ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਫਾਈ ਨੂੰ ਹੁਲਾਰਾ ਦੇਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ 2 ਤੋਂ 31 ਅਕਤੂਬਰ, 2026 ਤੱਕ ‘ਵਿਸ਼ੇਸ਼ ਅਭਿਆਨ 6’ ਸ਼ੁਰੂ ਕਰੇਗਾ
'ਵਿਸ਼ੇਸ਼ ਮੁਹਿੰਮ 6' (Special Campaign 6) ਦਾ ਸ਼ੁਰੂਆਤੀ ਪੜਾਅ 15 ਤੋਂ 30 ਸਤੰਬਰ ਚੱਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਅਕਤੂਬਰ ਅਭਿਆਨ ਈ-ਵੇਸਟ ਦੇ ਪ੍ਰਭਾਵਸ਼ਾਲੀ ਇਕੱਤਰੀਕਰਣ, ਵੱਖ-ਵੱਖ ਕਰਨ ਅਤੇ ਨਿਪਟਾਰਾ, ਕਾਰਜ ਸਥਾਨਾਂ ਦੀ ਸਫਾਈ ਅਤੇ ਕੁਸ਼ਤਲਾ ‘ਤੇ ਕੇਂਦ੍ਰਿਤ ਹੈ।
ਨਵੰਬਰ 2025 ਤੋਂ ਅਗਸਤ 2026 ਤੱਕ, 65,000 ਤੋਂ ਵੱਧ ਫਾਈਲਾਂ ਦੀ ਸਮੀਖਿਆ ਕੀਤੀ ਗਈ, 47,000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਵਿਸ਼ੇਸ਼ ਅਭਿਆਨ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ 659 ਸਵੱਛਤਾ ਅਭਿਆਨ ਚਲਾਏ ਗਏ
Posted On:
16 SEP 2026 4:17PM by PIB Chandigarh
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਕੰਮਕਾਜ ਵਿੱਚ ਕੁਸ਼ਲਤਾ ਵਿੱਚ ਸੁਧਾਰ ‘ਤੇ ਸਰਕਾਰ ਦੇ ਨਿਰੰਤਰ ਧਿਆਨ ਦੇ ਹਿੱਸੇ ਵਜੋਂ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਡੀਓਐੱਚਐੱਫਡਬਲਿਊ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, 2021 ਤੋਂ ਅਪਣੇ ਦਫਤਰਾਂ ਅਤੇ ਸੰਸਥਾਨਾਂ ਵਿੱਚ ਵਿਆਪਕ ਸਵੱਛਤਾ, ਰਿਕਾਰਡ ਪ੍ਰਬੰਧਨ ਅਤੇ ਲੰਬਿਤ ਮਾਮਲਿਆਂ ਵਿੱਚ ਕਮੀ ਲਿਆਉਣ ਦੀ ਪਹਿਲਕਦਮੀ ਕਰ ਰਿਹਾ ਹੈ।
ਇਨ੍ਹਾਂ ਯਤਨਾਂ ਦੇ ਹਿੱਸੇ ਵਜੋਂ, ਸਵੱਛਤਾ, ਰਿਕਾਰਡ ਪ੍ਰਬੰਧਨ, ਸ਼ਿਕਾਇਤ ਨਿਵਾਰਣ ਅਤੇ ਸਥਾਨ ਪ੍ਰਬੰਧਨ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਨਵੰਬਰ 2025 ਤੋਂ ਅਗਸਤ 2026 ਦੀ ਮਿਆਦ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 65,329 ਫਾਈਲਾਂ ਦੀ ਸਮੀਖਿਆ ਕੀਤੀ, ਜਿਨ੍ਹਾਂ ਵਿੱਚੋਂ 27,531 ਫਾਈਲਾਂ ਨੂੰ ਹਟਾ ਦਿੱਤਾ ਗਿਆ। ਇਸ ਅਭਿਆਸ ਨੇ ਰਿਕਾਰਡ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਇਕੱਤਰ ਕੀਤੇ ਰਿਕਾਰਡ ਨੂੰ ਘੱਟ ਕਰਨ ਵਿੱਚ ਯੋਗਦਾਨ ਦਿੱਤਾ ਹੈ।
ਇਸ ਮਿਆਦ ਦੌਰਾਨ, 47,537 ਲੋਕ ਸ਼ਿਕਾਇਤਾਂ ਅਤੇ 3,635 ਜੁੜੀਆਂ ਹੋਈਆਂ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।। ਇਸ ਤੋਂ ਇਲਾਵਾ, 543 ਸੰਸਦ ਮੈਂਬਰਾਂ ਦੇ ਹਵਾਲੇ, 19 ਸੰਸਦੀ ਆਸ਼ਵਾਸਨਾਂ ਅਤੇ 46 ਰਾਜ ਸਰਕਾਰ ਦੇ ਹਵਾਲਿਆਂ ਦਾ ਵੀ ਨਿਪਟਾਰਾ ਕੀਤਾ ਗਿਆ।
ਸਫ਼ਾਈ ਅਤੇ ਸਥਾਨ ਪ੍ਰਬੰਧਨ (space management) ਪਹਿਲਕਦਮੀ ਦੇ ਹਿੱਸੇ ਵਜੋਂ, ਵੱਖ-ਵੱਖ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਕੁੱਲ 659 ਸਫ਼ਾਈ ਮੁਹਿੰਮਾਂ ਚਲਾਈਆਂ ਗਈਆਂ। ਇਨ੍ਹਾਂ ਮੁਹਿੰਮਾਂ ਦੇ ਨਤੀਜੇ ਵਜੋਂ 21.26 ਲੱਖ ਰੁਪਏ ਦੀ ਕੀਮਤ ਦਾ ਕਬਾੜ (scrap) ਨਿਪਟਾਇਆ ਗਿਆ ਅਤੇ 24,299 ਵਰਗ ਫੁੱਟ ਥਾਂ ਖਾਲੀ ਹੋਈ। ਇਨ੍ਹਾਂ ਪਹਿਲਕਦਮੀਆਂ ਨੇ ਕਬਾੜ ਦੇ ਨਿਪਟਾਰੇ ਰਾਹੀਂ ਆਮਦਨ ਪੈਦਾ ਕਰਨ ਦੀ ਸੁਵਿਧਾ ਤੋਂ ਇਲਾਵਾ ਸਵੱਛਤਾ ਅਤੇ ਸਵਸਥ ਕਾਰਜ ਸਥਾਨ ਦਾ ਵਾਤਾਵਰਣ ਬਣਾਉਣ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਉਪਲਬਧ ਸਥਾਨ ਦੀ ਵਧੇਰੇ ਪ੍ਰਭਾਵਸ਼ਾਲੀ ਵਰਤੋਂ ਵਿੱਚ ਯੋਗਦਾਨ ਦਿੱਤਾ ਹੈ।


ਨੈਸ਼ਨਲ ਇੰਸਟੀਟਿਊਟ ਆਫ਼ ਟਿਊਬਰਕਿਉਲੋਸਿਸ ਐਂਡ ਰੈਸਪੀਰੇਟਰੀ ਡਿਜ਼ੀਜ਼ਿਜ਼ (NITRD), ਨਵੀਂ ਦਿੱਲੀ
'ਵਿਸ਼ੇਸ਼ ਮੁਹਿੰਮ 6' (Special Campaign 6) ਦਾ ਸ਼ੁਰੂਆਤੀ ਪੜਾਅ 15 ਸਤੰਬਰ, 2026 ਨੂੰ ਸ਼ੁਰੂ ਹੋ ਕੇ 30 ਸਤੰਬਰ, 2026 ਤੱਕ ਜਾਰੀ ਰਹੇਗਾ। ਇਸ ਪੜਾਅ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪਛਾਣੇ ਗਏ ਮਾਪਢੰਡਾਂ ਤਹਿਤ ਲੰਬਿਤ ਮਾਮਲਿਆਂ ਦੀ ਪਛਾਣ ਕਰੇਗਾ, ਜ਼ਮੀਨੀ ਪੱਧਰ ਦੇ ਅਧਿਕਾਰੀਆਂ ਨੂੰ ਲਾਮਬੰਦ ਕਰੇਗਾ, ਸਵੱਛਤਾ ਅਭਿਆਨਾਂ ਲਈ ਸਥਾਨਾਂ ਨੂੰ ਅੰਤਿਮ ਰੂਪ ਦੇਵੇਗਾ, ਰਿਕਾਰਡ ਦੀ ਸਮੀਖਿਆ ਕਰੇਗਾ, ਸਥਾਨ ਪ੍ਰਬੰਧਨ ਯੋਜਨਾ ਬਣਾਏਗਾ ਅਤੇ ਨਿਪਟਾਰੇ ਲਈ ਕਬਾੜ ਸਮੱਗਰੀ ਦੀ ਪਛਾਣ ਕਰੇਗਾ।


NITRD, ਨਵੀਂ ਦਿੱਲੀ ਵਿਖੇ ਕਾਗਜ਼ੀ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਸਬੰਧੀ ਪਹਿਲਕਦਮੀ
ਵਿਭਾਗ ਅਭਿਆਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਆਪਣੇ ਦਫ਼ਤਰਾਂ ਅਤੇ ਸੰਸਥਾਨਾਂ ਵਿੱਚ ਸਵੱਛਤਾ, ਕੁਸ਼ਲਤਾ ਅਤੇ ਪ੍ਰਭਾਵੀ ਰਿਕਾਰਡ ਅਤੇ ਸਥਾਨ ਪ੍ਰਬੰਧਨ ਨੂੰ ਸੰਸਥਾਗਤ ਬਣਾਉਣ ਲਈ ਵਿਸ਼ੇਸ਼ ਅਭਿਆਨ 6 ਦੇ ਲਾਗੂਕਰਨ ਪੜਾਅ ਦੌਰਾਨ ਲਗਾਤਾਰ ਯਤਨ ਕਰੇਗਾ।




ਏਮਜ਼, ਰਾਜਕੋਟ (ਵੇਸਟ ਟੂ ਆਰਟ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਵੱਛ, ਵਧੇਰੇ ਕੁਸ਼ਲ ਅਤੇ ਬਿਹਤਰ ਪ੍ਰਬੰਧਿਤ ਸਰਕਾਰੀ ਕਾਰਜ-ਸਥਾਨ ਬਣਾਉਣ ਲਈ ਵਚਨਬੱਧ ਹੈ।
****
ਐੱਸਆਰ/ਬਲਜੀਤ ਸਿੰਘ
(Release ID: 2311256)
ਵਿਜ਼ੀਟਰ ਕਾਊਂਟਰ : 2