ਵਿੱਤ ਮੰਤਰਾਲਾ
ਵਿੱਤ ਮੰਤਰਾਲਾ 18 ਅਤੇ 19 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ “ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਲਈ ਵਿੱਤਪੋਸ਼ਣ” ਵਿਸ਼ੇ ‘ਤੇ ਰਾਜ ਵਿੱਤ ਮੰਤਰੀਆਂ ਅਤੇ ਵਿੱਤ ਸਕੱਤਰਾਂ ਦੇ ਇੱਕ ਸੰਮੇਲਨ ਦਾ ਆਯੋਜਨ ਕਰੇਗਾ
Posted On:
17 SEP 2026 4:50PM by PIB Chandigarh
ਵਿੱਤ ਮੰਤਰਾਲਾ 18 ਅਤੇ 19 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ ‘ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਦਾ ਵਿੱਤਪੋਸ਼ਣ” ਵਿਸ਼ੇ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਵਿੱਤ ਸਕੱਤਰਾਂ ਦਾ ਇੱਕ ਸੰਮੇਲਨ ਆਯੋਜਿਤ ਕਰੇਗਾ। ਕੇਂਦਰੀ ਵਿੱਤ ਅਤੇ ਕੰਪਨੀ ਮਾਮਲਿਆਂ ਦੇ ਮੰਤਰੀ ਇਸ ਸੰਮੇਲਨ ਵਿੱਚ ਮੌਜੂਦ ਰਹਿਣਗੇ। ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸੀਨੀਅਰ ਰਾਜ ਅਧਿਕਾਰੀਆਂ ਦੇ ਨਾਲ ਸੰਮੇਲਨ ਵਿੱਚ ਹਿੱਸਾ ਲੈਣਗੇ।
ਭਾਰਤ ਦੇ ਵਿਕਸਿਤ ਭਾਰਤ ਦੀ ਯਾਤਰਾ ਦੇ ਵਿੱਤਪੋਸ਼ਣ ‘ਤੇ ਸੰਮੇਲਨ ਕੇਂਦਰ ਅਤੇ ਰਾਜਾਂ ਦਰਮਿਆਨ ਨੀਤੀਗਤ ਪੂਰਕਤਾਵਾਂ ‘ਤੇ ਕੇਂਦ੍ਰਿਤ ਹੋਵੇਗਾ। ਇਹ ਭਾਰਤ ਦੀ ਵਿਕਾਸ ਯਾਤਰਾ ਲਈ ਵਿੱਤਪੋਸ਼ਣ ਚੁਣੌਤੀਆਂ ਅਤੇ ਨੀਤੀਗਤ ਤਰਜੀਹਾਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਅਕਾਦਮਿਕ ਗੰਭੀਰਤਾ ਅਤੇ ਵਿਵਹਾਰਿਕ ਨੀਤੀ ਨੂੰ ਇਕੱਠੇ ਲਿਆਵੇਗਾ।
ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ (ਡੀਈਏ) ਦੀ ਸਕੱਤਰ ਸ਼੍ਰੀਮਤੀ ਅਨੁਰਾਧਾ ਠਾਕੁਰ ਉਦਘਾਟਨੀ ਸੈਸ਼ਨ ਵਿੱਚ ਸੰਮੇਲਨ ਦੇ ਉਦੇਸ਼ਾਂ ‘ਤੇ ਸੰਖੇਪ ਵਿੱਚ ਉਜਾਗਰ ਕਰਨਗੇ।
ਉਦਘਾਟਨੀ ਸੈਸ਼ਨ ਵਿੱਚ ਮੁੱਖ ਭਾਸ਼ਣ ਇੰਸਟੀਟਿਊਟ ਆਫ ਇਕੌਨਮਿਕ ਗ੍ਰੋਥ ਦੇ ਪ੍ਰਧਾਨ ਅਤੇ ਲਾਈਫ ਟਰੱਸਟੀ ਅਤੇ 15ਵੇਂ ਵਿੱਤ ਆਯੋਗ (XV ਐੱਫਸੀ) ਦੇ ਚੇਅਰਮੈਨ ਸ਼੍ਰੀ ਐੱਨ.ਕੇ. ਸਿੰਘ ਦੇਣਗੇ। ਮਹਾਰਾਸ਼ਟਰ ਸਰਕਾਰ ਦੇ ਸਾਬਕਾ ਵਧੀਕ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਸ਼੍ਰੀ ਸੁਧੀਰ ਸ਼੍ਰੀਵਾਸਤਵ ਵਿਕਸਿਤ ਭਾਰਤ ਦੇ ਵਿੱਤਪੋਸ਼ਣ ‘ਤੇ ਰਾਜ ਦਾ ਦ੍ਰਿਸ਼ਟੀਕੋਣ ਪੇਸ਼ ਕਰਨਗੇ।
ਸੰਮੇਲਨ ਵਿੱਚ ਤਿੰਨ ਥੀਮੈਟਿਕ ਸੈਸ਼ਨ ਹੋਣਗੇ:
ਇਨ੍ਹਾਂ ਦੋ ਘੰਟਿਆਂ ਦੀਆਂ ਚਰਚਾਵਾਂ ਲਈ ਸੰਦਰਭ ਪ੍ਰਦਾਨ ਕਰਨ ਵਾਲੇ ਪਿਛੋਕੜ ਪੱਤਰ ਭਾਗੀਦਾਰਾਂ ਨੂੰ ਵੰਡੇ ਗਏ ਹਨ, ਜਿਨ੍ਹਾਂ ਵਿੱਚ ਵਿਆਪਕ ਆਰਥਿਕ ਉਪਲਬਧੀਆਂ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਮਾਰਗ, ਵਿਕਸਿਤ ਭਾਰਤ ਲਈ ਨਿਜੀ ਵਿੱਤਪੋਸ਼ਣ, ਰਾਜਾਂ ਲਈ ਜੀਐੱਸਟੀ 2.0 ਦੇ ਪ੍ਰਭਾਵ: ਖੇਤੀਬਾੜੀ ਬਜ਼ਾਰਾਂ ਅਤੇ ਮਾਰਕੀਟਿੰਗ ਦੀ ਫੰਡਿੰਗ, ਭਾਰਤੀ ਖੇਤੀਬਾੜੀ ਵਿੱਚ ਗਤੀਸ਼ੀਲਤਾ ਅਤੇ ਟਿਕਾਊ ਸਰੋਤ ਉਪਯੋਗ ਦਾ ਵਿੱਤਪੋਸ਼ਣ, ਨਵਿਆਉਣਯੋਗ ਊਰਜਾ ਅਤੇ ਟ੍ਰਾਂਸਮਿਸ਼ਨ ਸੰਪਤੀਆਂ ਦਾ ਵਿੱਤਪੋਸ਼ਣ ਅਤੇ ਕਾਰਬਨ ਕੈਪਚਰ ਉਪਯੋਗ ਅਤੇ ਸਟੋਰੇਜ ਦਾ ਵਿੱਤਪੋਸ਼ਣ ਆਦਿ ਵਿਸ਼ੇ ਸ਼ਾਮਲ ਹਨ।
ਇਸ ਤੋਂ ਇਲਾਵਾ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਸਕੱਤਰ ਡਾ. ਸੌਰਭ ਗਰਗ, ਭਾਰਤ ਦੀ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਵਿਕਾਸ ਨਤੀਜਾਂ ਦੇ ਮਾਪਣਯੋਗ ਮਹੱਤਵ ਨੂੰ ਰੇਖਾਂਕਿਤ ਕਰਨਗੇ। ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਸਕੱਤਰ ਸ਼੍ਰੀ ਐੱਸ.ਕ੍ਰਿਸ਼ਣਨ ਸੁਸ਼ਾਸਨ ਵਿੱਚ ਨਵੀਂ ਪੀੜ੍ਹੀ ਦੀ ਤਕਨਾਲੋਜੀ ਦੀ ਭੂਮਿਕਾ ਨੂੰ ਸੰਖੇਪ ਵਿੱਚ ਉਜਾਗਰ ਕਰਨਗੇ।
****
ਐੱਸਆਰ/ਕੇਐੱਮਐੱਨ/ਸ਼ੀਨਮ
(Release ID: 2312018)
ਵਿਜ਼ੀਟਰ ਕਾਊਂਟਰ : 6