ਆਯੂਸ਼
PCIM&H ਦੇ ਅਧੀਨ ਸੋਵਾ-ਰਿਗਪਾ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਆਯੋਜਿਤ
Posted On:
21 SEP 2026 5:57PM by PIB Chandigarh
ਫਾਰਮਾਕੋਪੀਆ ਕਮਿਸ਼ਨ ਫਾਰ ਇੰਡੀਅਨ ਮੈਡੀਸਿਨ ਐਂਡ ਹੋਮਿਓਪੈਥੀ (PCIM&H) ਦੇ ਅਧੀਨ ਗਠਿਤ 'ਸੋਵਾ-ਰਿਗਪਾ ਵਰਕਿੰਗ ਗਰੁੱਪ' ਦੀ ਪਹਿਲੀ ਮੀਟਿੰਗ 18 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ PCIM&H ਦੇ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਇਹ ਮੀਟਿੰਗ ਭਾਰਤ ਵਿੱਚ ਸੋਵਾ-ਰਿਗਪਾ ਫਾਰਮਾਕੋਪੀਆ ਅਤੇ ਫਾਰਮਿਊਲੇਰੀਜ਼ (ਦਵਾਈਆਂ ਦੇ ਮਿਆਰੀ ਨੁਸਖਿਆਂ ਦੇ ਸੰਗ੍ਰਹਿ) ਦੇ ਵਿਕਾਸ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੀਟਿੰਗ ਦੀ ਪ੍ਰਧਾਨਗੀ PCIM&H ਦੇ ਡਾਇਰੈਕਟਰ ਡਾ. ਕੌਸਤੁਭਾ ਉਪਾਧਿਆਏ ਨੇ ਕੀਤੀ। ਸੋਵਾ-ਰਿਗਪਾ ਦੀ ਨੁਮਾਇੰਦਗੀ ਵੱਖ-ਵੱਖ ਸੋਵਾ-ਰਿਗਪਾ ਸੰਸਥਾਵਾਂ ਦੇ ਚਾਰ ਮਾਹਿਰਾਂ ਨੇ ਕੀਤੀ, ਜਿਨ੍ਹਾਂ ਵਿੱਚ ਲੇਹ ਸਥਿਤ 'ਨੈਸ਼ਨਲ ਇੰਸਟੀਟਿਊਟ ਆਫ਼ ਸੋਵਾ-ਰਿਗਪਾ' ਦੇ ਡਾਇਰੈਕਟਰ ਡਾ. ਪਦਮਾ ਗੁਰਮੇਟ ਵੀ ਸ਼ਾਮਲ ਸਨ।
ਡਾ. ਪਦਮਾ ਗੁਰਮੇਟ ਨੇ ਸੋਵਾ-ਰਿਗਪਾ (Sowa-Rigpa) ਫਾਰਮਿਊਲੇਰੀਜ਼ ਅਤੇ ਫਾਰਮਾਕੋਪੀਆ (ਦਵਾਈਆਂ ਦੇ ਮਿਆਰੀ ਨੁਸਖਿਆਂ ਅਤੇ ਤਿਆਰੀ ਦੇ ਤਰੀਕਿਆਂ ਦੀਆਂ ਸੂਚੀਆਂ) 'ਤੇ ਕਾਰਜ ਨੂੰ ਰਸਮੀ ਤੌਰ 'ਤੇ ਕੰਮ ਸ਼ੁਰੂ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਇਹ ਵਰਕਿੰਗ ਗਰੁੱਪ ਸੋਵਾ-ਰਿਗਪਾ ਦਵਾਈਆਂ ਦੇ ਨਿਯਮਿਤ ਪ੍ਰਬੰਧਾਂ ਦੇ ਲਾਗੂਕਰਨ ਅਤੇ ਗੁਣਵੱਤਾ ਨੂੰ ਭਰੋਸੇ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਫਾਰਮਿਊਲੇਰੀਜ਼ , ਫਾਰਮਾਕੋਪੀਆ ਅਤੇ ਹੋਰ ਕਾਨੂੰਨੀ ਤੇ ਗੈਰ-ਕਾਨੂੰਨੀ ਦਸਤਾਵੇਜ਼ਾਂ ਦੇ ਵਿਕਾਸ ਲਈ ਲਈ ਇੱਕ ਪੜਾਅਵਾਰ ਕਾਰਜ-ਯੋਜਨਾ ਤਿਆਰ ਕਰੇਗਾ। ਇਹ ਕੰਮ PCIM&H ਦੇ ਦਾਇਰੇ ਹੇਠ ਅਤੇ 'ਡਰੱਗਜ਼ ਐਂਡ ਕੌਸਮੈਟਿਕਸ ਐਕਟ, 1940' ਅਤੇ ਇਸ ਦੇ ਤਹਿਤ ਬਣਾਏ ਗਏ ਨਿਯਮਾਂ ਅਨੁਸਾਰ ਕੀਤਾ ਜਾਵੇਗਾ।
ਇਸ ਪਹਿਲ ਦਾ ਉਦੇਸ਼ ਭਾਰਤ ਸਰਕਾਰ ਦੇ ਟ੍ਰੈਡੀਸ਼ਨਲ ਮੈਡੀਸਿਨ ਸਬੰਧੀ ਰੈਗੂਲੇਟਰੀ ਢਾਂਚੇ ਦੇ ਤਹਿਤ ਸੋਵਾ-ਰਿਗਪਾ ਦਵਾਈ ਪ੍ਰਣਾਲੀ ਨੂੰ ਹੋਰ ਜ਼ਿਆਦਾ ਵਿਕਸਿਤ ਅਤੇ ਮਿਆਰੀ ਬਣਾਉਣਾ ਹੈ। ਫਾਰਮਾਕੋਪੀਆ ਅਤੇ ਫਾਰਮਿਊਲੇਰੀਜ਼ ਦਾ ਵਿਕਾਸ ਸੋਵਾ-ਰਿਗਪਾ ਦਵਾਈਆਂ ਸਬੰਧੀ ਗੁਣਵੱਤਾ ਦੇ ਮਿਆਰਾਂ ਅਤੇ ਰੈਗੂਲੇਟਰੀ ਜ਼ਰੂਰਤਾਂ ਦੀ ਇੱਕ ਢਾਂਚਾਗਤ ਨੀਂਹ ਪ੍ਰਦਾਨ ਕਰੇਗਾ।
ਫਾਰਮਾਕੋਪੀਆ ਕਮਿਸ਼ਨ ਫਾਰ ਇੰਡੀਅਨ ਮੈਡੀਸਿਨ ਐਂਡ ਹੋਮਿਓਪੈਥੀ, ਜੋ ਕਿ ਆਯੁਸ਼ ਮੰਤਰਾਲੇ ਦੇ ਅਧੀਨ ਇੱਕ ਅਧੀਨ ਦਫ਼ਤਰ ਹੈ, ਫਾਰਮਾਕੋਪੀਆ ਅਤੇ ਫਾਰਮਿਊਲੇਰੀਜ਼ ਵਿਕਸਿਤ ਕਰਨ ਲਈ ਉੱਤਰਦਾਈ ਹੈ। ਇਹ ਭਾਰਤੀ ਮੈਡੀਸਿਨ ਪ੍ਰਣਾਲੀਆਂ ਅਤੇ ਹੋਮਿਓਪੈਥੀ ਪ੍ਰਣਾਲੀਆਂ ਲਈ ਕੇਂਦਰੀ ਡਰੱਗ ਟੈਸਟਿੰਗ-ਕਮ-ਅਪੀਲੇਟ ਲੈਬ ਵਜੋਂ ਕੰਮ ਕਰਦਾ ਹੈ।
*********
ਐੱਸਆਰ/ਐੱਸਵੀ/ਐੱਸਜੀ/ਏਕੇ
(Release ID: 2313304)
ਵਿਜ਼ੀਟਰ ਕਾਊਂਟਰ : 3