ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਪੇਜਾਵਰ ਅਧੋਕਸ਼ਜਾ ਮੱਠ, ਉਡੁਪੀ, ਕਰਨਾਟਕ ਦੇ ਸ਼੍ਰੀ ਸ਼੍ਰੀ ਵਿਸ਼ਵਪ੍ਰਸੰਨ ਤੀਰਥ ਸਵਾਮੀਜੀ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਨੇ ਪਦਮ ਵਿਭੂਸ਼ਣ ਯਤੀਕੁਲਾ ਚੱਕਰਵਰਤੀ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀਜੀ ਦੇ ਜਨਮ ਸ਼ਤਾਬਦੀ ਸਮਾਗਮਾਂ ਲਈ ਲੋਗੋ ਦਾ ਉਦਘਾਟਨ ਕੀਤਾ
Posted On:
22 SEP 2026 9:03PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਸਥਿਤ ਸ਼੍ਰੀ ਪੇਜਾਵਰ ਅਧੋਕਸ਼ਜਾ ਮੱਠ ਦੇ ਸ਼੍ਰੀ ਸ਼੍ਰੀ ਵਿਸ਼ਵਪ੍ਰਸੰਨ ਤੀਰਥ ਸਵਾਮੀਜੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਪਦਮ ਵਿਭੂਸ਼ਣ ਯਤੀਕੁਲ ਚੱਕਰਵਰਤੀ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀਜੀ ਦੇ ਜਨਮ ਸ਼ਤਾਬਦੀ ਸਮਾਗਮ ਲਈ ਲੋਗੋ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਗਤੀ, ਗਿਆਨ ਅਤੇ ਸੇਵਾ ਨਾਲ ਭਰਪੂਰ ਉਨ੍ਹਾਂ ਦਾ ਜੀਵਨ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਉਨ੍ਹਾਂ ਦੇ ਮਹਾਨ ਆਦਰਸ਼ਾਂ ਨੂੰ ਹੋਰ ਅੱਗੇ ਵਧਾਉਣਗੀਆਂ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਦੱਸਿਆ:
“ਉਡੁਪੀ ਦੇ ਸ਼੍ਰੀ ਪੇਜਾਵਰ ਅਧੋਕਸ਼ਜਾ ਮੱਠ, ਸ਼੍ਰੀ ਸ਼੍ਰੀ ਵਿਸ਼ਵਪ੍ਰਸੰਨ ਤੀਰਥ ਸਵਾਮੀਜੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ।
ਪਦਮ ਵਿਭੂਸ਼ਣ ਯਤੀਕੁਲ ਚੱਕਰਵਰਤੀ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀਜੀ ਦੇ ਜਨਮ ਸ਼ਤਾਬਦੀ ਸਮਾਗਮ ਲਈ ਲੋਗੋ ਦਾ ਉਦਘਾਟਨ ਕੀਤਾ । ਭਗਤੀ, ਗਿਆਨ ਅਤੇ ਸੇਵਾ ਨਾਲ ਭਰਿਆ ਉਨ੍ਹਾਂ ਦਾ ਜੀਵਨ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਉਨ੍ਹਾਂ ਦੇ ਮਹਾਨ ਆਦਰਸ਼ਾਂ ਨੂੰ ਹੋਰ ਅੱਗੇ ਵਧਾਉਣਗੀਆਂ।"
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2313850)
ਵਿਜ਼ੀਟਰ ਕਾਊਂਟਰ : 3
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam