ਸਿੱਖਿਆ ਮੰਤਰਾਲਾ
ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਨੇ ਸਵੱਛਤਾ ਹੀ ਸੇਵਾ 2026 ਤਹਿਤ ਸਵੱਛਤਾ ਸ਼੍ਰਮਦਾਨ ਦੀ ਅਗਵਾਈ ਕੀਤੀ
Posted On:
02 OCT 2026 1:31PM by PIB Chandigarh
ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਕੱਲ੍ਹ 'ਸਵੱਛਤਾ ਹੀ ਸੇਵਾ' (ਐੱਸਐੱਚਐੱਸ) 2026 ਮੁਹਿੰਮ ਦੇ ਹਿੱਸੇ ਵਜੋਂ ਨਵੀਂ ਦਿੱਲੀ ਦੇ ਇੱਕ ਪੀਐੱਮ ਸ਼੍ਰੀ (ਪਮ SHRI) ਸਕੂਲ ਵਿੱਚ 'ਸਵੱਛਤਾ ਸ਼੍ਰਮਦਾਨ' ਦਾ ਆਯੋਜਨ ਕੀਤਾ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਟੀ.ਕੇ. ਅਨਿਲ ਕੁਮਾਰ ਦੀ ਅਗਵਾਈ ਵਿੱਚ, ਇਹ ਮੁਹਿੰਮ 'ਮਿਸ਼ਨ ਲਾਈਫ' ਲਈ ਈਕੋ ਕਲੱਬਾਂ ਦੀ ਨਿਗਰਾਨੀ ਹੇਠ ਚਲਾਈ ਗਈ ਅਤੇ ਇਸ ਵਿੱਚ ਕੇਂਦਰੀ ਵਿਦਿਆਲਯ ਸੰਗਠਨ (KVS) ਦੇ ਵਿਦਿਆਰਥੀ, ਅਧਿਆਪਕ, ਸੀਨੀਅਰ ਅਧਿਕਾਰੀ ਅਤੇ ਹੋਰ ਕਾਰਜਕਰਤਾ ਸ਼ਾਮਲ ਹੋਏ।

ਸਵੱਛਤਾ ਮੁਹਿੰਮ ਵਿੱਚ ਸਕੂਲ ਕੈਂਪਸ, ਆਲੇ ਦੁਆਲੇ ਦੀ ਕਮਿਊਨਿਟੀ ਸਪੇਸ ਅਤੇ ਸਕੂਲ ਦੇ ਸਾਹਮਣੇ ਵਾਲਾ ਪਾਰਕ ਸ਼ਾਮਲ ਸੀ। ਇਸ ਸਮੂਹਿਕ ਯਤਨ ਨੇ ਸਕੂਲ ਅਤੇ ਇਸਦੇ ਆਲੇ ਦੁਆਲੇ ਦੇ ਭਾਈਚਾਰੇ ਨੂੰ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਇਕਜੁੱਟ ਕੀਤਾ।
ਸ਼੍ਰਮਦਾਨ ਤੋਂ ਬਾਅਦ "ਏਕ ਪੇੜ ਮਾਂ ਕੇ ਨਾਮ 3.0" ਦੇ ਤਹਿਤ ਬੂਟੇ ਲਗਾਉਣ ਦਾ ਪ੍ਰੋਗਰਾਮ ਕੀਤਾ ਗਿਆ। ਵਾਤਾਵਰਣ ਸੁਰੱਖਿਆ ਅਤੇ ਟਿਕਾਊ ਅਭਿਆਸਾਂ ਦਾ ਸੰਦੇਸ਼ ਫੈਲਾਉਣ ਵਾਲੇ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ।

ਇੰਟਰਐਕਟਿਵ ਸਿਖਲਾਈ ਰਾਹੀਂ ਵਿਦਿਆਰਥੀਆਂ ਨੂੰ ਸਰੋਤ 'ਤੇ ਕੂੜੇ ਨੂੰ ਵੱਖ ਕਰਨ ਅਤੇ ਜ਼ਿੰਮੇਵਾਰ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਸਮਝ ਵਧਾਉਣ ਲਈ 'ਠੋਸ ਰਹਿੰਦ-ਖੂੰਹਦ ਪ੍ਰਬੰਧਨ ਮੈਨੂਅਲ' 'ਤੇ ਇੱਕ ਕੁਇਜ਼ ਵੀ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵਿੱਚ ਸਵੱਛਤਾ, ਸਥਿਰਤਾ ਅਤੇ ਵਾਤਾਵਰਣ ਲਈ ਜ਼ਿੰਮੇਵਾਰ ਆਦਤਾਂ ਪੈਦਾ ਕਰਨ ਵਿੱਚ ਸਕੂਲਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਫਾਈ ਅਤੇ ਵਾਤਾਵਰਣ ਸੁਰੱਖਿਆ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ "ਸਵੱਛਤਾ" ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ "ਸਵੱਛ ਅਤੇ ਵਿਕਸਿਤ ਭਾਰਤ" ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਦੇ ਪ੍ਰਤੀ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ।

ਇਸ ਸਮਾਗਮ ਵਿੱਚ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਵਧੀਕ ਸਕੱਤਰ, ਸ਼੍ਰੀ ਧੀਰਜ ਸਾਹੂ, ਵਧੀਕ ਸਕੱਤਰ, ਸ਼੍ਰੀਮਤੀ ਅਰਚਨਾ ਸ਼ਰਮਾ ਅਵਸਥੀ, ਸੰਯੁਕਤ ਸਕੱਤਰ, ਸ਼੍ਰੀਮਤੀ ਪ੍ਰਾਚੀ ਪਾਂਡੇ, ਸੰਯੁਕਤ ਸਕੱਤਰ, ਡਾ. ਅਮਰਪ੍ਰੀਤ ਦੁੱਗਲ, ਡਿਪਟੀ ਡਾਇਰੈਕਟਰ ਜਨਰਲ (ਅੰਕੜਾ), ਡਾ. ਪੰਕਜ ਕੇ.ਪੀ. ਸ਼੍ਰੇਅਸਕਰ, ਲੇਖਾ ਮੁੱਖ ਕੰਟਰੋਲਰ, ਸ਼੍ਰੀਮਤੀ ਦੀਪਿਕਾ ਜੈਨ, ਅਤੇ ਕੇਂਦਰੀ ਵਿਦਿਆਲਯ ਸੰਗਠਨ (ਕੇਵੀਐੱਸ) ਦੇ ਕਮਿਸ਼ਨਰ, ਸ਼੍ਰੀ ਵਿਕਾਸ ਗੁਪਤਾ ਨੇ ਸ਼੍ਰਮਦਾਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਮੌਕੇ ਹੋਰ ਕੇਵੀਐੱਸ ਦੇ ਅਧਿਕਾਰੀ ਵੀ ਮੌਜੂਦ ਸਨ।
***************
ਏਐੱਮ/ਏਵੀ/ਏਕੇ
(Release ID: 2318233)
ਵਿਜ਼ੀਟਰ ਕਾਊਂਟਰ : 4