ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
CAQM ਨੇ NCR ਵਿੱਚ 'ਨਿਰਦੇਸ਼ ਨੰਬਰ 98' ਦੇ ਅਧੀਨ ਆਉਂਦੇ ਸਾਰੇ ਉਦਯੋਗਾਂ ਲਈ PTZ ਕੈਮਰਿਆਂ ‘ਤੇ ਅਧਾਰਿਤ ਰਿਮੋਟ ਮੌਨੀਟਰਿੰਗ ਦਾ ਵਿਸਤਾਰ ਕੀਤਾ ਹੈ
30 ਨਵੰਬਰ 2026 ਤੱਕ PTZ ਕੈਮਰੇ ਲਗਾਏ ਜਾਣਗੇ
Posted On:
16 OCT 2026 8:31PM by PIB Chandigarh
ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ 'ਵਿਧਾਨਕ ਨਿਰਦੇਸ਼ ਨੰਬਰ 98' (Statutory Direction No. 98) ਦੇ ਅਧੀਨ ਆਉਣ ਵਾਲੀਆਂ ਸਾਰੀਆਂ ਸ਼੍ਰੇਣੀਆਂ ਦੇ ਉਦਯੋਗਾਂ ਲਈ 'ਪੈਨ-ਟਿਲਟ-ਜ਼ੂਮ' (PTZ) ਕੈਮਰੇ ਲਗਾਉਣ ਅਤੇ ਚਲਾਉਣ ਨੂੰ ਲਾਜ਼ਮੀ ਬਣਾਉਂਦੇ ਹੋਏ ਹਵਾ ਪ੍ਰਦੂਸ਼ਿਤ ਕਰਨ ਵਾਲੇ ਉਦਯੋਗਾਂ ਦੀ ਰਿਮੋਟ ਨਿਗਰਾਨੀ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਇਸ ਨਾਲ ਬਾਲਣ ਦੀ ਵਰਤੋਂ, ਉਦਯੋਗਿਕ ਨਿਕਾਸੀ ਅਤੇ ਪ੍ਰਦੂਸ਼ਣ ਨਿਯੰਤਰਣ ਦੇ ਨਿਰਧਾਰਿਤ ਉਪਾਵਾਂ ਦੀ ਪਾਲਣਾ ਦੀ ਤਕਨਾਲੋਜੀ-ਸਮਰੱਥ ਨਿਗਰਾਨੀ ਦਾ ਦਾਇਰਾ ਹੋਰ ਵਧੇਗਾ। ਇਹ ਨਿਰਦੇਸ਼ ਕਮਿਸ਼ਨ ਦੇ 05.10.2026 ਦੇ ਪਿਛਲੇ ਨਿਰਦੇਸ਼ ਦੀ ਥਾਂ ਲਵੇਗਾ।
ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ NCR ਵਿੱਚ ਕੰਮ ਕਰ ਰਹੇ ਉਦਯੋਗ—CPCB ਦੁਆਰਾ ਪਛਾਣੇ ਗਏ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ 17 ਉਦਯੋਗ, 'ਲਾਲ' ਸ਼੍ਰੇਣੀ (ਮੱਧਮ ਅਤੇ ਵੱਡੇ ਪੈਮਾਨੇ) ਦੇ ਹਵਾ ਪ੍ਰਦੂਸ਼ਿਤ ਕਰਨ ਵਾਲੇ ਉਦਯੋਗ, ਬੌਇਲਰ ਜਾਂ ਥਰਮਲ ਫਲੂਇਡ ਹੀਟਰਾਂ ਦੀ ਵਰਤੋਂ ਕਰਨ ਵਾਲੇ ਖੁਰਾਕ ਅਤੇ ਫੂਡ-ਪ੍ਰੋਸੈੱਸਿੰਗ ਅਤੇ ਟੈਕਸਟਾਈਲ ਉਦਯੋਗ ਅਤੇ ਭੱਠੀਆਂ (furnaces) ਵਾਲੇ ਧਾਤੂ ਉਦਯੋਗ—ਹੇਠ ਲਿਖੀਆਂ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ:
1. PTZ ਕੈਮਰਿਆਂ ਦੀ ਸਥਾਪਨਾ ਅਤੇ ਸਥਿਤੀ
ਸੰਚਾਲਨ ਦੌਰਾਨ ਬਾਲਣ ਦੀ ਵਰਤੋਂ ਦੀ ਨਿਗਰਾਨੀ ਦੀ ਸਹੂਲਤ ਲਈ ਬੌਇਲਰਾਂ, ਥਰਮਿਕ ਫਲੂਇਡ ਹੀਟਰਾਂ, ਭੱਠਿਆਂ, ਕਿਲਨ (ਭੱਠਿਆਂ) ਅਤੇ ਹੋਰ ਬਾਲਣ ਨਾਲ ਚੱਲਣ ਵਾਲੇ ਉਦਯੋਗਿਕ ਉਪਕਰਣਾਂ ਦੇ ਸਾਰੇ ਈਂਧਣ-ਫੀਡਿੰਗ/ਚਾਰਜਿੰਗ ਪੁਆਇੰਟਾਂ 'ਤੇ PTZ ਕੈਮਰੇ ਲਗਾਏ ਜਾਣਗੇ।
ਗੈਸੀ ਈਂਧਣ ਦੀ ਵਰਤੋਂ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਵਿੱਚ, ਨਿਗਰਾਨੀ ਦੇ ਲਈ ਉਚਿਤ ਦਿੱਖ ਨੂੰ ਯਕੀਨੀ ਬਣਾਉਂਦੇ ਹੋਏ, ਗੈਸ ਮੀਟਰਾਂ/ਗੇਜਾਂ ਅਤੇ ਉਸ ਨਾਲ ਸਬੰਧਿਤ ਮੀਟਰਿੰਗ ਪ੍ਰਬੰਧਾਂ ਨੂੰ ਕੈਪਚਰ ਕਰਨ ਲਈ PTZ ਕੈਮਰੇ ਉਚਿਤ ਤੌਰ 'ਤੇ ਸਥਾਪਿਤ ਕੀਤੇ ਜਾਣਗੇ।
ਉਦਯੋਗਿਕ ਇਕਾਈਆਂ ਸਟੈਕ ਐਮੀਸ਼ਨ ਅਤੇ OCEMS ਸੈਂਪਲਿੰਗ/ਪੋਰਟ-ਹੋਲ ਸਥਾਨਾਂ ਦੀ ਨਿਗਰਾਨੀ ਕਰਨ ਲਈ PTZ ਕੈਮਰਿਆਂ ਦੀ ਸਥਾਪਨਾ ਨੂੰ ਯਕੀਨੀ ਬਣਾਉਣਗੀਆਂ।
ਉਦਯੋਗਿਕ ਇਕਾਈਆਂ, ਜਿੱਥੇ ਵੀ ਲਾਗੂ ਹੋਵੇ, ਫਿਊਮ ਐਕਸਟ੍ਰੈਕਸ਼ਨ ਸਿਸਟਮ ਖੇਤਰਾਂ ਦੀ ਨਿਗਰਾਨੀ ਲਈ ਵੀ PTZ ਕੈਮਰਿਆਂ ਦੀ ਸਥਾਪਨਾ ਨੂੰ ਯਕੀਨੀ ਬਣਾਉਣਗੀਆਂ।
• ਕੈਮਰਿਆਂ ਦੀ ਗਿਣਤੀ, ਸਥਾਨ ਅਤੇ ਦ੍ਰਿਸ਼ਟੀਕੋਣ ਖੇਤਰ ਇਸ ਤਰ੍ਹਾਂ ਢੁਕਵੇਂ ਹੋਣੇ ਚਾਹੀਦੇ ਹਨ ਕਿ ਸਬੰਧਿਤ ਖੇਤਰਾਂ ਅਤੇ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਵਰ ਕਰਨ ਸਕਣ ਅਤੇ ਕੋਈ ਮਹੱਤਵਪੂਰਨ ਬਲਾਈਂਡ ਸਪੌਟ ਨਾ ਹੋਣ। ਜੇਕਰ ਇੱਕ ਕੈਮਰਾ ਨਿਰਧਾਰਿਤ ਖੇਤਰਾਂ ਨੂੰ ਢੁਕਵੇਂ ਢੰਗ ਨਾਲ ਕਵਰ ਨਹੀਂ ਕਰ ਸਕਦਾ, ਤਾਂ ਵਾਧੂ ਕੈਮਰੇ ਲਗਾਏ ਜਾਣੇ ਚਾਹੀਦੇ ਹਨ।
(ii) ਰੀਅਲ-ਟਾਈਮ ਵੀਡੀਓ ਮੌਨੀਟਰਿੰਗ ਅਤੇ ਕਨੈਕਟੀਵਿਟੀ
-
ਇਸ ਆਦੇਸ਼ ਦੇ ਤਹਿਤ ਲਗਾਏ ਗਏ ਸਾਰੇ PTZ ਕੈਮਰਿਆਂ ਨੂੰ CPCB (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਅਤੇ ਸਬੰਧਿਤ SPCB (ਰਾਜ ਪ੍ਰਦੂਸ਼ਣ ਕੰਟਰੋਲ ਬੋਰਡ)/DPCC (ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ) ਦੇ ਨਿਰਧਾਰਿਤ ਸਰਵਰਾਂ/ਪੋਰਟਲਾਂ 'ਤੇ 'ਰੀਅਲ-ਟਾਈਮ ਸਟ੍ਰੀਮਿੰਗ ਪ੍ਰੋਟੋਕੋਲ' (RTSP) ਰਾਹੀਂ, ਵੀਡੀਓ ਫੀਡ ਦੀ ਨਿਰੰਤਰ ਅਤੇ ਰੀਅਲ-ਟਾਈਮ ਪ੍ਰਸਾਰਣ ਦੀ ਸਹੂਲਤ ਹੋਵੇਗੀ।
-
ਉਦਯੋਗਿਕ ਇਕਾਈਆਂ ਇਹ ਯਕੀਨੀ ਬਣਾਉਣਗੀਆਂ ਕਿ ਕੈਮਰੇ ਅਤੇ ਇਸ ਨਾਲ ਜੁੜੀਆਂ ਸੰਚਾਰ ਪ੍ਰਣਾਲੀਆਂ ਕੰਮ ਕਰਦੀਆਂ ਰਹਿਣ ਅਤੇ ਦੂਰ-ਦੁਰਾਡੇ ਨਿਗਰਾਨੀ ਲਈ ਸਬੰਧਿਤ ਰੈਗੂਲੇਟਰੀ ਅਥਾਰਿਟੀਆਂ ਨੂੰ ਵੀਡੀਓ ਫੀਡ ਉਪਲਬਧ ਕਰਵਾਏ ਜਾਣ।
-
ਕੈਮਰੇ ਇਸ ਤਰੀਕੇ ਨਾਲ ਲਗਾਏ ਅਤੇ ਚਲਾਏ ਜਾਣਗੇ ਜਿਸ ਨਾਲ ਰਾਤ ਦੇ ਸਮੇਂ ਸੰਚਾਲਨ ਸਮੇਤ, ਜਿੱਥੇ ਵੀ ਲਾਗੂ ਹੋਵੇ, ਸਬੰਧਿਤ ਕਾਰਜਾਂ ਲਈ ਢੁਕਵੀਆ ਸਪਸ਼ਟ ਤਸਵੀਰਾਂ ਅਤੇ ਦ੍ਰਿਸ਼ਟੀਗੋਚਰਤਾ ਪ੍ਰਦਾਨ ਕਰ ਸਕਣ।
(iii) ਪਾਵਰ ਬੈਕਅੱਪ ਅਤੇ ਰੱਖ-ਰਖਾਅ
• ਸਾਰੀਆਂ ਉਦਯੋਗਿਕ ਇਕਾਈਆਂ PTZ ਕੈਮਰਿਆਂ, ਸੰਚਾਰ ਉਪਕਰਣਾਂ ਅਤੇ ਸਬੰਧਿਤ ਕਨੈਕਟੀਵਿਟੀ ਪ੍ਰਣਾਲੀਆਂ ਲਈ, ਢੁਕਵੇਂ ਪਾਵਰ ਬੈਕਅੱਪ ਸਮੇਤ ਉਚਿਤ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਗੀਆਂ।
• ਕਿਸੇ ਵੀ ਖਰਾਬੀ ਜਾਂ ਰੁਕਾਵਟ ਦੀ ਸਥਿਤੀ ਵਿੱਚ, ਕੈਮਰਿਆਂ ਅਤੇ ਕਨੈਕਟੀਵਿਟੀ ਪ੍ਰਬੰਧਾਂ ਦੇ ਸਹੀ ਸੰਚਾਲਨ, ਰੱਖ-ਰਖਾਅ ਅਤੇ ਸਮੇਂ ਸਿਰ ਬਹਾਲੀ ਲਈ ਜ਼ਿੰਮੇਵਾਰ ਉਦਯੋਗਿਕ ਇਕਾਈਆਂ ਹੋਣਗੀਆਂ।
• ਵੀਡੀਓ ਪ੍ਰਸਾਰਣ ਵਿੱਚ ਕਿਸੇ ਵੀ ਤਰ੍ਹਾਂ ਦੀ ਲੰਬੇ ਸਮੇਂ ਦੀ ਰੁਕਾਵਟ ਜਾਂ ਖਰਾਬੀ ਬਾਰੇ ਸੂਚਨਾ ਤੁਰੰਤ ਸਬੰਧਿਤ SPCB/DPCC ਨੂੰ ਦਿੱਤੀ ਜਾਵੇਗੀ ਅਤੇ ਨਾਲ ਹੀ ਕੀਤੀ ਗਈ ਸੁਧਾਰਾਤਮਕ ਕਾਰਵਾਈ ਦਾ ਵੇਰਵਾ ਵੀ ਦਿੱਤਾ ਜਾਵੇਗਾ।
(iv) ਪਾਲਣਾ ਲਈ ਸਮਾਂ-ਸੀਮਾ
ਇਸ ਆਦੇਸ਼ ਦੇ ਅਧੀਨ ਆਉਂਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਨੂੰ 30.11.2026 ਤੱਕ ਲੋੜੀਂਦੇ PTZ ਕੈਮਰੇ ਲਗਾਉਣੇ ਅਤੇ ਸੰਚਾਲਿਤ ਕਰਨਾ ਯਕੀਨੀ ਬਣਾਉਣਾ ਹੋਵੇਗਾ, ਜਿਸ ਵਿੱਚ ਵੀਡੀਓ ਫੀਡ ਦੇ ਰੀਅਲ-ਟਾਈਮ ਪ੍ਰਸਾਰਣ ਦੀ ਵਿਵਸਥਾ ਵੀ ਸ਼ਾਮਲ ਹੈ।
CPCB, ਸਬੰਧਿਤ SPCBs/DPCCs ਦੇ ਸਹਿਯੋਗ ਨਾਲ, ਉਦਯੋਗਾਂ ਤੋਂ ਰੀਅਲ-ਟਾਈਮ ਵੀਡੀਓ ਫੀਡ ਪ੍ਰਾਪਤ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਨਿਰਧਾਰਿਤ ਪੋਰਟਲ, ਸਰਵਰ ਅਤੇ ਸਬੰਧਿਤ ਬੁਨਿਆਦੀ ਢਾਂਚੇ ਸਮੇਤ ਲੋੜੀਂਦੀ ਤਕਨੀਕੀ ਵਿਵਸਥਾ ਨੂੰ ਯਕੀਨੀ ਬਣਾਏਗਾ। ਸਬੰਧਿਤ SPCBs/DPCCs ਪਾਲਣਾ ਦੀ ਨਿਗਰਾਨੀ ਕਰਨਗੇ ਅਤੇ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ।
ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸਬੰਧਿਤ ਰਾਜ ਸਰਕਾਰਾਂ, GNCTD, CPCB, ਅਤੇ ਸਬੰਧਿਤ SPCBs/DPCC ਦੇ ਨਾਲ ਮਿਲ ਕੇ ਇਸ ਹੁਕਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਗੀਆਂ। ਇਸ ਹੁਕਮ ਦੇ ਤਹਿਤ ਨਿਰਧਾਰਿਤ ਲੋੜਾਂ ਕਮਿਸ਼ਨ, CPCB, ਅਤੇ ਹੋਰ ਅਥਾਰਿਟੀਆਂ ਦੁਆਰਾ ਲਾਗੂ ਵਾਤਾਵਰਣ ਕਾਨੂੰਨਾਂ ਦੇ ਤਹਿਤ ਨਿਰਧਾਰਿਤ ਮਾਪਦੰਡਾਂ, ਪ੍ਰਵਾਨਿਤ ਈਂਧਣਾਂ ਦੀ ਵਰਤੋਂ, OCEMS (ਔਨਲਾਈਨ ਨਿਰੰਤਰ ਨਿਕਾਸ ਨਿਗਰਾਨੀ ਪ੍ਰਣਾਲੀਆਂ) ਅਤੇ ਪ੍ਰਦੂਸ਼ਣ ਨਿਯੰਤਰਣ ਉਪਾਵਾਂ ਨਾਲ ਸਬੰਧਿਤ ਮੌਜੂਦਾ ਨਿਰਦੇਸ਼ਾਂ ਤੋਂ ਇਲਾਵਾ ਹੋਣਗੀਆਂ।
ਉਦਯੋਗਿਕ ਨਿਕਾਸੀ ਜਿਸ ਵਿੱਚ ਚਿਮਨੀਆਂ ਤੋਂ ਨਿਕਲਣ ਵਾਲੇ ਕਣ ਪਦਾਰਥ (PM) ਅਤੇ ਵੱਖ-ਵੱਖ ਉਦਯੋਗਿਕ ਪ੍ਰਕਿਰਿਆਵਾਂ ਤੋਂ ਪੈਦਾ ਹੋਣ ਵਾਲੇ ਅਨਿੰਯਤ੍ਰਿਤ ਨਿਕਾਸ ਸ਼ਾਮਲ ਹਨ, ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਹਵਾ ਪ੍ਰਦੂਸ਼ਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਕਣ ਪਦਾਰਥ ਦੇ ਗਾੜ੍ਹਾਪਣ ਨੂੰ ਸਿੱਧੇ ਤੌਰ 'ਤੇ ਵਧਾਉਣ ਤੋਂ ਇਲਾਵਾ, ਉਦਯੋਗਿਕ ਨਿਕਾਸ ਸੈਕੰਡਰੀ ਕਣ ਪਦਾਰਥ ਦੇ ਗਠਨ ਵਿੱਚ ਵੀ ਯੋਗਦਾਨ ਦਿੰਦੇ ਹਨ, ਜਿਸ ਨਾਲ ਆਲੇ ਦੁਆਲੇ ਦੀ ਹਵਾ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈਦਾ ਹੈ। ਅਜਿਹੇ ਨਿਕਾਸ ਦਾ ਪ੍ਰਭਾਵ ਸਰਦੀਆਂ ਦੇ ਮਹੀਨਿਆਂ ਦੌਰਾਨ ਵਧੇਰੇ ਸਪਸ਼ਟ ਹੋ ਜਾਂਦਾ ਹੈ, ਜਦੋਂ ਪ੍ਰਤੀਕੂਲ ਮੌਸਮ ਸਬੰਧੀ ਸਥਿਤੀ ਪ੍ਰਦੂਸ਼ਕਾਂ ਦੇ ਫੈਲਾਅ ਨੂੰ ਸੀਮਤ ਕਰਦੀ ਹੈ।
ਕਮਿਸ਼ਨ ਉਦਯੋਗਿਕ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਉਪਾਅ ਕਰ ਰਿਹਾ ਹੈ, ਜਿਸ ਵਿੱਚ ਸਵੱਛ ਈਂਧਣਾਂ ਵੱਲ ਤਬਦੀਲੀ, ਪ੍ਰਦੂਸ਼ਣ ਫੈਲਾਉਣ ਵਾਲੇ ਈਂਧਣਾਂ 'ਤੇ ਪਾਬੰਦੀ ਲਗਾਉਣਾ ਅਤੇ ਸਮੇਂ-ਸਮੇਂ 'ਤੇ ਸਖ਼ਤ ਨਿਕਾਸੀ ਮਾਪਦੰਡਾਂ ਨੂੰ ਨਿਰਧਾਰਿਤ ਕਰਨਾ ਸ਼ਾਮਲ ਹੈ। ਐੱਨਸੀਆਰ ਭਰ ਵਿੱਚ ਉਦਯੋਗਿਕ ਇਕਾਈਆਂ ਦੇ ਨਿਰੀਖਣ ਦੌਰਾਨ, ਕਮਿਸ਼ਨ ਦੇ ਫਲਾਇੰਗ ਸਕੁਐਡ ਨੇ ਅਣਅਧਿਕਾਰਤ ਈਂਧਣਾਂ ਦੀ ਵਰਤੋਂ ਦੇ ਮਾਮਲੇ ਦਰਜ ਕੀਤੇ ਹਨ, ਜੋ ਪਾਲਣਾ ਨਿਗਰਾਨੀ ਅਤੇ ਨਿਗਰਾਨੀ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ। ਇਸ ਅਨੁਸਾਰ, ਇਸ ਆਦੇਸ਼ ਰਾਹੀਂ ਨਿਗਰਾਨੀ ਵਿਧੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
****
ਵੀਐੱਮ/ਜੀਐੱਸ/ਐੱਸਕੇ/ਏਕੇ
(Release ID: 2324833)
ਵਿਜ਼ੀਟਰ ਕਾਊਂਟਰ : 6