ਰੱਖਿਆ ਮੰਤਰਾਲਾ
ਇੰਡੀਅਨ ਨੇਵੀ ਦਾ ਜਹਾਜ਼ ਸਹਯਾਦਰੀ ਰੂਸ ਨਾਲ ਦੁਵੱਲੇ ਅਭਿਆਸ ਇੰਦ੍ਰ-2026 ਲਈ ਵਲਾਦੀਵੋਸਤੋਕ ਪਹੁੰਚਿਆ
Posted On:
11 OCT 2026 3:12PM by PIB Chandigarh
ਇੰਡੀਅਨ ਨੇਵੀ ਦਾ ਜਵਾਜ਼ ਸਹਯਾਦਰੀ 10 ਅਕਤੂਬਰ, 2026 ਨੂੰ ਰੂਸ ਦੇ ਵਲਾਦੀਵੋਸਤੋਕ ਪਹੁੰਚਿਆ। ਇਹ ਜੰਗੀ ਜਹਾਜ਼ ਇੰਡੀਅਨ ਨੇਵੀ ਅਤੇ ਰੂਸੀ ਫੈਡਰੇਸ਼ਨ ਨੇਵੀ (ਆਰਯੂਐੱਫਐੱਨ) ਦਰਮਿਆਨ 13 ਤੋਂ 18 ਅਕਤੂਬਰ 2026 ਤੱਕ ਆਯੋਜਿਤ ਹੋਣ ਵਾਲੇ ਦੁਵੱਲੇ ਅਭਿਆਨ ਇੰਦ੍ਰ- 2026 ਵਿੱਚ ਹਿੱਸਾ ਲੈਣਗੇ। ਇਸ ਅਭਿਆਨ ਨਾਲ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਨੂੰ ਪੇਸ਼ੇਵਰ ਅਤੇ ਸੰਚਾਲਨ ਪੱਧਰ ‘ਤੇ ਵਿਚਾਰ- ਵਟਾਂਦਰਾ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਸਮੁੰਦਰੀ ਸਹਿਯੋਗ ਅਤੇ ਆਪਸੀ ਤੌਰ ਨਾਲ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰਨ ਦੀ ਸਮਰੱਥਾ ਨੂੰ ਹੁਲਾਰਾ ਮਿਲੇਗਾ।
ਆਈਐੱਨਐੱਸ ਸਹਯਾਦਰੀ ਦੀ ਭਾਗੀਦਾਰੀ ਭਾਰਤ ਸਰਕਾਰ ਦੇ ਮਹਾਸਾਗਰ (ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਪ੍ਰਗਤੀ) ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਹ ਭਾਰਤ ਅਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰੱਖਿਆ ਅਤੇ ਸਮੁੰਦਰੀ ਸਾਂਝੇਦਾਰੀਆਂ ਨੂੰ ਹੋਰ ਸਸ਼ਕਤ ਬਣਾਉਂਦੀਆਂ ਹਨ। ਇਹ ਤਾਇਨਾਤੀ 4 ਅਤੇ 5 ਦਸੰਬਰ 2025 ਨੂੰ ਆਯੋਜਿਤ 23ਵੇਂ ਭਾਰਤ-ਰੂਸ ਸਲਾਨਾ ਸਮਿਟ ਦੌਰਾਨ ਬਣੀ ਰਫ਼ਤਾਰ ਨੂੰ ਅੱਗੇ ਵਧਾਉਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।
ਅਭਿਆਨ ਇੰਦ੍ਰ-2026 ਦੇ ਹਾਰਬਰ ਫੇਸ ਵਿੱਚ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਤਾਲਮੇਲ ਨਾਲ ਸਮੁੰਦਰ ਵਿੱਚ ਤਾਲਮੇਲ ਦੇ ਨਾਲ ਸੰਚਾਲਨ ਪ੍ਰੋਗਰਾਮ ਸੰਪੰਨ ਹੋਣਗੇ। ਇਸ ਅਭਿਆਸ ਵਿੱਚ ਵੱਖ-ਵੱਖ ਪੇਸ਼ੇਵਰ ਚਰਚਾਵਾਂ ਅਤੇ ਸਮੁੰਦਰੀ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਦਾ ਉਦੇਸ਼ ਹਿੱਸਾ ਲੈਣ ਵਾਲੀਆਂ ਜਲ ਸੈਨਾਵਾਂ ਦਰਮਿਆਨ ਆਪਸੀ ਸਮਝ, ਸੰਚਾਲਨ ਤਾਲਮੇਲ ਅਤੇ ਆਪਸੀ ਸੰਚਾਲਨ ਸਮਰੱਥਾ ਨੂੰ ਬਿਹਤਰ ਬਣਾਉਣਾ ਹੈ।
ਸੰਚਾਲਨ ਗਤੀਵਿਧੀਆਂ ਤੋਂ ਇਲਾਵਾ, ਸਮਾਜਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਰਾਹੀਂ ਦੋਵਾਂ ਜਲ ਸੈਨਾਵਾਂ ਦੇ ਕਾਮਿਆਂ ਨੂੰ ਆਪਸ ਵਿੱਚ ਸੰਵਾਦ ਕਰਨ ਅਤੇ ਆਪਸੀ ਸਦਭਾਵਨਾ ਅਤੇ ਜਨਤਕ-ਪੱਧਰੀ ਸਬੰਧਾਂ ਨੂੰ ਅੱਗੇ ਵਧਾਉਣ ਦੇ ਮੌਕੇ ਮਿਲਣਗੇ।
(1)_20261011151248_1a336a.jpeg)
(1)_20261011151257_aa4d3e.jpeg)
(1)_20261011151307_b0a541.jpeg)
(1)_20261011151319_9f2486.jpeg)
**********
ਵੀਐੱਮ/ਏਐੱਸ/ਏਕੇ
(Release ID: 2322339)
ਵਿਜ਼ੀਟਰ ਕਾਊਂਟਰ : 14