ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਦਾ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਅਧਿਆਪਨ ਨੂੰ ਇੱਕ ਰਚਨਾਤਮਕ ਕਾਰਜ ਵਜੋਂ ਅਤੇ ਅਧਿਆਪਕਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲਿਆਂ ਵਜੋਂ ਮਾਨਤਾ ਦੇਣ ’ਤੇ ਚਾਨਣਾ ਪਾਇਆ ਗਿਆ

Posted On: 07 SEP 2026 2:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਲਿਖਦੇ ਹਨ ਕਿ ਅਧਿਆਪਨ ਇੱਕ ਕਲਾ ਅਤੇ ਇੱਕ ਰਚਨਾਤਮਕ ਕਾਰਜ ਹੈ, ਜਿਸਦੇ ਲਈ ਮਨੁੱਖੀ ਸੰਪਰਕ, ਸਿੱਖਿਆ ਸ਼ਾਸਤਰ ਅਤੇ ਵਿਦਿਆਰਥੀਆਂ ਵਿੱਚ ਸੰਭਾਵਨਾਵਾਂ ਨੂੰ ਪਰਖਣ ਦੀ ਯੋਗਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਲੇਖ ਇਸ ਗੱਲ ’ਤੇ ਚਾਨਣਾ ਪਾਉਂਦਾ ਹੈ ਕਿ ਕਿਵੇਂ ਐੱਨਈਪੀ 2020, ਉਲਾਸ, ਵਿਦਿਆਂਜਲੀ ਅਤੇ ਹੋਰ ਵੱਖ-ਵੱਖ ਪਹਿਲਕਦਮੀਆਂ ਸਿੱਖਿਆ ਅਤੇ ਅਧਿਆਪਨ ਨੂੰ ਮਜ਼ਬੂਤ ਕਰ ਰਹੀਆਂ ਹਨ, ਜਦੋਂ ਕਿ ਹਰੇਕ ਅਧਿਆਪਕ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਵਜੋਂ ਮਾਨਤਾ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ:

"ਕੇਂਦਰੀ ਰਾਜ ਮੰਤਰੀ ਸ਼੍ਰੀ @jayantrld ਲਿਖਦੇ ਹਨ ਕਿ ਅਧਿਆਪਨ ਇੱਕ ਕਲਾ ਅਤੇ ਇੱਕ ਰਚਨਾਤਮਕ ਕਾਰਜ ਹੈ, ਜਿਸਦੇ ਲਈ ਮਨੁੱਖੀ ਸੰਪਰਕ, ਸਿੱਖਿਆ ਸ਼ਾਸਤਰ ਅਤੇ ਵਿਦਿਆਰਥੀਆਂ ਵਿੱਚ ਸੰਭਾਵਨਾਵਾਂ ਨੂੰ ਪਰਖਣ ਦੀ ਯੋਗਤਾ ਦੀ ਲੋੜ ਹੁੰਦੀ ਹੈ।

ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਕਿਵੇਂ ਐੱਨਈਪੀ 2020, ਉੱਲਾਸ, ਵਿਦਿਆਂਜਲੀ ਅਤੇ ਹੋਰ ਵੱਖ-ਵੱਖ ਪਹਿਲਕਦਮੀਆਂ ਸਿੱਖਿਆ ਅਤੇ ਅਧਿਆਪਨ ਨੂੰ ਮਜ਼ਬੂਤ ਕਰ ਰਹੀਆਂ ਹਨ, ਜਦੋਂ ਕਿ ਹਰੇਕ ਅਧਿਆਪਕ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਵਜੋਂ ਮਾਨਤਾ ਦਿੱਤੀ ਗਈ ਹੈ।"

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2307765) ਵਿਜ਼ੀਟਰ ਕਾਊਂਟਰ : 5