ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ’ਤੇ ਦਲੀਪ ਨੂੰ ਵਧਾਈ ਦਿੱਤੀ

Posted On: 22 OCT 2026 9:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ 400 ਮੀਟਰ ਟੀ47 ਮੁਕਾਬਲੇ ਵਿੱਚ ਸ਼ਾਨਦਾਰ ਸਮੇਂ ਦੇ ਨਾਲ ਸੋਨੇ ਦਾ  ਤਗ਼ਮਾ ਜਿੱਤਣ ’ਤੇ ਦਲੀਪ ਨੂੰ ਆਪਣੀ ਹਾਰਦਿਕ ਵਧਾਈ ਦਿੱਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਬਿਹਤਰ ਪ੍ਰਦਰਸ਼ਨ ਦੇ ਨਾਲ ਆਪਣੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕਰਨਾ ਇੱਕ ਜ਼ਿਕਰਯੋਗ ਉਪਲਬਧੀ ਹੈ, ਅਤੇ ਉਨ੍ਹਾਂ ਦੀ ਰਫ਼ਤਾਰ, ਦ੍ਰਿੜ੍ਹ ਸੰਕਲਪ ਅਤੇ ਸਮਰਪਣ ਅਸਲ ਵਿੱਚ ਸ਼ਲਾਘਾਯੋਗ ਹਨ, ਨਾਲ ਹੀ ਇਹ ਵੀ ਜੋੜਿਆ ਕਿ ਭਾਰਤ ਨੂੰ ਉਨ੍ਹਾਂ ’ਤੇ ਮਾਣ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ  ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ: 

“ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ 400 ਮੀਟਰ ਟੀ47 ਮੁਕਾਬਲੇ ਵਿੱਚ ਸ਼ਾਨਦਾਰ ਸਮੇਂ ਦੇ ਨਾਲ ਸੋਨ ਤਗ਼ਮਾ ਜਿੱਤਣ ’ਤੇ ਦਲੀਪ ਨੂੰ ਹਾਰਦਿਕ ਵਧਾਈ। ਬਿਹਤਰ ਪ੍ਰਦਰਸ਼ਨ ਦੇ ਨਾਲ ਆਪਣੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕਰਨਾ ਇੱਕ ਜ਼ਿਕਰਯੋਗ ਉਪਲਬਧੀ ਹੈ। ਉਨ੍ਹਾਂ ਦੀ ਰਫ਼ਤਾਰ, ਦ੍ਰਿੜ੍ਹ ਸੰਕਲਪ ਅਤੇ ਸਮਰਪਣ ਅਸਲ ਵਿੱਚ ਸ਼ਲਾਘਾਯੋਗ ਹਨ। ਭਾਰਤ ਨੂੰ ਉਨ੍ਹਾਂ ’ਤੇ ਮਾਣ ਹੈ: ਪ੍ਰਧਾਨ ਮੰਤਰੀ @narendramodi”

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327200) ਵਿਜ਼ੀਟਰ ਕਾਊਂਟਰ : 5