ਕੋਲਾ ਮੰਤਰਾਲਾ
ਸੀਐੱਮਪੀਡੀਆਈ ਅਤੇ ਐੱਮਐੱਸਐੱਮਈ-ਵਿਕਾਸ ਦਫ਼ਤਰ, ਰਾਂਚੀ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਦੋ ਦਿਨਾਂ ਵਿਕ੍ਰੇਤਾ ਵਿਕਾਸ ਪ੍ਰੋਗਰਾਮ ਦਾ ਸਫਲਤਾਪੂਰਵਕ ਸਮਾਪਨ
Posted On:
10 SEP 2026 7:14PM by PIB Chandigarh
ਸੈਂਟਰਲ ਮਾਈਨ ਪਲੈਨਿੰਗ ਐਂਡ ਡਿਜ਼ਾਈਨ ਇੰਸਟੀਟਿਊਟ, ਕੋਲ ਇੰਡੀਆ ਲਿਮਿਟੇਡ ਦੀ ਇੱਕ ਮਿੰਨੀ-ਰਤਨ ਸਹਾਇਕ ਕੰਪਨੀ ਅਤੇ ਐੱਮਐੱਸਐੱਮਈ-ਵਿਕਾਸ ਦਫ਼ਤਰ, ਰਾਂਚੀ; ਐੱਮਐੱਸਐੱਮਈ ਮੰਤਰਾਲੇ, ਭਾਰਤ ਸਰਕਾਰ ਨੇ ਸਾਂਝੇ ਤੌਰ 'ਤੇ 9 ਅਤੇ 10 ਸਤੰਬਰ, 2026 ਨੂੰ ਰਾਂਚੀ ਵਿਖੇ ਦੋ ਦਿਨਾਂ ਵਿਕ੍ਰੇਤਾ ਵਿਕਾਸ ਪ੍ਰੋਗਰਾਮ-ਕਮ-ਉਤਪਾਦ ਪ੍ਰਦਰਸ਼ਨੀ - 2026 ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦਾ ਉਦਘਾਟਨ 9 ਸਤੰਬਰ, 2026 ਨੂੰ ਪ੍ਰੋਗਰਾਮ ਦੇ ਚੇਅਰਮੈਨ ਸ਼੍ਰੀ ਚੌਧਰੀ ਸ਼ਿਵਰਾਜ ਸਿੰਘ, ਸੀਐੱਮਡੀ, ਸੀਐੱਮਪੀਡੀ, ਮੁੱਖ ਮਹਿਮਾਨ ਸ਼੍ਰੀ ਨੀਲੇਂਦੁ ਕੁਮਾਰ ਸਿੰਘ, ਸੀਐੱਮਡੀ, ਸੀਸੀਐੱਲ ਅਤੇ ਹੋਰ ਪਤਵੰਤਿਆਂ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ।

ਇਸ ਮੌਕੇ 'ਤੇ ਬੋਲਦਿਆਂ, ਸੀਐੱਮਪੀਡੀਆਈ ਦੇ ਸੀਐੱਮਡੀ ਸ਼੍ਰੀ ਚੌਧਰੀ ਸ਼ਿਵਰਾਜ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਵਿਕ੍ਰੇਤਾ ਵਿਕਾਸ ਪ੍ਰੋਗਰਾਮ ਸਿਰਫ਼ ਖਰੀਦਦਾਰ-ਵਿਕ੍ਰੇਤਾ ਮਿਲਣੀ ਨਹੀਂ ਹੈ, ਸਗੋਂ ਕਾਰਪੋਰੇਟਾਂ ਅਤੇ ਐੱਮਐੱਸਐੱਮਈ ਵਿਚਕਾਰ ਲੰਬੇ ਸਮੇਂ ਦੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ ਹੈ। ਸ਼੍ਰੀ ਸਿੰਘ ਨੇ ਸਵਦੇਸ਼ੀਕਰਣ, ਨਵੀਨਤਾ ਅਤੇ ਵਿਸ਼ੇਸ਼ ਹੱਲਾਂ ਨੂੰ ਉਤਸ਼ਾਹਿਤ ਕਰਨ ਵਿੱਚ ਐੱਮਐੱਸਐੱਮਈ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਾਰਪੋਰੇਟਾਂ/ਪੀਐੱਸਯੂ ਦੀਆਂ ਜ਼ਰੂਰਤਾਂ ਨਾਲ ਉਨ੍ਹਾਂ ਦੀ ਮੁਹਾਰਤ ਨੂੰ ਜੋੜਨ ਨਾਲ ਵਿਕਸਿਤ ਭਾਰਤ ਦੀ ਦਿਸ਼ਾ ਵੱਲ ਵਿਕਾਸ ਲਈ ਨਵੇਂ ਰਾਹ ਖੁੱਲ੍ਹ ਸਕਦੇ ਹਨ।
ਸੀਐੱਮਪੀਡੀ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਵਿਭਿੰਨ ਸੇਵਾਵਾਂ ਨੂੰ ਉਜਾਗਰ ਕਰਦੇ ਹੋਏ, ਜਿਸ ਵਿੱਚ ਖੋਜ ਅਤੇ ਸਰਵੇਖਣ ਤੋਂ ਲੈ ਕੇ ਵਾਤਾਵਰਣ ਸੇਵਾਵਾਂ ਅਤੇ ਮਾਇਨਸ ਬੰਦ ਕਰਨਾ ਸ਼ਾਮਲ ਹਨ, ਸ਼੍ਰੀ ਸਿੰਘ ਨੇ ਐੱਮਐੱਸਐੱਮਈਜ਼ ਨੂੰ ਸਥਾਨਕ ਸੰਸਥਾਵਾਂ ਤੋਂ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਉੱਦਮਾਂ ਵਿੱਚ ਵਿਕਸਿਤ ਹੋਣ ਲਈ ਇਨ੍ਹਾਂ ਮੌਕਿਆਂ ਅਤੇ ਆਪਣੀਆਂ ਵਿਲੱਖਣ ਸਮਰੱਥਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਮੁੱਖ ਮਹਿਮਾਨ ਸ਼੍ਰੀ ਨੀਲੇਂਦੁ ਕੁਮਾਰ ਸਿੰਘ, ਸੀਐੱਮਡੀ, ਸੀਸੀਐੱਲ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਖਮ ਅਤੇ ਦਰਮਿਆਨੇ ਉੱਦਮ ਆਤਮ-ਨਿਰਭਰ ਭਾਰਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਪ੍ਰੋਗਰਾਮ ਦਾ ਪੂਰਾ ਲਾਭ ਉਠਾਉਣ ਅਤੇ ਸਮੇਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਉਤਪਾਦਾਂ ਅਤੇ ਉੱਦਮਾਂ ਨੂੰ ਵਿਕਸਿਤ ਕਰਨ ਦੀ ਅਪੀਲ ਕੀਤੀ।
ਸ਼੍ਰੀ ਇੰਦਰਜੀਤ ਯਾਦਵ, ਡਾਇਰੈਕਟਰ, ਐੱਮਐੱਸਐੱਮਈ-ਵਿਕਾਸ ਦਫਤਰ, ਰਾਂਚੀ ਨੇ ਭਾਗ ਲੈਣ ਵਾਲਿਆਂ ਨੂੰ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਸੂਖਮ ਅਤੇ ਦਰਮਿਆਨੇ ਉੱਦਮੀਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਜਨਤਕ ਖੇਤਰ ਦੇ ਅਦਾਰਿਆਂ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਦਾ ਮੌਕਾ ਮਿਲੇਗਾ।
ਸ਼੍ਰੀ ਪੰਕਜ ਕੁਮਾਰ, ਚੀਫ ਵਿਜੀਲੈਂਸ ਅਫਸਰ, ਸੀਸੀਐੱਲ ਅਤੇ ਸੀਐੱਮਪੀਡੀਆਈ ਨੇ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਮੁਹਿੰਮ 2026 ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਵਿਕ੍ਰੇਤਾ ਵਿਕਾਸ ਪ੍ਰੋਗਰਾਮ ਸਰਕਾਰੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਅਤੇ ਨਿਰਪੱਖਤਾ ਨੂੰ ਉਤਸ਼ਾਹਿਤ ਕਰੇਗਾ।
ਸੀਐੱਮਪੀਡੀਆਈ ਦੇ ਡਾਇਰੈਕਟਰ (ਤਕਨਾਲੋਜੀ/ਸੀਆਰਡੀ) ਸ਼੍ਰੀ ਨਰਪੇਂਦ੍ਰ ਨਾਥ ਨੇ ਕਿਹਾ ਕਿ ਇਹ ਪ੍ਰੋਗਰਾਮ ਐੱਮਐੱਸਐੱਮਈਜ਼ ਨੂੰ ਖਰੀਦਦਾਰਾਂ/ਕਾਰਪੋਰੇਟ ਕੰਪਨੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਮਹਿਲਾ ਉੱਦਮੀਆਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਅਤੇ ਕਾਰੋਬਾਰੀ ਵਿਕਾਸ ਲਈ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾਉਣ ਲਈ ਉਤਸ਼ਾਹਿਤ ਕੀਤਾ।
ਪਹਿਲੇ ਦਿਨ ਦੇ 'ਤਕਨੀਕੀ ਸੈਸ਼ਨਾਂ ਅਤੇ ਖਰੀਦਦਾਰ-ਵਿਕ੍ਰੇਤਾ ਮੀਟਿੰਗ ਦੌਰਾਨ, ਸੀਐੱਮਪੀਡੀਆਈ, ਸੀਸੀਐੱਲ, ਬੀਐੱਸਐੱਲ/ਐੱਸਆਈਐੱਲ(ਸੇਲ), ਬੋਕਾਰੋ, ਹਿੰਦੁਸਤਾਨ ਕੌਪਰ ਲਿਮਿਟੇਡ, ਦੱਖਣ ਪੂਰਬੀ ਰੇਲਵੇ, ਗੇਲ (GAIL) ਅਤੇ ਐੱਨਟੀਪੀਸੀ ਮਾਈਨਿੰਗ ਲਿਮਿਟੇਡ, ਜੀਈਐੱਮ(GeM) ਦੇ ਸੀਨੀਅਰ ਅਧਿਕਾਰੀਆਂ ਨੇ GeM (ਸਰਕਾਰੀ ਈ-ਮਾਰਕੀਟਪਲੇਸ) 'ਤੇ ਆਪਣੀਆਂ ਸਬੰਧਿਤ ਖਰੀਦ ਅਤੇ ਵਿਕ੍ਰੇਤਾ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ, ਭਾਗੀਦਾਰਾਂ ਨੂੰ TReDS (ਟ੍ਰੇਡ ਰਿਸੀਵੇਬਲਜ਼ ਡਿਸਕਾਊਂਟਿੰਗ ਸਿਸਟਮ) ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਦੂਜੇ ਦਿਨ, ਖਰੀਦਦਾਰ-ਵਿਕ੍ਰੇਤਾ ਗੱਲਬਾਤ ਸੈਸ਼ਨ ਅਤੇ ਤਕਨੀਕੀ ਸੈਸ਼ਨ ਦੌਰਾਨ, ਸੀਐੱਮਪੀਡੀਆਈ, ਯੂਸੀਆਈਐੱਲ, ਐੱਸਆਈਡੀਬੀਆਈ, ਅਤੇ ਐੱਮਈਸੀਓਐੱਨ (MECON) ਲਿਮਿਟੇਡ, ਰਾਂਚੀ ਦੇ ਅਧਿਕਾਰੀਆਂ ਨੇ ਜਨਤਕ ਖਰੀਦ ਨੀਤੀ ਦੇ ਤਹਿਤ ਆਪਣੇ-ਆਪਣੇ ਸੰਗਠਨਾਂ ਦੁਆਰਾ ਲੋੜੀਂਦੇ ਉਤਪਾਦਾਂ/ਸੇਵਾਵਾਂ ਲਈ ਖਰੀਦ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਐੱਨਐੱਸਐੱਸਐੱਚ/ਐੱਨਐੱਸਆਈਸੀ, ਰਾਂਚੀ, ਅਤੇ ਐੱਮਐੱਸਐੱਮਈ ਵਿਕਾਸ ਦਫਤਰ, ਰਾਂਚੀ ਦੇ ਪ੍ਰਤੀਨਿਧੀਆਂ ਨੇ ਜਨਰਲ, ਔਰਤਾਂ ਅਤੇ ਐੱਸਸੀ/ਐੱਸਟੀ ਐੱਮਐੱਸਐੱਮਈ ਉੱਦਮੀਆਂ ਲਈ ਵੱਖ-ਵੱਖ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਇਸ ਸਮਾਗਮ ਵਿੱਚ ਕੁੱਲ ਪੰਜ (05) ਜਨਤਕ ਖੇਤਰ/ਸਰਕਾਰੀ ਸੰਗਠਨਾਂ ਅਤੇ 15 ਸੂਖਮ ਅਤੇ ਦਰਮਿਆਨੇ ਉੱਦਮ ਇਕਾਈਆਂ ਨੇ ਪ੍ਰਦਰਸ਼ਨੀ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। 200 ਤੋਂ ਵੱਧ ਐੱਮਐੱਸਐੱਮਈ ਉੱਦਮੀਆਂ ਨੇ ਤਕਨੀਕੀ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਸਵਾਲ-ਜਵਾਬ ਸੈਸ਼ਨ ਦੌਰਾਨ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਕੇ ਆਪਣੇ ਸਵਾਲਾਂ ਦਾ ਹੱਲ ਕੀਤਾ।
****
ਐੱਸਟੀ/ਏਕੇ
(Release ID: 2309189)
ਵਿਜ਼ੀਟਰ ਕਾਊਂਟਰ : 2