ਰੱਖਿਆ ਮੰਤਰਾਲਾ
ਆਈਐੱਨਐੱਸ ਕੁਲਿਸ਼ ਪੂਰਬੀ ਫਲੀਟ ਸੰਚਾਲਨ ਤੈਨਾਤੀ ਦੇ ਹਿੱਸੇ ਵਜੋਂ ਕੰਬੋਡੀਆ ਦੇ ਰੀਮ ਨੇਵਲ ਬੇਸ (ਨੌਸੈਨਿਕ) ਅੱਡੇ 'ਤੇ ਪਹੁੰਚਿਆ
Posted On:
13 SEP 2026 11:45AM by PIB Chandigarh
ਭਾਰਤੀ ਜਲ ਸੈਨਾ ਦੇ ਪੂਰਬੀ ਫਲੀਟ ਸੰਚਾਲਨ ਤੈਨਾਤੀ ਦੇ ਹਿੱਸੇ ਵਜੋਂ, ਆਈਐੱਨਐੱਸ ਕੁਲਿਸ਼ 12 ਸਤੰਬਰ 2026 ਨੂੰ ਕੰਬੋਡੀਆ ਦੇ ਰੀਮ ਨੇਵਲ ਬੇਸ (ਨੌਸੈਨਿਕ) ਪਹੁੰਚਿਆ। ਇਸ ਦੌਰੇ ਦਾ ਉਦੇਸ਼ ਭਾਰਤੀ ਜਲ ਸੈਨਾ ਅਤੇ ਰਾਇਲ ਕੰਬੋਡੀਅਨ ਜਲ ਸੈਨਾ ਵਿਚਕਾਰ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਦੋਵਾਂ ਜਲ ਸੈਨਾਵਾਂ ਵਿਚਕਾਰ ਪੇਸ਼ੇਵਰ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ।
ਰੀਮ ਨੇਵਲ ਬੇਸ ਪਹੁੰਚਣ 'ਤੇ ਰਾਇਲ ਕੰਬੋਡੀਅਨ ਨੌਸੇਨਾ (ਨੇਵੀ) ਦੇ ਪ੍ਰਤੀਨਿਧੀਆਂ ਅਤੇ ਕੰਬੋਡੀਆ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਆਈਐੱਨਐੱਸ ਕੁਲਿਸ਼ ਦਾ ਸਵਾਗਤ ਕੀਤਾ।
ਇਸ ਦੌਰੇ ਦੌਰਾਨ ਹੋਣ ਵਾਲੇ ਸਮਾਗਮਾਂ ਵਿੱਚ ਪੇਸ਼ੇਵਰ ਗੱਲਬਾਤ, ਵਿਦਿਅਕ ਦੌਰੇ, ਖੇਡ ਗਤੀਵਿਧੀਆਂ ਅਤੇ ਜਲ ਸੈਨਾ ਦੇ ਪ੍ਰੋਗਰਾਮ ਸ਼ਾਮਲ ਹੋਣਗੇ। ਇਨ੍ਹਾਂ ਗਤੀਵਿਧੀਆਂ ਨਾਲ ਦੋਵਾਂ ਦੇਸ਼ਾਂ ਦੇ ਜਲ ਸੈਨਾ ਕਰਮਚਾਰੀਆਂ ਨੂੰ ਤਜ਼ਰਬੇ ਅਤੇ ਮੁਹਾਰਤ ਸਾਂਝੀ ਕਰਨ ਦੇ ਨਾਲ-ਨਾਲ ਸੰਚਾਲਨ ਤਾਲਮੇਲ ਨੂੰ ਬਿਹਤਰ ਬਣਾਉਣ ਦਾ ਮੌਕਾ ਮਿਲੇਗਾ।
ਇਹ ਬੰਦਰਗਾਹ ਯਾਤਰਾ ਦੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ ਨੇ ਆਪਣੀ ਸਮੁੰਦਰੀ ਪਹੁੰਚ ਅਤੇ ਸ਼ਮੂਲੀਅਤ ਨੂੰ ਵਧਾਉਣ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਇਹ ਭਾਰਤ ਦੀ 'ਐਕਟ ਈਸਟ ਨੀਤੀ', 'ਸਮੁੰਦਰ' ਪਹੁੰਚ (ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਪ੍ਰਗਤੀ) ਅਤੇ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਸਮੁੰਦਰੀ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੇ ਅਨੁਸਾਰ ਹੈ।
(7)_20260913120104_ff509e.jpeg)
(7)_20260913120118_0b507f.jpeg)
(2)_20260913120132_7b349d.jpeg)
(5)_20260913120154_f0cd82.jpeg)
*************
ਵੀਐੱਮ/ਏਐੱਸ/ਏਕੇ
(Release ID: 2310288)
ਵਿਜ਼ੀਟਰ ਕਾਊਂਟਰ : 7