ਗ੍ਰਹਿ ਮੰਤਰਾਲਾ
ਕੇਂਦਰੀ ਕੈਬਨਿਟ ਨੇ ਵੰਨ ਨੈੱਟਵਰਕ, ਸਮਾਰਟਰ ਟ੍ਰੈਫਿਕ ਨੂੰ ਮਨਜ਼ੂਰੀ ਦਿੱਤੀ: ਦਿੱਲੀ ਰੀਅਲ-ਟਾਈਮ ਟ੍ਰੈਫਿਕ ਮੈਨੇਜਮੈਂਟ ਵੱਲ ਵਧਿਆ
ਦਿੱਲੀ ਦੇ ਲਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਈ 1,789.52 ਕਰੋੜ ਰੁਪਏ ਮਨਜ਼ੂਰ ਕੀਤੇ ਗਏ
ਏਆਈ-ਸਮਰੱਥ ਅਨੁਕੂਲ ਟ੍ਰੈਫਿਕ ਸਿਗਨਲ, ਤਕਨਾਲੋਜੀ-ਅਧਾਰਿਤ ਲਾਗੂਕਰਨ ਅਤੇ ਰੀਅਲ ਟਾਈਮ ਦੀ ਆਵਾਜਾਈ ਜਾਣਕਾਰੀ ਨਾਲ ਯਾਤਰਾ ਨੂੰ ਸੁਰੱਖਿਅਤ, ਪਹੁੰਚਯੋਗ ਅਤੇ ਵਧੇਰੇ ਕੁਸ਼ਲ ਬਣਾਇਆ ਜਾ ਸਕੇਗਾ; ਦਿੱਲੀ ਦੇ 42 ਟ੍ਰੈਫਿਕ ਕੌਰੀਡੋਰਸ ਨੂੰ ਤਿੰਨ ਪੜਾਵਾਂ ਵਿੱਚ ਕਵਰ ਕੀਤਾ ਜਾਵੇਗਾ
ਇਹ ਪ੍ਰਣਾਲੀ ਐਂਬੂਲੈਂਸ ਦੀ ਤਰਜੀਹ ਦੇ ਅਧਾਰ ‘ਤੇ ਆਵਾਜਾਈ, ਟ੍ਰੈਫਿਕ ਜਾਮ ਅਤੇ ਸੜਕ ਦੁਰਘਟਨਾਵਾਂ ‘ਤੇ ਜਲਦੀ ਪ੍ਰਤੀਕਿਰਿਆ ਨੂੰ ਪਹੁੰਚਯੋਗ ਬਣਾਏਗੀ
Posted On:
30 SEP 2026 3:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀਸੀਈਏ) ਨੇ ਟੈਕਸਾਂ ਸਮੇਤ 1,789.52 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ‘ਤੇ ਦਿੱਲੀ ਪੁਲਿਸ ਦੁਆਰਾ ਆਈਟੀਐੱਮਐੱਸ ਪ੍ਰੋਜੈਕਟ ਦੇ ਲਾਗੂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ 42 ਚਿੰਨ੍ਹਿਤ ਕੀਤੇ ਟ੍ਰੈਫਿਕ ਕੌਰੀਡੋਰਸ ਨੂੰ ਕਵਰ ਕਰੇਗੀ ਅਤੇ 24 ਮਹੀਨਿਆਂ ਵਿੱਚ ਤਿੰਨ ਪੜਾਵਾਂ ਵਿੱਚ ਲਾਗੂਕਰਨ ਤੋਂ ਬਾਅਦ ਪੰਜ ਵਰ੍ਹਿਆਂ ਤੱਕ ਇਸ ਦਾ ਸੰਚਾਲਨ ਅਤੇ ਰੱਖ-ਰਖਾਅ ਕੀਤਾ ਜਾਵੇਗਾ।
ਰਾਜਧਾਨੀ ਦਿੱਲੀ ਵਿੱਚ ਆਵਾਜਾਈ ਪ੍ਰਬੰਧ, ਟ੍ਰਾਂਸਪੋਰਟੇਸ਼ਨ ਇਨਫ੍ਰਾਸਟ੍ਰਕਚਰ ਅਤੇ ਸ਼ਹਿਰੀ ਗਤੀਸ਼ੀਲਤਾ ਵਿੱਚ ਸੁਧਾਰ ਲਈ ਕੇਂਦਰ ਅਤੇ ਦਿੱਲੀ ਸਰਕਾਰ ਦੇ ਵਿਆਪਕ ਯਤਨਾਂ ਰਾਹੀਂ, ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਰਾਹੀਂ ਇੱਕ ਮਹੱਤਵਪੂਰਨ ਤਕਨਾਲੋਜੀ –ਅਧਾਰਿਤ ਪਹਿਲਕਦਮੀ ਲਾਂਚ ਕੀਤੀ ਜਾਵੇਗੀ। ਇਹ ਪ੍ਰੋਜੈਕਟ ਦਿੱਲੀ ਦੇ ਮੌਜੂਦਾ ਰੋਡ ਨੈੱਟਵਰਕ ਨੂੰ ਰੀਅਲ ਟਾਈਮ ਦੇ ਟ੍ਰੈਫਿਕ ਡੇਟਾ, ਅਨੁਕੂਲਨ ਆਵਾਜਾਈ ਸੰਕੇਤਾਂ, ਸਵੈਚਾਲਿਤ ਲਾਗੂਕਰਨ ਅਤੇ ਏਕੀਕ੍ਰਿਤ ਕਮਾਂਡ-ਐਂਡ-ਕੰਟਰੋਲ ਸਿਸਟਮ ਰਾਹੀਂ ਵਧੇਰੇ ਸੂਝ-ਬੂਝ ਢੰਗ ਨਾਲ ਪ੍ਰਬੰਧਿਤ ਕਰਨ ਦੇ ਸਮਰੱਥ ਬਣਾਏਗੀ।
ਦਿੱਲੀ ਵਿੱਚ ਲਗਭਗ 71 ਲੱਖ ਰਜਿਸਟਰਡ ਵ੍ਹੀਕਲ ਹਨ। ਵ੍ਹੀਕਲਜ਼ ਦੀ ਗਿਣਤੀ ਵਿੱਚ ਵਾਧਾ ਰੋਡ ਇਨਫ੍ਰਾਸਟ੍ਰਕਚਰ ਦੇ ਵਿਸਥਾਰ ਦੇ ਮੁਕਾਬਲੇ ਕਿਤੇ ਵੱਧ ਹੈ, ਜਦਕਿ ਟ੍ਰੈਫਿਕ ਰੂਲਜ਼ ਹਾਲੇ ਵੀ ਕਾਫੀ ਹੱਦ ਤੱਕ ਨਿਸ਼ਚਿਤ ਸਿਗਨਲ ਸਮੇਂ ਅਤੇ ਮੈਨੂਅਲ ਦਖਲਅੰਦਾਜ਼ੀ ‘ਤੇ ਨਿਰਭਰ ਹੈ। ਆਈਟੀਐੱਮਐੱਸ ਰਾਹੀਂ ਸੜਕ ਦੀਆਂ ਅਸਲ ਸਥਿਤੀਆਂ ਮੁਤਾਬਕ ਗਤੀਸ਼ੀਲ ਤੌਰ ‘ਤੇ ਪ੍ਰਤੀਕਿਰਿਆ ਕਰਦੇ ਹੋਏ ਉਪਲਬਧ ਸੜਕ ਸਮਰੱਥਾ ਨੂੰ ਸਮਰੱਥ ਬਣਾਉਂਦੇ ਹੋਏ ਅਤੇ ਵਧੀਆ ਢੰਗ ਨਾਲ ਵਰਤੋਂ ਕਰਨਾ ਹੈ।
ਲਾਭ:
-
ਸਮਾਰਟ ਟ੍ਰੈਫਿਕ ਸਿਗਨਲ ਅਤੇ ਪਹੁੰਚਯੋਗ ਆਵਾਜਾਈ: ਅਨੁਕੂਲ ਟ੍ਰੈਫਿਕ ਕੰਟਰੋਲ ਸਿਸਟਮ ਮੌਜੂਦਾ ਆਵਾਜਾਈ-ਸਥਿਤੀਆਂ ਦੇ ਅਨੁਸਾਰ ਸਿਗਨਲ ਦੇ ਸਮੇਂ ਨੂੰ ਗਤੀਸ਼ੀਲ ਤੌਰ ‘ਤੇ ਸਮਾਯੋਜਿਤ ਕਰੇਗੀ ਅਤੇ ਚਿੰਨ੍ਹਿਤ ਕੀਤੇ ਕੌਰੀਡੋਰਸ ਦੇ ਨਾਲ ਸਿਗਨਲਾਂ ਦਾ ਤਾਲਮੇਲ ਕਰੇਗੀ, ਜਿਸ ਨਾਲ ਗੈਰ-ਜ਼ਰੂਰੀ ਰੁਕਾਵਟਾਂ ਅਤੇ ਦੇਰੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
-
ਐਂਬੂਲੈਂਸ ਅਤੇ ਐਮਰਜੈਂਸੀ ਵ੍ਹੀਕਲਜ਼ ਨੂੰ ਤਰਜੀਹ: ਇਹ ਸਿਸਟਮ ਐਮਰਜੈਂਸੀ ਵ੍ਹੀਕਲਜ਼ ਲਈ ਗ੍ਰੀਨ ਕੌਰੀਡੋਰਸ ਅਤੇ ਤਰਜੀਹੀ ਅਧਾਰ ‘ਤੇ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ, ਜਿਸ ਨਾਲ ਭੀੜ-ਭੜੱਕੇ ਵਾਲੇ ਇਲਾਕਿਆਂ ਤੋਂ ਰਫ਼ਤਾਰ ਨਾਲ ਲੰਘਣਾ ਸੰਭਵ ਹੋਵੇਗਾ।
-
ਭੀੜ-ਭੜੱਕੇ ਅਤੇ ਦੁਰਘਟਨਾਵਾਂ ‘ਤੇ ਤੁਰੰਤ ਪ੍ਰਤੀਕਿਰਿਆ: ਭੀੜ-ਭੜੱਕਾ, ਹੌਲੀ ਰਫ਼ਤਾਰ ਨਾਲ ਚੱਲਣ ਵਾਲੇ ਟ੍ਰੈਫਿਕ ਅਤੇ ਸੜਕ ਦੁਰਘਟਨਾਵਾਂ ਦਾ ਰੀਅਲ ਟਾਈਮ ਵਿੱਚ ਪਤਾ ਲਗਾਉਣ ਨਾਲ ਦਿੱਲੀ ਪੁਲਿਸ ਦੁਆਰਾ ਤੀਬਰ ਮਾਰਗ ਪਰਿਵਰਤਨ ਅਤੇ ਸੰਚਾਲਨ ਪ੍ਰਤੀਕਿਰਿਆ ਸੰਭਵ ਹੋ ਸਕੇਗੀ।
-
ਯਾਤਰੀਆਂ ਲਈ ਸਮੇਂ ਸਿਰ ਜਾਣਕਾਰੀ : ਬਦਲਵੇਂ ਸੰਦੇਸ਼ ਸੰਕੇਤ ਵਾਲੇ ਬੋਰਡ ਅਤੇ ਡਿਜੀਟਲ ਪਲੈਟਫਾਰਮ ਭੀੜ-ਭੜੱਕੇ, ਬਦਲਵੇਂ ਰਸਤਿਆਂ, ਪਾਰਕਿੰਗ ਦੀ ਉਪਲਬਧਤਾ ਅਤੇ ਆਵਾਜਾਈ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ। ਇਹ ਜਾਣਕਾਰੀ ਨੈਵੀਗੇਸ਼ਨ ਸੇਵਾ ਪ੍ਰਦਾਤਾਵਾਂ ਨਾਲ ਵੀ ਸਾਂਝੀ ਕੀਤੀ ਜਾ ਸਕਦੀ ਹੈ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਯਾਤਰਾ ਵਿਕਲਪ ਚੁਣਨ ਵਿੱਚ ਮਦਦ ਮਿਲੇਗੀ।
-
ਵਧੇਰੇ ਸੁਚਾਰੂ ਅਤੇ ਤਕਨਾਲੋਜੀ-ਅਧਾਰਿਤ ਲਾਗੂਕਰਨ: ਇਹ ਪ੍ਰਣਾਲੀ ਲਾਲ ਬੱਤੀ ਅਤੇ ਸਟੌਪ-ਲਾਈਨ ਦੀ ਉਲੰਘਣਾ, ਤੇਜ਼ ਰਫ਼ਤਾਰ, ਗਲਤ ਦਿਸ਼ਾ ਵਿੱਚ ਵ੍ਹੀਕਲ ਚਲਾਉਣਾ, ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋਂ ਨਾ ਕਰਨਾ, ਗੈਰ-ਕਾਨੂੰਨੀ ਪਾਰਕਿੰਗ ਅਤੇ ਵ੍ਹੀਕਲ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਵਰਗੀਆਂ ਉਲੰਘਣਾਵਾਂ ਦਾ ਸਵੈਚਾਲਿਤ ਤੌਰ 'ਤੇ ਪਤਾ ਲਗਾਉਣ ਵਿੱਚ ਮਦਦ ਕਰੇਗੀ। AI-ਅਧਾਰਿਤ ਵਿਸ਼ਲੇਸ਼ਣ ਚੋਰੀ ਹੋਏ, ਪਾਬੰਦੀਸ਼ੁਦਾ ਅਤੇ ਬਲੈਕਲਿਸਟ ਕੀਤੇ ਵਾਹਨਾਂ, ਵਾਰ-ਵਾਰ ਨਿਯਮ ਤੋੜਨ ਵਾਲਿਆਂ, ਅਤੇ 'ਹਿੱਟ-ਐਂਡ-ਰਨ' ਦੀਆਂ ਘਟਨਾਵਾਂ ਨਾਲ ਜੁੜੇ ਵਾਹਨਾਂ ਦੀ ਪਛਾਣ ਕਰਨ ਵਿੱਚ ਵੀ ਸਹਾਇਤਾ ਕਰੇਗਾ।
ਸ਼ਹਿਰ-ਵਿਆਪੀ ਏਕੀਕ੍ਰਿਤ ਟ੍ਰੈਫਿਕ ਮੈਨੇਜਮੈਂਟ:
ਟ੍ਰੈਫਿਕ ਰੂਲਜ਼ ਦੀ ਪਾਲਣਾ, ਲਾਗੂਕਰਨ ਅਤੇ ਸੂਚਨਾ ਦੇ ਪ੍ਰਸਾਰ ਨੂੰ ਆਵਾਜਾਈ ਕਮਾਨ ਅਤੇ ਕੰਟਰੋਲ ਕੇਂਦਰਾਂ ਰਾਹੀਂ ਇੱਕ ਸਾਂਝੇ ਪਲੈਟਫਾਰਮ 'ਤੇ ਲਿਆਂਦਾ ਜਾਵੇਗਾ, ਜਿਸ ਨੂੰ ਸੁਰੱਖਿਅਤ ਡੇਟਾ ਸੈਂਟਰਾਂ ਅਤੇ ਆਫ਼ਤ-ਰਿਕਵਰੀ ਬੁਨਿਆਦੀ ਢਾਂਚੇ ਦਾ ਸਮਰਥਨ ਪ੍ਰਾਪਤ ਹੋਵੇਗਾ। ਇਹ ਪ੍ਰਣਾਲੀ ਭਵਿੱਖ ਵਿੱਚ ਏਕੀਕਰਣ ਅਤੇ ਵਿਸਤਾਰ ਦੀ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਖੁੱਲ੍ਹੇ ਮਿਆਰਾਂ (open standards) ਅਤੇ API ਦੀ ਪਾਲਣਾ ਕਰੇਗੀ।
ਇਸ ਪ੍ਰੋਜੈਕਟ ਵਿੱਚ 1,092 ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਅਤੇ 1,029 ਲਾਗੂ ਕਰਨ ਵਾਲੀਆਂ ਥਾਵਾਂ ਸ਼ਾਮਲ ਹੋਣਗੀਆਂ। ਲਾਗੂਕਰਨ ਪ੍ਰਦਰਸ਼ਨ-ਅਧਾਰਿਤ ਹੋਵੇਗਾ, ਜਿਸ ਵਿੱਚ ਹਰੇਕ ਪੜਾਅ ਨੂੰ ਨਿਰਧਾਰਿਤ ਟੈਸਟਿੰਗ, ਕਮਿਸ਼ਨਿੰਗ, ਮਨਜ਼ੂਰੀ ਅਤੇ ਪ੍ਰਦਰਸ਼ਨ ਮਾਪਦੰਡਾਂ ਦੇ ਅਧਾਰ ‘ਤੇ ਪਿਛਲੇ ਪੜਾਅ ਦੇ ਮੁਲਾਂਕਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਵੇਗਾ।
ਦਿੱਲੀ ਪੁਲਿਸ ਇਸ ਪ੍ਰੋਜੈਕਟ ਨੂੰ ਪ੍ਰਤੀਯੋਗੀ ਬੋਲੀ ਰਾਹੀਂ ਚੁਣੇ ਗਏ ਇੱਕ ਮਾਸਟਰ ਸਿਸਟਮ ਇੰਟੀਗ੍ਰੇਟਰ ਦੁਆਰਾ ਲਾਗੂ ਕਰੇਗੀ। ਸੀ-ਡੀਏਸੀ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਵਜੋਂ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਵਿੱਚ ਲਾਗੂਕਰਨ ਅਤੇ ਸੰਚਾਲਨ ਅਤੇ ਰੱਖ-ਰਖਾਅ ਦੌਰਾਨ ਤਕਨੀਕੀ ਜਾਂਚ, ਨਿਗਰਾਨੀ, ਤਸਦੀਕ ਅਤੇ ਮਨਜ਼ੂਰੀ ਸ਼ਾਮਲ ਹੈ।
ਆਈਟੀਐੱਮਐੱਸ ਦਿੱਲੀ ਦੇ ਸੜਕ ਅਤੇ ਆਵਾਜਾਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਮੌਜੂਦਾ ਜਾਰੀ ਯਤਨਾਂ ਵਿੱਚ ਸਹਾਇਕ ਹੋਵੇਗਾ। ਇਹ ਮੌਜੂਦਾ ਰੋਡ ਨੈੱਟਵਰਕ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਲਈ ਜ਼ਰੂਰੀ ਤਕਨੀਕ ਅਤੇ ਰੀਅਲ ਟਾਈਮ ਦੀ ਜਾਣਕਾਰੀ ਪ੍ਰਦਾਨ ਕਰੇਗਾ। ਇਸ ਪ੍ਰੋਜੈਕਟ ਦੁਆਰਾ ਆਵਾਜਾਈ ਸੁਗਮਤਾ, ਸੜਕਾਂ ਦੀ ਸੁਰੱਖਿਆ, ਦੁਰਘਟਨਾਵਾਂ ‘ਤੇ ਤੁਰੰਤ ਪ੍ਰਤੀਕਿਰਿਆ, ਵਧੇਰੇ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਨਾਗਰਿਕਾਂ ਲਈ ਵਧੇਰੇ ਪੂਰਵ ਅਨੁਮਾਨਿਤ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣ ਦੀ ਉਮੀਦ ਹੈ।
*********
ਐੱਮਜੇਪੀਐੱਸ /ਏਕੇ
(Release ID: 2317390)
ਵਿਜ਼ੀਟਰ ਕਾਊਂਟਰ : 6