Posted On:
12 OCT 2026 3:48PM by PIB Chandigarh
ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (TRAI) ਨੇ ਅਗਸਤ 2026 ਦੌਰਾਨ ਦਿੱਲੀ ਐੱਲਐੱਸਏ ਅਧੀਨ ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਰੂਟਾਂ 'ਤੇ ਕੀਤੇ ਗਏ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਆਮ ਦੂਰਸੰਚਾਰ ਖਪਤਕਾਰਾਂ ਦੀ ਜਾਣਕਾਰੀ ਲਈ ਜਾਰੀ ਕੀਤੇ ਹਨ। ਇਸ ਡ੍ਰਾਈਵ ਟੈਸਟ ਦਾ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ (ਟੀਐੱਸਪੀ) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਵੇਂ) ਦੀ ਅਸਲ-ਸਮੇਂ ਦੀ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ। ਸੁਤੰਤਰ ਡ੍ਰਾਈਵ ਟੈਸਟ ਦੌਰਾਨ, TRAI ਕਵਰੇਜ, ਕਾਲ ਡ੍ਰੌਪ ਦਰ (ਸੀਡੀਆਰ), ਕਾਲ ਸੈਟਅੱਪ ਸਫਲਤਾ ਦਰ (ਸੀਐੱਸਐੱਸਆਰ), ਡੇਟਾ ਡਾਊਨਲੋਡ (ਡੀਐੱਲ) ਅਤੇ ਅਪਲੋਡ (ਯੂਐੱਲ) ਸਮਰੱਥਾ ਆਦਿ ਵਰਗੇ ਮੁੱਖ ਗੁਣਵੱਤਾ ਸੇਵਾ ਮਾਪਦੰਡਾਂ ਲਈ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਰਿਕਾਰਡ ਕਰਦਾ ਹੈ, ਜੋ ਬਾਅਦ ਵਿੱਚ ਖਪਤਕਾਰਾਂ ਨੂੰ ਸੂਚਿਤ ਕਰਨ ਅਤੇ ਟੀਐੱਸਪੀ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਪ੍ਰਕਾਸ਼ਿਤ ਕੀਤੇ ਜਾਂਦੇ ਹਨ।
ਇਹ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਸ਼ਹਿਰਾਂ, ਹੌਟਸਪੌਟਸ, ਜਨਤਕ ਆਵਾਜਾਈ ਹੱਬਾਂ ਆਦਿ ਵਰਗੇ ਵੱਖ-ਵੱਖ ਵਰਤੋਂ ਵਾਲੇ ਵਾਤਾਵਰਣਾਂ ਵਿੱਚ ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਦੇ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਨੂੰ ਮਾਪਣ ਲਈ ਤਿਆਰ ਕੀਤੇ ਗਏ ਹਨ। ਇਸ ਕਿਸਮ ਦੀ ਡ੍ਰਾਈਵ ਟੈਸਟਿੰਗ ਵਿੱਚ, 2G, 3G, 4G, ਅਤੇ 5G ਨੈੱਟਵਰਕਾਂ 'ਤੇ ਸਾਰੇ ਟੀਐੱਸਪੀ ਤੋਂ ਸਿਮ ਕਾਰਡਾਂ ਦੀ ਵਰਤੋਂ ਕਰਕੇ ਲਾਈਵ ਡੇਟਾ ਅਤੇ ਵੌਇਸ ਸੈਸ਼ਨ ਸਥਾਪਿਤ ਕੀਤੇ ਜਾਂਦੇ ਹਨ। ਕਈ ਉੱਨਤ ਟੈਸਟ ਹੈਂਡਸੈੱਟ ਵਰਤੇ ਜਾਂਦੇ ਹਨ ਅਤੇ ਸੈਸ਼ਨਾਂ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਉੱਨਤ ਸੌਫਟਵੇਅਰ ਪ੍ਰਣਾਲੀਆਂ ਦੀ ਵਰਤੋਂ ਕਰਕੇ ਅਸਲ ਸਮੇਂ ਵਿੱਚ ਕੀਤਾ ਜਾਂਦਾ ਹੈ।
TRAI ਨੇ ਆਪਣੀ ਨਿਯੁਕਤ ਏਜੰਸੀ ਰਾਹੀਂ, 10 ਅਗਸਤ, 2026 ਤੋਂ 14 ਅਗਸਤ, 2026 ਤੱਕ ਦਿੱਲੀ ਐੱਲਐੱਸਏ ਵਿੱਚ ਸ਼ਹਿਰੀ ਡ੍ਰਾਈਵ (322.9 ਕਿਲੋਮੀਟਰ), ਹੌਟਸਪੌਟ ਸਥਾਨ (11), ਵਾਕ ਟੈਸਟ (2.2 ਕਿਲੋਮੀਟਰ) ਅਤੇ ਇੰਟਰ-ਆਪ੍ਰੇਟਰ ਕਾਲਿੰਗ (1 ਲੋਕੇਸ਼ਨ) ਨਾਲ ਡ੍ਰਾਈਵ ਟੈਸਟ ਆਯੋਜਿਤ ਕੀਤੇ। ਇਹ ਟੈਸਟ TRAI ਦੇ ਦਿੱਲੀ ਖੇਤਰੀ ਦਫ਼ਤਰ ਦੀ ਨਿਗਰਾਨੀ ਹੇਠ ਕੀਤੇ ਗਏ। ਡ੍ਰਾਈਵ ਟੈਸਟ ਰਿਪੋਰਟ ਵਿੱਚ ਪੇਸ਼ ਕੀਤੇ ਗਏ ਨਿਰੀਖਣ ਡ੍ਰਾਈਵ ਟੈਸਟ ਦੇ ਦਿਨ/ਸਮੇਂ 'ਤੇ ਟੈਸਟ ਖੇਤਰ/ਰੂਟ 'ਤੇ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।
ਡ੍ਰਾਈਵ ਟੈਸਟ ਰੂਟ: ਇਹ ਨਕਸ਼ਾ ਡ੍ਰਾਈਵ ਟੈਸਟ ਰੂਟਾਂ ਦਾ ਹੈ, ਜਿਸ ਵਿੱਚ ਸ਼ਹਿਰ ਦੀਆਂ ਡਰਾਈਵਾਂ, ਇੰਟਰ-ਆਪ੍ਰੇਟਰ ਕਾਲ ਟੈਸਟ, ਹੌਟਸਪੌਟ ਅਤੇ ਵਾਕ ਟੈਸਟ ਸ਼ਾਮਲ ਹਨ, ਜਿਵੇਂ ਕਿ ਨਕਸ਼ੇ 'ਤੇ ਦਰਸਾਇਆ ਗਿਆ ਹੈ।

ਚਿੱਤਰ 1: ਡ੍ਰਾਈਵ ਟੈਸਟ ਰੂਟ
ਮੁੱਖ ਮਾਪਦੰਡ ਮਾਪੇ ਗਏ
ਕਵਰੇਜ ਗੈਪ: ਉਹਨਾਂ ਨਮੂਨਿਆਂ ਦਾ ਪ੍ਰਤੀਸ਼ਤ ਜਿਨ੍ਹਾਂ ਲਈ ਸਿਗਨਲ ਸ਼ਕਤੀ ਸਬੰਧਿਤ ਤਕਨਾਲੋਜੀ (2ਜੀ/3ਜੀ/4ਜੀ/5ਜੀ) ਲਈ ਨਿਰਧਾਰਿਤ ਘੱਟੋ-ਘੱਟ ਸਿਗਨਲ ਸ਼ਕਤੀ ਤੋਂ ਘੱਟ ਪਾਈ ਗਈ।
ਵੌਇਸ ਸੇਵਾਵਾਂ: ਕਾਲ ਸੈੱਟਅੱਪ ਸਫਲਤਾ ਦਰ (ਸੀਐੱਸਐੱਸਆਰ), ਕਾਲ ਡ੍ਰੌਪ ਦਰ (ਡੀਸੀਆਰ), ਕਾਲ ਸੈੱਟਅੱਪ ਸਮਾਂ, ਕਾਲ ਸਾਈਲੈਂਸ ਦਰ, ਸਪੀਚ ਕੁਆਲਿਟੀ (ਐੱਮਓਐੱਸ)।
ਕਾਲ ਸਾਈਲੈਂਸ ਘਟਨਾਵਾਂ: ਕਾਲ ਦੌਰਾਨ ਹੋਈਆਂ ਕਾਲ ਸਾਈਲੈਂਸਾਂ ਦੀ ਗਿਣਤੀ।
ਡੇਟਾ ਸੇਵਾਵਾਂ: ਡਾਊਨਲੋਡ/ਅਪਲੋਡ ਸਮਰਥਾ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਦਰ।
ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਰੂਟ 'ਤੇ ਮੁੱਖ ਮਾਪਦੰਡਾਂ ਦੇ ਅਧਾਰ 'ਤੇ ਸਮੁੱਚੀ ਮੋਬਾਈਲ ਨੈੱਟਵਰਕ ਕਾਰਗੁਜ਼ਾਰੀ ਦਾ ਸਾਰ ਹੇਠਾਂ ਦਿੱਤਾ ਗਿਆ ਹੈ:
1 ਕਵਰੇਜ ਗੈਪ - ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਡ੍ਰਾਈਵ ਟੈਸਟ ਰੂਟ 'ਤੇ ਵੌਇਸ ਟੈਸਟਿੰਗ ਦੌਰਾਨ ਦੇਖੀ ਗਈ ਸਿਗਨਲ ਤਾਕਤ ਨੂੰ ਮਾਪਿਆ ਗਿਆ ਕਿਉਂਕਿ ਇਕੱਠੇ ਕੀਤੇ ਗਏ ਕੁੱਲ ਨਮੂਨਿਆਂ ਵਿੱਚੋਂ ਮਾੜੀ ਸਿਗਨਲ ਤਾਕਤ ਵਾਲੇ ਨਮੂਨਿਆਂ ਦੀ ਗਿਣਤੀ ਏਅਰਟੈੱਲ ਲਈ 1594/97412, ਐੱਮਟੀਐੱਨਐੱਲ ਲਈ 59106/91219, RJIL ਲਈ 1610/95084 ਅਤੇ VIL ਲਈ 983/97747 ਸੀ। ਕਵਰੇਜ ਗੈਪ ਦੇ ਵੇਰਵੇ ਅਨੁਬੰਧ ਵਿੱਚ ਨਕਸ਼ੇ ਵਿੱਚ ਦਿੱਤੇ ਗਏ ਹਨ।
2 ਕਾਲ ਡ੍ਰੌਪ - ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਡ੍ਰੌਪ ਦੀ ਗਿਣਤੀ, ਸਫਲਤਾਪੂਰਵਕ ਸਥਾਪਿਤ ਕਾਲਾਂ ਦੀ ਗਿਣਤੀ ਦੇ ਮੁਕਾਬਲੇ ਡ੍ਰੌਪ ਕਾਲਾਂ ਦੀ ਗਿਣਤੀ ਵਜੋਂ ਮਾਪੀ ਗਈ, ਏਅਰਟੈੱਲ ਲਈ 0/868, ਐੱਮਟੀਐੱਨਐੱਲ ਲਈ 123/794, ਆਰਜੀਆਈਐੱਲ ਲਈ 2/872, ਅਤੇ ਵੀਆਈਐੱਲ ਲਈ 1/877 ਸੀ। ਕਾਲ ਡ੍ਰੌਪ ਦੇ ਸਥਾਨਾਂ ਦਾ ਵੇਰਵਾ ਅਨੁਬੰਧ ਵਿੱਚ ਨਕਸ਼ੇ ਵਿੱਚ ਦਿੱਤਾ ਗਿਆ ਹੈ।
3 ਕਾਲ ਸਾਈਲੈਂਸ ਘਟਨਾਵਾਂ - ਆਟੋ-ਸਲੈਕਸ਼ਨ ਮੋਡ (5ਜੀ/4ਜੀ) ਵਿੱਚ ਕਾਲ ਸਾਈਲੈਂਸ ਘਟਨਾਵਾਂ ਨੂੰ ਕੁੱਲ ਸਥਾਪਿਤ ਕਾਲਾਂ ਵਿੱਚੋਂ 3 ਸਕਿੰਟਾਂ ਤੋਂ ਵੱਧ ਸਮੇਂ ਲਈ ਦੇਖਿਆਂ ਗਈਆਂ ਸਾਈਲੈਂਸ ਘਟਨਾਵਾਂ ਦੀ ਕੁੱਲ ਗਿਣਤੀ ਵਜੋਂ ਮਾਪਿਆ ਗਿਆ, ਏਅਰਟੈੱਲ ਲਈ 3/844, ਆਰਜੇਆਈਐੱਲ ਲਈ 46/835 ਅਤੇ ਵੀਆਈਐੱਲ ਲਈ 11/845 ਸਨ। ਕਾਲ ਸਾਈਲੈਂਸ ਘਟਨਾਵਾਂ ਦੇ ਸਥਾਨ ਅਨੁਬੰਧ ਵਿੱਚ ਨਕਸ਼ੇ ਵਿੱਚ ਦਿੱਤੇ ਗਏ ਹਨ।
ਡੇਟਾ ਡਾਊਨਲੋਡ ਅਤੇ ਅਪਲੋਡ ਸਮਰਥਾ (ਥਰੂਪੁੱਟ):
ਡੇਟਾ ਡਾਊਨਲੋਡ ਪ੍ਰਦਰਸ਼ਨ (ਸਮੁੱਚਾ): ਔਸਤ ਡਾਊਨਲੋਡ ਸਪੀਡ ਏਅਰਟੈੱਲ (5ਜੀ) ਲਈ 156.52 ਐੱਮਬੀਪੀਐੱਸ, ਐੱਮਟੀਐੱਨਐੱਲ (3ਜੀ) ਲਈ 4.34 ਐੱਮਬੀਪੀਐੱਸ, ਆਰਜੇਆਈਐੱਲ (5ਜੀ) ਲਈ 287.91 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ) ਲਈ 39.57 ਐੱਮਬੀਪੀਐੱਸ ਵਜੋਂ ਦੇਖਿਆ ਗਿਆ। ਡਾਊਨਲੋਡ ਥਰੂਪੁੱਟ ਜਾਣਕਾਰੀ ਨੱਥੀ ਨਕਸ਼ੇ ਵਿੱਚ ਦਿੱਤੀ ਗਈ ਹੈ।
ਡੇਟਾ ਅਪਲੋਡ ਪ੍ਰਦਰਸ਼ਨ (ਸਮੁੱਚਾ): ਔਸਤ ਅਪਲੋਡ ਸਪੀਡ ਏਅਰਟੈੱਲ (5G) ਲਈ 23.94 ਐੱਮਬੀਪੀਐੱਸ, ਐੱਮਟੀਐੱਨਐੱਲ (3ਜੀ) ਲਈ 1.17 ਐੱਮਬੀਪੀਐੱਸ, ਆਰਜੀਆਈਐੱਲ (5ਜੀ) ਲਈ 23.31 ਐੱਮਬੀਪੀਐੱਸ, ਅਤੇ ਵੀਆਈਐੱਲ (5ਜੀ) ਲਈ 25.41 ਐੱਮਬੀਪੀਐੱਸ ਸੀ। ਅਪਲੋਡ ਥਰੂਪੁੱਟ ਵੇਰਵੇ ਅਨੁਬੰਧ ਵਿੱਚ ਨਕਸ਼ੇ ਵਿੱਚ ਦਿੱਤੇ ਗਏ ਹਨ।
ਕਾਲ ਡ੍ਰੌਪ ਅਤੇ ਕਾਲ ਸਾਈਲੈਂਸ ਘਟਨਾਵਾਂ ਦੇ ਸਥਾਨਾਂ ਨੂੰ ਅਟੈਚਮੈਂਟ ਵਿੱਚ ਨਕਸ਼ੇ 'ਤੇ ਲਾਲ ਬਿੰਦੂਆਂ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਆਈਡੀਟੀ ਦੌਰਾਨ ਕਵਰ ਕੀਤੇ ਗਏ ਡ੍ਰਾਈਵ ਟੈਸਟ ਰੂਟ ਅਤੇ ਖੇਤਰ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
ਸ਼ਹਿਰ - ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਦੇ ਅਧੀਨ, ਸਿਟੀ ਡ੍ਰਾਈਵ ਵਿੱਚ ਸ਼ਾਮਲ ਖੇਤਰ ਹਨ ਰੋਜ਼ ਗਾਰਡਨ, ਸਰਾਏ ਕਾਲੇ ਖਾਨ, ਆਈਪੀ ਅਸਟੇਟ, ਰਾਜਘਾਟ, ਸਿਵਿਲ ਲਾਈਨਜ਼, ਕਸ਼ਮੀਰੀ ਗੇਟ, ਦਰਿਆਗੰਜ, ਸੁਪਰੀਮ ਕੋਰਟ, ਜੇਐੱਲਐੱਨ ਸਟੇਡੀਅਮ, ਜੰਗਪੁਰਾ, ਲਾਜਪਤ ਨਗਰ, ਓਖਲਾ ਐੱਨਐੱਸਆਈਸੀ, ਹੌਜ਼ ਖਾਸ, ਗ੍ਰੀਨ ਪਾਰਕ, ਜੋਰ ਬਾਗ, ਖਾਨ ਮਾਰਕੀਟ, ਇੰਡੀਆ ਗੇਟ, ਜਨਪਥ, ਨਵੀਂ ਦਿੱਲੀ, ਤੀਸ ਹਜ਼ਾਰੀ, ਸਰਾਏ ਰੋਹਿਲਾ, ਆਨੰਦ ਪਰਬਤ, ਮੋਤੀ ਨਗਰ, ਰਜਿੰਦਰ ਨਗਰ, ਚਾਣਕਿਆਪੁਰੀ, ਮੋਤੀ ਬਾਗ ਅਤੇ ਸਰੋਜਿਨੀ ਨਗਰ, ਆਦਿ।
ਹੌਟਸਪੌਟ - ਸਥਿਰ ਉਪਭੋਗਤਾ ਅਨੁਭਵ ਦਿਖਾਉਣ ਵਾਲੇ ਹੌਟਸਪੌਟ ਸਥਾਨ ਅਗਰਸੇਨ ਕੀ ਬਾਓਲੀ, ਜੀਬੀ ਪੰਤ ਹਸਪਤਾਲ, ਹਨੂੰਮਾਨ ਮੰਦਿਰ ਕਨਾਟ ਪਲੇਸ, ਖਾਨ ਮਾਰਕਿਟ, ਐੱਲਐੱਨਜੇਪੀ ਹਸਪਤਾਲ ਲੋਕ ਕਲਿਆਣ ਮਾਰਗ, ਮੌਲਾਨਾ ਆਜ਼ਾਦ ਮੈਡੀਕਲ ਕਾਲਜ (ਐੱਮਏਐੱਮਸੀ) - ਬਹਾਦੁਰ ਸ਼ਾਹ ਜ਼ਫਰ ਮਾਰਗ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ, ਪਟਿਆਲਾ ਹਾਊਸ ਕੋਰਟ, ਲਾਲ ਕਿਲ੍ਹਾ, ਸਦਰ ਬਜ਼ਾਰ ਅਤੇ ਬ੍ਰਿਟਿਸ਼ ਸਕੂਲ ਚਾਣਕਯਪੁਰੀ ਹਨ।
ਵਾਕ ਟੈਸਟ - 14 ਅਗਸਤ 2026 ਨੂੰ ਆਯੋਜਿਤ ਵਾਕ ਟੈਸਟ ਵਿੱਚ ਭਗੀਰਥ ਪੈਲੇਸ ਇਲੈਕਟ੍ਰੌਨਿਕ ਮਾਰਕਿਟ ਨੂੰ ਸ਼ਾਮਲ ਕੀਤਾ ਗਿਆ, ਜਿਸ ਦੌਰਾਨ ਪੈਦਲ ਚੱਲਣ ਵਾਲਿਆਂ ਦੀ ਭੀੜ-ਭਾੜ ਵਾਲੇ ਮਾਹੌਲ ਵਿੱਚ ਮੋਬਾਈਲ ਨੈੱਟਵਰਕ ਦੇ ਵਿਵਹਾਰ ਦਾ ਜਾਇਜ਼ਾ ਲਿਆ ਗਿਆ।
ਇਸ ਆਈਡੀਟੀ ਰਿਪੋਰਟ ਦੇ ਨਤੀਜੇ ਸਬੰਧਿਤ ਟੀਐੱਸਪੀ (ਟੈਲੀਕਾਮ ਸੇਵਾ ਪ੍ਰਦਾਤਾ) ਨਾਲ ਸਾਂਝੇ ਕੀਤੇ ਗਏ ਹਨ ਤਾਂ ਜੋ ਉਹ ਆਪਣੇ ਪੱਧਰ 'ਤੇ ਲੋੜੀਂਦੀ ਕਾਰਵਾਈ ਕਰ ਸਕਣ। ਵਿਸਤ੍ਰਿਤ ਆਈਡੀਟੀ ਰਿਪੋਰਟਾਂ TRAI ਦੀ ਵੈੱਬਸਾਈਟ www.trai.gov.in 'ਤੇ ਉਪਲਬਧ ਹਨ। ਕਿਸੇ ਵੀ ਸਪਸ਼ਟੀਕਰਣ ਜਾਂ ਵਾਧੂ ਜਾਣਕਾਰੀ ਲਈ, adv.ca@trai.gov.in 'ਤੇ ਈ-ਮੇਲ ਭੇਜੀ ਜਾ ਸਕਦੀ ਹੈ ਜਾਂ ਦਿੱਲੀ ਵਿੱਚ TRAI ਖੇਤਰੀ ਦਫ਼ਤਰ ਨਾਲ +91-11-20907772 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਨੁਬੰਧ ਦੇਖਣ ਲਈ ਇੱਥੇ ਕਲਿੱਕ ਕਰੋ
*****
ਏਐੱਮਕੇ/ ਏਆਰਜੇ /ਏਕੇ