ਸੱਭਿਆਚਾਰ ਮੰਤਰਾਲਾ
azadi ka amrit mahotsav

4,000 ਵਰ੍ਹੇ ਪੁਰਾਣੀ ਢੋਕਰਾ ਕਲਾ ਤੋਂ ਲੈ ਕੇ ਕਬਾਇਲੀ ਵਿਰਾਸਤ ਤੱਕ, ਪ੍ਰਧਾਨ ਮੰਤਰੀ ਨੂੰ ਮਿਲੇ ਸਮ੍ਰਿਤੀ ਚਿੰਨ੍ਹਾਂ ਦੀ 8ਵੀਂ ਈ-ਔਕਸ਼ਨ ਵਿੱਚ ਜੀਵੰਤ ਹੋਈ ਛੱਤੀਸਗੜ੍ਹ ਦੀ ਸੱਭਿਆਚਾਰਕ ਗਾਥਾ


ਇਹ ਸੰਗ੍ਰਹਿ ਛੱਤੀਸਗੜ੍ਹ ਦੀਆਂ ਪ੍ਰਾਚੀਨ ਧਾਤੂ-ਢਲਾਈ ਪਰੰਪਰਾਵਾਂ, ਕਬਾਇਲੀ ਵਿਰਾਸਤ, ਭਗਤੀ ਕਲਾ ਅਤੇ ਸਮਕਾਲੀ ਸੱਭਿਆਚਾਰਕ ਪਛਾਣ ਨੂੰ ਪ੍ਰਦਰਸ਼ਿਤ ਕਰਦਾ ਹੈ

ਇਸ ਨੀਲਾਮੀ ਵਿੱਚ ਪ੍ਰਧਾਨ ਮੰਤਰੀ ਨੂੰ ਮਿਲੇ ਸਮ੍ਰਿਤੀ ਚਿੰਨ੍ਹਾਂ ਦੇ ਅਧਿਕਾਰਤ ਪੋਰਟਲ ਰਾਹੀਂ ਤੁਸੀਂ ਬੋਲੀ ਲਗਾ ਸਕਦੇ ਹੋ

Posted On: 07 OCT 2026 5:39PM by PIB Chandigarh

ਛੱਤੀਸਗੜ੍ਹ ਦੇ 16 ਸਮ੍ਰਿਤੀ ਚਿੰਨ੍ਹਾਂ ਦੇ ਸੰਗ੍ਰਹਿ ਵਿੱਚ ਇੱਕ ਪ੍ਰਾਚੀਨ ਧਾਤੂ-ਢਲਾਈ ਪਰੰਪਰਾ ਮੁੱਖ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ, ਜੋ ਰਾਜ ਦੀ ਸਮ੍ਰਿੱਧ ਕਬਾਇਲੀ ਵਿਰਾਸਤ, ਭਗਤੀ ਪਰੰਪਰਾਵਾਂ ਅਤੇ ਸਮਕਾਲੀ ਸੱਭਿਆਚਾਰਕ ਪਛਾਣ ਨੂੰ ਇਕੱਠਿਆਂ ਪੇਸ਼ ਕਰਦੀ ਹੈ।

ਇਸ ਸੰਗ੍ਰਹਿ ਦੇ ਕੇਂਦਰ ਵਿੱਚ ਢੋਕਰਾ ਕਲਾ ਹੈ, ਜੋ ਕਿ ਭਾਰਤ ਵਿੱਚ 4,000 ਤੋਂ ਵੱਧ ਵਰ੍ਹਿਆਂ ਤੋਂ ਚਲੀ ਆ ਰਹੀ ਇੱਕ ਟ੍ਰੈਡੀਸ਼ਨਲ ‘ਲੌਸਟ-ਵੈਕਸ’ (ਮੋਮ ਨੂੰ ਪਿਘਲਾ ਕੇ ਢਲਾਈ ਕਰਨ ਦੀ) ਧਾਤੂ-ਢਲਾਈ ਸ਼ਿਲਪ ਹੈ। ਢੋਕਰਾ ਦੀਆਂ ਕਈ ਕ੍ਰਿਤੀਆਂ ਇਸ ਪਰੰਪਰਾ ਦੀ ਵਿਲੱਖਣ ਵਿਸ਼ੇਸ਼ਤਾ ਅਤੇ ਬਹੁਮੁਖੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ, ਜਿਨ੍ਹਾਂ ਵਿੱਚ ਹਾਥੀ ਦੇ ਸਿਰ ਵਾਲੇ ਨੰਦੀ, ਖੜ੍ਹੇ ਹੋਏ ਨੰਦੀ ਅਤੇ ਮਡੀਆ-ਮਦੀਨ ਟ੍ਰਾਇਬਲ ਕਪਲ ਬਸਟ (Madia-Madin Tribal Couple Bust) ਸ਼ਾਮਲ ਹਨ।

ਕਬਾਇਲੀ ਛੱਤੀਸਗੜ੍ਹ ਦੀ ਇਹ ਕਹਾਣੀ ਅੱਗੇ ਇੱਕ ਰਵਾਇਤੀ ਅਨੁਸ਼ਠਾਨਿਕ ਪਗੜੀ ਰਾਹੀਂ ਅੱਗੇ ਜਾਰੀ ਰਹਿੰਦੀ ਹੈ, ਜਿਸ ਵਿੱਚ ਮੋਰ ਦੇ ਖੰਭਾਂ ਦਾ ਗੁੱਛਾ, ਕੌਡੀਆਂ, ਧਾਤੂ ਦੀਆਂ ਟਿੱਕੀਆਂ ਅਤੇ ਪਿੱਤਲ ਦੀਆਂ ਘੰਟੀਆਂ ਲੱਗੀਆਂ ਹੋਈਆਂ ਹਨ।

ਕਬਾਇਲੀ ਸ਼ਿਲਪ ਤੋਂ ਇਲਾਵਾ, ਇਹ ਸੰਗ੍ਰਹਿ ਰਾਜ ਨੂੰ ਆਕਾਰ ਦੇਣ ਵਾਲੇ ਕਈ ਸੱਭਿਆਚਾਰਕ ਪ੍ਰਭਾਵਾਂ ਨੂੰ ਵੀ ਇਕੱਠੇ ਲਿਆਉਂਦਾ ਹੈ। ‘ਰਾਮ ਰਾਮ’ ਦੇ ਮੰਤਰ ਨਾਲ ਢਕਿਆ ਰਾਮਨਾਮੀ ਸਮਾਜ ਦੀ ਇੱਕ ਸਟਾਲ, ਆਸਥਾ ਅਤੇ ਭਗਤੀ ਦੀ ਇੱਕ ਅਨੋਖੇ ਪ੍ਰਗਟਾਵੇ ਦੀ ਪ੍ਰਤੀਨਿਧਤਾ ਕਰਦਾ ਹੈ। ਹੋਰ ਸਮ੍ਰਿਤੀ ਚਿੰਨ੍ਹ ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਹਾਟਕੇਸ਼ਵਰ ਮਹਾਦੇਵ, ਬੁਡੇਸ਼ਵਰ ਮਹਾਦੇਵ, ਜੈ ਮਾਂ ਕੁਦਰਗੜ੍ਹੀ  ਅਤੇ ਮਧੇਸ਼ਵਰ ਮਹਾਦੇਵ ਸ਼ਾਮਲ ਹਨ।

ਇਹ ਸੰਗ੍ਰਹਿ ਸਮਕਾਲੀ ਛੱਤੀਸਗੜ੍ਹ ਦੀ ਝਲਕ ਵੀ ਪੇਸ਼ ਕਰਦਾ ਹੈ। ‘ਮਹਤਾਰੀ ਵੰਦਨ ਯੋਜਨਾ’ ਨੂੰ ਦਰਸਾਉਂਦੀ ਇੱਕ ਲੱਕੜ ਦੀ ਨੱਕਾਸ਼ੀਦਾਰ ਪੱਟੀ, ‘ਛੱਤੀਸਗੜ੍ਹ ਵਿਧਾਨ ਸਭਾ ਦੀ ਰਜਤ ਜਯੰਤੀ’ ਦਾ ਪ੍ਰਤੀਕ ਇੱਕ ਸਮ੍ਰਿਤੀ ਚਿੰਨ੍ਹ ਅਤੇ ‘ਨਵਾ ਰਾਏਪੁਰ’ ਦੇ ਸੰਸਥਾਨਾਂ ਨੂੰ ਦਰਸਾਉਣ ਵਾਲੇ ਮਾਡਲ ਰਾਜ ਦੀ ਰਵਾਇਤੀ ਵਿਰਾਸਤ ਦੇ ਨਾਲ-ਨਾਲ ਇਸ ਦੇ ਨਿਰੰਤਰ ਬਦਲਦੇ ਵਰਤਮਾਨ ਨੂੰ ਵੀ ਪ੍ਰਦਰਸ਼ਿਤ ਕਰਦੇ ਹਨ।

ਇਸ ਸੰਗ੍ਰਹਿ ਦਾ ਮੁੱਖ ਸੰਦੇਸ਼ ਨਿਰੰਤਰਤਾ ਹੈ। ਪੀੜ੍ਹੀਆਂ ਤੋਂ ਅਕਾਰ ਲੈਂਦੀਆਂ ਜਾ ਰਹੀਆਂ ਪਰੰਪਰਾਵਾਂ ਅੱਜ ਵੀ ਸਮਕਾਲੀ ਵਸਤੂਆਂ ਵਿੱਚ ਝਲਕਦੀਆਂ ਹਨ ਅਤੇ ਛੱਤੀਸਗੜ੍ਹ ਦੀਆਂ ਸੱਭਿਆਚਾਰਕ ਯਾਦਾਂ ਨੂੰ ਅੱਗੇ ਵਧਾ ਰਹੀਆਂ ਹਨ।

ਇਹ ਨੀਲਾਮੀ ਫਿਲਹਾਲ ਜਾਰੀ ਹੈ ਅਤੇ ਇਸ ਦੀ ਅੰਤਿਮ ਮਿਤੀ ਨੂੰ 31 ਅਕਤੂਬਰ 2026 ਤੱਕ ਵਧਾ ਦਿੱਤਾ ਗਿਆ ਹੈ। ਨੀਲਾਮੀ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ‘ਨਮਾਮਿ ਗੰਗੇ ਪ੍ਰੋਜੈਕਟ’  ਸਹਾਇਤਾ ਵਿੱਚ ਕੀਤੀ ਜਾਵੇਗੀ।

ਇੱਛੁਕ ਬੋਲੀਕਾਰ ਅਧਿਕਾਰਤ ‘ਪੀਐੱਮ ਮਮੈਂਟੋਜ਼ ਈ-ਔਕਸ਼ਨ ਪੋਰਟਲ’ ਰਾਹੀਂ ਔਨਲਾਈਨ ਬੋਲੀ ਲਗਾ ਸਕਦੇ ਹਨ: https://pmmementos.gov.in

************

ਐੱਮ.ਅੰਨਾਦੁਰਈ/ਏਕੇ


(Release ID: 2321241) ਵਿਜ਼ੀਟਰ ਕਾਊਂਟਰ : 4