ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਛੱਤੀਸਗੜ੍ਹ ਹਾਕੀ ਲੀਗ ਦੇ ਉਦਘਾਟਨੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਅਤੇ ਇਸ ਨੂੰ ਜ਼ਮੀਨੀ ਪੱਧਰ ’ਤੇ ਹਾਕੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਦੱਸਿਆ


ਖੇਲ੍ਹੋ ਇੰਡੀਆ ਜਨਜਾਤੀ ਖੇਡਾਂ ਤੋਂ ਬਾਅਦ ਛੱਤੀਸਗੜ੍ਹ ਹਾਕੀ ਲੀਗ ਰਾਜ ਲਈ ਇੱਕ ਹੋਰ ਮਹੱਤਵਪੂਰਨ ਖੇਡ ਪ੍ਰਾਪਤੀ ਹੈ; ਉਦਘਾਟਨੀ ਐਡੀਸ਼ਨ ਵਿੱਚ ਛੇ ਫ੍ਰੈਂਚਾਇਜ਼ੀ ਅਤੇ 132 ਖਿਡਾਰੀ ਸ਼ਾਮਲ ਹਨ

Posted On: 21 OCT 2026 9:21PM by PIB Chandigarh

ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ ਨੇ ਬੁੱਧਵਾਰ, 21 ਅਕਤੂਬਰ, 2026 ਨੂੰ ਰਾਏਪੁਰ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਪਹਿਲੀ ਛੱਤੀਸਗੜ੍ਹ ਹਾਕੀ ਲੀਗ (ਸੀ.ਐੱਚ.ਐੱਲ) ਦੇ ਉਦਘਾਟਨੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਛੱਤੀਸਗੜ੍ਹ ਵਿੱਚ ਖੇਡਾਂ ਦੀ ਰਫ਼ਤਾਰ ਨੂੰ ਅੱਗੇ ਵਧਾਉਣ 'ਤੇ

ਖੇਲ੍ਹੋ ਇੰਡੀਆ ਜਨਜਾਤੀ ਖੇਡਾਂ ਤੋਂ ਬਾਅਦ, ਛੱਤੀਸਗੜ੍ਹ ਹਾਕੀ ਲੀਗ ਸੂਬੇ ਨੂੰ ਇੱਕ ਮਜ਼ਬੂਤ ​​ਖੇਡ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮੀਲ ਪੱਥਰ ਹੈ। ਜਿੱਥੇ ਖੇਲ੍ਹੋ ਇੰਡੀਆ ਜਨਜਾਤੀ ਖੇਡਾਂ ਨੇ ਕਬਾਇਲੀ ਭਾਈਚਾਰਿਆਂ ਦੀ ਖੇਡ ਪ੍ਰਤਿਭਾ ਨੂੰ ਪ੍ਰਦਰਸ਼ਿਤ ਕੀਤਾ, ਉੱਥੇ ਹੀ ਇਹ ਲੀਗ ਹਾਕੀ ਖਿਡਾਰੀਆਂ ਲਈ ਇੱਕ ਸਮਰਪਿਤ ਮੰਚ ਤਿਆਰ ਕਰਕੇ, ਜ਼ਮੀਨੀ ਪੱਧਰ ’ਤੇ ਮੁਕਾਬਲੇ ਨੂੰ ਮਜ਼ਬੂਤ ​​ਕਰਕੇ ਅਤੇ ਯੁਵਾ ਖਿਡਾਰੀਆਂ ਲਈ ਮੌਕਿਆਂ ਦਾ ਵਿਸਤਾਰ ਕਰਕੇ ਇਸ ਰਫ਼ਤਾਰ ਨੂੰ ਅੱਗੇ ਵਧਾਉਂਦੀ ਹੈ। ਇਹ ਦੋਵੇਂ ਪਹਿਲਕਦਮੀਆਂ ਮਿਲ ਕੇ ਖੇਡ ਵਿਕਾਸ ਪ੍ਰਤੀ ਛੱਤੀਸਗੜ੍ਹ ਦੀ ਵਧਦੀ ਵਚਨਬੱਧਤਾ ਅਤੇ ਭਾਰਤ ਦੇ ਖੇਡ ਭਵਿੱਖ ਵਿੱਚ ਵਧੇਰੇ ਯੋਗਦਾਨ ਪਾਉਣ ਦੀ ਇਸਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ।

ਛੱਤੀਸਗੜ੍ਹ ਸਰਕਾਰ ਦੇ ਖੇਡ ਅਤੇ ਯੁਵਾ ਭਲਾਈ ਵਿਭਾਗ ਵੱਲੋਂ ਆਯੋਜਿਤ ਅਤੇ ਹਾਕੀ ਇੰਡੀਆ ਵੱਲੋਂ  ਮਨਜ਼ੂਰ ਕੀਤੀ ਗਈ, ਇਸ ਲੀਗ ਵਿੱਚ ਸੂਬੇ ਦੇ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਛੇ ਫ੍ਰੈਂਚਾਈਜ਼ੀ ਆਧਾਰਿਤ ਟੀਮਾਂ ਹਿੱਸਾ ਲੈ ਰਹੀਆਂ ਹਨ। ਉਦਘਾਟਨੀ ਸੈਸ਼ਨ 21 ਅਕਤੂਬਰ ਤੋਂ 1 ਨਵੰਬਰ 2026 ਤੱਕ ਰਾਇਪੁਰ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ।

ਜ਼ਮੀਨੀ ਪੱਧਰ ’ਤੇ ਹਾਕੀ ਨੂੰ ਮਜ਼ਬੂਤ ​​ਕਰਨ ਬਾਰੇ

ਇਸ ਮੌਕੇ ’ਤੇ ਸੰਬੋਧਨ ਕਰਦਿਆਂ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਯੁਵਾ ਖਿਡਾਰੀਆਂ ਲਈ ਯੋਜਨਾਬੱਧ  ਖੇਡ ਮੌਕੇ ਤਿਆਰ ਕਰਨ ਅਤੇ ਜ਼ਮੀਨੀ ਪੱਧਰ ’ਤੇ ਖੇਡ ਵਿਕਾਸ ਨੂੰ ਮਜ਼ਬੂਤ ਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਹਾਕੀ ਲੀਗ ਵਰਗੇ ਮੁਕਾਬਲੇ ਯੁਵਾ ਖਿਡਾਰੀਆਂ ਨੂੰ ਤਜਰਬੇਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਮੁਕਾਬਲਾ ਕਰਨ ਦਾ ਮੌਕਾ ਦੇ ਕੇ ਜ਼ਮੀਨੀ ਪੱਧਰ ਦੀ ਭਾਗੀਦਾਰੀ ਅਤੇ ਉੱਚ ਪੱਧਰੀ ਮੁਕਾਬਲਿਆਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਨ।

 

ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਡ ਪ੍ਰਤਿਭਾ ਨੂੰ ਵਿਕਸਤ ਕਰਨ ਲਈ ਸਮੁੱਚੀ ਖੇਡ  ਪ੍ਰਣਾਲੀ  ਵਿੱਚ ਲਗਾਤਾਰ ਯਤਨਾਂ ਦੀ ਲੋੜ ਹੈ, ਜਿਸ ਵਿੱਚ ਗੁਣਵੱਤਾਪੂਰਨ ਸਿਖਲਾਈ , ਮੁਕਾਬਲੇ ਦੇ ਮੌਕੇ, ਖੇਡ ਬੁਨਿਆਦੀ ਢਾਂਚਾ ਅਤੇ ਸੰਸਥਾਗਤ ਸਹਾਇਤਾ ਸ਼ਾਮਲ ਹੈ। ਯੁਵਾ ਖਿਡਾਰੀਆਂ ਨੂੰ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨ ਲਈ ਸਹੀ ਮੰਚ ਮੁਹੱਈਆ ਕਰਵਾਉਣਾ ਇੱਕ ਮਜ਼ਬੂਤ ਖੇਡ ਸੱਭਿਆਚਾਰ ਵਿਕਸਤ ਕਰਨ ਅਤੇ ਭਾਰਤ ਦੀਆਂ ਪ੍ਰਤਿਭਾਵਾਂ ਦੇ ਦਾਇਰੇ ਦਾ ਵਿਸਤਾਰ ਕਰਨ ਲਈ ਜ਼ਰੂਰੀ ਹੈ।


 

ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਵੀ ਕਬਾਇਲੀ ਅਤੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਵਿੱਚ ਖੇਡਾਂ ਦੀ ਭਾਗੀਦਾਰੀ ਨੂੰ ਮਜ਼ਬੂਤ ​​ਕਰਨ ਦੇ ਮਹੱਤਵ ’ਤੇ ਵੀ ਚਾਨਣਾ ਪਾਇਆ। ਛੱਤੀਸਗੜ੍ਹ ਵਿੱਚ ਭਾਰਤ ਦੇ ਖੇਡ ਭਵਿੱਖ ਵਿੱਚ ਯੋਗਦਾਨ ਪਾਉਣ ਦੀ ਕਾਫ਼ੀ ਸੰਭਾਵਨਾ ਹੈ ਅਤੇ ਸਥਾਨਕ ਪ੍ਰਤਿਭਾ ਨੂੰ ਸਥਾਪਿਤ ਖਿਡਾਰੀਆਂ ਨਾਲ ਜੋੜਨ ਵਾਲੀਆਂ ਪਹਿਲਕਦਮੀਆਂ ਨੌਜਵਾਨ ਖਿਡਾਰੀਆਂ ਨੂੰ ਤਜਰਬਾ, , ਆਤਮ-ਵਿਸ਼ਵਾਸ ਅਤੇ ਉੱਚ ਪੱਧਰੀ ਦਾ ਮੁਕਾਬਲੇਬਾਜ਼ੀ ਦਾ ਤਜਰਬਾ ਹਾਸਲ ਕਰਨ ਵਿੱਚ ਮਦਦ ਕਰ ਸਕਦੀਆਂ ਹਨ।

ਸੱਭਿਆਚਾਰਕ ਪਛਾਣ ਅਤੇ ਤਿਉਹਾਰਾਂ ਬਾਰੇ

ਇਸ ਲੀਗ ਵਿੱਚ ਛੇ ਟੀਮਾਂ ਸ਼ਾਮਲ ਹਨ: ਰਾਜਧਾਨੀ ਰਾਇਲਜ਼, ਨਿਆਯਧਾਨੀ ਨਾਈਟਸ, ਸੰਸਕਾਰਧਾਨੀ ਸਟ੍ਰਾਈਕਰਜ਼, ਚੱਕਰਧਰ ਚੈਂਪੀਅਨਜ਼, ਬੈਲਾਡਿਲਾ ਬੁੱਲਜ਼ ਅਤੇ ਮੈਨਪਾਟ ਟਾਈਟਨਜ਼। ਹਰੇਕ ਟੀਮ ਵਿੱਚ 22 ਖਿਡਾਰੀ ਹਨ, ਜਿਨ੍ਹਾਂ ਵਿੱਚ ਛੱਤੀਸਗੜ੍ਹ ਦੇ 18 ਅਤੇ ਰਾਜ ਤੋਂ ਬਾਹਰ ਦੇ ਚਾਰ ਖਿਡਾਰੀ ਸ਼ਾਮਲ ਹਨ। ਟੀਮਾਂ ਵਿੱਚ ਪ੍ਰਮੁੱਖ ਖਿਡਾਰੀਆਂ ਦੇ ਰੂਪ ਵਿੱਚ ਸਾਬਕਾ ਓਲੰਪੀਅਨ ਵੀ ਸ਼ਾਮਲ ਹਨ, ਜੋ ਟੂਰਨਾਮੈਂਟ ਵਿੱਚ ਆਪਣਾ ਤਜਰਬਾ ਅਤੇ ਮੁਕਾਬਲੇਬਾਜ਼ੀ ਦੀ ਗੁਣਵੱਤਾ ਲੈ ਕੇ ਆਉਣਗੇ।

ਉਦਘਾਟਨੀ ਸੈਸ਼ਨ  ਵਿੱਚ 132 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਛੱਤੀਸਗੜ੍ਹ ਦੇ 108 ਅਤੇ 24 ਮਹਿਮਾਨ ਖਿਡਾਰੀ ਸ਼ਾਮਲ ਹਨ। ਟੂਰਨਾਮੈਂਟ ਵਿੱਚ ਪੁਰਸ਼ਾਂ ਦੇ 18 ਮੈਚ ਹੋਣਗੇ, ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ 1 ਨਵੰਬਰ ਨੂੰ ਆਯੋਜਿਤ ਕੀਤੇ ਜਾਣਗੇ। ਮਹਿਲਾ ਹਾਕੀ ਨੂੰ ਪ੍ਰਦਰਸ਼ਿਤ ਕਰਨ ਅਤੇ ਇਸ ਖੇਡ ਵਿੱਚ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹਿਲਾਵਾਂ ਦਾ ਇੱਕ ਪ੍ਰਦਰਸ਼ਨੀ ਮੈਚ ਵੀ ਆਯੋਜਿਤ ਕੀਤਾ ਜਾਵੇਗਾ।

ਸ਼੍ਰੀ ਸਰਦਾਰ ਸਿੰਘ, ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਇਸ ਲੀਗ ਦੇ ਸਫ਼ੀਰ ਹਨ। ਲੀਗ ਨਾਲ ਉਨ੍ਹਾਂ ਦੀ ਰੁਚੀ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਅਤੇ ਭਾਰਤ ਦੀ ਹਾਕੀ ਵਿਰਾਸਤ ਨਾਲ ਉਨ੍ਹਾਂ ਦੇ ਸਬੰਧ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ।

ਇਸ ਲੀਗ ਦੀ ਪਛਾਣ ਛੱਤੀਸਗੜ੍ਹ ਦੇ ਸੱਭਿਆਚਾਰ ਅਤੇ ਭਾਵਨਾ ’ਤੇ ਆਧਾਰਿਤ ਹੈ। ਇਸਦਾ ਸ਼ੁਭੰਕਰ  ‘ਬਾਘਵਾ’ ਬਾਘ ਤੋਂ ਪ੍ਰੇਰਿਤ ਹੈ, ਜਦਕਿ ਇਸਦਾ ਨਾਅਰਾ, “ਚਲੋ ਰੇ ਸੰਗੀ, ਹਾਕੀ ਖੇਲਬੋ”, ਇਸ ਪਹਿਲਕਦਮੀ ਦੇ ਸਥਾਨਕ ਸਰੂਪ ਨੂੰ ਦਰਸਾਉਂਦਾ ਹੈ ਅਤੇ ਰਾਜ ਭਰ ਦੇ ਲੋਕਾਂ ਨੂੰ ਹਾਕੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।

ਉਦਘਾਟਨੀ ਸਮਾਗਮ ਵਿੱਚ ਰਾਜ ਦੀਆਂ ਰਵਾਇਤਾਂ ਨੂੰ ਦਰਸਾਉਣ ਵਾਲੀਆਂ ਪੇਸ਼ਕਾਰੀਆਂ ਰਾਹੀਂ ਛੱਤੀਸਗੜ੍ਹ ਦੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਵੀ ਮਨਾਇਆ ਗਿਆ। ਇਸ ਦੇ ਨਾਲ ਹੀ ਮਨੋਰੰਜਨ ਪ੍ਰੋਗਰਾਮ ਅਤੇ ਖੇਡ ਜਗਤ ਨੂੰ ਸਮਰਪਿਤ ਪੇਸ਼ਕਾਰੀਆਂ ਵੀ ਆਯੋਜਿਤ ਕੀਤੀਆਂ ਗਈਆਂ। ਪੰਜਾਬੀ ਗਾਇਕ ਜੱਸੀ ਗਿੱਲ ਅਤੇ ਬੱਬਲ ਰਾਏ ਵੀ ਮੁੱਖ ਕਲਾਕਾਰਾਂ ਵਿੱਚ ਸ਼ਾਮਲ ਹਨ।

ਇਸ ਟੂਰਨਾਮੈਂਟ ਵਿੱਚ ਕੁੱਲ 21 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ, ਜਿਸ ਵਿੱਚ ਜੇਤੂ ਟੀਮ ਨੂੰ 11 ਲੱਖ ਰੁਪਏ ਅਤੇ ਉਪ-ਜੇਤੂ  ਟੀਮ ਨੂੰ 6 ਲੱਖ ਰੁਪਏ ਦਿੱਤੇ ਜਾਣਗੇ। ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਅਕਤੀਗਤ ਇਨਾਮ ਵੀ ਪ੍ਰਦਾਨ ਕੀਤੇ ਜਾਣਗੇ।

ਸਾਰੇ ਮੈਚ ਰਾਏਪੁਰ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਦਰਸ਼ਕਾਂ ਲਈ ਐਂਟਰੀ ਮੁਫ਼ਤ ਹੈ, ਅਤੇ ਦੇਸ਼ ਭਰ ਦੇ ਹਾਕੀ ਪ੍ਰਸ਼ੰਸਕ ਜੀਓਹੌਟਸਟਾਰ JioHotstar ’ਤੇ ਮੈਚਾਂ ਦਾ ਸਿੱਧਾ ਪ੍ਰਸਾਰਣ ਦੇਖ ਸਕਣਗੇ।

ਛੱਤੀਸਗੜ੍ਹ ਹਾਕੀ ਲੀਗ ਇੱਕ ਮਜ਼ਬੂਤ ​​ਖੇਡ ਵਾਤਾਵਰਣ ਪ੍ਰਣਾਲੀ ਵਿਕਸਤ ਕਰਨ ਦੇ ਵਿਆਪਕ ਯਤਨਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਸਰਕਾਰੀ ਸਹਾਇਤਾ, ਖੇਡ ਸੰਸਥਾਵਾਂ, ਤਜਰਬੇਕਾਰ ਖਿਡਾਰੀਆਂ ਅਤੇ ਉੱਭਰ ਰਹੀਆਂ ਪ੍ਰਤਿਭਾਵਾਂ ਇੱਕ ਮੰਚ ’ਤੇ ਆ ਰਹੀਆਂ ਹਨ। ਸਥਾਨਕ ਖਿਡਾਰੀਆਂ ਨੂੰ ਮੁਕਾਬਲਾ ਕਰਨ ਅਤੇ ਸਿੱਖਣ ਦੇ ਵਧੇਰੇ ਮੌਕੇ ਪ੍ਰਦਾਨ ਕਰਕੇ, ਇਹ ਲੀਗ ਭਾਰਤੀ ਹਾਕੀ ਵਿੱਚ ਛੱਤੀਸਗੜ੍ਹ ਦੇ ਯੋਗਦਾਨ ਨੂੰ ਮਜ਼ਬੂਤ ​​ਕਰਨ ਅਤੇ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੀ ਹੈ।

*****

ਆਯੁਸ਼ਮਾਨ ਕੁਮਾਰ


(Release ID: 2327020) ਵਿਜ਼ੀਟਰ ਕਾਊਂਟਰ : 4