ਵਣਜ ਤੇ ਉਦਯੋਗ ਮੰਤਰਾਲਾ
ਨਿਰਯਾਤ-ਮੁਖੀ ਬਜ਼ਾਰਾਂ ਤੱਕ ਪਹੁੰਚ ਨੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਹੈ ਅਤੇ ਬਿਹਾਰ ਦੇ ਮਖਾਣੇ ਨਿਰਯਾਤ ਦਾ ਵਿਸਤਾਰ ਕੀਤਾ ਹੈ।
Posted On:
02 OCT 2026 11:55AM by PIB Chandigarh
ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (APEDA) ਨੇ ਪੂਰਣੀਆ, ਬਿਹਾਰ ਤੋਂ ਗ੍ਰੀਸ ਨੂੰ ਨਿਰਯਾਤ ਕਰਨ ਲਈ 1 ਮੀਟ੍ਰਿਕ ਟਨ ਫੂਲ ਮਖਾਣੇ (ਪੋਪਡ ਮਖਾਣੇ) ਦੀ ਖੇਪ ਦੀ ਸਹੂਲਤ ਦਿੱਤੀ। ਇਹ ਕਦਮ ਬਿਹਾਰ ਦੇ ਰਵਾਇਤੀ ਮਖਾਣੇ ਲਈ ਅੰਤਰਰਾਸ਼ਟਰੀ ਬਾਜ਼ਾਰ ਪਹੁੰਚ ਵਧਾਉਣ ਅਤੇ ਨਿਰਯਾਤ-ਮੁਖੀ ਵੈਲਿਊ ਚੇਨ ਰਾਹੀਂ ਕਿਸਾਨਾਂ ਲਈ ਬਿਹਤਰ ਆਮਦਨ ਦੇ ਮੌਕੇ ਪੈਦਾ ਕਰਨ ਵੱਲ ਇੱਕ ਹੋਰ ਕਦਮ ਹੈ।
ਇਹ ਸ਼ਿਪਮੈਂਟ, ਇੰਡੋ ਗਲੋਬਲ ਐਕਸਪੋਰਟਸ, ਬੇਲੌਰੀ , ਪੂਰਣੀਆ ਤੋਂ ਆਰਡਰ ਕੀਤੀ ਗਈ ਇਹ ਖੇਪ ਐੱਸ.ਐੱਸ. ਫੂਡਜ਼ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ, ਨਵੀਂ ਦਿੱਲੀ ਰਾਹੀਂ ਗ੍ਰੀਸ ਭੇਜਿਆ ਜਾ ਰਿਹਾ ਹੈ। ਇਹ ਸ਼ਿਪਮੈਂਟ ਭਾਰਤ ਦੇ ਮੁੰਦਰਾ ਬੰਦਰਗਾਹ ਤੋਂ ਗ੍ਰੀਸ ਦੇ ਪੀਰੀਅਸ ਬੰਦਰਗਾਹ ਤੱਕ ਜਾਵੇਗੀ।
ਇਸ ਨਿਰਯਾਤ ਦੇ ਨਤੀਜੇ ਵਜੋਂ ਘਰੇਲੂ ਬਾਜ਼ਾਰ ਵਿੱਚ ਪ੍ਰਾਪਤ ਕੀਮਤਾਂ ਨਾਲੋਂ ਵੱਧ ਕੀਮਤਾਂ ਪ੍ਰਾਪਤ ਹੋਈਆਂ ਹਨ। ਇਹ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਮਖਾਣੇ ਉਤਪਾਦਕਾਂ ਲਈ ਵਾਧੂ ਮੁੱਲ ਪੈਦਾ ਕਰਨ ਦੀ ਸਮਰੱਥਾ ਹੈ। ਨਿਰਯਾਤ ਰਾਹੀਂ ਅਜਿਹੀ ਮਾਰਕੀਟ ਪਹੁੰਚ ਉਤਪਾਦਕਾਂ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਇਹ ਕਿਸਾਨਾਂ ਲਈ ਬਿਹਤਰ ਆਮਦਨ ਦੇ ਮੌਕੇ ਵੀ ਪੈਦਾ ਕਰ ਸਕਦਾ ਹੈ।
ਭਾਰਤ ਮਖਾਣੇ ਦੇ ਉਤਪਾਦਨ ਵਿੱਚ ਵਿਸ਼ਵ ਪੱਧਰ 'ਤੇ ਮੋਹਰੀ ਹੈ, ਬਿਹਾਰ ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 80-85 ਪ੍ਰਤੀਸ਼ਤ ਬਣਦਾ ਹੈ। ਬਿਹਾਰ ਦੇ 10 ਜ਼ਿਲ੍ਹਿਆਂ ਵਿੱਚ 35,000 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਮਖਾਣੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਖੇਤਰ ਨੂੰ ਬਿਹਾਰ ਖੇਤੀਬਾੜੀ ਯੂਨੀਵਰਸਿਟੀ (BAU), ਸਬੌਰ, ਅਤੇ ICAR- ਨੈਸ਼ਨਲ ਰਿਸਰਚ ਸੈਂਟਰ ਫਾਰ ਮਖਾਣਾ, ਦਰਭੰਗਾ ਤੋਂ ਜ਼ਮੀਨੀ ਪੱਧਰ 'ਤੇ ਤਕਨੀਕੀ ਸਹਾਇਤਾ ਪ੍ਰਾਪਤ ਹੋ ਰਹੀ ਹੈ ।
ਇਸ ਖੇਪ ਨੂੰ ਬਿਹਾਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼੍ਰੀ ਵਿਜੈ ਕੁਮਾਰ ਸਿਨਹਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਏਪੀਈਡੀਏ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ; ਬਿਹਾਰ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਬਾਗਬਾਨੀ ਨਿਦੇਸ਼ਕ ਸ਼੍ਰੀ ਅਭਿਸ਼ੇਕ ਕੁਮਾਰ; ਬਿਹਾਰ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਮਖਾਣੇ ਨਿਰਯਾਤ ਵੈਲਿਊ ਚੇਨ ਨਾਲ ਜੁੜੇ ਹੋਰ ਹਿੱਸੇਦਾਰ ਵੀ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਵਿਜੈ ਕੁਮਾਰ ਸਿਨਹਾ ਨੇ ਕਿਹਾ, "ਇਹ ਨਿਰਯਾਤ ਬਿਹਾਰ ਦੇ ਮਖਾਣੇ ਸੈਕਟਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਇਹ ਉਤਪਾਦ ਲਗਾਤਾਰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਰਿਹਾ ਹੈ। ਭਾਰਤ ਨੇ ਵਿੱਤੀ ਸਾਲ 2025-26 ਦੌਰਾਨ 20 ਤੋਂ ਵੱਧ ਅੰਤਰਰਾਸ਼ਟਰੀ ਸਥਾਨਾਂ 'ਤੇ 7000 ਮੀਟ੍ਰਿਕ ਟਨ ਤੋਂ ਵੱਧ ਮਖਾਣੇ ਅਤੇ ਇਸਦੇ ਉਤਪਾਦਾਂ ਦਾ ਨਿਰਯਾਤ ਕੀਤਾ, ਜਿਸਦੀ ਕੀਮਤ 22 ਮਿਲੀਅਨ ਅਮਰੀਕੀ ਡਾਲਰ ਸੀ।"
ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਸਰਕਾਰ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਇੱਕ ਖੇਤੀਬਾੜੀ ਨਿਰਯਾਤ ਨੀਤੀ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਖਾਣੇ ਨਿਰਯਾਤ ਵੈਲਿਊ ਚੇਨ ਨੂੰ ਸਮਰਥਨ ਦੇਣ ਲਈ ਪੈਕਹਾਊਸ ਬਣਾਏ ਗਏ ਹਨ। ਉਨ੍ਹਾਂ ਨੇ ਮਖਾਣੇ ਨਿਰਯਾਤ ਵਧਾਉਣ ਅਤੇ ਕਿਸਾਨਾਂ ਨੂੰ ਬਿਹਤਰ ਆਮਦਨ ਪ੍ਰਦਾਨ ਕਰਨ ਲਈ ਏਪੀਈਡੀਏ ਦੇ ਨਿਰੰਤਰ ਯਤਨਾਂ ਲਈ ਸ਼ਲਾਘਾ ਕੀਤੀ।
ਪੂਰਣੀਆ ਤੋਂ ਗ੍ਰੀਸ ਨੂੰ ਨਿਰਯਾਤ ਬਿਹਾਰ ਦੇ ਮਖਾਣੇ ਉਤਪਾਦਕਾਂ ਅਤੇ ਨਿਰਯਾਤਕਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨ ਦੇ ਵਧ ਰਹੇ ਯਤਨਾਂ ਦਾ ਹਿੱਸਾ ਹੈ। ਬਿਹਾਰ ਨਾਲ ਆਪਣੇ ਮਜ਼ਬੂਤ ਰਵਾਇਤੀ ਅਤੇ ਸੱਭਿਆਚਾਰਕ ਸਬੰਧਾਂ ਦੇ ਨਾਲ, ਮਖਾਣੇ ਭਾਰਤ ਦੇ ਐਗਰੀਕਲਚਰ ਐਕਸਪੋਰਟ ਬਾਸਕੇਟ ਵਿੱਚ ਇੱਕ ਮਹੱਤਵਪੂਰਨ ਉਤਪਾਦ ਵਜੋਂ ਉਭਰਿਆ ਹੈ।
APEDA ਭਾਰਤੀ ਮਖਾਨੇ ਦੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਨਿਰਯਾਤ ਨੂੰ ਸੁਵਿਧਾਜਨਕ ਬਣਾਉਣ ਵਿੱਚ ਬਾਜ਼ਾਰ ਸਬੰਧ ਬਣਾਉਣ ਅਤੇ ਨਿਰਯਾਤਕਾਂ ਦੀ ਸਹਾਇਤਾ ਲਈ ਕੰਮ ਕਰ ਰਿਹਾ ਹੈ। ਮਖਾਨੇ ਦਾ ਨਿਰਯਾਤ ਹੁਣ ਯੂਰਪੀ ਬਜ਼ਾਰਾਂ ਵਿੱਚ ਵੀ ਫੈਲ ਰਿਹਾ ਹੈ। ਇਹ ਭਾਰਤੀ ਉਤਪਾਦਕਾਂ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ ਅਤੇ ਰਵਾਇਤੀ ਬਜ਼ਾਰਾਂ ਤੋਂ ਪਰੇ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਰਾਹ ਖੋਲ੍ਹ ਰਿਹਾ ਹੈ। ਇਹ ਯਤਨ ਬਿਹਾਰ ਦੇ ਮਖਾਨੇ ਉਤਪਾਦਕਾਂ ਨੂੰ ਅੰਤਰਰਾਸ਼ਟਰੀ ਮੰਗ ਨਾਲ ਜੁੜਨ ਵਿੱਚ ਮਦਦ ਕਰ ਰਹੇ ਹਨ ਇਸਦੇ ਨਾਲ ਉਹ ਕਿਸਾਨਾਂ ਲਈ ਬਿਹਤਰ ਆਮਦਨ ਅਤੇ ਨਿਰਯਾਤ ਵੈਲਿਊ ਚੇਨ ਵਿੱਚ ਉਤਪਾਦਕ ਸਮੂਹਾਂ ਦੀ ਵਧੇਰੇ ਭਾਗੀਦਾਰੀ ਦੇ ਮੌਕੇ ਵੀ ਪੈਦਾ ਕਰ ਰਹੇ ਹਨ।
********
ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਅਭਿਮਨਯੂ ਪੰਵਾਰ/ਏਕੇ
(Release ID: 2318548)
ਵਿਜ਼ੀਟਰ ਕਾਊਂਟਰ : 4