ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਅਤੇ ਮੁੱਖ ਮੰਤਰੀ (ਰਾਸ਼ਟਰੀ ਰਾਜਧਾਨੀ ਖੇਤਰ, ਦਿੱਲੀ) ਨੇ ਆਨੰਦ ਵਿਹਾਰ ਹੌਟਸਪੌਟ ਵਿੱਚ ਹਵਾ ਪ੍ਰਦੂਸ਼ਨ ਨਿਵਾਰਣ ਉਪਾਵਾਂ ਦੀ ਸਮੀਖਿਆ ਕੀਤੀ ਅਤੇ ਸ਼ਾਸਤਰੀ ਪਾਰਕ ਸਥਿਤ ਡੀਪੀਸੀਸੀ ਦੀ ਏਆਈ-ਸਮਰੱਥ ਆਈਸੀਸੀਸੀ ਸੁਵਿਧਾ ਦਾ ਦੌਰਾ ਕੀਤਾ
ਪਤਵੰਤਿਆਂ ਨੇ ਈਵੀ ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ; 150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ; ਅਤੇ ਦਿੱਲੀ ਵਿੱਚ 13 ਨਵੇਂ ਸੀਏਏਕਿਊਐੱਮਐੱਸ ਦਾ ਉਦਘਾਟਨ ਕੀਤਾ
ਸ਼੍ਰੀ ਭੂਪੇਂਦਰ ਯਾਦਵ ਨੇ ਈ-ਮੋਬੀਲਿਟੀ ਨੂੰ ਹੁਲਾਰਾ ਦੇਣ, ਆਨੰਦ ਵਿਹਾਰ ਹੌਟਸਪੌਟ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ, ਸੀਏਏਕਿਊਐੱਮਐੱਸ ਗ੍ਰਿੱਡ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਹਵਾ ਗੁਣਵੱਤਾ ਨਿਗਰਾਨੀ ਲਈ ਆਈਸੀਸੀਸੀ ਨਾਲ ਜੁੜਨ ਲਈ ਦਿੱਲੀ ਸਰਕਾਰ ਨੂੰ ਵਧਾਈ ਦਿੱਤੀ
Posted On:
13 OCT 2026 1:53PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਅਤੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ (ਰਾਸ਼ਟਰੀ ਰਾਜਧਾਨੀ ਖੇਤਰ, ਦਿੱਲੀ) ਨੇ ਅੱਜ ਆਨੰਦ ਵਿਹਾਰ ਦੇ ਪ੍ਰਮੁੱਖ ਪ੍ਰਦੂਸ਼ਣ ਕੇਂਦਰ ਵਿੱਚ ਦਿੱਲੀ ਸਰਕਾਰ ਦੁਆਰਾ ਹਵਾ ਪ੍ਰਦੂਸ਼ਣ ਨਿਵਾਰਣ ਲਈ ਕੀਤੇ ਜਾ ਰਹੇ ਉਪਾਵਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਪਤਵੰਤਿਆਂ ਨੇ ਸ਼ਾਸਤਰੀ ਪਾਰਕ ਸਥਿਤ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਏਆਈ ਨਾਲ ਲੈਸ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਵੀ ਦੌਰਾ ਕੀਤਾ।

ਪਤਵੰਤਿਆਂ ਨੇ ਸਮੀਖਿਆ ਦੌਰਾਨ ਦਿੱਲੀ ਦੇ ਆਈਐੱਸਬੀਟੀ ਆਨੰਦ ਵਿਹਾਰ, ਨੰਦ ਨਗਰੀ ਡਿਪੂ, ਰੋਹਿਣੀ ਸੈਕਟਰ-37 ਡਿਪੂ, ਨਾਂਗਲੋਈ ਡਿਪੂ ਅਤੇ ਕੇਸ਼ੋਪੁਰ ਡਿਪੂ ਵਿੱਚ ਜਨਤਕ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਦਾ ਵਰਚੁਅਲ ਤੌਰ ‘ਤੇ ਉਦਘਾਟਨ ਕੀਤਾ, ਨਾਲ ਹੀ ਸਵਾਮੀ ਵਿਵੇਕਾਨੰਦ ਆਈਐੱਸਬੀਟੀ, ਆਨੰਦ ਵਿਹਾਰ ਵਿੱਚ 150 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੰਤਰੀਆਂ ਨੇ ਦਿੱਲੀ ਭਰ ਵਿੱਚ ਡੀਪੀਸੀਸੀ ਦੁਆਰਾ ਸਥਾਪਿਤ 13 ਨਵੇਂ ਨਿਰੰਤਰ ਐਂਬੀਐਂਟ ਏਅਰ ਕੁਆਲਿਟੀ ਮੌਨਿਟਰਿੰਗ ਸਟੇਸ਼ਨਾਂ (ਸੀਏਏਕਿਊਐੱਮਐੱਸ) ਦਾ ਵੀ ਉਦਘਾਟਨ ਕੀਤਾ। ਇਸ ਮੌਕੇ ‘ਤੇ ਪਤਵੰਤਿਆਂ ਵਿੱਚ ਦਿੱਲੀ ਦੇ ਵਾਤਾਵਰਣ, ਵਣ ਅਤੇ ਜੰਗਲੀ ਜੀਵ ਮੰਤਰੀ (ਜੀਐੱਨਸੀਟੀ) ਸਰਦਾਰ ਮਨਜਿੰਦਰ ਸਿੰਘ ਸਿਰਸਾ, ਆਵਾਜਾਈ ਮੰਤਰੀ (ਜੀਐੱਨਸੀਟੀ) ਡਾ. ਪੰਕਜ ਕੁਮਾਰ ਸਿੰਘ, ਪੂਰਬੀ ਦਿੱਲੀ ਤੋਂ ਲੋਕਸਭਾ ਸਾਂਸਦ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ, ਨਾਲ ਹੀ ਕੇਂਦਰ ਅਤੇ ਐੱਨਸੀਟੀ ਦਿੱਲੀ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਮੰਤਰੀਆਂ ਨੂੰ ਆਨੰਦ ਵਿਹਾਰ ਆਈਐੱਸਬੀਟੀ ਦੇ ਦੌਰੇ ਦੌਰਾਨ ਦੱਸਿਆ ਗਿਆ ਕਿ ਆਵਾਜਾਈ ਦੀ ਭੀੜ, ਬੱਸ ਟਰਮੀਨਲ ‘ਤੇ ਆਉਣ-ਜਾਣ ਵਾਲੀਆਂ ਬੱਸਾਂ ਦੀ ਆਵਾਜਾਈ, ਸੜਕਾਂ ਦੇ ਕਿਨਾਰੇ ਧੂੜ, ਕੱਚੀਆਂ ਸੜਕਾਂ ਅਤੇ ਕਿਨਾਰਿਆਂ ਤੋਂ ਨਿਕਲਣ ਵਾਲੀ ਧੂੜ, ਟੋਏ, ਕੱਚੀ ਪਾਰਕਿੰਗ ਅਤੇ ਟਰਮੀਨਲ ਦੇ ਅਧੂਰੇ ਨਿਰਮਾਣ, ਨਿਰਮਾਣ ਅਤੇ ਢਾਹੂਣ ਦੀਆਂ ਗਤੀਵਿਧੀਆਂ, ਵੇਸਟ ਅਤੇ ਪਲਾਸਟਿਕ ਡੰਪਿੰਗ ਦੇ ਨਾਲ-ਨਾਲ ਵੇਸਟ ਨੂੰ ਖੁੱਲ੍ਹੇ ਵਿੱਚ ਜਲਾਉਣ ਕਾਰਨ ਆਨੰਦ ਵਿਹਾਰ ਇੱਕ ਪ੍ਰਮੁੱਖ ਹਵਾ ਪ੍ਰਦੂਸ਼ਣ ਹੌਟਸਪੌਟ ਖੇਤਰ ਬਣ ਗਿਆ ਹੈ।
ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਦੂਸ਼ਣ ਪ੍ਰਭਾਵਿਤ ਖੇਤਰ ਵਿੱਚ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ 11 ਏਜੰਸੀਆਂ ਨੂੰ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਕਾਰਜ ਸੌਂਪੇ ਗਏ ਹਨ। ਅੰਦਰੂਨੀ ਸੜਕਾਂ ਦਾ ਨਿਰਮਾਣ ਹੋ ਚੁੱਕਿਆ ਹੈ, ਕਬਜ਼ੇ ਹਟਾਏ ਜਾ ਚੁੱਕੇ ਹਨ, ਨਿਰਮਾਣ ਕਾਰਜਾਂ ਵਿੱਚ ਹਰਿਤ ਜਾਲ ਅਤੇ ਧੂੜ ਕੰਟਰੋਲ ਉਪਾਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਗੈਰ-ਕਾਨੂੰਨੀ ਨਿਰਮਾਣ ਅਤੇ ਵੇਸਟ ਡੰਪਿੰਗ ਨੂੰ ਹਟਾਇਆ ਗਿਆ ਹੈ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਦੂਰ ਕੀਤਾ ਗਿਆ ਹੈ। ਦੀਰਘਕਾਲੀ ਉਪਾਵਾਂ ਦੇ ਤਹਿਤ ਖੇਤਰ ਵਿੱਚ ਹਰਿਆਲੀ ਵਧਾਉਣ ਵਰਗੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਵਿਭਾਗਾਂ ਦੇ ਤਾਲਮੇਲ ਵਾਲੇ ਯਤਨਾਂ ਨਾਲ ਇਸ ਪ੍ਰਦੂਸ਼ਣ ਪ੍ਰਭਾਵਿਤ ਖੇਤਰ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਹਵਾ ਪ੍ਰਦੂਸ਼ਣ ਦੀ ਸਮੱਸਿਆ ‘ਤੇ ਹੁਣ ਕਾਬੂ ਪਾ ਲਿਆ ਗਿਆ ਹੈ।
ਇਸ ਤੋਂ ਬਾਅਦ ਪਤਵੰਤਿਆਂ ਨੇ ਸ਼ਾਸਤਰੀ ਪਾਰਕ ਸਥਿਤ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਏਆਈ-ਸਮਰੱਥ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਦੌਰਾ ਕੀਤਾ। ਆਈਸੀਸੀਸੀ ਨੂੰ ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਵਜੋਂ ਡਿਜ਼ਾਈਨ ਕੀਤਾ ਗਿਆ ਹੈ ਜੋ ਹਵਾ ਗੁਣਵੱਤਾ, ਡਸਟ ਕੰਟਰੋਲ ਸਾਈਟਾਂ, ਐਂਬੀਐਂਟ ਸ਼ੋਰ ਪੱਧਰ, ਉਦਯੋਗਿਕ ਨਿਕਾਸੀ, ਪਰਾਲੀ ਸਾੜਨ ਦੀਆਂ ਘਟਨਾਵਾਂ, ਨਾਗਰਿਕਾਂ ਦੀਆਂ ਸ਼ਿਕਾਇਤਾਂ ਅਤੇ ਲਾਗੂਕਰਨ ਵਾਹਨਾਂ ਨਾਲ ਸਬੰਧਿਤ ਡੇਟਾ ਨੂੰ ਏਕੀਕ੍ਰਿਤ ਕਰਦਾ ਹੈ। ਇਸ ਨਾਲ ਅਸਲ ਸਮੇਂ ਦੀ ਨਿਗਰਾਨੀ, ਡੇਟਾ-ਅਧਾਰਿਤ ਫੈਸਲੇ ਲੈਣ ਅਤੇ ਵੱਖ-ਵੱਖ ਏਜੰਸੀਆਂ ਦਰਮਿਆ ਤਾਲਮੇਲ ਵਾਲੀ ਲਾਗੂਕਰਨ ਦੀ ਕਾਰਵਾਈ ਸੰਭਵ ਹੋ ਪਾਉਂਦੀ ਹੈ। ਆਈਸੀਸੀਸੀ ਨੂੰ 15 ਬਾਹਰੀ ਡੇਟਾ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 9 ਨੂੰ ਏਕੀਕ੍ਰਿਤ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ 6 ਨੂੰ ਪੜਾਅਵਾਰ ਤਰੀਕੇ ਨਾਲ ਜੋੜਿਆ ਜਾ ਰਿਹਾ ਹੈ.।
ਕੇਂਦਰੀ ਵਾਤਾਵਰਣ ਮੰਤਰੀ ਅਤੇ ਮੁੱਖ ਮੰਤਰੀ (ਐੱਨਸੀਟੀ, ਦਿੱਲੀ) ਨੇ ਇਸ ਦੌਰੇ ਦੌਰਾਨ ਦਿੱਲੀ ਵਿੱਚ ਡੀਪੀਸੀਸੀ ਦੁਆਰਾ ਸਥਾਪਿਤ 13 ਨਵੇਂ ਨਿਰੰਤਰ ਐਂਬੀਐਂਟ ਏਅਰ ਕੁਆਲਿਟੀ ਮੌਨਿਟਰਿੰਗ ਸਟੇਸ਼ਨਾਂ (ਸੀਏਏਕਿਊਐੱਮਐੱਸ) ਦਾ ਵਰਚੁਅਲ ਤੌਰ ‘ਤੇ ਉਦਘਾਟਨ ਕੀਤਾ। ਇਹ ਕੇਂਦਰ ਐੱਸਕੇਵੀ ਘੁੰਮਣਹੇੜਾ, ਜੀਬੀਐੱਸਐੱਸ ਛਾਵਲਾ, ਜੀਬੀਐੱਸਐੱਸ ਕਰਾਲਾ, ਜੀਜੀਐੱਸਐੱਸਐੱਸ ਹਸਤਸਾਲ, ਜੀਬੀਐੱਸਐੱਸ ਝਰੋਦਾ ਕਲਾਂ, ਡੀਜੇਬੀ ਘੋਗਾ, ਡੀਜੇਬੀ ਬੁਰਾੜੀ, ਡੀਟੀਐੱਲ ਟਿਕਰੀ ਕਲਾਂ, ਐੱਨਆਈਐੱਚ ਨਰੇਲਾ, ਏਮਸ-ਸੀਏਪੀਐੱਫਆਈਐੱਮ ਮੈਦਾਨ ਗੜ੍ਹੀ, ਮਹਾਰਾਜਾ ਸੂਰਜਮਲ ਸਟੇਡੀਅਮ ਨਾਂਗਲੋਈ, ਮਹਾਰਾਜਾ ਅਗਰਸੇਨ ਕਾਲਜ ਵਸੁੰਧਰਾ ਐਨਕਲੇਵ ਅਤੇ ਐੱਨਟੀਪੀਸੀ ਈਕੋ ਪਾਰਕ ਬਦਰਪੁਰ ਵਿੱਚ ਸਥਿਤ ਹਨ। ਇਹ ਕੇਂਦਰ ਹਵਾ ਗੁਣਵੱਤਾ ਅਤੇ ਮੌਸਮ ਸਬੰਧੀ ਡੇਟਾ ਨਿਰੰਤਰ ਅਤੇ ਸਮੇਂ-ਅਧਾਰਿਤ ਤੌਰ ‘ਤੇ ਉਪਲਬਧ ਕਰਵਾਉਣਗੇ, ਜਿਸ ਨਾਲ ਵਿਗਿਆਨਕ ਮੁਲਾਂਕਣ, ਰੈਗੂਲੇਟਰੀ ਲਾਗੂਕਰਨ ਅਤੇ ਹਵਾ ਗੁਣਵੱਤਾ ਬਾਰੇ ਜਨਤਕ ਜਾਣਕਾਰੀ ਦਾ ਪ੍ਰਸਾਰ ਕਰਨ ਵਿੱਚ ਸਹਾਇਤਾ ਮਿਲੇਗੀ।
ਇਸ ਮੌਕੇ ‘ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਯਾਦਵ ਨੇ ਦੱਸਿਆ ਕਿ ਜਨਸੰਖਿਆ ਅਧਾਰਿਤ ਮੌਜੂਦਾ ਮਿਆਰਾਂ ਤੋਂ ਇਲਾਵਾ, ਦਿੱਲੀ ਵਿੱਚ ਹੁਣ ਪ੍ਰਤੀ 25 ਵਰਗ ਕਿਲੋਮੀਟਰ (5 ਕਿਲੋਮੀਟਰ × 5 ਕਿਲੋਮੀਟਰ ਗ੍ਰਿੱਡ) ਵਿੱਚ ਇੱਕ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸਥਾਪਿਤ ਕੀਤ ਗਏ ਹਨ ਅਤੇ ਇਸ ਗ੍ਰਿੱਡ ਦਾ ਵਿਸਥਾਰ ਹੋਰ ਐੱਨਸੀਆਰ ਸ਼ਹਿਰਾਂ ਵਿੱਚ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਦੂਸ਼ਣ ਦੇ ਆਉਣ ਅਤੇ ਜਾਣ ਦਾ ਮੁਲਾਂਕਣ ਕਰਨ ਲਈ ਸ਼ਹਿਰੀ ਅਤੇ ਉਪਨਗਰੀ ਖੇਤਰਾਂ ਵਿੱਚ ਕਵਰੇਜ ਮਹੱਤਵਪੂਰਨ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ ਵੱਖ-ਵੱਖ ਏਜੰਸੀਆਂ, ਜਿਵੇਂ ਡੀਪੀਸੀਸੀ, ਸੀਪੀਸੀਬੀ, ਆਈਐੱਮਡੀ, ਆਈਆਈਟੀਐੱਮ ਅਤੇ ਐੱਮਓਐੱਚਏ ਦੁਆਰਾ ਸੰਚਾਲਿਤ 47 ਮੌਜੂਦਾ ਹਵਾ ਗੁਣਵੱਤਾ ਨਿਗਰਾਨੀ ਕੇਂਦਰ (ਸੀਏਏਕਿਊਐੱਮਐੱਸ) ਮੌਜੂਦ ਹਨ। ਮੰਤਰੀ ਨੇ ਦੱਸਿਆ ਕਿ 13 ਨਵੇਂ ਸੀਏਏਕਿਊਐੱਮਐੱਸ ਦੇ ਜੁੜਨ ਨਾਲ ਹੁਣ ਇਹ ਨੈੱਟਵਰਕ 60 ਸਟੇਸ਼ਨਾਂ ਤੱਕ ਵਿਸਤਾਰਿਤ ਹੋ ਗਿਆ ਹੈ, ਜੋ ਸੀਪੀਸੀਬੀ ਸਰਵਰ ਅਤੇ ਸਮੀਰ ਮੋਬਾਈਲ ਐਪ ਰਾਹੀਂ ਅਸਲ ਸਮੇਂ ਵਿੱਚ ਹਵਾ ਗੁਣਵੱਤਾ ਡੇਟਾ ਪ੍ਰਦਾਨ ਕਰਦੇ ਹਨ।
ਸ਼੍ਰੀ ਯਾਦਵ ਨੇ ਮੁੱਖ ਮੰਤਰੀ, ਦਿੱਲੀ (ਜੀਐੱਨਸੀਟੀਡੀ) ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਈ-ਮੋਬੀਲਿਟੀ ਰਾਹੀਂ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ, ਤਾਲਮੇਲ ਵਾਲੇ ਯਤਨਾਂ ਰਾਹੀਂ ਆਨੰਦ ਵਿਹਾਰ ਹਵਾ ਪ੍ਰਦੂਸ਼ਣ ਹੌਟਸਪੌਟ ਖੇਤਰ ਨੂੰ ਸਮਾਪਤ ਕਰਨ ਅਤੇ ਬਿਹਤਰ ਹਵਾ ਗੁਣਵੱਤਾ ਨਿਗਰਾਨੀ ਲਈ ਸੀਏਏਕਿਊਐੱਮਐੱਸ ਦਾ ਉਦਘਾਟਨ ਕਰਨ ਅਤੇ ਆਈਸੀਸੀਸੀ ਨਾਲ ਜੁੜਨ ਲਈ ਵਧਾਈ ਦਿੱਤੀ।
*****
ਵੀਐੱਮ/ਏਕੇ
(Release ID: 2323326)
ਵਿਜ਼ੀਟਰ ਕਾਊਂਟਰ : 2