ਆਯੂਸ਼
ਨੈਸ਼ਨਲ ਇੰਸਟੀਟਿਊਟ ਆਫ਼ ਸੋਵਾ ਰਿਗਪਾ, ਲੇਹ ਨੇ 11ਵਾਂ ਆਯੁਰਵੇਦ ਦਿਵਸ ਮਨਾਇਆ
Posted On:
24 SEP 2026 12:20PM by PIB Chandigarh
ਨੈਸ਼ਨਲ ਇੰਸਟੀਟਿਊਟ ਆਫ਼ ਸੋਵਾ ਰਿਗਪਾ (ਐੱਨਆਈਐੱਸਆਰ), ਲੇਹ ਨੇ 23 ਸਤੰਬਰ 2026 ਨੂੰ ਸਾਬੂ ਥਾਂਗ, ਲੇਹ ਸਥਿਤ ਆਪਣੀ ਨਵੀਂ ਅਕਾਦਮਿਕ ਬਿਲਡਿੰਗ ਵਿੱਚ 11ਵਾਂ ਆਯੁਰਵੇਦ ਦਿਵਸ ਮਨਾਇਆ। ਇਹ ਪ੍ਰੋਗਰਾਮ ਐੱਨਆਈਐੱਸਆਰ ਦੇ ਡਾਇਰੈਕਟਰ ਡਾ. ਪਦਮਾ ਗੁਰਮੇਟ ਦੀ ਪ੍ਰਧਾਨਗੀ ਹੇਠ “ਬਿਹਤਰ ਕੱਲ੍ਹ ਲਈ ਆਯੁਰਵੇਦ” ਥੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਰੋਹ ਵਿੱਚ ਲੱਦਾਖ ਅਤੇ ਹਿਮਾਲੀਅਨ ਖੇਤਰ (ਜਿਸ ਵਿੱਚ ਲਾਹੌਲ, ਧਰਮਸ਼ਾਲਾ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ) ਦੇ ਵੱਖ-ਵੱਖ ਹਿੱਸਿਆਂ ਤੋਂ ਭਾਗੀਦਾਰ, ਚਿਕਿਤਸਕ, ਵਿਦਵਾਨ ਅਤੇ ਹਿਤਧਾਰਕ ਸ਼ਾਮਲ ਹੋਏ। ਇਸ ਪ੍ਰੋਗਰਾਮ ਨੇ ਗੱਲਬਾਤ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਅੱਜ ਦੇ ਸਮੇਂ ਵਿੱਚ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੀ ਪ੍ਰਾਸੰਗਿਕਤਾ ‘ਤੇ ਚਰਚਾ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ।

ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਆਯੁਰਵੇਦ ਅਤੇ ਹੋਰ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਦੇ ਵੱਖ-ਵੱਖ ਪਹਿਲੂਆਂ ਅਤੇ ਸਿਹਤ ਅਤੇ ਭਲਾਈ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਆਪਣੀ ਪੇਸ਼ਕਾਰੀ ਦਿੱਤੀ। ਇਨ੍ਹਾਂ ਪੇਸ਼ਕਾਰੀਆਂ ਵਿੱਚ ਹਿਮਾਲੀਅਨ ਖੇਤਰ ਦੀ ਸਮ੍ਰਿੱਧ ਰਵਾਇਤੀ ਗਿਆਨ ਪ੍ਰਣਾਲੀਆਂ ਅਤੇ ਇਨ੍ਹਾਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦਾ ਦਸਤਾਵੇਜ਼ੀਕਰਣ ਕਰਨ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਗਿਆ।
ਲੱਦਾਖ ਅਤੇ ਵਿਆਪਕ ਹਿਮਾਲੀਅਨ ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਦੀ ਭਾਗੀਦਾਰੀ ਨੇ ਸਮਾਰੋਹ ਨੂੰ ਇੱਕ ਖੇਤਰੀ ਆਯਾਮ ਦਿੱਤਾ ਅਤੇ ਗਿਆਨ ਅਤੇ ਅਨੁਭਵਾਂ ਦੇ ਅਦਾਨ-ਪ੍ਰਦਾਨ ਨੂੰ ਅਸਾਨ ਬਣਾਇਆ।
ਇਹ ਪ੍ਰੋਗਰਾਮ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਹੁਲਾਰਾ ਦੇਣ, ਅਕਾਦਮਿਕ ਜੁੜਾਅ ਨੂੰ ਮਜ਼ਬੂਤ ਕਰਨ ਅਤੇ ਇੱਕ ਸਿਹਤਮੰਦ ਭਵਿੱਖ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਐੱਨਆਈਐੱਸਆਰ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।
ਸਮਾਰੋਹ ਦੀ ਸਮਾਪਤੀ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਗਿਆਨ ਅਤੇ ਪ੍ਰਣਾਲੀਆਂ ਰਾਹੀਂ ਇੱਕ ਸਿਹਤਮੰਦ ਕੱਲ੍ਹ ਦੇ ਨਿਰਮਾਣ ਦੀ ਦਿਸ਼ਾ ਵਿੱਚ ਗਿਆਨ ਸਾਂਝਾ ਕਰਨ, ਸਹਿਯੋਗ ਅਤੇ ਸਮੂਹਿਕ ਯਤਨਾਂ ‘ਤੇ ਜ਼ੋਰ ਦੇਣ ਦੇ ਨਾਲ ਹੋਇਆ।


***********
ਐੱਸਆਰ/ਐੱਸਵੀ/ਐੱਸਜੀ/ਏਕੇ
(Release ID: 2314779)
ਵਿਜ਼ੀਟਰ ਕਾਊਂਟਰ : 15