ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਮਭਾਨੀਆ (Nimuben Jayantibhai Bambhaniya) ਨੇ ਵਡੋਦਰਾ ਦੇ ਕਾਯਾਵਾਰੋਹਨ ਵਿੱਚ FCI ਸਾਇਲੋ ਪਲਾਂਟ ਦਾ ਦੌਰਾ ਕੀਤਾ


ਮੰਤਰੀ ਨੇ ਵਡੋਦਰਾ ਵਿੱਚ FCI ਦੇ ਸਾਇਲੋ-ਅਧਾਰਿਤ ਅਨਾਜ ਭੰਡਾਰਣ ਕਾਰਜਾਂ ਦੀ ਸਮੀਖਿਆ ਕੀਤੀ

Posted On: 13 SEP 2026 3:57PM by PIB Chandigarh

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਮਭਾਨੀਆ ਨੇ ਵਡੋਦਰਾ ਦੇ ਕਾਯਾਵਾਰੋਹਨ ਵਿਖੇ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ ਸਾਇਲੋ ਪਲਾਂਟ ਦਾ ਦੌਰਾ ਕੀਤਾ ਅਤੇ ਐੱਫਸੀਆਈ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

WhatsApp Image 2026-09-13 at 12.52.20 PM (2).jpeg

ਕੇਂਦਰੀ ਮੰਤਰੀ ਨੇ ਰਾਯਾਵਾਰੋਹਨ ਵਿੱਚ FCI ਦੀ ਆਧੁਨਿਕ ਭੰਡਾਰਣ ਅਤੇ ਆਟੋਮੇਟਿਡ ਗ੍ਰੇਨ ਹੈਂਡਲਿੰਗ ਸੁਵਿਧਾਵਾਂ ਦੀ ਸਮੀਖਿਆ ਕੀਤੀ

ਦੌਰੇ ਦੌਰਾਨ, ਮੰਤਰੀ ਨੂੰ ਸਾਇਲੋ ਪਲਾਂਟ ਦੀਆਂ ਸੁਵਿਧਾਵਾਂ, ਸੰਚਾਲਨ ਅਤੇ ਸਮੁੱਚੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਅਨਾਜ ਭੰਡਾਰਣ, ਖਰੀਦ, ਕਣਕ ਲੈ ਜਾਣ ਵਾਲੇ ਵੈਗਨਾਂ ਦੀ ਹੈਂਡਲਿੰਗ, ਆਟੋਮੇਸ਼ਨ ਸਿਸਟਮ ਅਤੇ ਲੈਬ ਸਹੂਲਤਾਂ ਸਮੇਤ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕੀਤਾ। ਮੰਤਰੀ ਨੇ ਪਲਾਂਟ ਦੇ ਕੰਮਕਾਰ ਅਤੇ ਅਨਾਜ ਦੀ ਹੈਂਡਲਿੰਗ ਅਤੇ ਭੰਡਾਰਣ ਨਾਲ ਜੁੜੀਆਂ ਵੱਖ-ਵੱਖ ਪ੍ਰਕਿਰਿਆਵਾਂ ਦੇ ਵੇਰਵਿਆਂ ਦੀ ਵੀ ਸਮੀਖਿਆ ਕੀਤੀ।

WhatsApp Image 2026-09-13 at 12.52.20 PM.jpeg

ਸ਼੍ਰੀਮਤੀ ਨਿਮੁਬੇਨ ਬਮਭਾਨੀਆ ਨੇ ਦੌਰੇ ਦੇ ਹਿੱਸੇ ਵਜੋਂ ਇਸ ਸੁਵਿਧਾ ਕੇਂਦਰ ਵਿਖੇ ਪੌਦਾ ਲਗਾਓ ਅਭਿਆਨ ਵਿੱਚ ਵੀ ਹਿੱਸਾ ਲਿਆ।

WhatsApp Image 2026-09-13 at 12.52.21 PM.jpeg

ਦੌਰੇ ਦੇ ਦੌਰਾਨ FCI ਗੁਜਰਾਤ ਖੇਤਰ ਦੇ ਰੀਜ਼ਨਲ ਜਨਰਲ ਮੈਨੇਜਰ ਸ਼੍ਰੀ ਸੁਦੇਸ਼ ਕੁਮਾਰ ਯਾਦਵ, ਡਿਪਟੀ ਜਨਰਲ ਮੈਨੇਜਰ ਸ਼੍ਰੀ ਅਮਿਤ ਤਿਵਾਰੀ, ਡਿਵੀਜ਼ਨਲ ਮੈਨੇਜਰ (FCI ਵਡੋਦਰਾ ਡਿਵੀਜ਼ਨ) ਸ਼੍ਰੀ ਸ਼ਾਮ ਲਾਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

*************

ਆਈਏ/ਆਰਪੀ/ ਏਕੇ


(Release ID: 2309911) ਵਿਜ਼ੀਟਰ ਕਾਊਂਟਰ : 5