ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਵਤਸਰੀ ਦੀਆਂ ਵਧਾਈਆਂ ਦਿੱਤੀਆਂ
Posted On:
15 SEP 2026 11:13AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਤਸਰੀ ਦੇ ਪਾਵਨ ਮੌਕੇ 'ਤੇ ਆਮ ਲੋਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸੰਵਤਸਰੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਮੁਆਫ਼ੀ ਅਤੇ ਦਇਆ ਹਰ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਨਿਮਰਤਾ ਅਪਣਾਉਣ ਅਤੇ ਦਇਆ ਤੇ ਸਦਭਾਵਨਾ ਨੂੰ ਆਪਣੇ ਕੰਮਾਂ ਵਿੱਚ ਮਾਰਗਦਰਸ਼ਕ ਬਣਾਉਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਵਿੱਚ ਲਿਖਿਆ ਹੈ:
"ਸੰਵਤਸਰੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਮੁਆਫ਼ੀ ਅਤੇ ਦਇਆ ਹਰ ਬੰਧਨ ਨੂੰ ਮਜ਼ਬੂਤ ਬਣਾਉਂਦੇ ਹਨ।
ਇਸ ਪਵਿੱਤਰ ਮੌਕੇ 'ਤੇ ਨਿਮਰਤਾ ਸਾਡਾ ਮਾਰਗਦਰਸ਼ਨ ਕਰੇ ਅਤੇ ਦਇਆ ਤੇ ਸਦਭਾਵਨਾ ਸਾਡੇ ਹਰ ਕੰਮ ਨੂੰ ਆਕਾਰ ਦੇਣ।
ਮਿਛਾਮੀ ਦੁੱਕੜਮ!"
****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2310478)
ਵਿਜ਼ੀਟਰ ਕਾਊਂਟਰ : 10
Read this release in:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam