ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਇਤਿਹਾਸਕ ਸੋਨੇ ਦਾ ਤਮਗ਼ਾ ਜਿੱਤਣ ’ਤੇ ਕੁਮਕੁਮ ਅਨਿਲ ਮੋਹੋਡ ਨੂੰ ਵਧਾਈਆਂ ਦਿੱਤੀਆਂ

Posted On: 03 OCT 2026 5:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2026 ਏਸ਼ਿਆਈ ਖੇਡਾਂ ਵਿੱਚ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ’ਤੇ ਕੁਮਕੁਮ ਅਨਿਲ ਮੋਹੋਡ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੈਸਲਾਕੁੰਨ ਸ਼ੂਟ-ਆਫ਼ ਵਿੱਚ ਉਨ੍ਹਾਂ ਦਾ ਸਬਰ ਅਤੇ ਸੰਜਮ ਖ਼ਾਸ ਤੌਰ ’ਤੇ ਸ਼ਾਨਦਾਰ ਰਿਹਾ।

ਸ਼੍ਰੀ ਮੋਦੀ ਨੇ ਕੁਮਕੁਮ ਅਨਿਲ ਮੋਹੋਡ ਦੀ ਨਿਰੰਤਰ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ; 

“ਇੱਕ ਅਜਿਹਾ ਸੋਨੇ ਦਾ ਤਮਗ਼ਾ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 

2026 ਏਸ਼ਿਆਈ ਖੇਡਾਂ ਵਿੱਚ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ’ਤੇ ਕੁਮਕੁਮ ਅਨਿਲ ਮੋਹੋਡ ਨੂੰ ਵਧਾਈਆਂ। ਫ਼ੈਸਲਾਕੁੰਨ ਸ਼ੂਟ-ਆਫ਼ ਵਿੱਚ ਉਨ੍ਹਾਂ ਦਾ ਸਬਰ ਅਤੇ ਸੰਜਮ ਖ਼ਾਸ ਤੌਰ ’ਤੇ ਸ਼ਾਨਦਾਰ ਰਿਹਾ। ਉਹ ਇਸੇ ਤਰ੍ਹਾਂ ਹੋਰ ਉੱਚੇ ਟੀਚੇ ਹਾਸਲ ਕਰਦੇ ਰਹਿਣ! ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

 

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2318963) ਵਿਜ਼ੀਟਰ ਕਾਊਂਟਰ : 7