਕਿਆ ਜਾਵੇ ਅਤੇ ਇਹ ਵੀ ਯਕੀਨੀ ਬਣਾਓ ਕਿ ਕੋਈ ਵੀ ਵੇਸਟ ਗੈਰ-ਕਾਨੂੰਨੀ ਤੌਰ ‘ਤੇ ਖੁੱਲ੍ਹੀ ਜ਼ਮੀਨ ‘ਤੇ ਨਾ ਸੁੱਟਿਆ ਜਾਵੇ।

  4. ਸਮੇਂ-ਸਮੇਂ ‘ਤੇ ਮਸ਼ੀਨਾਂ ਨਾਲ ਸਫਾਈ ਕਰੋ ਅਤੇ ਸੜਕਾਂ ‘ਤੇ ਪਾਣੀ ਦਾ ਛਿੜਕਾਅ ਕਰੋ ਅਤੇ ਜਮ੍ਹਾ ਹੋਈ ਧੂੜ ਦਾ ਤੈਅਸ਼ੁਦਾ ਥਾਵਾਂ/ਲੈਂਡਫਿਲ ਵਿੱਚ ਵਿਗਿਆਨਕ ਢੰਗ ਨਾਲ ਨਿਪਟਾਰਾ ਕਰੋ।

  5.  ਸੜਕ ਨਿਰਮਾਣ/ਚੌੜਾ ਕਰਨ/ਮੁਰੰਮਤ ਦੇ ਕੰਮ ਦੌਰਾਨ ਐਂਟੀ-ਸਮੌਗ ਗਨ, ਪਾਣੀ ਦਾ ਛਿੜਕਾਅ ਅਤੇ ਧੂੜ ਨੂੰ ਰੋਕਣ ਦੇ ਉਪਾਵਾਂ ਦੀ ਵਰਤੋਂ ਨੂੰ ਤੇਜ਼ ਕਰੋ।

  6. ਬਾਇਓਮਾਸ ਅਤੇ ਨਗਰ ਨਿਗਮ ਦੀ ਠੋਸ ਰਹਿੰਦ-ਖੂੰਹਦ ਨੂੰ ਖੁੱਲ੍ਹੇ ਵਿੱਚ ਸਾੜਨ ‘ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰੋ। OA 21/2014 ਵਿੱਚ ਮਾਣਯੋਗ NGT ਦੇ 04.12.2014 ਅਤੇ 28.04.2015 ਨੂੰ ਦਿੱਤੇ ਗਏ ਆਦੇਸ਼ਾਂ ਅਨੁਸਾਰ ਕਿਸੇ ਵੀ ਉਲੰਘਣਾ ‘ਤੇ ਵੱਧ ਤੋਂ ਵੱਧ EC ਲਗਾਓ।

  7. ਲੈਂਡਫਿਲ ਸਾਈਟਾਂ/ਰਹਿੰਦ-ਖੂੰਹਦ ਦੇ ਨਿਪਟਾਰੇ ਵਾਲੀਆਂ ਥਾਵਾਂ ‘ਤੇ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰੇ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਵਧਾਓ।

  8. ਆਵਾਜਾਈ ਦਾ ਤਾਲਮੇਲ ਬਣਾਓ ਅਤੇ ਆਵਾਜਾਈ ਨੂੰ ਅਸਾਨ ਬਣਾਉਣ ਲਈ, ਵਧੇਰੇ ਆਵਾਜਾਈ ਵਾਲੇ ਸਾਰੇ  ਪਛਾਣੇ ਗਏ ਗਲਿਆਰਿਆਂ, ਭੀੜ-ਭੜੱਕੇ ਵਾਲੀਆਂ ਥਾਵਾਂ/ਚੌਰਾਹਿਆਂ 'ਤੇ ਲੋੜੀਂਦੇ ਕਰਮਚਾਰੀ ਤਾਇਨਾਤ ਕਰੋ। 

  9. ਵਾਹਨਾਂ ਲਈ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਿਯਮਾਂ ਦੀ ਸਖ਼ਤੀ ਨਾਲ ਨਿਗਰਾਨੀ ਕਰੋ ਅਤੇ ਉਨ੍ਹਾਂ ਨੂੰ ਲਾਗੂ ਕਰੋ; ਅਤੇ ਸਾਫ ਤੌਰ ‘ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਜ਼ਬਤ ਕਰਕੇ ਅਤੇ/ਜਾਂ ਵੱਧ ਤੋਂ ਵੱਧ ਜੁਰਮਾਨਾ ਲਗਾ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰੋ।

  10. ਈਸਟਰਨ ਅਤੇ ਵੈਸਟਰਨ ਪੈਰਿਫੇਰਲ ਐਕਸਪ੍ਰੈੱਸਵੇਅ ਰਾਹੀਂ ਦਿੱਲੀ ਦੇ ਦੂਜੇ ਰਸਤੇ ਤੋਂ ਜਾਣ ਵਾਲੇ ਟਰੱਕ ਟ੍ਰੈਫਿਕ ਨੂੰ ਡਾਇਵਰਟ ਕਰਨ ਸਬੰਧੀ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰੋ।

  11. ਪੁਰਾਣੇ ਡੀਜ਼ਲ/ਪੈਟਰੋਲ ਵਾਹਨਾਂ ਦੇ ਚੱਲਣ ‘ਤੇ ਪਾਬੰਦੀ ਅਤੇ ਮੌਜੂਦਾ ਕਾਨੂੰਨਾਂ ਅਨੁਸਾਰ ਦੂਜੀਆਂ ਪਾਬੰਦੀਆਂ ਬਾਰੇ NGT/ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰੋ।

  12. ਹਵਾ ਦੀ ਗੁਣਵੱਤਾ ਸਬੰਧੀ ਮਿਆਰਾਂ ਦੇ ਅਨੁਸਾਰ ਨਾ ਹੋਣ ਵਾਲੇ ਖੇਤਰਾਂ ਸਮੇਤ ਉਦਯੋਗਾਂ ਦਾ ਨਿਰੀਖਣ ਤੇਜ਼ ਕਰੋ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਜਾਂ ਗੈਰ-ਕਾਨੂੰਨੀ ਇਕਾਈਆਂ ਵਿਰੁੱਧ ਭਾਰੀ ਜੁਰਮਾਨਾ/ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਓ।

  13. ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਉਦਯੋਗਾਂ, ਇੱਟਾਂ ਦੇ ਭੱਠਿਆਂ, ਹੌਟ-ਮਿਕਸ ਪਲਾਂਟਾਂ ਆਦਿ ਵਿੱਚ ਸਾਰੇ ਪ੍ਰਦੂਸ਼ਣ ਨਿਯੰਤਰਣ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰੋ; ਨਿਰਧਾਰਿਤ ਨਿਕਾਸ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਅਤੇ ਸਿਰਫ਼ ਪ੍ਰਵਾਨਿਤ ਈਂਧਣਾਂ ਦੀ ਹੀ ਵਰਤੋਂ ਕਰੋ।

  14. ਥਰਮਲ ਪਾਵਰ ਪਲਾਂਟਾਂ ਵਿੱਚ ਨਿਕਾਸੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਅਤੇ ਇਨ੍ਹਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ/ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  15. ਪਟਾਕਿਆਂ ਦੇ ਸਬੰਧ ਵਿੱਚ ਮਾਣਯੋਗ ਅਦਾਲਤ/ਅਥਾਰਿਟੀ ਦੁਆਰਾ ਜਾਰੀ ਕੀਤੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

  16. ਬਿਜਲੀ ਵੰਡ ਕੰਪਨੀਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।

  17. ਇਹ ਯਕੀਨੀ ਬਣਾਇਆ ਜਾਵੇ ਕਿ ਡੀਜ਼ਲ ਜੈਨਰੇਟਰ (DG) ਸੈੱਟਾਂ ਦੀ ਵਰਤੋਂ ਬਿਜਲੀ ਸਪਲਾਈ ਦੀ ਨਿਯਮਿਤ ਤੌਰ ‘ਤੇ ਨਾ ਕੀਤੀ ਜਾਵੇ।

  18.  ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਖੇਤਰਾਂ—ਜਿਸ ਵਿੱਚ ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਖੇਤਰ ਆਦਿ ਸ਼ਾਮਲ ਹਨ—ਵਿੱਚ ਡੀਜੀ ਸੈੱਟਾਂ ਦੀ ਨਿਯਮਿਤ ਵਰਤੋਂ ਨੂੰ, 29.09.2023 ਦੇ ਨਿਰਦੇਸ਼ ਨੰਬਰ 76  ਦੇ ਅਨੁਸਾਰ, ਜੇ ਕੋਈ ਬਦਲਾਅ ਹੋਵੇ, ਤਾਂ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

 

 

 

ਡੀ ਜੀ ਸੈੱਟ ਦੀ ਸਮੱਰਥਾ ਰੇਂਜ 

ਨਿਕਾਸੀ ਦੇ ਕੰਟਰੋਲ ਲਈ ਅਪਣਾਈ ਜਾਣ ਵਾਲੀ ਪ੍ਰਣਾਲੀ 

ਵਰਤੋਂ ਦੇ ਲਈ ਨਿਯਮ 

ਰਸੋਈ ਗੈਸ  / ਕੁਦਰਤੀ ਗੈਸ  / ਬਾਇਓ-ਗੈਸ  / ਪ੍ਰੋਪੇਨ / ਬਿਊਟੇਨ  'ਤੇ ਚੱਲਣ ਵਾਲੇ ਹਰ ਸਮਰੱਥਾ ਦੇ ਪਾਵਰ ਜੈਨਰੇਟਿੰਗ ਸੈੱਟ ।

ਕੋਈ ਨਹੀਂ

ਕੋਈ ਪਾਬੰਦੀ ਨਹੀਂ

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨੋਟੀਫਿਕੇਸ਼ਨ ਨੰਬਰ ਜੀ ਐੱਸ ਆਰ 804 (ਈ) ਮਿਤੀ 03.11.2022 ਦੇ ਨਿਯਮਾਂ ਦੇ ਹਿਸਾਬ ਨਾਲ 800 ਕਿਲੋਵਾਟ (800 kW / 1000 kVA) ਸਮਰੱਥਾ ਤੱਕ ਦੇ ਪਾਵਰ ਜੈਨਰੇਟਿੰਗ ਸੈੱਟ 

ਕੋਈ ਨਹੀਂ

ਕੋਈ ਪਾਬੰਦੀ ਨਹੀਂ

 

ਡੀਜੀ  ਪੁਰਾਣੇ ਸਪੈਸੀਫਿਕੇਸ਼ਨਾਂ / ਸਟੈਂਡਰਡਜ਼ ਦੇ ਹਿਸਾਬ ਨਾਲ ਸੈੱਟ ਕਰਦਾ ਹੈ

800 ਕਿਲੋਵਾਟ (1000 ਕੇਵੀਏ)

ਅਤੇ ਉੱਪਰ

 

 

ਕੋਈ ਵੀ ਨਿਕਾਸੀ ਕੰਟਰੋਲ ਸਿਸਟਮ /ਮਕੈਨਿਜ਼ਮ, ਹਾਲਾਂਕਿ ਹਦਾਇਤ ਨੰਬਰ 76 ਵਿੱਚ ਦੱਸੇ ਗਏ ਨਿਕਾਸੀ ਮਾਪਦੰਡਾਂ (ਸਟੈਂਡਰਡਜ਼) ਦੀ ਪਾਲਣਾ ਦੇ ਅਧੀਨ ਹੈ।

ਕੋਈ ਪਾਬੰਦੀ ਨਹੀਂ

 

 

 

41 ਕਿਲੋਵਾਟ ( 51 ਕੇਵੀਏ)

​ਤੋਂ ਘੱਟ

​800 ਕਿਲੋਵਾਟ (1000 ਕੇਵੀਏ)

ਦੋਹਰੀ ਈਂਧਣ ਮੋਡ (ਡਿਊਲ ਫਿਊਲ ਮੋਡ)

​ਜਾਂ

​ਸਰਟੀਫਾਈਡ ਏਜੰਸੀਆਂ ਰਾਹੀਂ ਰੈਟ੍ਰੋ-ਫਿਟਿਡ ਈਸੀਡੀ (ECD - 

ਕੋਈ ਪਾਬੰਦੀ ਨਹੀਂ

 

 19 ਕਿਲੋਵਾਟ (23 ਕੇਵੀਏ)

ਤੋਂ ਘੱਟ

41 ਕਿਲੋਵਾਟ (51 ਕੇਵੀਏ)

ਦੋਹਰਾ ਈਂਧਣ ਮੋਡ 

 ਕੋਈ ਪਾਬੰਦੀ ਨਹੀਂ

ਨੋਟ: ਡੀਜੀ ਸੈੱਟ ਡਿਊਲ ਫਿਊਲ ਮੋਡ ਵਿੱਚ ਕੰਮ ਨਹੀਂ ਕਰ ਰਹੇ ਹਨ, ਸਿਰਫ ਗੈਸ ਬੁਨਿਆਦੀ ਢਾਂਚੇ ਅਤੇ ਸਪਲਾਈ ਦੀ ਘਾਟ ਕਾਰਨ ਉਨਾਂ ਨੂੰ ਸਿਰਫ਼ ਤੈਅ ਐਮਰਜੈਂਸੀ ਸੇਵਾਵਾਂ ਲਈ ਹੀ ਇਸਤੇਮਾਲ ਕਰਨ ਦੀ ਇਜਾਜ਼ਤ ਹੋਵੇਗੀ।*


 

19 ਕਿਲੋਵਾਟ (23 ਕੇਵੀਏ) ਤੋਂ ਘੱਟ ਦੇ ਪੋਰਟੇਬਲ ਡੀਜੀ ਸੈੱਟ

ਅਜੇ ਡੀਜੀ ਸੈੱਟਾਂ ਦੀ ਇਸ ਕੈਟੇਗਰੀ/ਕਪੈਸਿਟੀ ਰੇਂਜ ਵਿੱਚ ਐਮੀਸ਼ਨ ਕੰਟਰੋਲ ਦਾ ਕੋਈ ਖਾਸ ਤਰੀਕਾ ਉਪਲਬਧ ਨਹੀਂ ਹੈ।

ਆਮ ਤੌਰ 'ਤੇ ਇਸ ਦੀ ਇਜਾਜ਼ਤ ਨਹੀਂ ਹੈ।

​ਸਿਰਫ਼ ਨਿਰਧਾਰਿਤ ਐਮਰਜੈਂਸੀ ਸੇਵਾਵਾਂ ਲਈ ਹੀ ਇਜਾਜ਼ਤ ਹੈ।*

 

ਐਮਰਜੈਂਸੀ ਸੇਵਾਵਾਂ:

  1. ​ਸਿਰਫ਼ ਲਿਫਟ / ਐਸਕੇਲੇਟਰਾਂ / ਟ੍ਰੈਵੇਲੇਟਰ ਚਲਾਉਣ ਲਈ।

  2. ਮੈਡੀਕਲ ਸੇਵਾਵਾਂ (ਹਸਪਤਾਲ / ਨਰਸਿੰਗ ਹੋਮ / ਸਿਹਤ ਸੰਭਾਲ ਸਹੂਲਤਾਂ)।

  3. ਰੇਲਵੇ ਸੇਵਾਵਾਂ / ਰੇਲਵੇ ਸਟੇਸ਼ਨ।

  4. ਮੈਟਰੋ ਰੇਲ ਕਾਰਪੋਰੇਸ਼ਨ ਅਤੇ MRTS ਸੇਵਾਵਾਂ।

  5. ਏਅਰਪੋਰਟ ਅਤੇ ਇੰਟਰ-ਸਟੇਟ ਬੱਸ ਟਰਮੀਨਲ।

  6. ਸੀਵਰੇਜ ਟ੍ਰੀਟਮੈਂਟ ਪਲਾਂਟ।

  7. ਪਾਣੀ ਦੇ ਪੰਪਿੰਗ ਸਟੇਸ਼ਨ।

  8. ਰਾਸ਼ਟਰੀ ਸੁਰੱਖਿਆ, ਰੱਖਿਆ ਅਤੇ ਰਾਸ਼ਟਰੀ ਮਹੱਤਵ ਨਾਲ ਜੁੜੇ ਪ੍ਰੋਜੈਕਟ।

  9. ਦੂਰਸੰਚਾਰ  ਅਤੇ ਆਈਟੀ (IT) / ਡੇਟਾ ਸੇਵਾਵਾਂ

19.  ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਨਾਲ ਹੀ ਪੰਜਾਬ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕਿਸੇ ਵੀ ਸ਼ਹਿਰ/ਕਸਬੇ ਤੋਂ ਆਉਣ ਵਾਲੀਆਂ ਇੰਟਰ-ਸਿਟੀ / ਅੰਤਰ-ਰਾਜੀ ਬੱਸਾਂ ਨੂੰ, ਈਵੀ (EVs) / ਸੀਐੱਨਜੀ / ਬੀਐੱਸ-6  ਡੀਜ਼ਲ ਤੋਂ ਇਲਾਵਾ, ਦਿੱਲੀ-ਐੱਨਸੀਆਰ (NCR) ਵਿੱਚ ਚੱਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

 

20. ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਤੰਦੂਰ ਵਿੱਚ ਫਿਊਲ ਵਜੋਂ ਕੋਲੇ/ਲੱਕੜ ਦੀ ਵਰਤੋਂ 'ਤੇ ਮੌਜੂਦਾ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰੋ ਅਤੇ ਇਹ ਯਕੀਨੀ ਬਣਾਓ ਕਿ ਇਨ੍ਹਾਂ ਥਾਵਾਂ 'ਤੇ ਸਿਰਫ਼ ਬਿਜਲੀ/ਗੈਸ/ਸਾਫ਼ ਈਂਧਣ ਨਾਲ ਚੱਲਣ ਵਾਲੇ ਉਪਕਰਣਾਂ ਦੀ ਹੀ ਵਰਤੋਂ ਕੀਤੀ ਜਾਵੇ।

21. ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ, ਬਲਕ ਐੱਸ.ਐੱਮ.ਐੱਸ. (Bulk SMS) ਰਾਹੀਂ ਵੱਧ ਤੋਂ ਵੱਧ ਜਾਣਕਾਰੀ, ਸਿੱਖਿਆ ਅਤੇ ਕਮਿਊਨੀਕੇਸ਼ਨ (IEC) ਗਤੀਵਿਧੀਆਂ ਕਰੋ, ਜਿਸ ਵਿੱਚ ਨਾਗਰਿਕਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਬਾਰੇ ਜਾਗਰੂਕਤਾ ਜਾਰੀ ਕਰਨਾ ਸ਼ਾਮਲ ਹੈ।

 

22. ਲੋਕਾਂ ਨੂੰ ਪ੍ਰਦੂਸ਼ਣ ਦੇ ਪੱਧਰ ਅਤੇ ਕੰਟਰੋਲ ਰੂਮ ਦੀ ਸੰਪਰਕ ਜਾਣਕਾਰੀ ਬਾਰੇ ਦੱਸਣ ਲਈ ਮੋਬਾਈਲ ਐਪਸ ਦੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਉਹ ਪ੍ਰਦੂਸ਼ਣ ਫੈਲਾਉਣ ਵਾਲੀ ਗਤੀਵਿਧੀ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਰਿਪੋਰਟ ਕਰ ਸਕਣ ਅਤੇ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਸਕੇ।

23. ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ 311 ਐਪ, ਗ੍ਰੀਨ ਦਿੱਲੀ ਐਪ, ਸਮੀਰ (SAMEER) ਐਪ, ਅਜਿਹੇ ਦੂਜੇ ਐਪਸ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਓ।

24. ਸੜਕਾਂ 'ਤੇ ਆਵਾਜਾਈ ਨੂੰ ਘਟਾਉਣ ਲਈ ਦਫ਼ਤਰਾਂ ਦੇ ਕਰਮਚਾਰੀਆਂ ਲਈ ਇਕੋ ਜਿਹੀ  ਆਵਾਜਾਈ ਸ਼ੁਰੂ ਕਰਨ ਲਈ  ਉਤਸ਼ਾਹਿਤ ਕਰੋ।

25. ਸੀਐੱਨਜੀ (CNG) / ਇਲੈਕਟ੍ਰਿਕ ਬੱਸਾਂ, ਮੈਟਰੋ ਅਤੇ ਆਰਆਰਟੀਐੱਸ (RRTS) ਸੇਵਾਵਾਂ ਰਾਹੀਂ ਜਨਤਕ ਆਵਾਜਾਈ ਸੇਵਾਵਾਂ ਨੂੰ ਵਧਾਉਣਾ, ਇਸ ਲਈ ਹੋਰ ਵਾਹਨਾਂ ਨੂੰ ਸ਼ਾਮਲ ਕਰਨਾ ਅਤੇ ਸੇਵਾਵਾਂ ਵਿੱਚ ਵਾਧਾ ਕਰਨਾ। ਔਫ-ਪੀਕ ਸਮੇਂ  ਵਿੱਚ ਸਫ਼ਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕੀਮਤਾਂ ਲਾਗੂ ਕਰਨਾ।

ਇਸ ਤੋਂ ਇਲਾਵਾ, ਸਬ-ਕਮੇਟੀ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਨਾਗਰਿਕਾਂ ਨੂੰ ਗ੍ਰੈਪ (GRAP) ਨੂੰ ਲਾਗੂ ਕਰਨ ਵਿੱਚ ਸਹਿਯੋਗ ਕਰਨ ਅਤੇ ਗ੍ਰੈਪ ਦੀ ਸਟੇਜ-I ਦੇ ਨਾਗਰਿਕ ਚਾਰਟਰ ਵਿੱਚ ਦੱਸੇ ਗਏ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕਰਦੀ ਹੈ:

  • ਸਮੀਰ (SAMEER) ਐਪ ਤੋਂ ਹਵਾ ਗੁਣਵੱਤਾ  ਸੂਚਕਾਂਕ (AQI) ਅਤੇ ਸੀਏਕਿਊਐੱਮ (CAQM) ਵੈੱਬਸਾਈਟ ਤੋਂ ਗ੍ਰੈਪ (GRAP) ਦੇ ਲਾਗੂ ਹੋਣ ਦੀ ਸਥਿਤੀ ਦੀ ਜਾਂਚ ਕਰੋ।

  • ​ਆਪਣੇ ਵਾਹਨਾਂ ਦੇ ਇੰਜਣ ਨੂੰ ਠੀਕ ਤਰ੍ਹਾਂ ਟਿਊਨ  ਰੱਖੋ।

  • ਆਪਣੇ ਵਾਹਨਾਂ ਦਾ ਪ੍ਰਦੂਸ਼ਣ ਚੈੱਕ ਕਰਵਾਓ ਅਤੇ ਸਰਟੀਫਿਕੇਟ ਨੂੰ ਅੱਪਡੇਟ ਰੱਖੋ।

  • ਆਪਣੇ ਵਾਹਨਾਂ ਵਿੱਚ ਟਾਇਰਾਂ ਦਾ ਦਬਾਅ ਸਹੀ ਰੱਖੋ।

  • ਆਪਣੇ ਵਾਹਨਾਂ ਦੇ ਪ੍ਰਦੂਸ਼ਣ ਸਰਟੀਫਿਕੇਟ (PUC) ਅੱਪਡੇਟ ਰੱਖੋ।

  • ਆਪਣੇ ਵਾਹਨ ਨੂੰ ਬਿਨਾਂ ਵਜ੍ਹਾ ਚਾਲੂ  ਨਾ ਰੱਖੋ ਅਤੇ ਰੈੱਡ ਲਾਈਟ 'ਤੇ ਇੰਜਣ ਵੀ ਬੰਦ ਕਰ ਦਿਓ।

  • ​ਜਿਨ੍ਹਾਂ ਡੀਜ਼ਲ ਜਾਂ ਪੈਟਰੋਲ ਵਾਹਨਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਜਾਂ ਜੋ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੀਆਂ ਹਨ, ਉਨ੍ਹਾਂ ਨੂੰ ਨਾ ਚਲਾਓ।

  •  ਆਉਣ-ਜਾਣ ਲਈ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰੋ ਜਾਂ ਵਾਹਨਾਂ ਦੀ ਪੂਲਿੰਗ ਨੂੰ ਪਹਿਲ ਦਿਓ।

  • ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ  EVs  ਨੂੰ ਪਹਿਲ ਦਿਓ। ਮਿਊਂਸਿਪਲ ਸੌਲਿਡ ਵੇਸਟ ਨੂੰ ਵੱਖ-ਵੱਖ ਕਰਨਾ ਅਤੇ ਉਸ ਦੇ ਸਹੀ ਤਰੀਕੇ ਨਾਲ ਨਿਪਟਾਰੇ ਨੂੰ ਯਕੀਨੀ ਬਣਾਓ।

  • ਖੁੱਲ੍ਹੀਆਂ ਥਾਵਾਂ ‘ਤੇ ਕੂੜਾ-ਕਰਕਟ ਨਾ ਸੁੱਟੋ।

  • ​ਇਹ ਯਕੀਨੀ ਬਣਾਓ ਕਿ ਵੇਸਟ ਸਿਰਫ਼ ਮਿਊਂਸਿਪਲ ਅਧਿਕਾਰੀਆਂ ਵੱਲੋਂ ਨਿਰਧਾਰਿਤ ਕੀਤੇ ਗਏ ਕਲੈਕਸ਼ਨ ਪੁਆਇੰਟ ‘ਤੇ ਹੀ ਸੁੱਟਿਆ ਜਾਵੇ, ਖਾਸ ਕਰਕੇ ਬਜ਼ਾਰਾਂ ਅਤੇ ਜਨਤਕ ਥਾਵਾਂ ‘ਤੇ।

∙ ਸੀ ਅਤੇ ਡੀ (C&D) ਵੇਸਟ ਨੂੰ ਤੁਰੰਤ ਹਟਾਉਣਾ ਅਤੇ ਧੂੜ ਘਟਾਉਣ ਦੇ ਉਪਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਓ।

  • ਵੱਧ ਤੋਂ ਵੱਧ ਰੁੱਖ ਲਗਾਓ ਅਤੇ ਖਾਲੀ ਥਾਵਾਂ ਨੂੰ ਘਾਹ ਅਤੇ ਝਾੜੀਆਂ ਨਾਲ ਢਕ ਦਿਓ।

  • ਜ਼ਰੂਰੀ ਕੰਮਾਂ ਨੂੰ ਛੱਡ ਕੇ ਡੀਜੀ ਸੈੱਟ (DG Set) ਦੀ ਵਰਤੋਂ ਕਰਨ ਤੋਂ ਬਚੋ।

  • ਤਿਉਹਾਰਾਂ ਨੂੰ ਈਕੋ-ਫ੍ਰੈਂਡਲੀ ਤਰੀਕੇ ਨਾਲ ਮਨਾਓ- ਪਟਾਕਿਆਂ ਤੋਂ ਬਚੋ।

∙ 311 ਐਪ, ਗ੍ਰੀਨ ਦਿੱਲੀ ਐਪ, ਸਮੀਰ (SAMEER) ਐਪ ਆਦਿ ਰਾਹੀਂ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਗਤੀਵਿਧੀਆਂ ਦੀ ਰਿਪੋਰਟ ਕਰੋ।

  • ਸੂਚਨਾ, ਸਿੱਖਿਆ ਅਤੇ ਸੰਚਾਰ (IEC) ਗਤੀਵਿਧੀਆਂ ਵਿੱਚ ਹਿੱਸਾ ਲਓ ਅਤੇ ਸੋਸ਼ਲ ਮੀਡੀਆ ਚੈਨਲਾਂ ਸਮੇਤ ਵੱਖ-ਵੱਖ ਤਰੀਕਿਆਂ ਨਾਲ ਸਾਥੀ ਨਾਗਰਿਕਾਂ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਓ।

ਸਬ-ਕਮੇਟੀ ਹਵਾ ਗੁਣਵੱਤਾ ਦੇ ਹਾਲਾਤ ‘ਤੇ ਸਖਤ ਨਜ਼ਰ ਰੱਖੇਗੀ ਅਤੇ ਦਿੱਲੀ ਵਿੱਚ ਹਵਾ ਗੁਣਵੱਤਾ ਅਤੇ ਮੌਸਮ ਵਿਭਾਗ / ਆਈਆਈਟੀਐੱਮ (IITM) ਦੇ ਅਨੁਮਾਨਾਂ ਦੇ ਅਧਾਰ ‘ਤੇ ਅੱਗੇ ਸਹੀ ਫ਼ੈਸਲੇ ਲੈਣ ਲਈ ਸਮੇਂ-ਸਮੇਂ ‘ਤੇ ਸਥਿਤੀ ਦਾ ਜਾਇਜ਼ਾ ਲਵੇਗੀ।

ਮੌਜੂਦਾ ਗ੍ਰੈਪ (ਸਤੰਬਰ 2026) ਦਾ ਪੂਰਾ ਸ਼ਡਿਊਲ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਮੌਜੂਦ ਹੈ ਅਤੇ ਇਸ ਨੂੰ caqm.nic.in ‘ਤੇ ਦੇਖਿਆ ਜਾ ਸਕਦਾ ਹੈ।

***********

ਵੀਐੱਮ/ਜੀਐੱਸ/ਐੱਸਕੇ/ਏਕੇ


(Release ID: 2327339) ਵਿਜ਼ੀਟਰ ਕਾਊਂਟਰ : 2