ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਆਈਆਈਏਸੀ ਵਿੱਚ ਰੁੱਖ ਲਗਾਉਣ ਮੁਹਿੰਮ ਦੀ ਅਗਵਾਈ ਕੀਤੀ

Posted On: 02 OCT 2026 7:38AM by PIB Chandigarh

​ਵਿਸ਼ੇਸ਼ ਮੁਹਿੰਮ 6 ਅਤੇ ਸਵੱਛਤਾ ਹੀ ਸੇਵਾ (SHS) 2026 ਦੇ ਤਹਿਤ, ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨ  ਮਾਮਲੇ ਵਿਭਾਗ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ 01 ਅਕਤੂਬਰ 2026 ਨੂੰ ਨਵੀਂ ਦਿੱਲੀ ਦੇ ਵਸੰਤ ਕੁੰਜ ਸਥਿਤ ਇੰਡੀਆ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਸੈਂਟਰ (ਆਈਆਈਏਸੀ) ਵਿਖੇ “ਏਕ ਪੇੜ ਮਾਂ ਕੇ ਨਾਮ” ਥੀਮ ਅਧੀਨ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ।

ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਮਾਣਯੋਗ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਵਿਧਾਨਕ ਵਿਭਾਗ ਅਤੇ ਕਾਨੂੰਨ ਮਾਮਲੇ ਵਿਭਾਗ ਦੇ ਸਕੱਤਰ ਅਤੇ ਆਈਆਈਏਸੀ ਦੇ ਚੇਅਰਪਰਸਨ ਡਾ. ਰਾਜੀਵ ਮਣੀ ਦੇ ਨਾਲ ਵਿਭਾਗ ਅਤੇ ਆਈਆਈਏਸੀ ਦੇ ਸੀਨੀਅਰ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ। ਮਾਣਯੋਗ ਮੰਤਰੀ, ਕਾਨੂੰਨ ਸਕੱਤਰ, ਆਈਆਈਏਸੀ ਦੇ ਪ੍ਰਧਾਨ ਅਤੇ ਵਿਭਾਗ ਅਤੇ ਆਈਆਈਏਸੀ ਦੇ ਸੀਨੀਅਰ ਅਧਿਕਾਰੀਆਂ ਨੇ ਆਈਆਈਏਸੀ ਕੈਂਪਸ ਵਿੱਚ ਬੂਟੇ ਲਗਾਏ।

ਮਹਾਤਮਾ ਗਾਂਧੀ ਦੇ ਚੰਪਾਰਣ ਦੇ ਤਜਰਬੇ ਨੂੰ ਯਾਦ ਕਰਦੇ ਹੋਏ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, “ਸੱਚੀ ਸਵੱਛਤਾ ਮਨ ਤੋਂ ਸ਼ੁਰੂ ਹੁੰਦੀ ਹੈ।”

​ਇਕੱਠ ਨੂੰ ਸੰਬੋਧਨ ਕਰਦੇ ਹੋਏ ਮਾਣਯੋਗ ਮੰਤਰੀ ਸ਼੍ਰੀ ਮੇਘਵਾਲ ਨੇ ਕਿਹਾ ਕਿ ਸਵੱਛਤਾ ਸਿਰਫ਼ ਸੜਕਾਂ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣ ਤੱਕ ਸੀਮਿਤ ਨਹੀਂ ਹੈ; ਇਸ ਦੀ ਸ਼ੁਰੂਆਤ ਸਵੱਛ ਮਨ, ਸ਼ੁੱਧ ਵਿਚਾਰ ਅਤੇ ਸਮਾਜ ਪ੍ਰਤੀ ਕਰਤੱਵ ਦੀ ਭਾਵਨਾ ਨਾਲ ਹੋਣੀ ਚਾਹੀਦੀ ਹੈ।

​ਉਨ੍ਹਾਂ ਨੇ ਅੱਗੇ ਕਿਹਾ ਕਿ ਸਵੱਛਤਾ ਹੀ ਸੇਵਾ ਇੱਕ ਜਨ ਅੰਦੋਲਨ ਹੈ, ਜਿਸ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ 2 ਅਕਤੂਬਰ, ਮਹਾਤਮਾ ਗਾਂਧੀ ਦੀ ਜਯੰਤੀ, ਦੇਸ਼ ਨੂੰ ਯਾਦ ਦਿਵਾਉਂਦੀ ਹੈ ਕਿ ਸਵੱਛਤਾ, ਅਨੁਸ਼ਾਸਨ ਅਤੇ ਸੇਵਾ ਇੱਕ ਸੁਤੰਤਰ ਅਤੇ ਆਤਮ-ਨਿਰਭਰ ਭਾਰਤ ਦੇ ਬਾਪੂ ਦੇ ਵਿਜ਼ਨ ਦੇ ਅਨਿੱਖੜਵੇਂ ਅੰਗ ਸਨ।

1917 ਵਿੱਚ ਮਹਾਤਮਾ ਗਾਂਧੀ ਦੇ ਚੰਪਾਰਣ ਪ੍ਰਵਾਸ ਨੂੰ ਯਾਦ ਕਰਦੇ ਹੋਏ ਮਾਣਯੋਗ ਮੰਤਰੀ ਸ਼੍ਰੀ ਮੇਘਵਾਲ ਨੇ ਇਸ ਗੱਲ ‘ਤੇ ਵਿਸ਼ੇਸ਼ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਗਾਂਧੀ ਜੀ ਨੇ ਸਵੱਛਤਾ ਅਤੇ ਸਾਫ਼-ਸਫਾਈ ਦੇ ਯਤਨਾਂ ਦੀ ਸ਼ੁਰੂਆਤ ਕੀਤੀ ਸੀ, ਜੋ ਅੱਗੇ ਚੱਲ ਕੇ ਇੱਕ ਵਿਆਪਕ ਜਨ ਅੰਦੋਲਨ ਦਾ ਹਿੱਸਾ ਬਣੇ ਅਤੇ ਨੀਲ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਯੋਗਦਾਨ ਪਾਇਆ।

ਕੇਂਦਰੀ ਮੰਤਰੀ ਸ਼੍ਰੀ ਮੇਘਵਾਲ ਨੇ ਕਿਹਾ ਕਿ ਚੰਪਾਰਣ ਤੋਂ ਮਿਲਿਆ ਇਹ ਸੁਨੇਹਾ ਅੱਜ ਵੀ ਪ੍ਰਾਸੰਗਿਕ ਹੈ: ਸਵੱਛਤਾ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਸੰਵੇਦਨਸ਼ੀਲਤਾ ਅਤੇ ਸਾਂਝੀ ਜ਼ਿੰਮੇਵਾਰੀ ਦਾ  ਮਿਸ਼ਨ ਹੈ।

ਸਾਂਝੇ ਯਤਨਾਂ ਨਾਲ ਆਈਆਈਏਸੀ ਵਿਸ਼ਵਵਿਆਪੀ ਪੱਧਰ ‘ਤੇ ਇੱਕ ਕੁਸ਼ਲ ਅਤੇ ਭਰੋਸੇਯੋਗ ਵਿਚੌਲਗੀ ਕੇਂਦਰ ਦੇ ਰੂਪ ਵਿੱਚ ਵਿਕਸਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਕੇਂਦਰ ਵਿੱਚ ਪਾਰਦਰਸ਼ਿਤਾ, ਅਨੁਸ਼ਾਸਨ ਅਤੇ ਸੇਵਾ ਦੇ ਉਹੀ ਮੁੱਲ ਦਿਸਣੇ ਚਾਹੀਦੇ ਹਨ ਜੋ ‘ਸਵੱਛਤਾ ਹੀ ਸੇਵਾ’ ਮੁਹਿੰਮ ਵਿੱਚ ਦਿਸਦੇ ਹਨ।

ਵਿਧਾਨਕ ਵਿਭਾਗ ਅਤੇ ਕਾਨੂੰਨ ਮਾਮਲੇ ਵਿਭਾਗ ਦੇ ਸਕੱਤਰ ਅਤੇ ਆਈਆਈਏਸੀ ਦੇ ਚੇਅਰਪਰਸਨ ਡਾ. ਰਾਜੀਵ ਮਣੀ ਨੇ ਕਿਹਾ ਕਿ ਸਵੱਛਤਾ ਦੇ ਦੋ ਪਹਿਲੂ ਹਨ—ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਦੀ ਸਵੱਛਤਾ ਅਤੇ ਮਨ ਦੀ ਸਵੱਛਤਾ—ਅਤੇ ਇੱਕ ਤੋਂ ਬਿਨਾਂ ਦੂਜਾ ਅਧੂਰਾ ਹੈ। ਉਨ੍ਹਾਂ ਨੇ ਆਈਆਈਏਸੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾਨਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਟਿਕਾਊ ਅਭਿਆਸਾਂ ਨੂੰ ਅਪਣਾਉਣ ਅਤੇ ਸਵੱਛ ਭਾਰਤ ਮਿਸ਼ਨ ਦੇ ਉਦੇਸ਼ਾਂ ਵਿੱਚ ਸਾਰਥਕ ਯੋਗਦਾਨ ਪਾਉਣ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਆਈਆਈਏਸੀ ਖ਼ੁਦ ਨੂੰ ਇੱਕ ਗਲੋਬਲ, ਕੁਸ਼ਲ ਅਤੇ ਭਰੋਸੇਯੋਗ ਸੰਸਥਾਨ ਵਜੋਂ ਸਥਾਪਿਤ ਕਰਨ ਲਈ ਵਚਨਬੱਧ ਹੈ, ਜੋ ਅੰਤਰਰਾਸ਼ਟਰੀ ਵਿਚੌਲਗੀ ਲਈ ਭਾਰਤ ਨੂੰ ਇੱਕ ਪਸੰਦੀਦਾ ਸਥਾਨ ਬਣਾਉਣ ਵਿੱਚ ਯੋਗਦਾਨ ਦੇ ਰਿਹਾ ਹੈ।

ਆਈਆਈਏਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਨਵੀਨ ਕੁਮਾਰ ਸਿੰਘ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਮਾਣਯੋਗ ਮੰਤਰੀ, ਸਕੱਤਰ ਅਤੇ ਹੋਰ ਪਤਵੰਤਿਆਂ ਪ੍ਰਤੀ ਆਭਾਰ ਪ੍ਰਗਟ ਕੀਤਾ। ਉਨ੍ਹਾਂ ਨੇ ਵਾਤਾਵਰਣਿਕ ਜ਼ਿੰਮੇਵਾਰੀ ਅਤੇ ਟਿਕਾਊ ਅਭਿਆਸਾਂ ਪ੍ਰਤੀ ਆਈਆਈਏਸੀ ਦੀ ਵਚਨਬੱਧਤਾ ਨੂੰ ਦੁਹਰਾਇਆ।

ਪ੍ਰੋਗਰਾਮ ਦੀ ਸਮਾਪਤੀ ਸਵੱਛਤਾ ਮੁਹਿੰਮਾਂ ਨੂੰ ਜਾਰੀ ਰੱਖਣ ਅਤੇ ਵਧੇਰੇ ਹਰਿਤ ਅਤੇ ਟਿਕਾਊ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਸੰਕਲਪ ਨਾਲ ਹੋਈ।


  

***************

 

ਸਮਰਾਟ/ਪ੍ਰਨਬ/ਸਾਗਰ 


(Release ID: 2318231) ਵਿਜ਼ੀਟਰ ਕਾਊਂਟਰ : 4