ਰੱਖਿਆ ਮੰਤਰਾਲਾ
azadi ka amrit mahotsav

ਲੋਕਾਯਾਨ 2026- ਇੰਡੀਅਨ ਨੇਵਲ ਸ਼ਿਪ ਸੁਦਰਸ਼ਨੀ ਦੀ ਬਾਰਸੀਲੋਨਾ ਵਿਖੇ ਪੋਰਟ ਕਾਲ ਸੰਪੰਨ

Posted On: 07 SEP 2026 6:00PM by PIB Chandigarh

ਇੰਡੀਅਨ ਨੇਵੀ ਸੇਲ ਟ੍ਰੇਨਿੰਗ ਸ਼ਿਪ ਆਈਐੱਨਐੱਸ ਸੁਦਰਸ਼ਿਨੀ ਨੇ ‘ਲੋਕਾਯਾਨ-2026’ ਅਭਿਆਨ ਤਹਿਤ 6 ਸਤੰਬਰ 2026 ਨੂੰ ਸਪੇਨ ਦੇ ਬਾਰਸੀਲੋਨਾ ਵਿੱਚ ਆਪਣੀ ਪੋਰਟ ਕਾਲ ਪੂਰੀ ਕੀਤੀ। 

ਆਈਐੱਨਐੱਸ ਸੁਦਰਸ਼ਿਨੀ ਨੇ ਕਮਾਂਡਿੰਗ ਅਫ਼ਸਰ ਨੇ ਇਸ ਯਾਤਰਾ ਦੌਰਾਨ ਸਪੇਨ ਦੀ ਨੇਵੀ ਦੇ ਸੀਨੀਅਰ ਅਧਿਕਾਰੀਆਂ ਅਤੇ ਸਮੁੰਦਰੀ ਖੇਤਰ ਨਾਲ ਜੁੜੀਆਂ ਅਥਾਰਿਟੀਆਂ ਨਾਲ ਪੇਸ਼ੇਵਰ ਵਿਚਾਰ-ਵਟਾਂਦਰਾਂ ਕੀਤਾ। ਇਸ ਦੌਰਾਨ ਜਹਾਜ਼ ‘ਤੇ ਇੱਕ ਡੇਕ ਸੁਆਗਤ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਨੇਵੀ ਦੇ ਸੀਨੀਅਰ ਅਧਿਕਾਰੀ, ਕੂਟਨੀਤਕ ਪ੍ਰਤੀਨਿਧੀ, ਸਿਵਿਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

ਇਸ ਜਹਾਜ਼ ਨੂੰ ਵਿਜ਼ੀਟਰਾਂ ਲਈ ਵੀ ਖੋਲ੍ਹਿਆ ਗਿਆ, ਜਿਸ ਨਾਲ ਭਾਰਤੀ ਮੂਲ ਦੇ ਲੋਕਾਂ ਅਤੇ ਸਥਾਨਕ ਨਿਵਾਸੀਆਂ ਨੂੰ ਜਹਾਜ਼ ਦੇ ਚਾਲਕ ਦਲ ਅਤੇ ਸਿਖਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਪੋਰਟ ਕਾਲ ਨੇ ਭਾਰਤ ਅਤੇ ਸਪੇਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਸਮੁੰਦਰੀ ਸਬੰਧਾਂ ਨੂੰ ਹੋਰ ਮਜ਼ਬੂਤ ​​ਕੀਤਾ। ਨਾਲ ਹੀ, ਇਸ ਨੇ ਪੇਸ਼ੇਵਰ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦਾ ਮੌਕਾ ਪ੍ਰਦਾਨ ਕਰਦੇ ਹੋਏ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ, ਆਪਸੀ ਸਹਿਯੋਗ ਅਤੇ ਸਦਭਾਵਨਾ ਨੂੰ ਹੋਰ ਡੂੰਘਾਈ ਪ੍ਰਦਾਨ ਕੀਤੀ।

****

ਵੀਐੱਮ/ਏਐੱਸ/ਸ਼ੀਨਮ ਜੈਨ


(Release ID: 2307896) ਵਿਜ਼ੀਟਰ ਕਾਊਂਟਰ : 2