ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਵੱਲੋਂ ਵਿਸ਼ੇਸ਼ ਮੁਹਿੰਮ 6 ਲਈ ਤਿਆਰੀ ਦੇ ਪੜਾਅ ਦੀਆਂ ਗਤੀਵਿਧੀਆਂ ਸਰਗਰਮੀ ਨਾਲ ਚਲਾਈਆਂ ਜਾ ਰਹੀਆਂ ਹਨ


ਤਿਆਰੀ ਦੇ ਪੜਾਅ ਦੀ ਪ੍ਰਗਤੀ ਦੀ ਸਮੀਖਿਆ ਲਈ ਨੋਡਲ ਅਧਿਕਾਰੀਆਂ ਦੀ ਦੂਜੀ ਬੈਠਕ ਆਯੋਜਿਤ ਕੀਤੀ ਗਈ

ਇਲੈਕਟ੍ਰੋਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਅਤੇ ਮੁਹਿੰਮ ਦੀ ਵਕਾਲਤ ਨਾਲ, 1,039 ਟਵੀਟਾਂ ਅਤੇ 54 ਪੀ.ਆਈ.ਬੀ.ਬਿਆਨਾਂ ਦੇ ਨਾਲ ਸੋਸ਼ਲ ਮੀਡੀਆ ’ਤੇ #Specialcampaign6 ਨੇ ਜ਼ੋਰ ਫੜਿਆ।

Posted On: 26 SEP 2026 10:26AM by PIB Chandigarh

ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 6 ਜਿਸ ਵਿੱਚ ਪ੍ਰਸ਼ਾਸਕੀ ਸੁਧਾਰ ਅਤੇ ਲੋਕ  ਸ਼ਿਕਾਇਤ ਵਿਭਾਗ ਨੋਡਲ ਵਿਭਾਗ ਹੈ, ਆਪਣੇ ਤਿਆਰੀ ਦੇ ਪੜਾਅ ਵਿੱਚ ਮਹੱਤਵਪੂਰਨ ਤੇਜ਼ੀ ਲੈ ਆਈ ਹੈ। ਵਿਸ਼ੇਸ਼ ਮੁਹਿੰਮ 6, 2 ਅਕਤੂਬਰ ਤੋਂ 31 ਅਕਤੂਬਰ 2026 ਤੱਕ ਲਾਗੂਕਰਨ ਦੇ ਗੇੜ ਵਿੱਚ ਦਾਖਲ ਹੋਵੇਗੀ, ਇਸ ਤੋਂ ਪਹਿਲਾਂ 16 ਸਤੰਬਰ 2026 ਤੋਂ 30 ਸਤੰਬਰ 2026 ਤੱਕ ਤਿਆਰੀ ਦਾ ਪੜਾਅ ਚੱਲੇਗਾ।

ਇਸ ਪੜਾਅ ਦੌਰਾਨ, ਮੰਤਰਾਲਿਆਂ/ਵਿਭਾਗਾਂ ਨੇ ਸਬੰਧਤ/ਅਧੀਨ ਦਫ਼ਤਰਾਂ/ਪੀ.ਐੱਸ.ਯੂ./ ਆਟੋਨੋਮਸ ਸੰਸਥਾਵਾਂ ਵਿੱਚ ਆਪਣੇ ਹਰੇਕ ਮੁਹਿੰਮ ਦਫ਼ਤਰ ਲਈ ਨਾਮਜ਼ਦ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਅਤੇ ਉਨ੍ਹਾਂ ਨੂੰ ਮੁਹਿੰਮ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਬਾਰੇ ਸਿਖਲਾਈ ਦਿੱਤੀ। ਇਸ ਵਿੱਚ ਖੇਤਰੀ ਅਮਲੇ ਨੂੰ ਸਰਗਰਮ ਕਰਨਾ, ਬਕਾਇਆ ਮਾਮਲਿਆਂ ਦੀ ਪਛਾਣ ਕਰਨਾ , ਸਫ਼ਾਈ ਮੁਹਿੰਮ ਲਈ ਦਫ਼ਤਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣਾ, ਨਿਪਟਾਰਾ ਕੀਤੇ ਜਾਣ ਵਾਲੇ ਈ- ਕੂੜੇ  ਦੀ ਮਾਤਰਾ ਦਾ ਅੰਦਾਜ਼ਾ ਲਗਾਉਣਾ ਅਤੇ ਉਸ ਦੇ ਨਿਪਟਾਰੇ ਦੀਆਂ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇਣ ਵਰਗੀਆਂ ਵੱਖ-ਵੱਖ ਗਤੀਵਿਧੀਆਂ ਸ਼ਾਮਲ ਸਨ। ਉਨ੍ਹਾਂ ਨੇ ਈ- ਕੂੜੇ ਦੇ ਨਿਪਟਾਰੇ ਦੀਆਂ ਪ੍ਰਕਿਰਿਆਵਾਂ, ਕੂੜੇ-ਕਰਕਟ ਤੋਂ ਦੌਲਤ ਵਿੱਚ ਤਬਦੀਲੀ, ਦਫ਼ਤਰੀ ਜਗ੍ਹਾਂ ਦੇ ਨਵੀਨੀਕਰਨ/ਸੁਧਾਰ, ਰਿਕਾਰਡ ਪ੍ਰਬੰਧਨ ਦੀਆਂ ਕਾਰਜ-ਪ੍ਰਣਾਲੀਆਂ, ਰਿਕਾਰਡਾਂ ਦੀ ਛਾਂਟੀ ਅਤੇ ਇਤਿਹਾਸਕ ਰਿਕਾਰਡਾਂ ਦੀ ਸਾਂਭ-ਸੰਭਾਲ ਲਈ ਵੀ ਯੋਜਨਾਵਾਂ ਤਿਆਰ ਕੀਤੀਆਂ।

ਵਿਸ਼ੇਸ਼ ਮੁਹਿੰਮ 6 ਦੀ ਪ੍ਰਗਤੀ ਦੀ ਨਿਗਰਾਨੀ ਇੱਕ ਸਮਰਪਿਤ ਵੈੱਬ ਪੋਰਟਲ (https://scdpm.nic.in/SpecialCampaign6) ਰਾਹੀਂ ਕੀਤੀ ਜਾ ਰਹੀ ਹੈ। ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਵਿਸ਼ੇਸ਼ ਮੁਹਿੰਮ 6 ਵੈੱਬ ਪੋਰਟਲ ’ਤੇ ਮੁਹਿੰਮ ਦੇ ਤਿਆਰੀ ਪੜਾਅ ਲਈ ਉਲੀਕੇ ਗਏ ਟੀਚਿਆਂ ਨੂੰ ਅਪਲੋਡ ਕਰਨਾ ਹੈ। ਤਿਆਰੀ ਦਾ ਇਹ ਪੜਾਅ 16 ਸਤੰਬਰ, 2026 ਨੂੰ ਸ਼ੁਰੂ ਹੋਇਆ ਸੀ।

ਸਵੱਛਤਾ ਅਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 6 ਦੇ ਨੋਡਲ ਅਧਿਕਾਰੀਆਂ ਨਾਲ ਤਿਆਰੀ ਦੇ ਪੜਾਅ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਦੂਜੀ ਮੀਟਿੰਗ ਡੀਏਆਰਪੀਜੀ ਦੀ ਸਕੱਤਰ ਸ਼੍ਰੀਮਤੀ ਨਿਵੇਦਿਤਾ ਸ਼ੁਕਲਾ ਵਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ 84 ਮੰਤਰਾਲਿਆਂ/ਵਿਭਾਗਾਂ, ਉਨ੍ਹਾਂ ਦੇ ਪੀ.ਐੱਸ.ਯੂ. ਅਤੇ ਖੇਤਰੀ ਦਫ਼ਤਰਾਂ ਦੀ ਨੁਮਾਇੰਦਗੀ ਕਰਦੇ ਹੋਏ 500 ਤੋਂ ਵੱਧ ਸਥਾਨਾਂ ਤੋਂ 40 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਨਿੱਜੀ ਤੌਰ ’ਤੇ ਅਤੇ 800 ਤੋਂ ਵੱਧ ਅਧਿਕਾਰੀਆਂ ਨੇ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲਿਆ। ਮੀਟਿੰਗ ਦੌਰਾਨ, ਡੀ.ਏ.ਆਰ.ਪੀ.ਜੀ. ਦੇ ਵਧੀਕ ਸਕੱਤਰ ਸ਼੍ਰੀ ਪੁਨੀਤ ਯਾਦਵ ਨੇ ਚੱਲ ਰਹੀ ਮੁਹਿੰਮ ਦੀ ਪ੍ਰਗਤੀ ਪੇਸ਼ ਕੀਤੀ।

ਡਾਕ ਵਿਭਾਗ, ਵਿੱਤੀ ਸੇਵਾਵਾਂ ਵਿਭਾਗ, ਰੱਖਿਆ ਉਤਪਾਦਨ ਵਿਭਾਗ, ਸੈਨਿਕ ਮਾਮਲੇ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰੇਲਵੇ ਮੰਤਰਾਲਾ, ਵਿਦੇਸ਼ ਮੰਤਰਾਲਾ, ਖਾਣ ਮੰਤਰਾਲਾ, ਕੇਂਦਰੀ ਪ੍ਰਤੱਖ ਕਰ ਬੋਰਡ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮਓਈਐਫਸੀਸੀ)ਸਮੇਤ ਕਈ ਮੰਤਰਾਲਿਆਂ/ਵਿਭਾਗਾਂ ਨੇ ਵਿਸ਼ੇਸ਼ ਮੁਹਿੰਮ 5 ਦੀਆਂ ਮੁੱਖ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਅਤੇ ਵਿਸ਼ੇਸ਼ ਮੁਹਿੰਮ 6 ਲਈ ਆਪਣੀਆਂ ਯੋਜਨਾਵਾਂ ਦੀ ਰੂਪ-ਰੇਖਾ ਪੇਸ਼ ਕੀਤੀ।

ਡੀਏਆਰਪੀਜੀ ਦੇ ਸਕੱਤਰ ਨੇ ਮੰਤਰਾਲਿਆਂ/ਵਿਭਾਗਾਂ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਕਿ ਵਿਸ਼ੇਸ਼ ਮੁਹਿੰਮ 6 ਸਾਰੇ ਪੀਐਸਯੂ, ਖ਼ੁਦਮੁਖ਼ਤਿਆਰ ਸੰਸਥਾਵਾਂ ਅਤੇ ਖੇਤਰੀ ਦਫ਼ਤਰਾਂ ਤੱਕ ਪਹੁੰਚੇ, ਜਿਸ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਬਣ ਸਕੇ।

ਇਲੈਕਟ੍ਰੋਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਮੁਹਿੰਮ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ। ਹੁਣ ਤੱਕ #SpecialCampaign6 ਦੇ ਤਹਿਤ 1,039 ਟਵੀਟ ਕੀਤੇ ਗਏ ਹਨ ਅਤੇ 54 ਪੀ.ਆਈ.ਬੀ. ਬਿਆਨ ਜਾਰੀ ਕੀਤੇ ਗਏ ਹਨ, ਜੋ ਵਿਸ਼ੇਸ਼ ਮੁਹਿੰਮ 6 ਵਿੱਚ ਵਿਆਪਕ ਭਾਗੀਦਾਰੀ ਨੂੰ ਦਰਸਾਉਂਦੇ ਹਨ। ਵਿਸ਼ੇਸ਼ ਮੁਹਿੰਮ 6 ਦੇ ਤਹਿਤ ਅਪਣਾਈਆਂ ਗਈਆਂ ਸਭ ਤੋਂ ਵਧੀਆ ਕਾਰਜ-ਪ੍ਰਣਾਲੀਆਂ ਦਾ ਇੱਕ ਸੰਗ੍ਰਹਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀ.ਏ.ਆਰ.ਪੀ.ਜੀ.) ਵੱਲੋਂ ਸੁਸ਼ਾਸਨ ਹਫ਼ਤੇ 2026 ਦੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਜਾਰੀ ਕੀਤਾ ਜਾਵੇਗਾ।

******

ਐਨਕੇਆਰ/ਆਨੰਦ


(Release ID: 2315878) ਵਿਜ਼ੀਟਰ ਕਾਊਂਟਰ : 2