ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਫਾਜ਼ਿਲਕਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ (ਪੰਜਾਬ ਐੱਲਐੱਸਏ ਵਿੱਚ) ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ

Posted On: 08 OCT 2026 12:52PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਅਗਸਤ 2026 ਦੇ ਦੌਰਾਨ ਫਾਜ਼ਿਲਕਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ (ਪੰਜਾਬ ਐੱਲਐੱਸਏ ਵਿੱਚ) ਵਿਖੇ ਆਯੋਜਿਤ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਆਮ ਦੂਰਸੰਚਾਰ ਖਪਤਕਾਰਾਂ ਦੀ ਜਾਣਕਾਰੀ ਲਈ ਜਾਰੀ ਕੀਤੇ ਹਨ। ਇਸ ਡ੍ਰਾਈਵ ਟੈਸਟ ਦਾ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ (TSPs) ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਵਾਂ) ਦੀ ਰੀਅਲ-ਟਾਈਮ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ। ਆਈਡੀਟੀ ਦੌਰਾਨ, ਟ੍ਰਾਈ ਕਵਰੇਜ, ਕਾਲ ਡ੍ਰੌਪ ਰੇਟ (ਸੀਡੀਆਰ), ਕਾਲ ਸੈਟਅੱਪ ਸਕਸੈੱਸ ਰੇਟ (ਸੀਐੱਸਆਰ), ਪੈਕੇਟ ਲੌਸ ਰੇਡ, ਡੇਟਾ ਡਾਊਨਲੋਡ (ਡੀਐੱਲ) ਅਤੇ ਅਪਲੋਡ (ਯੂਐੱਲ) ਥਰੂਪੁੱਟ ਆਦਿ ਵਰਗੇ ਪ੍ਰਮੁੱਖ ਕੁਆਲਿਟੀ ਆਫ ਸਰਵਿਸ (ਕਿਊਓਐੱਸ) ਮਿਆਰਾਂ ਲਈ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਰਿਕਾਰਡ ਕਰਦਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਖਪਤਕਾਰਾਂ ਨੂੰ ਸੂਚਿਤ ਕਰਨ ਅਤੇ ਟੀਐੱਸਪੀ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

 

ਇਨ੍ਹਾਂ ਆਈਡੀਟੀਜ਼ (ਇੰਟਰਨਲ ਡੇਟਾ ਟੈਸਟਿੰਗ ਡਿਵਾਈਸ) ਨੂੰ ਸ਼ਹਿਰਾਂ, ਹੌਟਸਪੌਟ, ਜਨਤਕ ਆਵਾਜਾਈ ਕੇਂਦਰਾਂ ਆਦਿ ਵਰਗੇ ਵੱਖ-ਵੱਖ ਉਪਯੋਗ ਪਰਿਵੇਸ਼ਾਂ ਵਿੱਚ ਸਾਰੇ ਟੀਐੱਸਪੀ (ਟ੍ਰਾਂਸਪੋਰਟਰ ਸਰਵਿਸ ਪ੍ਰੋਵਾਈਡਰ) ਦੇ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਨੂੰ ਮਾਪਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਡ੍ਰਾਈਵ ਟੈਸਟਿੰਗ ਵਿੱਚ, 2ਜੀ, 3ਜੀ, 4ਜੀ ਅਤੇ 5ਜੀ ਨੈੱਟਵਰਕ ‘ਤੇ ਸਾਰੇ ਟੀਐੱਸਪੀ ਦੇ ਸਿਮ ਕਾਰਡਾਂ ਦੀ ਵਰਤੋਂ ਕਰਕੇ ਲਾਈਵ ਡੇਟਾ ਅਤੇ ਵੌਇਸ ਸੈਸ਼ਨ ਸਥਾਪਿਤ ਕੀਤੇ ਜਾਂਦੇ ਹਨ। ਕਈ ਐਡਵਾਂਸਡ ਸੌਫਟਵੇਅਰ ਸਿਸਟਮਾਂ ਦੀ ਵਰਤੋਂ ਕਰਕੇ ਸੈਸ਼ਨ ਦੀ ਰੀਅਲ ਟਾਈਮ ਵਿੱਚ ਨਿਗਰਾਨੀ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

 

ਟ੍ਰਾਈ ਨੇ ਆਪਣੀ ਨਿਯੁਕਤ ਏਜੰਸੀ ਦੇ ਜ਼ਰੀਏ ਪੰਜਾਬ ਐੱਲਐੱਸਏ ਵਿੱਚ 5 ਅਗਸਤ ਤੋਂ 7 ਅਗਸਤ 2026 ਦੌਰਾਨ ਫਾਜ਼ਿਲਕਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਡ੍ਰਾਈਵ ਟੈਸਟ ਆਯੋਜਿਤ ਕੀਤੇ, ਜਿਨ੍ਹਾਂ ਵਿੱਚ ਸਿਟੀ ਡ੍ਰਾਈਵ (184.6 ਕਿਲੋਮੀਟਰ), ਵੌਕ ਟੈਸਟ (1.9 ਕਿਲੋਮੀਟਰ) ਅਤੇ ਹੌਟਸਪੌਟ ਲੋਕੇਸ਼ਨ (6) ਸ਼ਾਮਲ ਸਨ। ਇਹ ਟੈਸਟ ਟ੍ਰਾਈ ਦੇ ਜੈਪੁਰ ਖੇਤਰੀ ਦਫ਼ਤਰ ਦੀ ਦੇਖ-ਰੇਖ ਵਿਖੇ ਆਯੋਜਿਤ ਕੀਤੇ ਗਏ ਸਨ। ਡ੍ਰਾਈਵ ਟੈਸਟ ਰਿਪੋਰਟ ਵਿੱਚ ਪੇਸ਼ਕਾਰੀ ਸਮੀਖਿਆ, ਡ੍ਰਾਈਵ ਟੈਸਟ ਆਯੋਜਿਤ ਹੋਣ ਦੇ ਦਿਨ/ਸਮੇਂ ਸਿਰ ਪ੍ਰੀਖਣ ਖੇਤਰ/ਮਾਰਗ ‘ਤੇ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।

ਡ੍ਰਾਈਵ ਟੈਸਟ ਰੂਟ ਮੈਪ : ਹੇਠ ਲਿਖਿਆ ਨਕਸ਼ਾ ਡ੍ਰਾਈਵ ਟੈਸਟ ਮਾਰਗਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸਿਟੀ ਡ੍ਰਾਈਵ, ਇੰਟਰ-ਆਪ੍ਰੇਟਰ ਕਾਲਿੰਗ, ਹੌਟਸਪੌਟ ਅਤੇ ਵੌਕ ਟੈਸਟ ਸ਼ਾਮਲ ਹਨ, ਜਿਹਾ ਕਿ ਨਕਸ਼ੇ ‘ਤੇ ਦਰਸਾਏ ਗਏ ਸੰਕੇਤਾਂ ਦੇ ਅਨੁਸਾਰ ਹੈ:

https://static.pib.gov.in/WriteReadData/userfiles/image/2026/oct/photosss_20261008125537_00b9ae.jpg

ਪ੍ਰਮੁੱਖ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ

  1. ਕਵਰੇਜ ਗੈਪ : ਨਮੂਨਿਆਂ ਦਾ ਪ੍ਰਤੀਸ਼ਤ, ਜਿਨ੍ਹਾਂ ਲਈ ਸਿਗਨਲ ਦੀ ਸ਼ਕਤੀ ਸਬੰਧਿਤ ਤਕਨੀਕ (2ਜੀ/3ਜੀ/4ਜੀ/5ਜੀ) ਲਈ ਨਿਰਧਾਰਿਤ ਨਿਊਨਤਮ ਸਿਗਨਲ ਸ਼ਕਤੀ ਤੋਂ ਘੱਟ ਪਾਈ ਗਈ।
  1. ਵੌਇਸ ਸੇਵਾਵਾਂ : ਕਾਲ ਸੈਟਅੱਪ ਸਫਲਤਾ ਦਰ (CSSR), ਕਾਲ ਡ੍ਰੌਪ ਦਰ (DCR), ਕਾਲ ਸੈਟਅੱਪ ਟਾਈਮ, ਕਾਲ ਸਾਈਲੈਂਸ ਦਰ, ਸਪੀਚ ਕੁਆਲਿਟੀ (MOS).
  2. ਕੌਲ ਸਾਈਲੈਂਸ ਇੰਸਟੈਂਸ : ਕਾਲਾ ਦੌਰਾਨ ਹੋਈ ਕਾਲ ਸਾਈਲੈਂਸ ਦੀ ਸੰਖਿਆ।
  3. ਡੇਟਾ ਸਰਵਿਸਿਸ : ਡਾਊਨਲੋਡ/ਅਪਲੋਡ ਥਰੂਪੁਟ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਦਰ।

ਪੰਜਾਬ ਐੱਲਐੱਸਏ ਦੇ ਫਾਜ਼ਿਲਕਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪ੍ਰਮੁੱਖ ਮਾਪਦੰਡਾਂ ਲਈ ਸੰਪੂਰਨ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਦਾ ਸੰਖੇਪ ਹੇਠਾਂ ਦਿੱਤਾ ਗਿਆ ਹੈ:

  1. ਕਵਰੇਜ ਗੈਪ – ਆਟੋ ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਡ੍ਰਾਈਵ ਟੈਸਟ ਰੂਟ ‘ਤੇ ਵੌਇਸ ਟੈਸਟਿੰਗ ਦੌਰਾਨ ਸਿਗਨਲ ਦੀ ਤੀਬਰਤਾ ਦਾ ਮੁਲਾਂਕਣ ਕੁੱਲ ਇਕੱਠੇ ਕੀਤੇ ਨਮੂਨਿਆਂ ਵਿੱਚੋਂ ਮਾੜੇ ਸਿਗਨਲ ਵਾਲੇ ਨਮੂਨਿਆਂ ਦੀ ਗਿਣਤੀ ਦੇ ਅਧਾਰ ‘ਤੇ ਕੀਤਾ ਗਿਆ। ਏਅਰਟੈੱਲ ਲਈ ਇਹ ਅਨੁਪਾਤ 178/31329, ਬੀਐੱਸਐੱਨਐੱਲ ਲਈ 1575/31183, ਆਰਜੇਆਈਐੱਲ ਲਈ 295/30439 ਅਤੇ ਵੀਆਈਐੱਲ ਲਈ 820/31163 ਸੀ। ਕਵਰੇਜ ਗੈਪ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।
  2. ਕਾਲ ਡ੍ਰੌਪ – ਸਫਲਤਾਪੂਰਵਕ ਸਥਾਪਿਤ ਕਾਲਾਂ ਦੀ ਸੰਖਿਆ ਵਿੱਚੋਂ ਡ੍ਰੌਪ ਹੋਈਆਂ ਕਾਲਾਂ ਦੀ ਸੰਖਿਆ ਏਅਰਟੈੱਲ ਲਈ 0/279, ਬੀਐੱਸਐੱਨਐੱਲ ਲਈ 3/281, ਆਰਜੇਆਈਐੱਲ ਲਈ 0/278 ਅਤੇ ਵੀਆਈਐੱਲ ਲਈ 3/248 ਸੀ। ਕਾਲ ਡ੍ਰੌਪ ਹੋਣ ਦੇ ਸਥਾਨਾਂ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।
  3. ਕਾਲ ਸਾਈਲੈਂਸ ਇੰਸਟੈਂਸ : ਕੁੱਲ ਸਥਾਪਿਤ ਕਾਲਾਂ ਵਿੱਚੋਂ 3 ਸਕਿੰਟ ਤੋਂ ਵੱਧ ਦੇ ਸਮੇਂ ਤੱਕ ਸਾਈਲੈਂਸ ਰਹਿਣ ਦੀ ਕੁੱਲ ਸੰਖਿਆ ਵਜੋਂ ਮਾਪੀ ਗਈ ਕਾਲ ਸਾਈਲੈਂਸ ਇੰਸਟੈਂਸ, ਏਅਰਟੈੱਲ ਲਈ 1/268, ਬੀਐੱਸਐੱਨਐੱਲ ਲਈ 4/273, ਆਰਜੇਆਈਐੱਲ ਲਈ 3/272 ਅਤੇ ਵੀਆਈਐੱਲ ਲਈ 6/272 ਸੀ। ਕਾਲ ਸਾਈਲੈਂਸ ਇੰਸਟੈਂਸ ਦੇ ਸਥਾਨਾਂ ਦਾ ਵੇਰਵਾ ਦਿੱਤੇ ਗਏ ਮੈਪ ਵਿੱਚ ਦਿੱਤਾ ਗਿਆ ਹੈ।
  4. ਪੈਕੇਟ ਹਾਨੀ ਦਰ (ਡਾਊਨਲਿੰਕ ਅਤੇ ਅਪਲਿੰਕ) :

1. ਪੈਕੇਟ ਹਾਨੀ ਦਰ (ਡਾਊਨਲਿੰਕ): ਏਅਰਟੈੱਲ ਲਈ ਡਾਊਨਲਿੰਕ ਪੈਕੇਟ ਹਾਨੀ ਦਰ 0.33 ਪ੍ਰਤੀਸ਼ਤ, ਬੀਐੱਸਐੱਨਐੱਲ ਲਈ 2.68 ਪ੍ਰਤੀਸ਼ਤ, ਆਰਜੇਆਈਐੱਲ ਲਈ 0.76 ਪ੍ਰਤੀਸ਼ਤ ਅਤੇ ਵੀਆਈਐੱਲ ਲਈ 0.32 ਪ੍ਰਤੀਸ਼ਤ ਮਾਪੀ ਗਈ।

2. ਪੈਕੇਟ ਹਾਨੀ ਦਰ (ਅਪਲਿੰਕ): ਏਅਰਟੈੱਲ ਲਈ ਅਪਲਿੰਕ ਪੈਕੇਟ ਹਾਨੀ ਦਰ 0.36 ਪ੍ਰਤੀਸ਼ਤ, ਬੀਐੱਸਐੱਨਐੱਲ ਲਈ 2.90 ਪ੍ਰਤੀਸ਼ਤ, ਆਰਜੇਆਈਐੱਲ ਲਈ 0.42 ਪ੍ਰਤੀਸ਼ਤ ਅਤੇ ਵੀਆਈਐੱਲ ਲਈ 0.43 ਪ੍ਰਤੀਸ਼ਤ ਮਾਪੀ ਗਈ

5        ਡੇਟਾ ਡਾਊਨਲੋਡ ਅਤੇ ਅਪਲੋਡ ਥਰੂਪੁਟ:

3. ਡੇਟਾ ਡਾਊਨਲੋਡ ਪ੍ਰਦਰਸ਼ਨ (ਸਮੁੱਚਾ): ਏਅਰਟੈੱਲ (5ਜੀ/4ਜੀ) ਦੀ ਔਸਤ ਡਾਊਨਲੋਡ ਸਪੀਡ 204.39 ਐੱਮਬੀਪੀਐੱਸ, ਬੀਐੱਸਐੱਨਐੱਲ (4ਜੀ/3ਜੀ/2ਜੀ) ਦੀ 15.59 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) ਦੀ 271.44 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ/4ਜੀ/2ਜੀ) ਦੀ 17.19 ਐੱਮਬੀਪੀਐੱਸ ਰਹੀ। ਡਾਊਨਲੋਡ ਥਰੂਪੁਟ (throughput) ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

4. ਡੇਟਾ ਅਪਲੋਡ ਪ੍ਰਦਰਸ਼ਨ (ਸਮੁੱਚਾ): ਏਅਰਟੈੱਲ (5G/4G) ਦੀ ਔਸਤ ਅਪਲੋਡ ਸਪੀਡ 23.52 ਐੱਮਬੀਪੀਐੱਸ, ਬੀਐੱਸਐੱਨਐੱਲ (4ਜੀ/3ਜੀ/2ਜੀ) ਦੀ 6.39 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) ਦੀ 20.86 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ/4ਜੀ/2ਜੀ) ਦੀ 15.10 ਐੱਮਬੀਪੀਐੱਸ ਰਹੀ। ਅਪਲੋਡ ਥਰੂਪੁਟ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

ਮੈਪ ‘ਤੇ ਲਾਲ ਬਿੰਦੂ ‘ਤੇ ਕਲਿੱਕ ਕਰਕੇ ਡ੍ਰੌਪਡ ਕਾਲਾਂ ਅਤੇ ਕਾਲ ਸਾਈਲੈਂਸ ਦੀ ਸਥਿਤੀ ਦੇਖੀ ਜਾ ਸਕਦੀ ਹੈ

IDT ਦੌਰਾਨ ਡਰਾਈਵ ਟੈਸਟ ਰੂਟ ਅਤੇ ਕਵਰ ਕੀਤੇ ਗਏ ਖੇਤਰ ਦਾ ਵੇਰਵਾ ਇਸ ਤਰ੍ਹਾਂ ਹੈ:

ਸ਼ਹਿਰ: ਫਾਜ਼ਿਲਕਾ ਸ਼ਹਿਰ ਵਿੱਚ ਅਬੋਹਰ, ਘੱਲੂ, ਖੂਈ ਖੇੜਾ, ਬਨਵਾਲਾ, ਸੁਰੇਸ਼ਵਾਲਾ, ਫਾਜ਼ਿਲਕਾ, ਚਹਿਲਾ, ਚੱਕ ਖਿਓਵਾਲੀ, ਚਮੀਨੇ ਵਾਲਾ, ਚੱਕ ਪੱਕੀ, ਚੱਕ ਦੁਮਾਲ, ਬਾਹਮਣੀ ਵਾਲਾ, ਜਲਾਲਾਬਾਦ, ਬਾਘੇ ਦੇ ਉੱਤਰ, ਘੁਭਾਯਾ, ਲਾਧੁਕਾ ਅਤੇ ਥੇਹ ਕਲੰਦਰ ਆਦਿ।

ਇਸ IDT ਰਿਪੋਰਟ ਦੇ ਨਤੀਜੇ ਸਬੰਧਿਤ TSP (ਇੰਡਸਟ੍ਰੀਅਲ ਸਰਵਿਸਿਜ਼ ਪ੍ਰੋਵਾਈਡਰ) ਨਾਲ ਸਾਂਝੇ ਕੀਤੇ ਗਏ ਹਨ ਤਾਂ ਜੋ ਉਹ ਜ਼ਰੂਰਤ ਅਨੁਸਾਰ ਅਗਲੀ ਕਾਰਵਾਈ ਕਰ ਸਕਣ। ਆਈਡੀਟੀ ਦੀ ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੈੱਬਸਾਈਟ www.trai.gov.in 'ਤੇ ਉਪਲਬਧ ਹਨ। ਕਿਸੇ ਵੀ ਸਪਸ਼ਟੀਕਰਣ ਜਾਂ ਵਾਧੂ ਜਾਣਕਾਰੀ ਲਈ, ਜੈਪੁਰ ਸਥਿਤ TRAI ਦੇ ਖੇਤਰੀ ਦਫ਼ਤਰ ਨੂੰ ਈਮੇਲ ਆਈਡੀ adv.jaipur@trai.gov.in 'ਤੇ ਈ-ਮੇਲ ਭੇਜੀ ਜਾ ਸਕਦੀ ਹੈ। ਜੈਪੁਰ ਸਥਿਤ TRAI ਦੇ ਖੇਤਰੀ ਦਫ਼ਤਰ ਨਾਲ 0141-2701919 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Click here to see Annexure

****

ਐੱਨਜੇ/ਏਆਰਜੇ/ਏਕੇ
 


(Release ID: 2320877) ਵਿਜ਼ੀਟਰ ਕਾਊਂਟਰ : 2